ਇਸ ਪੋਸਟ ਵਿਖੇ ਤੁਹਾਨੂੰ 15 ਅਗਸਤ ਲੇਖ ਪੰਜਾਬੀ (15 August da lekh in punjabi), ਸੁਤੰਤਰਤਾ ਦਿਵਸ ਦਾ ਲੇਖ ਬਾਰੇ ਜਾਣਕਾਰੀ ਦਿਤੀ ਗਈ ਹੈ, ਇਹ ਲੇਖ ਕਲਾਸ 8, 9, 10, 11 ਅਤੇ ਕਲਾਸ 12 ਦੇ ਵਿਦਿਆਰਥੀਆਂ ਲਾਇ ਬਹੁਤ ਲਾਭਕਾਰੀ ਹੈ|
15 August da lekh in punjabi
ਜਾਣ-ਪਛਾਣ: – ਸੁਤੰਤਰਤਾ ਦਿਵਸ ਭਾਰਤ ਦਾ ਇਕ ਕੌਮੀ ਤਿਉਹਾਰ ਹੈ ।15 ਅਗਸਤ 1947 ਵਿਚ ਭਾਰਤ ਅੰਗਰੇਜਾਂ ਦੀ ਗੁਲਾਮੀ ਦੀ ਕੈਦ ਤੋਂ ਰਿਹਾ ਹੋਇਆ ਅਤੇ ਉਸਤੋਂ ਬਾਅਦ ਅਸੀਂ 15 ਅਗਸਤ ਦੇ ਇਸ ਦਿਨ ਨੂੰ ਸਵਤੰਤਰਤਾ ਦਿਵਸ ਦੇ ਰੂਪ ਵਿਚ ਮਨਾਉਣੇ ਹਾਂ। ਸਦੀਆਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਭਾਰਤ ਵਾਸੀਆਂ ਨੇ ਇਕ ਲੰਮਾ ਸੰਘਰਸ਼ ਕੀਤਾ ਤੇ ਕਈ ਕੁਰਬਾਨੀਆਂ ਦਿੱਤੀਆਂ। ਜਿਨ੍ਹਾਂ ਸਦਕਾ ਅਸੀਂ ਅੱਜ ਆਜ਼ਾਦ ਜੀਵਨ ਜੀ ਰਹੇ ਹਾਂ।
ਸੁਤੰਤਰਤਾ ਦਿਵਸ : ਆਜ਼ਾਦੀ ਦੀ ਚਾਹ
ਮਨੁੱਖ ਸਦਾ ਤੋਂ ਹੀ ਸੁਤੰਤਰ ਜੀਵਨ ਜੀਨ ਦੀ ਚਾਹ ਰੱਖਦਾ ਹੈ। ਉਸਦੀ ਆਜ਼ਾਦੀ ਤਾਂ ਹੀ ਪੂਰੀ ਮੰਨੀ ਜਾ ਸਕਦੀ ਹੈ ਜੇਕਰ ਉਸਦਾ ਮੁਲਕ ਆਜ਼ਾਦ ਹੋਵੇ, ਗੁਲਾਮ ਵਿਅਕਤੀ ਕਦੋ ਵੀ, ਕਿਥੇ ਵੀ ਖੁਸ਼ ਨਹੀਂ ਰਹਿ ਸਕਦਾ। ਭਾਰਤ ਬੜੇ ਲੰਮੇ ਸਮੇਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆਂ ਹੋਇਆ ਸੀ ਤੇ ਭਾਰਤ ਦੇ ਲੋਕ ਵੀ ਆਜ਼ਾਦੀ ਦੇ ਚਾਹਵਾਨ ਸਨ ਤੇ ਇਸ ਲਈ ਉਹਨਾਂ ਨੇ ਕਈ ਕੁਰਬਾਨੀਆਂ ਦਿੱਤੀਆਂ।
ਸੁਤੰਤਰਤਾ ਦਿਵਸ : ਆਜ਼ਾਦੀ ਦਾ ਸੰਘਰਸ਼
ਉਝ ਤਾਂ ਭਾਰਤ ਵਿਚ ਕਈ ਵਾਰ ਹਮਲੇ ਹੋਏ ਪਰ ਮੁਗਲਾਂ ਤੇ ਰਾਜ ਵਿਚ ਭਾਰਤ ਵਾਸੀਆਂ ਨੂੰ ਗੁਲਾਮੀ ਦਾ ਇਨ੍ਹਾਂ ਅਹਿਸਾਸ ਨਹੀਂ ਹੋਇਆ ਜਿਨ੍ਹਾਂ ਅੰਗਰੇਜਾਂ ਦੇ ਰਾਜ ਵਿਚ ਹੋਇਆ ਕਿਉਂਕਿ ਮੁਗਲ ਭਾਰਤ ਤੋਂ ਹਮਲੇ ਪਿਛੋਂ ਇੱਥੇ ਹੀ ਆ ਕੇ ਵਸ ਗਏ ਪਰ ਅੰਗਰੇਜਾਂ ਨੇ ਭਾਰਤ ਤੇ ਬਾਹਰੋਂ ਭਾਵ ਇੰਗਲੈਂਡ ਤੋਂ ਹੀ ਹਕੂਮਤ ਕੀਤੀ ਜਿਸ ਕਰਕੇ ਭਾਰਤੀਯਾਂ ਤੇ ਅੰਗਰੇਜਾਂ ਵਿਚ ਕੋਈ ਸਮਾਨਤਾ ਨਹੀਂ ਸੀ ਨਾ ਹੀ ਕੋਈ ਆਰਥਿਕ ਤੇ ਨਾਂ ਹੀ ਵਿਚਾਰਾਤਮਕ । ਇਹਨਾਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਣ ਲਈ ਭਾਰਤ ਦੇ ਸਾਰੇ ਪ੍ਰਦੇਸ਼ਾਂ ਵਿਚ ਆਜ਼ਾਦੀ ਦੇ ਸੰਘਰਸ਼ ਦੀ ਕਈ ਲਹਿਰਾਂ ਉਠੀਆਂ 1857 ਈ. ਦਾ ਸਵਤੰਤਰਤਾ ਸੰਗਰਾਮ ਖਾਸ ਤੌਰ ਤੇ ਮਹੱਤਵਪੂਰਨ ਸੀ। ਕਈ ਦੇਸ਼ ਭਗਤਾਂ ਨੂੰ ਜੇਲਾਂ ਵਿਚ ਬੰਦ ਕਰ ਦਿੱਤਾ ਗਿਆ ਤੇ ਉਹਨਾਂ ਤੇ ਅਸਹਿ ਜ਼ੁਲਮ ਕੀਤੇ ਗਏ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੇ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਨੂੰ ਆਪਣੇ ਗੱਲ ਵਿਚ ਪਾਇਆ ਤੇ ਇਨਕਲਾਬ ਦੇ ਨਾਰੇ ਲਾਏ। ਸੁਭਾਸ਼ ਚੰਦਰ ਬੋਸ ਨੇ ਆਜ਼ਾਦੀ ਲਈ ਹਿੰਸਾਤਮਕ ਰਾਹ ਚੁਣਿਆ ਤੇ ਨਾਰਾ ਦਿੱਤਾ ‘ਸਵਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ ‘ਤੇ ਅਸੀਂ ਇਸ ਨੂੰ ਲੈ ਕੇ ਹੀ ਰਹਾਂਗੇ। ਕਰਤਾਰ ਸਿੰਘ ਸਰਾਭਾ, ਸ਼ਹੀਦ ਉੱਧਮ ਸਿੰਘ, ਮਹਾਤਮਾ ਗਾਂਧੀ, ਲਾਲ ਲਾਜਪਤ ਰਾਏ ਅਤੇ ਜਵਾਹਰ ਲਾਲ ਨਹਿਰੂ ਆਜ਼ਾਦੀ ਦੀਆਂ ਅਲੱਗ-ਅਲੱਗ ਲਹਿਰਾਂ ਦੇ ਪ੍ਰਸਿੱਧ ਨੇਤਾ ਹੋਏ ਹਨ। ਇਹਨਾਂ ਸਾਰੇ ਵੀਰਾਂ ਦੀਆਂ ਕੁਰਬਾਨੀਆਂ ਬੇਕਾਰ ਨਹੀਂ ਗਈਆਂ ਤੇ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲ ਗਈ ਕਿਉਂਕਿ ਅੰਗਰੇਜ਼ ਸਮਝ ਚੁਕੇ ਸਨ ਕਿ ਹੁਣ ਭਾਰਤ ਦੇ ਇਹਨਾਂ ਸੂਰਮੇਆਂ ਨੂੰ ਹੁਣ ਜ਼ਿਆਦਾ ਦੇਰ ਤਕ ਬੰਨ ਕੇ ਨਹੀਂ ਰੱਖਿਆ ਜਾ ਸਕਦਾ|
ਸੁਤੰਤਰਤਾ ਦਿਵਸ : ਕਿਵੇਂ ਮਨਾਉਂਦੇ ਹਾਂ
15 ਅਗਸਤ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਸਾਰੇ ਭਾਰਤ ਵਾਸੀ ਇਸ ਦਿਨ ਨੂੰ ਹਰ ਸਾਲ ਬੜੀਆਂ ਖੁਸ਼ੀਆਂ ਨਾਲ ਮਨਾਉਂਦੇ ਹਨ। ਹਰ ਦੇਸ਼ ਵਾਸੀ ਦੇ ਮਨ ਚਾਅ ਤੇ ਉਤਸ਼ਾਹ ਨਾਲ ਭਰੇ ਹੁੰਦੇ ਹਨ । 15 ਅਗਸਤ ਦੀ ਸਵੇਰ ਪ੍ਰਧਾਨ ਮੰਤਰੀ ਲਾਲ ਕਿਲੇ ਉਪਰ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਂਦੇ ਹਨ। ਝੰਡਾ ਲਹਿਰਾਉਣ ਮਗਰੋਂ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੌਮ ਨੂੰ ਸੰਬੋਧਿਤ ਕਰਦੇ ਹਨ। ਇਸ ਪਿਛੋਂ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਭਿੰਨ-ਭਿੰਨ ਸਾਂਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਸਾਰਾ ਦੇਸ਼ ਟੈਲੀਵਿਜਨ ਤੇ ਇਹ ਪ੍ਰੋਗਰਾਮ ਵੇਖਦਾ ਹੈ ਤੇ ਬੜੇ ਧਿਆਨ ਨਾਲ ਪ੍ਰਧਾਨਮੰਤਰੀ ਦੇ ਸੰਦੇਸ਼ ਨੂੰ ਸੁਣਿਆ ਜਾਂਦਾ ਹੈ ਜਿਸ ਵਿਚ ਪਿਛਲੇ ਸਾਲ ਸਾਰੇ ਖੇਤਰਾਂ ਵਿਚ ਹੋਏ ਵਿਕਾਸ ਅਤੇ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਬਾਰੇ ਦੱਸਿਆ ਜਾਂਦਾ ਹੈ। ਰਾਜਧਾਨੀ ਤੋਂ ਇਲਾਵਾ ਸਾਰੇ ਦੇਸ਼ ਵਿਚ ਵੱਖ-ਵੱਖ ਥਾਵਾਂ ਤੇ ਇਸ ਦਿਨ ਲਈ ਖਾਸ ਪ੍ਰਗੋਰਾਮ ਬਣਾਏ ਜਾਂਦੇ ਹਨ। ਰਾਜਾਂ ਦੇ ਮੁੱਖਮੰਤਰੀ, ਰਾਜਪਾਲ ਤੇ ਹੋਰ ਵੱਡੇ ਮੰਤਰੀ ਭਿੰਨ-ਭਿੰਨ ਥਾਂਵਾਂ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। ਇਸ ਪਿੱਛੋਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਈ ਸਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਪਰੇਡ ਹੁੰਦੀ ਹੈ ਤੇ ਸਕੂਲਾਂ ਦੇ ਬੱਚੇ ਆਪਣੇ ਰੰਗਾਰੰਗ ਪ੍ਰੋਗਰਾਮਾਂ ਨਾਲ ਰੌਣਕ ਹੋਰ ਵੀ ਵਧਾ ਦਿੰਦੇ ਹਨ। ਲੋਕ ਘਰਾਂ ਦੀ ਛੱਤਾਂ ਤੇ ਕੌਮੀ ਝੰਡਾ ਲਹਿਰਾਉਂਦੇ ਹਨ। ਇਸ ਤਰ੍ਹਾਂ 15 ਅਗਸਤ ਦਾ ਦਿਨ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ।
ਸਿੱਟਾ
15 ਅਗਸਤਦਾ ਦਿਨ ਭਾਰਤੀਆਂ ਵਾਸਤੇ ਬੜਾ ਹੀ ਪਵਿੱਤਰ ਦਿਨ ਹੈ। ਇਸ ਦੀ ਮਹਾਨਤਾ ਤੇ ਪਵਿੱਤਰਤਾ ਬਾਰੇ ਕੋਈ ਸੰਦੇਹ ਨਹੀਂ ਹੈ। ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਕਦਰ ਪਾਉਦੇ ਹੋਏ ਲਈ ਸਾਨੂੰ ਤਿਆਰ ਇਸਨੂੰ ਰਹਿਣਾ ਕਾਇਮ ਚਾਹੀਦਾ ਰੱਖਣ ਹੈ। ਇਹ ਲਈ ਆਪਣਾ ਦਿਨ ਸਮੂਹ ਧਨ, ਭਾਰਤੀ ਮਨ, ਤਨ ਸਮਾਜ ਕੁਰਬਾਨ ਲਈ ਗੌਰਵ ਕਰਨ ਭਰਿਆ ਦਿਨ ਹੈ।
FAQ
ਉੱਤਰ– 15 ਅਗਸਤ ਆਲੇ ਦਿਨ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ
ਉੱਤਰ– ਭਾਰਤ ਦੇਸ਼ 15 ਅਗਸਤ 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ|
ਉੱਤਰ– ਅਜਾਦੀ ਤੋਂ ਬਾਦ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਬਣੇ|
1 thought on “15 ਅਗਸਤ ਲੇਖ ਪੰਜਾਬੀ | ਸੁਤੰਤਰਤਾ ਦਿਵਸ ਦਾ ਲੇਖ”