ਇਸ ਪੋਸਟ ਵਿਖੇ ਤੁਹਾਨੂੰ ਸੁਤੰਤਰਤਾ ਦਿਵਸ ਤੇ ਭਾਸ਼ਣ 15 ਅਗਸਤ ਦਾ ਭਾਸ਼ਣ (15 August Speech 2023 In punjabi) ਤਿਆਰ ਕਰ ਕੇ ਦਿੱਤੋ ਗਯਾ ਹੈ| 15 ਅਗਸਤ ਦੇ ਮੌਕੇ ਤੇ ਬੱਚੇ ਐਕ ਭਾਸ਼ਣ ਤਿਆਰ ਕਰਦੇ ਹਨ, ਇਸ ਲੇਖ ਤੋਂ ਭਾਸ਼ਣ ਤਿਆਰ ਕਰਨ ਵਿਖੇ ਆਸਾਨੀ ਹੋਵੇਗੀ|
Independence Day Speech 2023
ਸਤਿਕਾਰਯੋਗ ਪ੍ਰਿੰਸੀਪਲ, ਅਧਿਆਪਕ ਅਤੇ ਮੇਰੇ ਪਿਆਰੇ ਬੱਚੇ।
ਅੱਜ ਅਸੀਂ ਸਾਰੇ ਇੱਥੇ 15 ਅਗਸਤ ਮਨਾਉਣ ਲਈ ਇਕੱਠੇ ਹੋਏ ਹਾਂ। ਸਾਡਾ ਦੇਸ਼ 15 ਅਗਸਤ 1947 ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ। ਇਸੇ ਲਈ ਪੂਰਾ ਦੇਸ਼ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦੀਵਸ ਦੇ ਰੂਪ ਵਿਚ ਮਨਾਉਂਦਾ ਹੈ, ਇਸ ਦਿਨ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਉਨ੍ਹਾਂ ਮਹਾਨ ਦੇਸ਼ ਭਕਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਗਵਾਈਆਂ |
ਹਰ ਸਾਲ 15 ਅਗਸਤ ਨੂੰ ਹਰ ਸੰਸਥਾ ਵਿਚ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਏ ਇਸ ਦਿਨ ਨੂੰ ਉਤਸਵ ਰੂਪ ਵਿਚ ਮਨਾਇਆ ਜਾਂਦਾ ਹੈ | ਜਦੋਂ ਅੰਗਰੇਜ਼ ਹਕੂਮਤ ਨੇ ਕ੍ਰਾਂਤੀਕਾਰੀ ਮੰਗਲ ਪਾਂਡੇ ਨੂੰ ਗੋਲੀ ਮਾਰ ਦਿੱਤੀ ਸੀ, ਉਸ ਦਿਨ ਤੋਂ ਦੇਸ਼ ਵਾਸੀਆਂ ਨੇ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਇਨ੍ਹਾਂ ਵਿੱਚ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਲੋਕ ਮਾਨਯ ਤਿਲਕ, ਮੰਗਲ ਪਾਂਡੇ, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਅਤੇ ਖੁਦੀ ਰਾਮ ਬੋਸ ਆਦਿ ਪ੍ਰਮੁੱਖ ਹਨ। ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਲੜਨ ਲਈ ਸੱਤਿਆਗ੍ਰਹਿ ਅੰਦੋਲਨ ਚਲਾਇਆ ਅਤੇ ਕਈ ਵਾਰ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਪਰ ਉਸਨੇ ਹਾਰ ਨਹੀਂ ਸੀ ਮੰਨੀ, ਗਾਂਧੀ ਦਾ ਇਕੋ ਹੀ ਸੁਪਨਾ ਸੀ ਕੀ, ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ। ਕਾਫੀ ਲੜਾਈਆਂ ਲੜਨ ਤੋਂ ਬਾਅਦ ਦੇਸ਼ ਆਜ਼ਾਦ ਹੋਇਆ।
ਆਓ ਸਿਰ ਝੁਕਾ ਕੇ ਪ੍ਰਣਾਮ ਕਰੀਏ, ਜਿਨ੍ਹਾਂ ਦੀ ਜ਼ਿੰਦਗੀ ‘ਚ ਮੰਜ਼ਿਲ ਆਈ ਹੈ, ਉਹ ਲੋਕ ਖੁਸ਼ਕਿਸਮਤ ਹਨ, ਜਿਨ੍ਹਾਂ ਦੀ ਕੁਰਬਾਨੀ ਦੇਸ਼ ਲਈ ਕੰਮ ਆਈ ਹੈ।
ਸੁਤੰਤਰਤਾ ਦਿਵਸ ਤੇ ਭਾਸ਼ਣ (15 August Speech 2023 In punjabi)
ਇਹ ਸੋਹਣਾ ਦਿਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਦਰਜ ਕੀਤਾ ਗਿਆ ਹੈ। ਅੱਜ ਦੇ ਦਿਨ ਅਸੀਂ ਹਜਾਰਾਂ ਸਾਲਾਂ ਤੋਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਏ ਸੀ। ਸਾਡੀ ਆਜ਼ਾਦੀ ਦਾ ਇਕ-ਇਕ ਪਲ ਉਨ੍ਹਾਂ ਮਹਾਨ ਸਿਪਾਹੀਆਂ ਦੇ ਲੰਬੇ ਸੰਘਰਸ਼ ਦਾ ਹੀ ਨਤੀਜਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵੀ ਹਸ ਕੇ ਕੁਰਬਾਨ ਕਰ ਦਿੱਤਾਆਂ। ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਬਾਅਦ, ਪਹਿਲੀ ਵਾਰ ਝੰਡਾ ਲਾਲ ਕਿਲ੍ਹੇ ‘ਤੇ ਲਹਿਰਾਇਆ ਗਿਆ ਸੀ।
ਇਸ ਸ਼ੁਭ ਮੌਕੇ ‘ਤੇ ਲਾਲ ਕਿਲੇ ‘ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਭਾਸ਼ਣ ਦਿੱਤਾ ਗਿਆ। ਇਸੇ ਲਈ ਹਰ ਸਾਲ 15 ਅਗਸਤ ਨੂੰ ਲਾਲ ਕਿਲੇ ‘ਤੇ ਝੰਡਾ ਭਾਰਤ ਦੇ ਪ੍ਰਧਾਨਮੰਤਰੀ ਲਹਿਰਾਉਂਦੇ ਹਨ । ਇਸੇ ਲਾਇ ਹਰ ਸਾਲ ਇਸ ਦਿਨ ਨੂੰ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਸਕੂਲਾਂ, ਕਾਲਜਾਂ, ਦਫ਼ਤਰਾਂ ਆਦਿ ਉਤੇ ਝੰਡਾ ਲਹਿਰਾਇਆ ਜਾਂਦਾ ਹੈ। ਦਿਲੀ ਵਿਖੇ ਰਾਸ਼ਟਰੀ ਝੰਡੇ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ, ਅਤੇ ਰਾਸ਼ਟਰੀ ਗੀਤ ਵੀ ਗਾਇਆ ਜਾਂਦਾ ਹੈ|
ਲਾਲ ਕਿਲੇ ਤੋਂ ਭਾਰਤ ਦੇ ਪ੍ਰਧਾਨਮੰਤਰੀ ਝੰਡਾ ਲਹਿਰਾਉਂਦੇ ਹਨ ਅਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਭਾਸ਼ਣ ਦਿੰਦੇ ਹਨ | ਮੈਂ ਤੁਹਾਡੇ ਸਾਹਮਣੇ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਲਈ ਕੁਝ ਲਾਈਨਾਂ ਬੋਲਣਾ ਚਾਹੁੰਦਾ ਹਾਂ।
ਸਲਾਮ ਹੈ ਉਹਨਾਂ ਫੌਜੀਆਂ ਨੂੰ ਜਿਹਨਾਂ ਨੇ ਆਪਣੀ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ,
ਗੁਲਾਮੀ ਦੀਆਂ ਮਜ਼ਬੂਤ ਜ਼ੰਜੀਰਾਂ ਨੂੰ ਆਪਣੇ ਬਲੀਦਾਨ ਨਾਲ ਪਿਘਲਾਇਆ।
15 ਅਗਸਤ ਦਾ ਭਾਸ਼ਣ
ਦੋਸਤੋ, ਇਹ ਇਤਿਹਾਸਕ ਮਹੱਤਵਪੂਰਨ ਦਿਨ ਸਾਨੂੰ ਉਨ੍ਹਾਂ ਆਜ਼ਾਦੀ ਦੇ ਕ੍ਰਾਂਤੀਕਾਰੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਅੱਜ ਇਸ ਕੌਮੀ ਝੰਡੇ ਹੇਠ ਅਸੀਂ ਸਾਰੇ ਉਨ੍ਹਾਂ ਆਜ਼ਾਦੀ ਕ੍ਰਾਂਤੀਕਾਰੀਆਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜੋ ਅਸੀਂ ਆਜ਼ਾਦ ਜੀਵਨ ਬਤੀਤ ਕਰ ਸਕੀਏ।
ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੇ ਦਿਨ ਸਾਨੂੰ ਦੇਸ਼, ਰਾਸ਼ਟਰ ਨਿਰਮਾਣ ਦੇ ਵਿਕਾਸ ਅਤੇ ਸੁਰੱਖਿਆ ਲਈ ਪ੍ਰਣ ਲੈਣਾ ਚਾਹੀਦਾ ਹੈ ਅਤੇ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਇਸ ਦਿਨ ਦੇਸ਼ ਦੇ ਵਿਕਾਸ, ਸਮੱਸਿਆਵਾਂ ਅਤੇ ਚੁਣੌਤੀਆਂ ‘ਤੇ ਮੰਥਨ ਹੁੰਦਾ ਹੈ। ਸੰਵਿਧਾਨ ਵਿੱਚ ਜੋ ਲਿਖਿਆ ਹੈ, ਉਸ ਦਾ ਪਾਲਣ ਕਰੋ, ਇਹ ਦੇਸ਼ ਦੀ ਸ਼ਾਨ ਹੈ। ਅੰਤ ਵਿੱਚ ਮੈਂ ਇਹ ਸਤਰਾਂ ਤੁਹਾਡੇ ਸਾਹਮਣੇ ਪੇਸ਼ ਕਰਕੇ ਆਪਣੀ ਗੱਲ ਪੂਰੀ ਕਰਨੀ ਚਾਹਾਂਗਾ।
15 ਅਗਸਤ ਦੇ ਇਸ ਸ਼ੁਭ ਮੌਕੇ ‘ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।
ਜੇ ਹਿੰਦ |
ਭਾਰਤ ਮਾਤਾ ਦੀ ਜੇ |