ਇਸ ਪੋਸਟ ਵਿਖੇ ਤੁਹਾਨੂੰ ਅਗੇਤਰ ਸ਼ਬਦ ( Agetar shabd ), ਪਿਛੇਤਰ ਸ਼ਬਦ (pichhetar shabd), ਅਗੇਤਰ–ਪਿਛੇਤਰ ਸ਼ਬਦ ( Agetar pichhetar in punjabi), ਨੂੰ ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ|
ਪਰਿਭਾਸ਼ਾ : ਉਹ ਰਚਿਤ ਸ਼ਬਦ ਜੋ ਮੂਲ ਸ਼ਬਦ ਨਾਲ ਅਗੇਤਰ ਜਾਂ ਪਛੇਤਰ ਜਾਂ ਦੋਵੇ ਲੱਗ ਕੇ ਬਣਨ, ਊਨਾ ਸ਼ਬਦਾਂ ਨੂੰ ਅਗੇਤਰ ਪਿਛੇਤਰ ਸ਼ਬਦ ਕਿਹਾ ਜਾਂਦਾ ਹੈ|
ਜਿਵੇਂ:-
- ਅਗੇਤਰ ਲਗਾ ਕੇ – ਨਿਰਾਦਰ = ਨਿਰ + ਆਦਰ, ਨਿਗੁਣਾ-ਨਿ + ਗੁਣਾ ਆਦਿ।
- ਪਿਛੇਤਰ ਲਗ ਕੇ – ਕਦਰਦਾਨ = ਕਰਦ + ਦਾਨ, ਸੇਹਤਮੰਦ ਸੇਹਤ + ਮੰਦ ਆਦਿ|
- ਦੋਵੇਂ ਲੱਗ ਕੇ – ਸਫ਼ਲਤਾ = ਸ + ਫਲ + ਤਾ ਆਦਿ।
ਅਗੇਤਰ ਸ਼ਬਦ in punjabi (Prefixes)
ਅਗੇਤਰ ਸ਼ਬਦ | ਅਗੇਤਰ ਲਗੇ ਸ਼ਬਦ ਤੋਂ ਬਣੇ ਸ਼ਬਦ |
ਉ | ਉਸਾਰਣਾ, ਉੱਬਲਣਾ, ਉਭਰਨਾ, ਉਕਸਾਉਣਾ। |
ਉਪ (ਛੋਟਾ) | ਉਪਨਾਮ, ਉਪ-ਮੰਤਰੀ, ਉਪਕਾਰ, ਉਪਰਾਲਾ। |
ਉਪ (ਵੱਡਾ) | ਉਪਜਾਊ, ਉਪਦੇਸ਼, ਉਪਕਾਰ, ਉਪਰਾਲਾ |
ਉਨ (ਘਟ) | ਉਨੱਤੀ, ਉਨੀਂਦਰਾ, ਉਨਤਾਲੀ, ਉਨਾਸੀ |
ਅ (ਨਾਂਹ ਵਾਚਕ) | ਅਕੱਥ, ਅਕਹਿ, ਅਸਫਲ, ਅਜਿੱਤ, ਅਸਮਰਥ, ਅਨਾਥ। |
ਅਨ (ਨਾਂਹ ਵਾਚਕ) | ਅਣਜਾਣ, ਅਣਗਿਣਤ, ਅਣਹੋਂਦ, ਅਣਥੱਕ, ਅਣਡਿੱਠ |
ਅਪ (ਬੁਰਾ) | ਅਪਸ਼ਗਨ, ਅਪਮਾਨ, ਅਪਕੀਰਤ, ਅਪਸ਼ਬਦ, |
ਔ (ਬੁਰਾ) | ਔਗੁਣ, ਔਗਤ |
ਅੱਧ (ਅੱਧਾ) | ਅੱਧਮੋਇਆ, ਅੱਧਪੱਕਿਆ, ਅੱਧਰੰਗ, ਅੱਧਵਾਣੇ |
ਸ ਸੂ (ਚੰਗਾ) | ਸੁਚੱਜਾ, ਸਰੂਪ, ਸਪੁੱਤਰ, ਸੁੰਗਧ, |
ਸਬ (ਛੋਟਾ) | ਸਬ-ਜੱਜ, ਸਬ-ਕਮੇਟੀ, ਸਬ-ਇੰਸਪੈਕਟਰ |
ਸਹਿ (ਨਾਲ) | ਸਹਿਪਾਠੀ, ਸਹਿਯੋਗੀ, ਸਹਿਮਤ |
ਸੌ (ਬਰਾਬਰ) | ਸੰਯੋਗ, ਸੰਪੂਰਨ, ਸੰਵਿਧਾਨ, ਸੰਗਠਨ |
ਸ੍ਰ. ਸਵੈ (ਆਪਣਾ) | ਸਵੈਰੁਜਗਾਰ, ਸਵੈ-ਜੀਵਨੀ, ਸਵੈਦੇਸ਼, ਸਵੈਮਾਨ, |
ਸ਼ਾਹ (ਵੱਡਾ) | ਸ਼ਾਹਕਾਰ, ਸ਼ਾਹਰਾਹ, ਸ਼ਾਹਸਵਾਰ, ਸ਼ਾਹਖਰਚ |
ਹਮ (ਬਰਾਬਰ) | ਹਮਰਾਜ, ਹਮਰਾਹੀ, ਹਮਉਮਰ, ਹਮਦਰਦ, ਹਮਸ਼ਕਲ |
ਕੁ (ਬੁਰਾ) | ਕੁਕਰਮ, ਕੁਰੂਪ, ਕੁਸੰਗ। |
ਕਲ (ਭੈੜਾ) | ਕਲਜੁਗ, ਕਲਮੂੰਹਾ, ਕਲਜੋਗਣ, ਕਲਦਾਰ |
ਗੈਰ (ਬਿਗਾਨਾ) | ਗੈਰ-ਕਾਨੂੰਨੀ, ਗੈਰ-ਸਰਕਾਰੀ, ਗੈਰ-ਰਸਮੀ, ਗੈਰ-ਹਾਜ਼ਰ |
ਖ਼ੁਸ਼ (ਚੰਗਾ) | ਖੁਸ਼ਦਿਲ, ਖ਼ੁਸ਼ਕਿਸਮਤ, ਖ਼ੁਸ਼-ਤਬੀਅਤ, ਖੁਸ਼ਬੂ |
ਚੁ (ਚਾਰ) | ਚੁਕੰਨਾ, ਚੁਬਾਰਾ, ਚੁਫ਼ੇਰਾ, ਚੁਆਨੀ। |
ਚੌ (ਚਾਰ) | ਚੌਪਾਇਆ, ਚੌਰਸਤਾ, ਚੌਰਸ, ਚੌਕੜੀ। |
ਦੂਰ (ਬੁਰਾ) | ਦੁਰਗੰਧ, ਦੁਰਘਟਨਾ, ਦੁਰਦਸ਼ਾ, ਦੁਰਜਨ, ਦੁਰਗਤ |
ਦੁ (ਦੋ) | ਦੁਬਾਰਾ, ਦੁਮੂੰਹਾ, ਦੁਵੱਲਾ, ਦੁੱਹਖਤ |
ਨਿ (ਨਾਂਹਵਾਜ਼ੁਕ) | ਨਿਸੰਗ, ਨਿਗੁਣਾ, ਨਿਤਾਣਾ, ਨਿਡਰ, ਨਿਧੜਕ |
ਨਿਸ਼ (ਬਿਨਾਂ) | ਨਿਸ਼ਕਪਟ, ਨਿਸ਼ਕਾਮ |
ਨਿਹ (ਬਿਨਾਂ) | ਨਿਹਚਲ, ਨਿਹਕਲੰਕ, ਨਿਹਫ਼ਲ, ਨਿਹਕਾਮ |
ਨਾ (ਬਿਨਾਂ) | ਨਾਮਨਜ਼ੂਰ, ਨਾਲਾਇਕ, ਨਾਮੁਰਾਦ, ਨਾਖੁਸ਼। |
ਪ੍ਰ (ਵੱਡਾ) | ਪ੍ਰਬਲ, ਪ੍ਰਚੱਲਤ, ਪਰਮਾਣ, ਪਰ-ਸੁਆਰਥ |
ਪਰ (ਪਰਾਇਆ) | ਪਰਦੇਸ, ਪਰ-ਅਧੀਨ, ਪਰਮਾਣ, ਪਰ-ਸੁਆਰਥ |
ਮਹਾ (ਵੱਡਾ) | ਮਹਾਤਮਾ, ਮਹਾਰਾਜ, ਮਹਾਰਾਣੀ, ਮਹਾਜਨ। |
ਮਹਾਂ (ਵੱਡਾ) | ਮਹਾਮੂਰਖ, ਮਹਾਂ-ਯੁੱਧ, ਮਹਾਂ-ਬਲੀ। |
ਬਾ (ਸਣੇ) | ਬਾਅਦਬ , ਬਾਇੱਜਤ, ਬਾਰੌਣਕ, ਬਾਅਸੂਲ |
ਪੜ (ਇਕ ਦਰਜਾ ਪਿੱਛੇ) | ਪੜਦਾਦਾ, ਪੜਨਾਨਾ, ਪੜਪੋਤਾ, ਪੜਛੱਤੀ |
ਬੇ (ਬਿਨ੍ਹਾਂ) | ਬੇਇਮਾਨ , ਬੇਪਰਵਾਹ ,ਬੇਕਸੂਰ , ਬੇਗੁਨਾਹ, ਬੇ-ਔਲਾਦ |
ਬਦ (ਬੁਰਾ) | ਬਦਸ਼ਕਲ, ਬਦਅਕਲ, ਬਦਨਾਮ, ਬਦਜ਼ਾਤ ,-ਬਦਸੂਰਤ, ਬਦ-ਅਸੀਸ, ਬਦਬੂ। |
ਮਨ (ਨਾਂਹ ਵਾਚਕ) | ਮਨਸੁੱਖ, ਮਨਘੜਤ, ਮਨਖੱਟੂ, ਮਨਰਾਹ। |
ਲਾ (ਬਿਨਾਂ) | ਲਾਜਵਾਬ, ਲਾਪਤਾ, ਲਾਪਰਵਾਹ, ਲਾਇਲਾਜ। |
ਵਿ (ਨਾਂਵ ਵਾਚਕ) | ਵਿਕਾਰ, ਵਿਯੋਗ, ਵਿਪਰੀਤ, ਵਿਚਾਰਾ। |
ਵਿ (ਖ਼ਾਸ, ਬਹੁਤ) | ਵਿਗਿਆਨ, ਵਿਨਾਸ਼। |
ਪਿਛੇਤਰ ਸ਼ਬਦ in punjabi
ਪਿਛੇਤਰ ਸ਼ਬਦ | ਅਗੇਤਰ ਲਗੇ ਸ਼ਬਦ ਤੋਂ ਬਣੇ ਸ਼ਬਦ |
ਉ | ਕਮਾਊ, ਵਿਕਾਊ, ਖਾਊ, ਭੜਕਾਊ |
ਓ | ਖਾਓ, ਪਿਓ, ਗੁਆਓ, ਖੜਾਓ, ਕਮਾਓ |
ਅਈ | ਮੁਰਮਈ, ਵਿਸ਼ੱਈ, ਮੁਗ਼ਲਈ, ਸ਼ੱਰਈ। |
ਆਉ | ਦਬਾਉ, ਫੈਲਾਉ, ਚੜਾਉ, ਵਰਤਾਉ |
ਆਈ | ਗਹਿਰਾਈ, ਬੁਰਿਆਈ, ਵਡਿਆਈ, ਚੰਗਿਆਈ, ਗੁਰਿਆਈ। |
ਅਈਆ | ਰਵੱਈਆ, ਗਵੱਈਆ, ਭਣਵਈਆ, ਉਸਰੱਈਆ। |
ਆਕ | ਚਾਲਾਕ, ਤੈਰਾਕ, ਖਤਰਨਾਕ, ਗ਼ਮਨਾਕ |
ਆਨੀ | ਅਗਿਆਨੀ, ਰੂਹਾਨੀ, ਨੂਰਾਨੀ, ਜਬਾਨੀ, ਜਿਸਮਾਨੀ |
ਆਣੀ | ਜਿਠਾਣੀ, ਦਿਰਾਣੀ, ਚੌਧਰਾਣੀ, ਖਤਰਾਣੀ |
ਅਹਿਰਾ | ਕਛਹਿਰਾ, ਇਕਹਿਰਾ, ਦੁਪਹਿਰਾ, ਸੁਨਹਿਰਾ। |
ਆਰ | ਚਮਤਕਾਰ, ਦਾਤਾਰ, ਲੁਹਾਰ, ਚਮਾਰ |
ਆਲੂ | ਦਿਆਲੂ, ਕਿਰਪਾਲੂ, ਝਗੜਾਲੂ, -ਸ਼ਰਮਾਲੂ |
ਆਲ | ਕਿਰਪਾਲ, ਦਿਆਲ, ਪ੍ਰਿਤਪਾਲ, ਸਤਪਾਲ |
ਆਵਲੀ | ਪ੍ਰਸ਼ਨਾਵਲੀ, ਸ਼ੌਕਤਾਵਲੀ, ਬੰਸਾਵਲੀ, ਚਿਤਰਾਵਲੀ |
ਆਉ | ਦਬਾਉ, ਫੈਲਾਉ, ਵਰਤਾਓ। |
ਆਵਣ | ਸਜਾਵਟ, ਥਕਾਵਟ, ਫੁਲਾਵਟ, ਰੁਕਾਵਟ |
ਈਨ | ਸ਼ੌਕੀਨ, ਰੰਗੀਨ, ਮਲੀਨ, ਕੁਲੀਨ |
ਏਲੀ | ਹਥੇਲੀ, ਗੁਲੇਲੀ, ਚਮੇਲੀ, ਰਵੇਲੀ |
ਈਲਾ | ਸ਼ਰਮੀਲਾ, ਰੰਗੀਲਾ, ਭੜਕੀਲਾ, ਜੋਸ਼ੀਲਾ |
ਏਰਾ | ਹਨ੍ਹੇਰਾ, ਸਵੇਰਾ, ਲੁਟੇਰਾ, ਚੰਗੇਰਾ। |
ਈਆ | ਟਕਸਾਲੀਆ, ਆੜ੍ਹਤੀਆ, ਦੁਸਾਲੀਆ |
ਸ | ਖਟਾਸ, ਮਿਠਾਸ, ਨਿਕਾਸ |
ਸਾਜ਼ | ਘੜੀਸਾਜ਼, ਜਿਲਦਸਾਜ਼, ਜਾਲਸਾਜ਼ |
ਸਤਾਨ | ਪਾਕਿਸਤਾਨ, ਹਿੰਦੂਸਤਾਨ, ਕਬਰਿਸਤਾਨ, ਅਫ਼ਗਾਨਿਸਤਾਨ |
ਹਾਰੀ | ਲੱਕੜਹਾਰੀ, ਟੂਣੇਹਾਰੀ, ਲਿਖਣਹਾਰੀ। |
ਹਾਰ | ਹੋਣਹਾਰ, ਪਾਲਣਹਾਰ, ਰੱਖਣਹਾਰ, ਸਿਰਜਨਹਾਰ |
ਹੀਣ | ਕਰਮਹੀਣ, ਬਲਹੀਣ, ਧਨਹੀਣ, ਰੂਪਹੀਣ |
ਕ | ਲੇਖਕ, ਪਾਠਕ, ਬਾਲਕ, ਪਾਲਕ, ਸਮਾਜਕ |
ਕਾਰੀ | ਫੁੱਲਕਾਰੀ, ਆਗਿਆਕਾਰੀ, ਚਿੱਤਰਕਾਰੀ, ਗੁਣਕਾਰੀ |
ਕਾਰ | ਚਿੱਤਰਕਾਰ, ਕਲਾਕਾਰ, ਸ਼ਾਹਕਾਰ, ਪੱਤਰਕਾਰ |
ਖ਼ੋਰ | ਹਰਾਮਖ਼ੋਰ, ਚੁਗਲਖ਼ੋਰ, ਰਿਸ਼ਵਤਖੋਰ, |
ਗੀ | ਰਵਾਨਗੀ, ਦਿਲੱਗੀ, ਗੰਦਗੀ, ਹੈਰਾਨਗੀ |
ਗੀਰ | ਰਾਹਗੀਰ, ਆਲਮਗੀਰ, ਦਿਲਗੀਰ |
ਗਰ | ਜ਼ਾਦੂਗਰ, ਬਾਜ਼ੀਗਰ, ਸ਼ਿਗਲੀਗਰ |
ਗਾਰ | ਯਾਦਗਾਰ, ਮਦਦਗਾਰ, ਗੁਨਾਹਗਾਰ |
ਚਾਰੀ | ਲੋਕਾਚਾਰੀ, ਪ੍ਰਹੁਣਾਚਾਰੀ, ਕਰਮਚਾਰੀ |
ਚੀ | ਖਜਾਨਚੀ, ਤੋਪਚੀ, ਮਸ਼ਾਲਚੀ, ਨਿਸ਼ਾਨਚੀ |
ਣਾ | ਘਟਣਾ, ਖਾਣਾ, ਪੀਣਾ, ਸੌਣਾ, ਵੇਖਣਾ |
ਣ, ਨ | ਪੰਜਾਬਣ, ਪੁਜਾਰਨ, ਜੋਗਨ, ਗੁਆਂਢਣ |
ਣੀ | ਸੰਤਣੀ, ਨੱਟਣੀ, ਰਹਿਣੀ, ਬਹਿਣੀ, ਤੱਕਣੀ |
ਨਾ | ਕਰਨਾ, ਜਾਣਨਾ, ਪਹਿਚਾਣਨਾ, ਸੁਣਨਾ |
ਨੀ | ਕਰਨੀ, ਭਰਨੀ, ਜਾਦੂਗਰਨੀ, ਫਕੀਰਨੀ |
ਤ | ਸੰਗਤ, ਪੰਡਤ, ਰੰਗਤ |
ਤਾ | ਮੰਗਤਾ, ਮਿੱਤਰਤਾ, ਸੁੰਦਰਤਾ, ਮੂਰਖਤਾ |
ਤਾਈ | ਮਿੱਤਰਤਾਈ, ਮੂਰਖਤਾਈ, ਵਿਸ਼ੇਸ਼ਤਾਈ |
ਦਾਰ | ਜ਼ਮਾਦਾਰ, ਚੌਕੀਦਾਰ, ਠੇਕੇਦਾਰ |
ਦਾਨ | ਰੋਸ਼ਨਦਾਨ, ਫੁੱਲਦਾਨ, ਖ਼ਾਨਦਾਨ |
ਦਾਇਕ | ਅਸਰਦਾਇਕ, ਸੁਖਦਾਇਕ, ਲਾਭਦਾਇਕ, ਦੁਖਦਾਇਕ |
ਪਣ | ਬਚਪਣ, ਭੋਲਾਪਣ, ਵੱਡਪਣ, ਬਾਲਪਣ |
ਪੁੱਣਾ | ਸਾਊਪੁਣਾ, ਢੀਠਪੁਣਾ, ਗੁੰਡਪੁਣਾਂ, ਮੁੰਡਪੁਣਾਂ |
ਬਾਨ | ਮਿਹਰਬਾਨ, ਬੀਆਬਾਨ, ਬਾਗ਼ਬਾਨ |
ਬਾਜ਼ | ਚਾਲਬਾਜ਼, ਧੋਖੇਬਾਜ਼, ਜੂਏਬਾਜ਼, ਜੰਗਬਾਜ਼ |
ਮਾਰ | ਚੂਹੇਮਾਰ, ਮੱਛਰਮਾਰ, ਬਿੱਲੀਮਾਰ, ਸ਼ੇਰਮਾਰ |
ਮੰਦ | ਅਕਲਮੰਦ, ਫ਼ਿਕਰਮੰਦ, ਅਹਿਸਾਨਮੰਦ |
ਮਾਨ | ਬੁੱਧੀਮਾਨ, ਮੂਰਤੀਮਾਨ, ਸ਼ਕਤੀਮਾਨ |
ਲ | ਕਿਰਪਾਲ, ਜਿੰਦਲ, ਦਿਆਲ |
ਲੂ | ਸ਼ਰਧਾਲੂ, ਦਿਆਲੂ, ਸ਼ਰਮਾਲੂ |
ਲਾ | ਅਗਲਾ, ਪਿਛਲਾ, ਲਾਡਲਾ, ਉਹਲਾ |
ਵਾ | ਜਲਵਾ, ਬੁਲਾਵਾ, ਭੁਲਾਵਾ, ਵਿਖਾਵਾ |
ਵਾਂ | ਪੰਜਵਾਂ, ਰਾਖਵਾਂ, ਮੰਗਵਾਂ, ਚੋਣਵਾਂ |
ਵਰ | ਤਾਕਤਵਰ, ਨਾਮਵਰ, ਜਾਨਵਰ, ਜ਼ੋਰਾਵਰ |
ਵਟ | ਸਜਾਵਟ, ਫੁਲਾਵਟ, ਰੁਕਾਵਟ, ਮਿਲਾਵਟ |
ਵੰਤੀ | ਲਾਜਵੰਤੀ, ਤੇਜ਼ਵੰਤੀ, ਬਲਵੰਤੀ, ਗੁਣਵੰਤੀ |
ਵੰਦ | ਲੋੜਵੰਦ, ਸ਼ਕਲਵੰਦ, ਭਾਈਵੰਦ |
ਵਾਨ | ਬਲਵਾਨ, ਰਥਵਾਨ, ਕੋਚਵਾਨ, ਸੋਝੀਵਾਨ |
ਵਾਲ | ਕੋਤਵਾਲ, ਭਾਈਵਾਲ, ਮਹੀਂਵਾਲ |
ਵੀ | ਤਪੱਸਵੀ, ਧਾੜਵੀ, ਬੁਲਾਵੀ |
ਵਾਲਾ | ਦੁੱਧਵਾਲਾ, ਵਾਜੇਵਾਲਾ, ਸਬਜੀਵਾਲਾ |
ੜ | ਭੁੱਖੜ, ਛੁੱਟੜ, ਪੱਗੜ |
ੜਾ | ਬੱਚੜਾ, ਚਰਖੜਾ, ਤਕੜਾ, ਬੱਢੜਾ |
ੜੀ | ੜੀ ਸੰਦੂਕੜੀ, ਛਾਬੜੀ, ਕੋਠੜੀ |
FAQ
ਉਤਰ– ਉਹ ਰਚਿਤ ਸ਼ਬਦ ਜੋ ਮੂਲ ਸ਼ਬਦ ਨਾਲ ਅਗੇਤਰ ਜਾਂ ਪਛੇਤਰ ਜਾਂ ਦੋਵੇ ਲੱਗ ਕੇ ਬਣਨ
ਅਗੇਤਰ ਦੇ ਪੰਜ ਉਦਾਹਰਣ- ਉਸਾਰਣਾ, ਉੱਬਲਣਾ, ਉਭਰਨਾ, ਉਕਸਾਉਣਾ
ਪਿਛੇਤਰ ਦੇ ਪੰਜ ਉਦਾਹਰਣ – ਖਾਓ, ਪਿਓ, ਗੁਆਓ, ਖੜਾਓ, ਕਮਾਓ
ਉਤਰ– ਲਾਜਵੰਤੀ, ਤੇਜ਼ਵੰਤੀ, ਬਲਵੰਤੀ, ਗੁਣਵੰਤੀ
ਉਤਰ– ਅਸਰਦਾਇਕ, ਸੁਖਦਾਇਕ, ਲਾਭਦਾਇਕ, ਦੁਖਦਾਇਕ, ਸਜਾਵਟ, ਫੁਲਾਵਟ, ਰੁਕਾਵਟ, ਮਿਲਾਵਟ, ਚੂਹੇਮਾਰ, ਮੱਛਰਮਾਰ
ਉਤਰ– ਅਕੱਥ, ਅਕਹਿ, ਅਸਫਲ, ਅਜਿੱਤ, ਅਸਮਰਥ, ਅਨਾਥ, ਉਸਾਰਣਾ, ਉੱਬਲਣਾ, ਉਭਰਨਾ, ਉਕਸਾਉਣਾ।
ਉਤਰ– ਫੁੱਲਕਾਰੀ, ਆਗਿਆਕਾਰੀ, ਚਿੱਤਰਕਾਰੀ, ਗੁਣਕਾਰੀ