ਅਖਾਣ (Akhan in punjabi) ਉਹ ਸੰਜਮਮਈ ਅਤੇ ਲੈਅ ਭਰਪੂਰ ਹੁੰਦੇ ਹਨ ਜਿੰਨ੍ਹਾ ਵਿੱਚ ਜੀਵਨ ਦਾ ਕੋਈ ਤਜਰਬਾ, ਸਾਰ ਜਾਂ ਤੱਥ ਪ੍ਰਗਟਾਇਆ ਗਿਆ ਹੁੰਦਾ ਹੈ। ਸੰਸਕ੍ਰਿਤ ਸ਼ਬਦ ਅਖਾਣਾਂ ਦਾ ਬਦਲਿਆ ਰੂਪ ਪੰਜ਼ਾਬੀ ਅਖਾਣ ਬਣ ਗਿਆ ਹੈ। ਹਿੰਦੀ ਭਾਸ਼ਾ ਵਿੱਚ ਅਖਾਣ ਨੂੰ ‘ ਲੋਕੋਕਤੀ’ ਕਹਿੰਦੇ ਹਨ। ਪੰਜਾਬੀ ਭਾਸ਼ਾ ਵਿੱਚ ਅਖੌਤਾਂ ਅਤੇ ਕਹਾਵਤ ਆਦਿ ਕਿਹਾ ਜਾਂਦਾ ਹੈ।
ਅਖਾਣ ਸੰਖੇਪ ਅਤੇ ਸੰਜਮ ਭਰਪੂਰ ਸਰਲ ਵਾਕ ਜਾਂ ਕਥਨ ਹਨ, ਜੋ ਕਿਸੇ ਕੌਮ ਜਾਂ ਜਾਤਿ ਦੇ ਲੋਕਦਰਸ਼ਨ, ਉੱਤੇ ਆਧਾਰਿਤ ਹੋਣ ਕਰਕੇ ਲੋਕਾਂ ਵਿੱਚੋਂ ਪ੍ਰਚਲਤ ਹੁੰਦੇ ਹਨ। ਬਣਾਵਟ ਦੀ ਦ੍ਰਿਸ਼ਟੀ ਤੋਂ ਅਖਾਣ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਆਕਾਰ ਵਿੱਚ ਛੋਟੇ, ਅਤੇ ਪ੍ਰਭਾਵ ਵਜੋਂ ਤਿੱਖੇ ਹੁੰਦੇ ਹਨ। ਇਹਨਾਂ ਦਾ ਸੰਗਠਨ, ਸਤੁੰਲਿਤ ਅਤੇ ਚਾਲ ਲੈਅ ਭਰਪੂਰ ਹੁੰਦੀ ਹੈ।
ਪੰਜਾਬੀ ਅਖਾਣ pdf
‘ਉ’ ਅੱਖਰ ਤੋਂ ਪੰਜਾਬੀ ਵਿੱਚ ਅਖਾਣ|
ਅਖਾਣ | ਅਖਾਣ ਦਾ ਅਰਥ |
ਉਠ ਧੀਏ ਨਿਸਲ ਹੋ, ਚਰਖਾ ਛੱਡ ਕੇ ਚੱਕੀ ਝੋ | ਉਪਰੋਂ-ਉਪਰੋਂ ਆਖਣਾ ਆ ਆਰਾਮ ਕਰ ਲੈ, ਪਰ ਉਂਜ ਕੰਮ ਤੇ ਕੰਮ ਦਈ ਜਾਣਾ |
ਉਹ ਕਿਹੜੀ ਗਲੀ, ਜਿਥੇ ਭਾਗੋ ਨਹੀਂ ਖਲੀ | ਕਿਸੇ ਔਰਤ ਜਾਂ ਪੁਰਸ਼ ਦਾ ਹਰ ਥਾਂ ਤੇ ਹਰ ਕੰਮ ਵਿੱਚ ਫਿਰਦਿਆਂ ਨਜ਼ਰ ਆਉਣਾ |
ਉੱਚੀ ਦੁਕਾਨ ਤੇ ਫਿਕਾ ਪਕਵਾਨ | ਝੂਠੀ ਸ਼ਾਨ ਵਿਖਾਣ ਵਾਲੇ, ਨਾਂ ਵੱਡੇ ਅਤੇ ਦਰਸ਼ਨ ਛੋਟੇ ਵਾਲੀ ਗੱਲ |
ਉਲਟੀ ਵਾੜ ਖੇਤ ਨੂੰ ਖਾਏ | ਜੇ ਰਖਵਾਲੇ ਹੀ ਹਾਨੀਕਾਰਕ ਸਿੱਧ ਹੋਣ |
ਉਹ ਦਿਨ ਡੁਬਾ ਜਦ ਘੋੜੀ ਚੜਿਆ ਕੁਬਾ | ਭੈੜੇ ਕਮਜ਼ੋਰ ਆਦਮੀ ਪਾਸੇ ਕਿਸੇ ਵੀ ਕੰਮ ਦੀ ਆਮ ਨਹੀਂ ਹੋ ਸਕਦੀ |
ਉਹ ਨਾਲ ਨਾ ਖੜੇ ਉਹ ਘੋੜੀ ਤੇ ਚੜੇ : ਉਹ ਫਿਰੇ ਨੱਠ ਘੜਾਉਣ ਨੂੰ ਉਹ ਫਿਰੇ ਨੱਕ ਵੰਡਾਉਣ ਨੂੰ | ਕੋਈ ਆਦਮੀ ਕਿਸੇ ਤੋਂ ਬਹੁਤ ਲਾਭ ਦੀ ਆਸ ਰੱਖੇ ਪਰ ਅਗਲਾ ਇਸ ਦੇ ਉਲਟ ਸੋਚਦਾ ਹੋਵੇ |
ਉੱਚਾ ਲੰਬਾ ਗਬਰੂ, ਤੇ ਪਲੇ ਠੀਕਰੀਆਂ | ਬਾਹਰੋਂ ਫੂ ਫਾ ਵਾਲੇ ਤੇ ਅੰਦਰੋਂ ਪੋਲੇ ਆਦਮੀ ਲਈ ਇਹ ਅੱਖਾਂ ਵਰਤੀ ਜਾਂਦੀ ਹੈ |
ਉਹ ਕਿ ਜਾਣੇ ਪੀਰ ਪਰਾਈ ਜਿਸਦੇ ਅੰਦਰ ਦਰਦ ਨਾ ਰਾਇ | ਕੋਈ ਦੁਖੀਆ ਹੀ ਕਿਸੇ ਦਾ ਦੁੱਖ ਮਹਿਸੂਸ ਕਰ ਸਕਦਾ ਹੈ| |
ਉਲਟਾ ਚੋਰ ਕੋਤਵਾਲ ਨੂੰ ਡਾਂਟੇ | ਦੋਸ਼ੀ ਹੁੰਦੀਆਂ ਵੀ ਅੱਗੇ ਆਕੜਨਾਂ |
ਉਤਾਵਲਾ ਸੋ ਬਾਵਲਾ | ਜਲਦੀ ਵਿਚ ਕੀਤਾ ਗਿਆ ਕੰਮ ਕਦੇ ਸਿਰੇ ਨਹੀਂ ਚੜਦਾ |
ਉੱਠ ਚਾਲੀ ਤੇ ਬੋਤਾ ਬੇਤਾਲੀ | ਵਡ ਵਡੇਰੇ ਤਾਂ ਬੋਲਦੇ ਨਹੀਂ, ਪਰ ਬੱਚੇਵੀ ਵੱਧ ਚੜ ਕੇ ਗੱਲਾਂ ਕਰਦੇ ਹਨ |
ਉੱਠ ਨਾ ਕੁਦੇ ਬੋਰਾ ਕੁਦੇ | ਕਿਸੇ ਚੀਜ ਦਾ ਹੱਕਦਾਰ ਤਾਂ ਚੁੱਪ ਰਹੇ ਪਰ ਕੋਈ ਅਣਜਾਣਾ ਰੋਲ ਪਾਉਣ ਲਗ ਪਏ |
ਉਖਲੀ ਵਿਚ ਸਰ ਦਿਤਾ ਤਾਂ ਮੋਹਲਿਆਂ ਦਾ ਕਿ ਡਰ | ਔਖਾ ਵਾਲਾ ਰਾਹ ਚੁਣਨ ਵਾਲਾ ਬੰਦਾ ਤਕਲੀਫ਼ਾਂ ਤੋਂ ਨਹੀਂ ਡਰਦਾ |
ਅਖਾਣ in punjabi class-12
‘ਅ’ ਅੱਖਰ ਤੋਂ ਪੰਜਾਬੀ ਵਿੱਚ ਅਖਾਣ|
ਅਖਾਣ | ਅਖਾਣ ਦਾ ਅਰਥ |
ਅੱਖੀਂ ਵੇਖਕੇ ਮੱਖੀ ਨਹੀਂ ਨਿਗਲੀ ਜਾਂਦੀ | ਜਾਣ ਬੁੱਝ ਕੇ ਨੁਕਸਾਨ ਦੇਣ ਵਾਲਾ ਕੰਮ ਨਹੀਂ ਕੀਤਾ ਜਾ ਸਕਦਾ |
ਅਨਿਆਂ ਵਿਚ ਕਾਣਾ ਰਾਜਾ | ਮੂਰਖਾਂ ਵਿੱਚ ਥੋੜੇ ਮੂਰਖ ਦਾ ਆਗੂ ਬਣ ਜਾਣਾ |
ਅਖੀ ਦਿਸੇ ਨਾ, ਨਾ ਨੂਰ ਭਰੀ | ਕਰਨਾ ਕੁਝ ਵੀ ਨਹੀਂ ਤੇ ਗੱਪਾ ਵਡਿਆ |
ਅੰਨਾ ਵੰਡੇ ਰੇਵੜੀਆਂ, ਮੁੜ ਮੁੜ ਆਪਣੀਆਂ ਨੂੰ ਦੇਹ | ਆਪਣੇ ਬੰਦਿਆਂ ਨੂੰ ਲਾਭ ਪਹੁੰਚਾਉਣਾ |
ਅੰਤ ਭਲੇ ਦਾ ਭਲਾ | ਭਲਾਈ ਦਾ ਨਤੀਜਾ ਭਲਾ ਹੀ ਹੁੰਦਾ ਹੈ |
ਅੰਨੇ ਅੰਗੇ ਰੋਣਾ, ਅੱਖੀਆਂ ਦਾ ਖੋਣਾ | ਜਿਹੜਾ ਮਹਿਸੂਸ ਨਹੀਂ ਕਰਦਾ ਉਸ ਅੱਗੇ ਦੁੱਖ ਫੋਲਣ ਦਾ ਕੋਈ ਲਾਭ ਨਹੀਂ |
ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ | ਨਿਕੰਮੇ ਆਦਮੀ ਨੂੰ ਕੋਈ ਵੱਡਾ ਕੰਮ ਸੋਪ ਦੇਣਾ |
ਅੰਡੇ ਕਿਥੇ ਤੇ ਕੂੜ ਕੂੜ ਕਿਥੇ | ਗੱਲ ਕਿਥੇ ਕਰਨੀ ਤੇ ਕੰਮ ਕਿਥੇ ਹੋਰ ਕਰਨਾ |
ਆਪ ਕੁਚੱਜੀ ਵੇਹੜੇ ਨੂੰ ਦੋਸ | ਕੰਮ ਆਪ ਨੂੰ ਆਉਣਾਂ ਤੇ ਦੋਸ ਦੂਜਿਆਂ ਉੱਤੇ |
‘ਇ’ ਅੱਖਰ ਤੋਂ ਪੰਜਾਬੀ ਵਿੱਚ ਅਖਾਣ
ਅਖਾਣ | ਅਖਾਣ ਦਾ ਅਰਥ |
ਇਕ ਅਨਾਰ ਸੋ ਬਿਮਾਰ | ਚੀਜ ਘੱਟ ਹੋਣ ਚਾਹਵਾਨ ਜਿਆਦਾ ਹੋਣ |
ਇਕ ਰੁੱਤ ਤੇ ਸੋ ਸੁੱਖ | ਚੁੱਪ ਰਹਿਣ ਵਿਚ ਹੀ ਸੁਖ ਹੁੰਦਾ ਹੈ |
ਇਕ ਕਰੇਲਾ ਤੇ ਦੂਜਾ ਨਿੰਮ ਚੜਿਆ | ਇਕ ਤਾਂ ਇਨਸਾਨ ਆਪ ਬੁਰਾ ਹੋਵੇ ਤੇ ਦੂਜਾ ਸੰਗਤ ਬੁਰੀਆਂ ਦੀ ਹੋਵੇ |
ਇਕ-ਇਕ ਦੋ ਯਾਰਾਂ | ਏਕਤਾ ਵਿਚ ਬਲ ਹੈ |
ਇਹ ਮੂੰਹ ਤੇ ਮਸਰਾਂ ਦੀ ਦਲ | ਨਿਕੰਮਾ ਹੋਣਾ |
ਇੱਕੋ ਅੰਡਾ ਉਹ ਵੀ ਗੰਦਾ | ਇੱਕੋ ਇਕ ਚੀਜ ਹੋਣੀ ਤੇ ਉਹ ਵੀ ਬੇਕਾਰ ਨਿਕਲ ਜਾਣੀ |
ਇਕ ਹੱਥ ਨਾਲ ਤਾੜੀ ਨਹੀਂ ਵੱਜਦੀ | ਜਦ ਇਹ ਦਸਣਾ ਹੋਵੇ ਕਿ ਲੜਾਹੀ ਵਿੱਚ ਕਸੂਰ ਦੇਹਾਂ ਧਿਰਾਂ ਦਾ ਹੁੰਦਾ ਹੈ |
ਇੱਕੋ ਤਵੇ ਦੀ ਰੋਟੀ ਕੀ ਵੱਡੀ ਤੇ ਕੀ ਛੋਟੀ | ਨੁਕਸਾਨ ਪਹੁੰਚਾਉਣ ਵਾਲੀ ਚੀਜ ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ, ਉਹ ਨੁਕਸਾਨ ਪੁਚਾਉਂਦੀ ਹੈ |
ਇੱਲ ਮੁੰਡਾ ਲੈ ਗਈ ਜਠੇਰਿਆਂ ਦੇ ਨਾਂ | ਜਦੋਂ ਕੋਈ ਖਰਾਬ ਚੀਜ ਜਾਂ ਹੱਥੋਂ ਨਿਕਲਦੀ ਚੀਜ ਕਿਸੇ ਨੂੰ ਦੇ ਕੇ ਅਹਿਸਾਨ ਜਤਾਇਆ ਜਾਵੇ |
ਇਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ | ਇਕ ਮਾੜਾ ਵਿਅਕਤੀ ਹੋਰਨਾਂ ਲਾਇ ਵੀ ਨਮੋਸ਼ੀ ਦਾ ਕਾਰਨ ਬਣਦਾ ਹੈ |
‘ਸ’ ਅੱਖਰ ਤੋਂ ਪੰਜਾਬੀ ਵਿੱਚ ਅਖਾਣ|
ਅਖਾਣ | ਅਖਾਣ ਦਾ ਅਰਥ |
ਸਾਈਆਂ ਕੀਤੇ ਵਧਾਈਆਂ ਕੀਤੇ | ਲਾਰੇ ਕਿਸੇ ਪਾਸੇ ਲਾਉਣੇ ਤੇ ਕੰਮ ਹੋਰ ਦਾ ਕਰਨਾ |
ਸੋ ਦਿਨ ਚੋਰ ਦੇ ਤੇ ਇਕ ਦਿਨ ਸਾਧ ਦਾ | ਸੈਕੜੇ ਵਾਰ ਲੁੱਕ ਕੇਚੁਗ਼ਲੀ ਕਰਨ ਵਾਲੇ ਦੀ ਅਸਲੀਯਤ ਇਕ ਨਾ ਇਕ ਦਿਨ ਉੱਘੜ ਪੈਂਦੀ ਹੈ |
ਹ’ ਅੱਖਰ ਤੋਂ ਪੰਜਾਬੀ ਵਿੱਚ ਅਖਾਣ
ਅਖਾਣ | ਅਖਾਣ ਦਾ ਅਰਥ |
ਹੱਥ ਕੰਗਣ ਨੂੰ ਆਰਸੀ ਕੀ | ਪਰਤੱਥ ਨੂੰ ਪ੍ਰਮਾਣ ਕੀ |
ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ | ਉਪਰੋਂ ਹੋਰ ਤੇ ਦਿਲੋਂ ਹੋਰ |
ਹਾਥੀ ਲੰਘ ਗਿਆ ਪੁੱਛ ਰਹੀ ਗਈ | ਬਹੁਤ ਸਾਰਾ ਕੰਮ ਮੁੱਕ ਜਾਵੇ ਤੇ ਥੋੜਾ ਜਿਹਾ ਰਹਿ ਜਾਵੇ |
FAQ
ਉੱਤਰ– ਨਿਕੰਮੇ ਆਦਮੀ ਨੂੰ ਕੋਈ ਵੱਡਾ ਕੰਮ ਸੋਪ ਦੇਣਾ|
ਉੱਤਰ– ਜਦੋਂ ਕੋਈ ਖਰਾਬ ਚੀਜ ਜਾਂ ਹੱਥੋਂ ਨਿਕਲਦੀ ਚੀਜ ਕਿਸੇ ਨੂੰ ਦੇ ਕੇ ਅਹਿਸਾਨ ਜਤਾਇਆ ਜਾਵੇ|
ਉੱਤਰ– ਕਿਸੇ ਔਰਤ ਜਾਂ ਪੁਰਸ਼ ਦਾ ਹਰ ਥਾਂ ਤੇ ਹਰ ਕੰਮ ਵਿੱਚ ਫਿਰਦਿਆਂ ਨਜ਼ਰ ਆਉਣਾ|