ਬਾਬਾ ਬੰਦਾ ਸਿੰਘ ਬਹਾਦਰ (Baba banda singh bahadar history in punjabi) ਇਕ ਮਹਾਨ ਯੋੱਧਾ ਸੀ, ਇਨ੍ਹਾਂ ਨੇ ਪੰਜਾਬ ਸੂਬੇ ਨੇ ਮੁਗਲਾਂ ਤੋਂ ਮੁਕਤ ਕਰਾਉਣ ਲਾਇ ਕੋਸ਼ਸ ਕੀਤੀ ਅਤੇ ਪੰਜਾਬ ਨੂੰ ਮੁਗਲਾਂ ਤੋਂ ਮੁਕਤ ਕਰਾਇਆ, ਇਨ੍ਹਾਂ ਨੇ ਪੰਜਾਬ ਦੇ ਲੋਕਾਂ ਵਿਚ ਕ੍ਰਾਂਤੀ ਦਾ ਜੋਸ਼ ਭਰ ਦਿਤਾ ਜਿਸ ਨਾਲ ਸਾਰੀ ਸਿੱਖ ਕੌਮ ਮੁਗਲਾਂ ਨਾਲ ਲੋਹਾ ਲੈਣ ਨੂੰ ਤਿਆਰ ਸੀ| ਆਪ ਜੀ ਦੀ ਸ਼ਹਾਦਤ ਦਾ ਸਿੱਖ ਧਰਮ ਹਮੇਸ਼ਾ ਕਰਜਦਾਰ ਰਹੂਗਾ|
ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ

ਪੂਰਾ ਨਾਂ | ਬਾਬਾ ਬੰਦਾ ਸਿੰਘ ਬਹਾਦਰ |
ਬਚਪਨ ਦਾ ਨਾਂ | ਵੀਰ ਲਕਸ਼ਮਣ ਦੇਵ |
ਜਨਮ | 27 ਅਕਤੂਬਰ 1670 ਈ. |
ਜਨਮ ਥਾਂ | ਪੁੰਛ, ਕਸ਼ਮੀਰ |
ਗੁਰੂ ਦਾ ਨਾਂ | ਜਾਨਕੀ ਦਾਸ ਬੈਰਾਗੀ |
ਰਾਜਧਾਨੀ | ਲੋਹਾਗੜ੍ਹ |
ਸ਼ਹਾਦਤ | 16 ਜੂਨ 1716 ਈ. |
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ
ਬੰਦਾ ਸਿੰਘ ਬਹਾਦਰ (Baba banda singh bahadar history in punjabi) ਦਾ ਜਨਮ ਕਸ਼ਮੀਰ ਦੇ ਪੁੱਛ ਜਿਲੇ ਦੇ ਰਾਜੋਰੀ ਵਿੱਚ 27 ਅਕਤੂਬਰ 1670 ਈ. ਵਿਖੇ ਹੋਇਆ| ਇਨ੍ਹਾਂ ਦੇ ਬਚਪਨ ਦਾ ਨਾਂ ਵੀਰ ਲਕਸ਼ਮਣ ਦੇਵ ਰਖਿਆ ਗਿਆ| ਇਨ੍ਹਾਂ ਦਾ ਜਨਮ ਰਾਜਪੂਤ ਹਿੰਦੂ ਪਰਿਵਾਰ ਵਿਚ ਹੋਇਆ| ਅਗੇ ਚਲ ਕੇ ਬੰਦਾ ਬੈਰਾਗੀ, ਬੰਦਾ ਸਿੰਘ ਬਹਾਦਰ ਦੇ ਨਾਂਵਾਂ ਤੋਂ ਜਾਣੇ ਗਏ|
ਬੰਦਾ ਸਿੰਘ ਬੈਰਾਗੀ ਦਾ ਮੁੱਢਲਾ ਜੀਵਨ
ਬਾਲਕ ਵੀਰ ਲਕਸ਼ਮਣ ਨੂੰ ਬਚਪਨ ਵਿਚ ਅਸਤ੍ਰ-ਸ਼ਾਸਤਰ ਦੀ ਸਿਖਿਆ ਨਹੀਂ ਸੀ ਮਿਲੀ| ਬਾਲਕ ਪਹਾੜਾ ਵਿਚ ਰੈਣ ਦੀ ਵਜਹ ਨਾਲ ਸ਼ਰੀਰ ਤੋਂ ਪੁਸ਼ਟ ਅਤੇ ਬਲਵਾਨ ਸੀ| ਬਚਪਨ ਦੀ ਇਕ ਘਟਨਾ ਵੀਰ ਲਕਸ਼ਮਣ ਦਾ ਜੀਵਨ ਪੂਰੀ ਤਰਿਆ ਬਦਲ ਦਿਤਾ|
ਇਕ ਬਾਰ ਦੀ ਗੱਲ ਹੈ ਕਿ ਜੰਗਲ ਵਿੱਚ ਬਾਲਕ ਲਕਸ਼ਮਣ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ, ਹਿਰਨ ਗਰਭਵਤੀ ਸੀ ਅਤੇ ਹਿਰਨੀ ਦਾ ਬੱਚਾ ਬਾਲਕ ਲਕਸ਼ਮਣ ਦੇ ਹਥਾ ਵਿੱਚ ਮਰ ਗਿਆ। ਇਸ ਘਟਨਾ ਨੇ ਬੱਚੇ ਨੂੰ ਅੰਦਰੋਂ ਤੀਕ ਬਹੁਤ ਦੁਖੀ ਕਰ ਦਿੱਤਾ, ਬੱਚਾ ਸੰਨਿਆਸੀ ਬਣ ਗਿਆ। ਇਸ ਤੋਂ ਬਾਅਦ ਇਹ ‘ਜਾਨਕੀ ਦਾਸ ਬੈਰਾਗੀ‘ ਦਾ ਚੇਲਾ ਬਣ ਗਿਆ ਅਤੇ ਮਾਧੋਦਾਸ ਬੈਰਾਗੀ ਦੇ ਨਾਂ ਤੋਂ ਜਾਣਿਆ ਜਾਣ ਲੱਗਾ। ਅਗੇ ਚਲ ਕੇ ਮਾਧੋਦਾਸ ਬੈਰਾਗੀ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਵਿੰਦ ਸਿੰਘ ਦੇ ਸੰਪਰਕ ਵਿੱਚ ਆਏ ਅਤੇ ਮਾਧੋਦਾਸ ਬੈਰਾਗੀ ਤੋਂ ਬੰਦਾ ਬੈਰਾਗੀ ਬਣ ਗਏ।
ਬਾਬਾ ਬੰਦਾ ਬਹਾਦੁਰ ਦਾ ਗੁਰੂ ਗੋਵਿੰਦ ਸਿੰਘ ਨੂੰ ਮਿਲਣਾ
ਬੰਦਾ ਸਿੰਘ ਬਹਾਦਰ ਕਈ ਤਰੀਕਿਆਂ ਨਾਲ ਇਨਕਲਾਬੀ ਚਿੰਤਕ ਸੀ। ਭਾਰਤ ਦੇ ਇਤਿਹਾਸ ਵਿੱਚ ਬਹੁਤ ਘੱਟ ਲੋਕ ਅਜਿਹੇ ਹੋਏ ਹਨ ਜੋ ਬਚਪਨ ਵਿੱਚ ਬੈਰਾਗੀ ਬਣ ਗਏ ਅਤੇ ਜਦੋਂ ਦੁਨੀਆਂ ਨੂੰ ਉਨ੍ਹਾਂ ਦੀ ਲੋੜ ਪਈ ਤਾਂ ਉਹ ਦੁਨਿਆਵੀ ਜੀਵਨ ਵਿੱਚ ਵਾਪਸ ਲੋਟ ਆਏ ਅਤੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ। ਇੱਕ ਹਿੰਦੂ ਰਾਜਪੂਤ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਬੰਦਾ ਸਿੰਘ ਸੰਨਿਆਸੀ ਜੀਵਨ ਅਤੇ ਸ਼ੇਵ ਮਤ ਦਾ ਅਨੁਯਾਈ ਸੀ। ਅਗੇ ਚਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਦੁਨਿਆਵੀ ਜੀਵਨ ਵਿੱਚ ਲੋਟ ਆਏ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਲੱਗੇ।
ਬੰਦਾ ਬੈਰਾਗੀ ਸੇ ਬੰਦਾ ਬਹਾਦਰ ਬਣਨਾ
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬੇਰਾਗੀ ਦੀ ਸ਼ਕਤੀ ਨੂੰ ਪਛਾਣ ਲਿਆ ਸੀ। ਗੁਰੂ ਗੋਵਿੰਦ ਸਿੰਘ ਜੀ ਨੇ ਬੰਦਾ ਬੇਰਾਗੀ ਨੂੰ ਸੰਨਿਆਸ ਤਿਆਗਣ ਲਈ ਬੇਨਤੀ ਕੀਤੀ। ਕਿਉਂਕਿ ਉਸ ਦੌਰ ਵਿਚ ਪੰਜਾਬ ਵਿਚ ਮੁਗਲਾਂ ਦਾ ਅਧਿਕਾਰ ਸੀ ਅਤੇ ਮੁਗਲ ਆਮ ਲੋਕਾਂ ‘ਤੇ ਜ਼ੁਲਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਧਰਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ। ਬੰਦਾ ਬੇਰਾਗੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਨਤੀ ਕਬੂਲ ਕਰ ਲਈ। ਗੋਬਿੰਦ ਸਿੰਘ ਨੇ ਪੰਜਾਬ ਸੂਬੇ ਨੂੰ ਮੁਗਲਾਂ ਦੇ ਜ਼ੁਲਮ ਤੋਂ ਆਜ਼ਾਦ ਕਰਵਾਉਣ ਦਾ ਕੰਮ ਸੌਂਪਿਆ। ਗੁਰੂ ਜੀ ਨੇ ਬੰਦਾ ਬੇਰਗੀ ਨੂੰ ਇੱਕ ਤਲਵਾਰ, ਪੰਜ ਤੀਰ ਅਤੇ ਤਿੰਨ ਸਾਥੀ ਦਿੱਤੇ। ਇਸ ਦੇ ਨਾਲ ਹੀ ਬੰਦਾ ਸਿੰਘ ਨੂੰ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ ਗਿਆ।
ਬੰਦਾ ਸਿੰਘ ਦਾ ਪੰਜਾਬ ਵਲ ਜਾਣਾ
ਗੁਰੂ ਗੋਬਿੰਦ ਸਿੰਘ ਜੀ ਦਾ ਆਦੇਸ਼ ਮਿਲਣ ਤੋਂ ਬਾਦ ਬੰਦਾ ਬੇਰਾਗੀ ਪੰਜਾਬ ਵੱਲ ਤੁਰ ਪਿਆ। ਪੰਜਾਬ ਆਉਂਦਿਆਂ ਹੀ ਪਿੱਛੋਂ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਕੂ ਮਾਰ ਕੇ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਚਲੇ ਜਾਣ ਤੋਂ ਬਾਅਦ ਸਿੱਖ ਕੌਮ ਦੀ ਜ਼ਿੰਮੇਵਾਰੀ ਬੰਦਾ ਸਿੰਘ ‘ਤੇ ਆ ਗਈ। ਇਸੇ ਦੌਰਾਨ 1708 ਈ. ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਵੀ ਮੌਤ ਹੋ ਗਈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਬਣਿਆ। ਪਰ ਦੱਖਣ ਭਾਰਤ ਵਿਚ ਉਸ ਦੇ ਭਰਾ ਕਾਮ ਬਖਸ਼ ਨੇ ਬਹਾਦੁਰ ਸ਼ਾਹ ਦੀ ਬਾਦਸ਼ਾਹਤ ਨੂੰ ਸਵੀਕਾਰ ਨਹੀਂ ਕੀਤਾ ਅਤੇ ਦੱਖਣ ਭਾਰਤ ਵਿਚ ਰਾਜੇ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਸ ਬਗਾਵਤ ਨੂੰ ਦਬਾਉਣ ਲਈ ਬਹਾਦਰ ਸ਼ਾਹ ਨੂੰ ਖੁਦ ਜਾਣਾ ਪਿਆ। ਹੁਣ ਬਾਦਸ਼ਾਹ ਦਿਲੀ ਤੋਂ ਬਾਹਰ ਸੀ।

ਬੰਦਾ ਸਿੰਘ ਨੇ ਇਸ ਸਮੇਂ ਨੂੰ ਸਿੱਖਾਂ ਲਈ ਇੱਕ ਮੌਕੇ ਵਜੋਂ ਲਿਆ ਅਤੇ ਮੁਗਲਾਂ ਤੋਂ ਨਾਰਾਜ਼ ਸਿਪਾਹੀਆਂ, ਕਿਸਾਨਾਂ, ਮਜ਼ਦੂਰਾਂ ਨੂੰ ਆਪਣੀ ਫੋਜ ਵਿਚ ਸ਼ਾਮਲ ਕਰ ਲਿਆ। ਜਿਉਂ-ਜਿਉਂ ਬੰਦਾ ਦੀ ਤਾਕਤ ਵਧਦੀ ਗਈ, ਉਸਨੇ ਮੁਗਲਾਂ ਦੇ ਖਜ਼ਾਨੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਸੋਨੀਪਤ ਅਤੇ ਕੈਥਲ ‘ਤੇ ਹਮਲਾ ਕਰਕੇ ਮੁਗਲਾਂ ਨੂੰ ਕਮਜ਼ੋਰ ਕੀਤਾ।
ਚਾਰ ਸਾਹਿਬਜਾਦਿਆਂ ਦੀ ਮੌਤ ਦਾ ਬਦਲਾ
ਸੋਨੀਪਤ ਦੇ ਹਮਲੇ ਤੋਂ ਅਗਲੇ ਸਾਲ 1709 ਈ. ਵਿੱਚ,ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਸਰਹਿੰਦ ਵੱਲ ਚੱਲ ਪਿਆ। ਮੁਗ਼ਲ ਬਾਦਸ਼ਾਹ ਨੇ ਸਰਹਿੰਦ ਦਾ ਇਲਾਕਾ ਵਜ਼ੀਰ ਖ਼ਾਨ ਨੂੰ ਦੇ ਰਖਿਆ ਸੀ। ਬੰਦਾ ਸਿੰਘ ਨੇ 1710 ਈ. ਤਕ ਸਰਹਿੰਦ ਉੱਤੇ ਕਬਜ਼ਾ ਕਰ ਲਿਆ ਅਤੇ ਵਜ਼ੀਰ ਖਾਨ ਨੂੰ ਮਾਰ ਦਿੱਤਾ।
ਬੰਦਾ ਸਿੰਘ ਬਹਾਦਰ ਦਾ ਸ਼ਾਸਨ
ਬੰਦਾ ਸਿੰਘ ਨੇ ਸਰਹਿੰਦ ਦੇ ਨੇੜੇ ਲੋਹਾਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਅਤੇ ਇਸੇ ਥਾਂ ਤੋਂ ਹੀ ਆਪਣਾ ਸ਼ਾਸਨ ਚਲਾਉਣਾ ਸ਼ੁਰੂ ਕਰ ਕੀਤਾ, ਬੰਦਾ ਸਿੰਘ ਨੇ ਬਗਾਵਤ ਕੀਤੀ ਅਤੇ ਲਾਹੌਰ ਦੀ ਸਰਹੱਦ ਤੱਕ ਆਪਣਾ ਕਬਜ਼ਾ ਕਰ ਲਿਆ। ਕੁਝ ਸਮੇਂ ਦੇ ਅੰਦਰ ਹੀ ਬੰਦਾ ਸਿੰਘ ਦੀ ਅਗਵਾਈ ਹੇਠ ਸਾਰਾ ਪੰਜਾਬ ਸੂਬੇ ਉੱਤੇ ਕਬਜ਼ਾ ਕਰ ਲੀਤਾ ਗਿਆ। ਬੰਦਾ ਸਿੰਘ ਦੀ ਬਹਾਦਰੀ ਕਾਰਨ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਕਿਹਾ ਜਾਣ ਲੱਗਾ। ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਅਤੇ ਅਸਰਫ਼ੀਆਂ ਜਾਰੀ ਕਰਵਾਈਆਂ|
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ
ਬੰਦਾ ਸਿੰਘ ਬਹਾਦਰ ਅਤੇ 700 ਸੈਨਿਕਾਂ ਨੂੰ ਫੜ ਕੇ ਬਾਦਸ਼ਾਹ ਕੋਲ ਦਿੱਲੀ ਲਿਜਾਇਆ ਗਿਆ। ਅਤੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਗਿਆ, ਕੈਦੀਆਂ ਅਤੇ ਬੰਦਾ ਸਿੰਘ ਨੂੰ ਕਿਲ੍ਹੇ ਵਿੱਚ ਬਹੁਤ ਤਰ੍ਹਾਂ ਦੀ ਯਾਤਨਾਵਾਂ ਦੇਣੀਆਂ ਸ਼ੁਰੂ ਕਰ ਦਿਤੀ, ਸੈਨਿਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ, ਪਰ ਕਿਸੇ ਵੀ ਸੈਨਿਕ ਨੇ ਇਸਲਾਮ ਕਬੂਲ ਨਹੀਂ ਕੀਤਾ, ਇਸ ਤਰ੍ਹਾਂ ਇਕ-ਇਕ ਕਰਕੇ ਸਾਰੇ ਸੈਨਿਕਾਂ ਨੂੰ ਮਾਰ ਦਿੱਤਾ ਗਿਆ ।

ਬੰਦਾ ਸਿੰਘ ਨੂੰ ਵੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਪਰ ਬੰਦਾ ਸਿੰਘ ਨੇ ਇਸਲਾਮ ਕਬੂਲ ਕਰਨ ਤੋਂ ਮਨਾ ਕਰ ਦਿੱਤਾ। ਤਾਂ ਉਸ ਤੋਂ ਬਾਦ ਬੰਦਾ ਸਿੰਘ ਦੇ ਪੁੱਤਰ ਨੂੰ ਉਸਦੇ ਸਾਹਮਣੇ ਹੀ ਵੱਢ ਕੇ ਮਾਰ ਦਿੱਤਾ ਗਿਆ, ਅਤੇ ਉਸਦੇ ਸਰੀਰ ਵਿੱਚੋਂ ਉਸਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਪਾ ਦਿੱਤਾ ਗਿਆ, ਪਰ ਬੰਦਾ ਸਿੰਘ ਇਸਲਾਮ ਕਬੂਲ ਕਰਨ ਲਈ ਰਾਜ਼ੀ ਨਹੀਂ ਹੋਇਆ। ਤਾਂ ਅੰਤ ਵਿਚ 16 ਜੂਨ 1716 ਈ. ਨੂੰ ਬਾਦਸ਼ਾਹ ਦੇ ਹੁਕਮ ਦੇਣ ਤੋਂ ਬਾਦ, ਬੰਦਾ ਸਿੰਘ ਦਾ ਸਿਰ ਕਲਮ ਕਰ ਦਿੱਤਾ ਗਿਆ। ਇਸ ਤਰ੍ਹਾਂ ਬੰਦਾ ਸਿੰਘ ਨੇ ਸਿਖਾਂ ਵਿਚ ਇਨਕਲਾਬ ਦੀ ਭਾਵਨਾ ਪੈਦਾ ਕੀਤੀ, ਜਿਸ ਕਾਰਨ ਮੁਗਲ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ।
FAQ
ਉੱਤਰ– ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ 10 ਜੂਨ ਨੂੰ ਮਨਾਇਆ ਜਾਂਦਾ ਹੈ|
ਉੱਤਰ– ਬਾਬਾ ਬੰਦਾ ਸਿੰਘ ਬਹਾਦੁਰ ਦਾ ਬਚਪਨ ਦਾ ਨਾਂ ਵੀਰ ਲਕਸ਼ਮਣ ਦੇਵ ਸੀ|
ਉੱਤਰ– ਜਨਮ 27 ਅਕਤੂਬਰ 1670 ਈ.
ਉੱਤਰ- ਰਾਜਧਾਨੀ ਲੋਹਗੜ੍ਹ ਸੀ|
ਉੱਤਰ– ਬੰਦਾ ਸਿੰਘ ਬਹਾਦਰ ਨੇ 1710 ਈ. ਵਿਚ ਸਰਹਿੰਦ ਦਾ ਕਿਲ੍ਹਾ ਜਿੱਤ ਲਿਆ|
3 thoughts on “ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ”