ਬਹੁ-ਅਰਥਕ ਸ਼ਬਦ

ਇਸ ਪੋਸਟ ਵਿਖੇ ਤੁਹਾਨੂੰ ਬਹੁ-ਅਰਥਕ ਸ਼ਬਦ (Bahu arthak shabd in punjabi) ਨੂੰ ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ|

ਹਰ ਭਾਸ਼ਾ ਵਿਚ ਕਈ ਅਜਿਹੇ ਸ਼ਬਦ ਹੁੰਦੇ ਹਨ, ਜਿਨਾਂ ਦੇ ਅਰਥ ਇਕ ਤੋਂ ਵਧੇਰੇ ਹੁੰਦੇ ਹਨ। ਅਜਿਹੇ ਸ਼ਬਦਾਂ ਦੇ ਵਖਰੇ ਵਖਰੇ ਅਰਥ ਵੱਖ ਵੱਖ ਪ੍ਰਸੰਗ ਜਾਂ ਸਥਿਤੀਆਂ ਵਿਚ ਹੀ ਪ੍ਰਾਪਤ ਹੁੰਦੇ ਹਨ। ਅਜਿਹੇ ਸ਼ਬਦਾਂ ਦਾ ਰੂਪ ਹਰ ਸਥਿਤੀ ਜਾ ਪ੍ਰਸੰਗ ਵਿੱਚ ਬਦਲਦਾ ਨਹੀਂ ਹੈ। ਅਜਿਹੇ ਸ਼ਬਦਾਂ ਨੂੰ ਬਹੁ ਅਰਥਕ ਸ਼ਬਦ ਆਖਦੇ ਹਨ। ਬਹੁ ਅਰਥਕ ਸ਼ਬਦਾਂ ਸੰਬੰਧੀ ਜਾਣਕਾਰੀ ਜਾਂ ਗਿਆਨ
ਦਾ ਬਹੁਤ ਮਹੱਤਵ ਹੁੰਦਾ ਹੈ। ਹੇਠਾਂ ਕੁਝ ਬਹੁ ਅਰਥਕ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰਕੇ ਉਨਾਂ ਦੇ ਵਖਰੇ ਅਰਥਾਂ ਨੂੰ ਸਪਸ਼ਟ ਕੀਤਾ ਗਿਆ ਹੈ।

Bahu arthak shabd in punjabi

1. ਓਹਲਾ

  • ਪਰਦਾ – ਬਾਰੀ ਅੱਗੇ ਕਪੜੇ ਨਾਲ ਓਹਲਾ ਕਰ ਲਓ।
  • ਭਰਮ – ਬੁਰੇ ਕੰਮਾਂ ਦਾ ਓਹਲਾ ਸਦਾ ਨਹੀਂ ਬਣਿਆ ਰਹਿੰਦਾ।

2. ਉੱਠ

  • ਜਾਗਣਾ – ਰਾਮ ਸਵੇਰੇ ਛੇ ਵਜੇ ਉੱਠ ਜਾਂਦਾ ਹੈ।
  • ਪੈਦਾ ਹੋਣਾ – ਮੇਰੇ ਮਨ ਵਿਚ ਕਈ ਵਿਚਾਰ ਉਠ ਰਹੇ ਹਨ।
  • ਖੜੇ ਹੋਣਾ – ਮੰਜੀ ਤੋਂ ਉਠ ਜਾਵੋ।

3. ਉਤੱਰ

  • ਜਵਾਬ – ਇਸ ਪ੍ਰਸ਼ਨ ਦਾ ਉਤੱਰ ਲਿਖੋ।
  • ਦਿਸ਼ਾ – ਪੰਜਾਬ ਭਾਰਤ ਦੇ ਉੱਤਰ ਵਿੱਚ ਹੈ।
  • ਥਲੇ ਆਉਣਾ – ਛੱਤ ਤੋਂ ਉਤੱਰ ਜਾਵੋ।।

4. ਆਕੜ

  • ਸਖਤ ਹੋ ਜਾਣਾ – ਠੰਢ ਨਾਲ ਪਲਾਸਟਿਕ ਦੀਆਂ ਵਸਤਾਂ ਆਕੜ ਜਾਂਦੀਆਂ ਹਨ
  • ਹੰਕਾਰ – ਕਈ ਲੋਕਾਂ ਵਿੱਚ, ਅਮੀਰੀ ਸਦਕਾ ਆਕੜ ਹੁੰਦੀ ਹੈ।

5. ਸੂਆ

  • ਇਕ ਦੰਦ – ਸੂਆ ਨਿਕਲਣ ਵੇਲੇ ਬੱਚੇ ਅਕਸਰ ਬਿਮਾਰ ਰਹਿੰਦੇ ਹਨ।
  • ਛੋਟੀ ਨਹਿਰ – ਸਾਡੇ ਖੇਤਾਂ ਵਿਚੋਂ ਸੁਆ ਲੰਘਦਾ ਹੈ।
  • ਵੱਡੀ ਸੂਈ – ਸੂਆ ਬੋਰੀਆਂ ਸਿਊਂਣ ਦੇ ਕੰਮ ਆਉਦਾ ਹੈ।
  • ਜਣਨਾ – ਇਸ ਗਾਂ ਦਾ ਤੀਜਾ ਸੂਆ ਹੈ।

6. ਸੂਈ

  • ਇਕ ਸੰਦ – ਇਹ ਸੂਈ ਬਹੁਤ ਤਿੱਖੀ ਹੈ।
  • ਘੜੀ ਦਾ ਪੁਰਜਾ – ਮੇਰੀ ਘੜੀ ਦੀ ਸੂਈ ਟੁੱਟ ਗਈ ਹੈ।
  • ਜਾਨਵਰਾਂ ਦਾ ਸੂਆ – ਸਾਡੀ ਮੱਝ ਅੱਜ ਹੀ ਸੂਈ ਹੈ।

7. ਸਾਂਗ

  • ਨਕਲ – ਰਮਨ ਹਰ ਇਕ ਦੀ ਸਾਂਗ ਲਾ ਲੈਂਦਾ ਹੈ।
  • ਭੇਸ – ਹੁਣ ਤਾਂ ਚੋਰ ਵੀ ਸਾਧੂਆਂ ਵਾਲਾ ਸਾਂਗ ਬਣਾਈ ਫਿਰਦੇ ਹਨ।

8. ਸੰਗ

  • ਸ਼ਰਮ – ਦੀਪਕ ਨੂੰ ਕੁੜੀਆਂ ਤੋਂ ਬਹੁਤ ਸੰਗ ਆਉਂਦੀ ਹੈ।
  • ਸਾਥ – ਗੁਰਮੀਤ ਦਾ ਸੰਗ ਮਾੜਾ ਹੈ।

9. ਸਤ

  • ਰਸ – ਨਿੰਬੂ ਦਾ ਸਤ ਖੱਟਾ ਹੁੰਦਾ ਹੈ।
  • ਤੰਗ – ਮੈਂ ਰਮਨ ਦੀਆਂ ਗੱਲਾਂ ਤੋਂ ਸਤ ਗਿਆ ਹਾਂ
  • ਭਾਰਤੀ – ਸਮਾਜ ਵਿੱਚ ਔਰਤਾਂ ਲਈ ਸਤ ਸਭ ਤੋਂ ਅਹਿਮ ਹੈ ਧਰਮ।

10. ਸਾਰ

  • ਨਿਚੋੜ/ ਸੰਖੇਪ – ਕਹਾਣੀ ਦਾ ਸਾਰ ਲਿਖੋ।
  • ਖਬਰ – ਮੈਨੂੰ ਰਾਮ ਦੀ ਸਿਹਤ ਸੰਬੰਧੀ ਕੋਈ ਸਾਰ ਨਹੀਂ।
  • ਗੁਜਾਰਾ ਕਰਨਾ – ਗਰੀਬ ਥੋੜੀ ਕਮਾਈ ਨਾਲ ਹੀ ਸਾਰ ਲੈਂਦੇ ਹਨ।
  • ਉਸ ਵੇਲੇ – ਚੋਰ ਪੁਲਿਸ ਵੇਖਦੇ ਸਾਰ ਭੱਜ ਗਿਆ।

Bahu arthak shabd in punjabi

11. ਹਾਰ

  • ਥੱਕਣਾ – ਮੈਂ ਰੁਪਿੰਦਰ ਨੂੰ ਸਮਝਾ ਸਮਝਾ ਕੇ ਹਾਰ ਗਿਆ ਹਾਂ।
  • ਫੁਲਾਂ ਦਾ ਹਾਰ – ਇਹ ਗੇਂਦੇ ਦੇ ਫੁੱਲਾਂ ਦਾ ਹਾਰ ਹੈ।
  • ਹਾਰਨਾਂ – ਮਨਜੀਤ ਦੀ ਟੀਮ ਹਾਰ ਗਈ ਹੈ।
  • ਗਹਿਣਾ – ਗੀਤਾ ਨੇ ਸੋਨੇ ਦਾ ਹਾਰ ਪਾਇਆ ਹੈ।

12. ਕਾਜ

  • ਵਿਆਹ – ਸੁਖਵਿੰਦਰ ਦਾ ਕਾਜ ਅਗਲੇ ਸਾਲ ਹੋਵੇਗਾ|
  • ਕੰਮ – ਵਿਗੜੇ ਕਾਜ ਹਿੰਮਤ ਨਾਲ ਹੀ ਠੀਕ ਹੁੰਦੇ ਹਨ।
  • ਛੇਕ – ਦਰਜੀ ਕਮੀਜ ਵਿੱਚ ਕਾਜ ਕਰ ਰਿਹਾ ਸੀ।

13. ਕਾਟ

  • ਅਸਰ – ਕਈ ਮਰੀਜਾਂ ਉਪਰ ਦਵਾਈ ਕਾਟ ਹੀ ਨਹੀਂ ਕਰਦੀ।
  • ਕਟੌਤੀ – ਚੁੱਕੀ ’ ਤੇ ਕਣਕ ਪੀਸਣ ਸਮੇਂ ਕਾਟ ਵੀ ਕੱਟੀ ਜਾਂਦੀ ਹੈ।

14 ਕਣੀ

  • ਥੋੜੇ ਕੱਚੇ ਚਾਵਲ ਚਾਵਲਾਂ ਵਿੱਚ ਅਜੇ ਕਣੀ ਹੈ।
  • ਟੋਟਾ –ਚਾਵਲ ਦੀ ਕਣੀ ਸਸਤੀ ਮਿਲਦੀ ਹੈ।
  • ਮੀਂਹ ਦੀ ਬੂੰਦ – ਸਵੇਰ ਦੀਆਂ ਕਣੀਆਂ ਪੈ ਰਹੀਆਂ ਹਨ।

15 ਖੱਟੀ

  • ਕਮਾਈ –ਕਰਮਿੰਦਰ ਖੱਟੀ ਕਰਨ ਹੀ ਵਿਦੇਸ਼ ਗਿਆ ਹੈ।
  • ਇਕ ਸੁਆਦ – ਇਮਲੀ ਦੀ ਚਟਨੀ ਬਹੁਤ ਖੱਟੀ ਹੈ।
  • ਇਕ ਰੰਗ – ਸੰਗੀਤਾ ਵਧੇਰੇ ਕਰਕੇ ਖੱਟੀ ਚੁੰਨੀ ਹੀ ਪਸੰਦ ਕਰਦੀ ਹੈ।

16 ਖਾਤਰ

  • ਮਾਰ-ਕੁਟਾਈ – ਪੁਲਿਸ ਨੇ ਚੋਰ ਦੀ ਚੰਗੀ ਖਾਤਰ ਕੀਤੀ।
  • ਵਾਸਤੇ – ਮੈਂ ਦੋਸਤ ਖਾਤਰ ਆਪਣਾ ਕੰਮ ਖਰਾਬ ਕਰ ਲਿਆ ਹੈ।
  • ਆਓ ਭਗਤ – ਪੰਜਾਬੀ ਮਹਿਮਾਨਾਂ ਦੀ ਬਹੁਤ ਖਾਤਰ ਕਰਦੇ ਹਨ।

17. ਘਾਟ

  • ਪੱਤਣ ਦਰਿਆ ਦੇ ਘਾਟ ਤੋਂ ਪਾਣੀ ਵੀ ਭਰਿਆ ਜਾਂਦਾ ਹੈ।
  • ਥੁੜ੍ਹ ਪੰਜਾਬ ਵਿਚ ਬਿਜਲੀ ਦੀ ਘਾਟ ਹੈ।

18 ਘੋਲ

  • ਮਿਲਾਉਣਾ – ਪਾਣੀ ਵਿਚ ਖੰਡ ਘੋਲ ਦੇਵੋ।
  • ਕੁਸ਼ਤੀ – ਹੁਣ ਘੋਲ ਅੰਤਰ ਰਾਸ਼ਟਰੀ ਖੇਡ ਬਣ ਚੁੱਕੀ ਹੈ।

19. ਘੜੀ

  • ਬਾਰ-ਬਾਰ – ਰਮਨ ਘੜੀ-ਘੜੀ ਬਾਹਰ ਜਾ ਰਿਹਾ ਸੀ
  • ਸਮਾਂ ਦੱਸਣ ਵਾਲੀ ਰਮਨ ਦੀ ਘੜੀ ਠੀਕ ਸਮਾਂ ਦਸਦੀ ਹੈ।
  • ਮਿੱਟੀ ਦਾ ਭਾਂਡਾ ਘੜੀ ਵਿਚ ਪਾਣੀ ਠੰਡਾ ਰਹਿੰਦਾ ਹੈ।
  • ਤਿੱਖਾ ਕਰਨਾ – ਬੱਚੇ ਨੇ ਪੈਨਸਿਲ ਘੜੀ ਸੀ।

20. ਚੱਕੀ

  • ਸਾਬਣ ਦੀ ਚੱਕੀ – ਇਹ ਚੱਕੀ ਹੱਥੋਂ ਬਹੁਤ ਤਿਲਕਦੀ ਹੈ।
  • ਚੁਕਣਾ – ਮੇਰੀ ਕਿਤਾਬ ਚੁੱਕੀ ਗਈ ਹੈ।
  • ਆਟਾ ਪੀਹਣ ਵਾਲੀ ਮਸ਼ੀਨ – ਸਾਡੇ ਪਿੰਡ ਚੱਕੀ ਲੱਗ ਰਹੀ ਹੈ।

ਬਹੁ-ਅਰਥਕ ਸ਼ਬਦ pdf

21. ਚਾਰ

  • ਗਿਣਤੀ – ਮੇਰੇ ਕੋਲ ਚਾਰ ਕਾਪੀਆਂ ਹਨ।
  • ਪਸ਼ੂ ਚਾਰਨੇ – ਉਹ ਗਊਆਂ ਚਾਰ ਕੇ ਲਿਆਉਂਦਾ ਸੀ।
  • ਠੱਗ ਜਾਣਾ – ਬਲਵੰਤ ਏਨਾ ਚਲਾਕ ਹੈ ਕਿ ਹਰ ਕਿਸੇ ਨੂੰ ਚਾਰ ਜਾਂਦਾ ਹੈ।

22. ਛੱਲੀ

  • ਮੱਕੀ ਦੀ ਛੱਲੀ – ਮੱਕੀ ਦੀ ਛਲੀ ਉਪਰ ਦਾਣੇ ਸੁੰਦਰ ਲਗਦੇ ਹਨ।
  • ਸੂਤ ਦੀ ਛੱਲੀ – ਗੀਤਾ ਨੇ ਸਾਰੇ ਦਿਨ ਵਿਚ ਚਰਖੇ ਤੇ ਇਕੋ ਛੱਲੀ ਲਾਹੀ ਹੈ।

23. ਜੱਗ

  • ਭਾਂਡਾ – ਜੱਗ ਵਿੱਚ ਦੁੱਧ ਪਾਵੋ।
  • ਲੰਗਰ – ਨਰਾਤਿਆਂ ਵਿੱਚ ਥਾਂ ਥਾਂ ਜੱਗ ਲਾਏ ਜਾਂਦੇ ਹਨ।

24. ਜਿੰਦਰਾ

  • ਇਕ ਸੰਦ – ਕਿਸਾਨ ਜਿੰਦਰੇ ਨਾਲ ਹੀ ਖੇਤਾਂ ਵਿੱਚ ਵੱਟਾਂ ਪਾਉਦੇਂ ਹਨ।
  • ਤਾਲਾ – ਘਰ ਜਿੰਦਰਾ ਲਾ ਕੇ ਹੀ ਬਾਹਰ ਜਾਣਾ ਚਾਹੀਦਾ ਹੈ।

25. ਜੰਮ

  • ਉਗਣਾ – ਸਰੋਂ ਪੰਜਵੇਂ ਦਿਨ ਜੰਮ ਪੈਂਦੀ ਹੈ।
  • ਡਟ ਕੇ – ਦੁਸ਼ਮਣ ਦਾ ਮੁਕਾਬਲਾ ਡਟ ਕੇ ਕਰਨਾ ਚਾਹੀਦਾ ਹੈ।
  • ਸਖਤ ਹੋ ਜਾਣਾ – ਗਿੱਲਾ ਹੋਣ ਤੇ ਸੀਮਿੰਟ ਛੇਤੀ ਹੀ ਜੰਮ ਜਾਂਦਾ ਹੈ।

26. ਜੋੜ

  • ਜਮ੍ਹਾਂ – ਤਨਖਾਹ ਵਿੱਚੋਂ ਕੁਝ ਪੈਸੇ ਜੋੜ ਕੇ ਰੱਖਣੇ ਚਾਹੀਦੇ ਹਨ।
  • ਗੰਢਣਾ – ਦੋਵਾਂ ਰੱਸੀਆਂ ਨੂੰ ਜ਼ੋੜ ਲਾ ਦੇਵੋ
  • ਪਿਆਰ – ਦੀਪਕ ਤੇ ਸਰਵਨ ਦਾ ਆਪਸ ਵਿੱਚ ਬਹੁਤ ਜ਼ੋੜ ਹੈ।
  • ਹੱਡੀਆਂ ਦੇ ਮਿਲਣ ਦੀ ਥਾਂ ਮੇਰੇ ਗੋਡੇ ਦਾ ਜ਼ੋੜ ਠੀਕ ਨਹੀਂ।

27. ਝਾੜ

  • ਉਪਜ – ਇਸ ਵਾਰ ਕਣਕ ਦਾ ਝਾੜ ਘੱਟ ਨਿਕਲਿਆ ਹੈ।
  • ਝਿੜਕ – ਅਧਿਆਪਕ ਨੇ ਮੋਹਨ ਨੂੰ ਝਾੜ ਪਾਈ।
  • ਛੱਡਣਾ – ਸੀਤਾ ਆਪਣੇ ਕੱਪੜੇ ਝਾੜ।
  • ਵੱਡੀ ਝਾੜੀ – ਇਸ ਝਾੜ ਵਿੱਚ ਸੱਪ ਵੀ ਰਹਿੰਦੇ ਹਨ।

28. ਟੋਟਾ

  • ਟੁਕੜਾ – ਲੋਹੇ ਦਾ ਇਕ ਟੋਟਾ ਬਹੁਤ ਭਾਰਾ ਹੈ।
  • ਘਾਟਾ – ਦੀਪਕ ਨੂੰ ਵਪਾਰ ਵਿੱਚ ਟੋਟਾ ਪਿਆ ਹੈ।
  • ਥੁੜ – ਬਰਸਾਤ ਨਾ ਹੋਣ ਕਰਕੇ ਬਜਾਰ ਵਿਚ ਸਬਜੀ ਦਾ ਟੋਟਾ ਹੈ।

29. ਡੰਗ

  • ਦਿਨ ਜਿਹੜਾ ਡੰਗ ਲੰਘ ਜਾਵੇ ਚੰਗਾ ਹੈ।
  • ਸੱਪ ਦਾ ਡੰਗ – ਸੱਪ ਦਾ ਡੰਗ ਜਹਿਰੀਲਾ ਸੀ।
  • ਵਕਤ – ਇਹ ਫਕੀਰ ਦਿਨ ਵਿੱਚ ਇਕ ਡੰਗ ਰੋਟੀ ਖਾਂਦਾ ਹੈ।

30. ਡੋਲ

  • ਭਾਂਡਾ – ਬਜਾਰੋਂ ਦੋ ਕਿਲੋ ਦੁੱਧ ਦਾ ਡੋਲ ਲੈ ਆਓ।
  • ਥਿੜਕਨਾ – ਸਚਿਨ ਦੇ ਆਊਟ ਹੁੰਦਿਆ ਹੀ ਸਾਡਾ ਮਨ ਡੋਲ ਗਿਆ।

ਬਹੁਅਰਥਕ ਸ਼ਬਦ in punjabi

31. ਢਾਲ

  • ਢਲਾਨ – ਪਹਾੜੀ ਦੀ ਢਾਲ ਤੇ ਖੇਤ ਛੋਟੇ ਹੁੰਦੇ ਹਨ।
  • ਪਘਾਰਨਾ – ਪੁਰਾਣਾ ਲੋਹਾ ਢਾਲ ਕੇ ਸ਼ੁੱਧ ਕੀਤਾ ਜਾਂਦਾ ਹੈ।
  • ਹਥਿਆਰ – ਪੁਰਾਣੇ ਸਮੇਂ ਵਿੱਚ ਸੈਨਿਕਾਂ ਕੋਲ ਢਾਲ ਤੇ ਤਲਵਾਰ ਹੁੰਦੀ ਸੀ।

32. ਤੰਗ

  • ਦੁਖੀ – ਨਸ਼ਈ ਪੁੱਤਾਂ ਤੋਂ ਮਾਪੇ ਤੰਗ ਹੀ ਰਹਿੰਦੇ ਹਨ।
  • ਥੁੜ – ਮਹਿੰਗਾਹੀ ਵਿੱਚ ਗਰੀਬਾਂ ਦਾ ਪੈਸੇ ਹੱਥੋਂ ਤੰਗ ਹੀ ਰਹਿੰਦਾ ਹੈ।
  • ਭੀੜਾ – ਇਹ ਰਸਤਾ ਬਹੁਤ ਤੰਗ ਹੈ।

33. ਤਪ

  • ਗਰਮ – ਗਰਮੀ ਵਿੱਚ ਧਰਤੀ ਤਪ ਜਾਂਦੀ ਹੈ।
  • ਗੁੱਸਾ – ਝੂਠੀ ਗੱਲ ਤੇ ਮੈਂ ਤਪ ਜਾਂਦਾ ਹਾਂ।
  • ਬੰਦਗੀ – ਸੰਤ-ਮਹਾਤਮਾ ਬਹੁਤ ਤਪ ਕਰਦੇ ਹਨ।

34. ਤਾਰ

  • ਲੋਹੇ ਦਾ ਪਤਲਾ ਤੇ ਲੰਮਾ ਟੁਕੜਾ – ਲੋਹੇ ਤੀ ਤਾਰ ਤੇ ਕੱਪੜੇ ਸੁਕਣੇ ਪਾ ਦੇਵੋ।
  • ਕਿਰਪਾ ਹੋਣੀ ਪਰਮਾਤਮਾ ਹੀ ਸਭ ਨੂੰ ਤਾਰ ਸਕਦਾ ਹੈ।
  • ਖਬਰ ਭੇਜਣ ਦਾ ਸਾਧਨ – ਪਹਿਲਾਂ ਲੋਕਾਂ ਨੂੰ ਚਿੱਠੀਆਂ ਵਾਂਗ ਤਾਰ ਆਉਂਦੀ ਸੀ।

35. ਧੱਕਾ

  • ਸਦਮਾ – ਮਾਤਾ ਦੀ ਮੌਤ ਨਾਲ ਉਸਨੂੰ ਬਹੁਤ ਧੱਕਾ ਲੱਗਾ ਹੈ।
  • ਵਧੀਕੀ – ਕਦੇ ਕਿਸੇ ਨਾਲ ਧੱਕਾ ਨਾ ਕਰੋ।
  • ਡੇਗਣਾ – ਕਿਸੇ ਨੂੰ ਧੱਕਾ ਮਾਰ ਕੇ ਡੇਗਣਾ ਨਹੀਂ ਚਾਹੀਦਾ।

36. ਧੜ

  • ਸਰੀਰ ਦਾ ਹਿੱਸਾ – ਅਰਬੀ ਦੇਸ਼ਾ ਵਿਚ ਅਜਿਹੀਆਂ ਸਖਤ ਸਜਾਵਾਂ ਹਨ ਕਿ ਧੜ ਤੋਂ ਸਿਰ ਦਿੱਤਾ ਜਾਂਦਾ ਹੈ।
  • ਕਣਕ ਤੇ ਤੂੜੀ ਦਾ ਢੇਰ – ਕਿਸਾਨ ਵੱਡੀ ਧੜ ਵੇਖ ਕੇ ਬਹੁਤ ਖੁਸ਼ ਸੀ।

37. ਨਾਲ

  • ਕੋਲ – ਮੇਰੇ ਪਿਤਾ ਜੀ ਮੇਰੇ ਨਾਲ ਰਹਿੰਦੇ ਹਨ।
  • ਵਰਗੀ – ਮੇਰੇ ਕੋਲ ਇਸ ਕਾਰ ਨਾਲ ਦੀ ਕਾਰ ਹੈ।
  • ਵੱਡੀ ਨਾਲ – ਗਾਵਾਂ ਨੂੰ ਨਾਲ ਰਾਂਹੀ ਦਵਾਈ ਦਿੱਤੀ ਜਾਦੀ ਹੈ।

38. ਪੱਟ

  • ਰੇਸ਼ਮ – ਪੱਟ ਦੇ ਕੱਪੜੇ ਸੁੰਦਰ ਲਗਦੇ ਹਨ।
  • ਬਰਬਾਦ – ਬੁਰੀ ਸੰਗਤ ਨੇ ਉਸਨੂੰ ਪੱਟ ਦਿੱਤਾ ਹੈ।
  • ਪੁੱਟਣਾ – ਮਜਦੂਰ ਸੜਕ ਪਟ ਕੇ ਹੇਠਾਂ ਤਾਰਾਂ ਪਾ ਰਹੇ ਹਨ।
  • ਸ਼ਰੀਰ – ਦਾ ਭਾਗ ਪਹਿਲਵਾਨ ਨੇ ਪੱਟ ਤੇ ਸ਼ੇਰ ਖੁਣਵਾਇਆ ਸੀ।

39. ਪਾੜ

  • ਟੁਟ ਜਾਣਾ – ਨਹਿਰ ਦੇ ਬੰਨ੍ਹ ਵਿੱਚ ਪਾੜ ਛੇਤੀ ਭਰਦਾ ਨਹੀਂ।
  • ਵਿੱਥ – ਦੋ ਦਿਲਾਂ ਵਿੱਚ ਪਿਆ ਪਾੜ ਛੇਤੀ ਭਰਦਾ ਨਹੀਂ।
  • ਵੱਢਣਾ – ਮਜ਼ਦੂਰ ਲੱਕੜਾ ਪਾੜ ਰਹੇ ਸਨ।

ਬਹੁ-ਅਰਥਕ ਸ਼ਬਦ class 10

40. ਫੁੱਟ

  • ਲੜਾਈ – ਦੋਵਾਂ ਭਾਈਵਾਲਾਂ ਵਿੱਚ ਫੁਟ ਪੈ ਗਈ ਹੈ।
  • ਇਕ ਫਲ – ਫਲ ਦਾ ਸੁਆਦ ਵਖਰੀ ਤਰ੍ਹਾਂ ਦਾ ਹੀ ਹੁੰਦਾ ਹੈ।
  • ਉੱਗਣਾ – ਕਣਕ ਚੋਥੇ ਦਿਨ ਫੁੱਟ ਆਉਂਦੀ ਹੈ।
  • ਖਰਾਬ ਹੋਣਾ/ ਵਿਗੜਨਾ – ਦੁੱਧ ਫੁੱਟ ਗਿਆ ਹੈ।
  • ਮਾਪ – ਇਕ ਫੁਟ ਵਿੱਚ ਬਾਰਾਂ ਇੰਚ ਹੁੰਦੇ ਹਨ।

41. ਫੁੱਲ

  • ਮੋਟੇ ਹੋਣਾ – ਲਕੜ ਗਿੱਲੀ ਹੋਣ ਕਰਕੇ ਫੁੱਲ ਗਈ ਹੈ।
  • ਹੱਡੀਆਂ – ਰਾਮ ਮਾਤਾ ਜੀ ਦੇ ਫੁੱਲ ਲੈ ਕੇ ਹਰਿਦੁਆਰ ਗਿਆ ਸੀ।
  • ਪੁਸ਼ਪ – ਗੁਲਾਬ ਦਾ ਫੁੱਲ ਬਹੁਤ ਸੁੰਦਰ ਹੁੰਦਾ ਹੈ।

42. ਬੋਲੀ

  • ਜ਼ਬਾਨ – ਪੰਜਾਬੀ ਮੇਰੀ ਮਾਂ ਬੋਲੀ ਹੈ।
  • ਨਿਲਾਮੀ – ਮੰਡੀ ਵਿੱਚ ਸਵੇਰੇ ਸਵੇਰੇ ਫਲਾਂ ਦੀ ਬੋਲੀ ਹੁੰਦੀ ਹੈ।
  • ਬੋਲਣਾ/ ਕਹਿਣਾ – ਸੰਗੀਤਾ ਬੋਲੀ ’ ਮੈਂ ਬਹੁਤ ਦੁਖੀ ਹਾਂ।।
  • ਸੁਣ ਨਾ ਸਕਣਾ – ਰੁਪਿੰਦਰ ਕੰਨਾਂ ਤੋਂ ਬੋਲੀ ਹੈ
  • ਤਾਹਨਾ – ਕਿਸੇ ਨੂੰ ਬੋਲੀ ਮਾਰਨੀ ਬੁਰੀ ਆਦਤ ਹੈ

43. ਮਾਰ

  • ਆਦਤ – ਸੰਦੀਪ ਨੂੰ ਬੁਰੀ ਸੰਗਤ ਵਿੱਚ ਫਿਰਨ ਦੀ ਮਾਰ ਹੈ।
  • ਕੁੱਟ – ਪੁਲਿਸ ਚੋਰ ਨੂੰ ਮਾਰ ਰਹੀ ਸੀ।
  • ਮਾਰਨਾਂ – ਸ਼ੇਰ ਨੇ ਬੱਕਰੀ ਮਾਰ ਲਈ ਸੀ।

44. ਲੀਕ

  • ਕਲੰਕ – ਬੁਰੇ ਕੰਮ ਕਰਨ ਵਾਲੇ ਮਾਪਿਆਂ ਦੀ ਇੱਜਤ ਤੇ ਲੀਕ ਲਾਉਂਦੇ ਹਨ।
  • ਲਕੀਰ – ਬੱਚੇ ਨੇ ਕੰਧ ਤੇ ਲੀਕ ਮਾਰੀ ਹੈ।
  • ਚੋਣਾ – ਇਸ ਬੋਤਲ ਵਿਚੋਂ ਪਾਣੀ ਲੀਕ ਕਰ ਰਿਹਾ ਹੈ।

45. ਲੜ

  • ਲੜਨਾ – ਗੁਰਮੀਤ ਤੇ ਰਮਨ ਲੜ ਪਏ ਸਨ।।
  • ਆਸਰਾ – ਮੈਂ ਤਾਂ ਸੰਤਾਂ ਦਾ ਲੜ ਹੀ ਫੜਿਆ ਹੈ
  • ਕੱਪੜੇ ਦਾ ਪੱਲਾ – ਪੱਗ ਦਾ ਲੜ ਠੀਕ ਕਰੋ।

ਬਹੁ-ਅਰਥਕ ਸ਼ਬਦ punjabi grammar

46. ਵੱਟ

  • ਗਰਮੀ/ ਹੁੰਮਸ – ਅੱਜ ਬਹੁਤ ਵੱਟ ਹੈ।
  • ਛੋਟਾ ਬੰਨਾ – ਕਿਸਾਨ ਵੱਟ ਬਣਾ ਰਿਹਾ ਸੀ। Bahu arthak shabd in punjabi
  • ਖਿੱਚ ਕੇ – ਰਮਨ ਨੇ ਕਰਨ ਦੇ ਵੱਟ ਕੇ ਥੱਪੜ ਮਾਰਿਆ

47. ਵੱਟੀ

  • ਕਮਾਈ – ਅੱਜ ਸਵੇਰੇ ਦੀ ਕੋਈ ਵੱਟੀ ਨਹੀਂ ਹੋਈ।
  • ਵੱਟਣਾ – ਗੁਰਮੀਣ ਨੇ ਸੱਣ ਦੀ ਰੱਸੀ ਵੱਟੀ।
  • ਗੁੱਸੇ ਹੋਣਾ – ਸੀਤਾ ਅੱਜ ਵੱਟੀ ਹੋਈ ਲੱਗਦੀ ਸੀ।
  • ਬੱਤੀ – ਰੂੰ ਦੀ ਵੱਟੀ ਬਣਾ ਕੇ ਦੀਵਾ ਜਗਾਵੋ।

48. ਵਰ

  • ਅਸੀਸ – ਸੰਤਾਂ ਦਾ ਵਰ ਕਿਸੇ ਕਿਸੇ ਨੂੰ ਹੀ ਮਿਲਦਾ ਹੈ।
  • ਲਾੜਾ – ਵਰ ਦੀ ਭਾਲ ਦੇ ਕਈ ਅਖਬਾਰਾਂ ਵਿੱਚ ਇਸ਼ਤਿਹਾਰ ਹੁੰਦੇ ਹਨ।
  • ਰਾਸ ਆਉਣਾ – ਬਲਜੀਤ ਨੂੰ ਇਹ ਦਵਾਈ ਐਸੀ ਵਰ ਆਈ ਕਿ ਉਸਦੀ ਪੁਰਾਣੀ ਬੀਮਾਰੀ ਕੱਟੀ ਗਈ ਹੈ।

49. ਵਾਰ

  • ਹਮਲਾ ਦੁਸ਼ਮਣ ਦੇ ਵਾਰ ਦਾ ਖਿਆਲ ਰੱਖੋ।
  • ਦਿਨ ਅੱਜ ਬੁੱਧਵਾਰ ਹੈ। Bahu arthak shabd in punjabi
  • ਵਾਰੀ ਹੁਣ ਸਾਈਕਲ ਚਲਾਉਣ ਦੀ ਮੇਰੀ ਵਾਰ ਹੈ।
  • ਕਵਿਤਾ ਦਾ ਰੂਪ ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।
  • ਇੱਟਾ ਦੀ ਚਿਣਾਈ ਨੀਹਾਂ ਵਿੱਚ ਹੀ ਇੱਟਾ ਦੇ ਪੰਦਰਾਂ ਵਾਰ ਲੱਗ ਗਏ ਹਨ।

50. ਵਲ

  • ਵੱਟ ਕੱਪੜੇ ਵਿੱਚ ਵਲ ਪਏ ਹੋਏ ਹਨ।
  • ਵਲਣਾ ਇਹ ਧਾਗਾ ਰੀਲ ਤੇ ਵਲ ਦੇਵੋ।
  • ਘੇਰਨੇ ਕਮੇਟੀ ਵਾਲੇ ਅਵਾਰਾ ਕੁੱਤਿਆਂ ਨੂੰ ਵਲ ਲੈਂਦੇ ਹਨ।

FAQ

ਪ੍ਰਸ਼ਨ 1. ‘ਵੱਟ` ਸ਼ਬਦ ਦੇ ਬਹੁ-ਅਰਥਕ ਸ਼ਬਦ ਚੁਣੋ?

ਉਤਰ– ਗਰਮੀ/ ਹੁੰਮਸ, ਛੋਟਾ ਬੰਨਾ, ਖਿੱਚ ਕੇ

ਪ੍ਰਸ਼ਨ 2. ਡੋਲ ਸ਼ਬਦ ਦੇ ਬਹੁ ਅਰਥਕ ਸ਼ਬਦ?

ਉਤਰ– ਭਾਂਡਾ , ਥਿੜਕਨਾ

ਪ੍ਰਸ਼ਨ 3. ਵਰ ਸ਼ਬਦ ਦੇ ਬਹੁ ਅਰਥਕ ਸ਼ਬਦ?

ਉਤਰ – ਕਮਾਈ , ਵੱਟਣਾ, ਗੁੱਸੇ ਹੋਣਾ, ਬੱਤੀ

ਪ੍ਰਸ਼ਨ 4. ਲੜ ਸ਼ਬਦ ਦੇ ਬਹੁ ਅਰਥਕ ਸ਼ਬਦ?

ਉਤਰ – ਲੜਨਾ , ਆਸਰਾ , ਕੱਪੜੇ ਦਾ ਪੱਲਾ

ਪ੍ਰਸ਼ਨ 5. ਸੂਆ ਸ਼ਬਦ ਦੇ ਬਹੁ ਅਰਥਕ ਸ਼ਬਦ?

ਉਤਰ– ਇਕ ਦੰਦ , ਛੋਟੀ ਨਹਿਰ , ਵੱਡੀ ਸੂਈ , ਜਣਨਾ

Leave a comment