Berojgari di samasia lekh in punjabi | ਬੇਰੁਜ਼ਗਾਰੀ ਦੀ ਸਮੱਸਿਆ ਤੇ ਲੇਖ

ਬੇਰੁਜ਼ਗਾਰੀ ਦੀ ਸਮੱਸਿਆ ਤੇ ਲੇਖ (Berojgari di samasia lekh in punjabi) : ਇਸ ਪੰਜਾਬੀ ਲੇਖ ਵਿਖੇ ਬੇਰੁਜਗਾਰੀ (The problem of unemployment) ਦੀ ਬੱਧਦੀ ਸਮਸਿਆ ਨੂੰ ਸਾਹਮਣੇ ਰਖਿਆ ਗਿਆ ਹੈ, ਅਤੇ ਬੇਰੁਜਗਾਰੀ (Berojgari di samsia essay in punjabi) ਨੂੰ ਦੂਰ ਕਰਨ ਲਾਇ ਸਮਾਧਨਾ ਬਾਰੇ ਜਾਣਕਾਰੀ ਦਿਤੀ ਗਈ ਹੈ,ਇਹ ਲੇਖ ਪੰਜਾਬੀ ਜਮਾਤ 6,7,8,9,10,11 ਅਤੇ 12 ਵੀਂ ਦੇ ਵਿੱਦਿਆਰਥੀਆਂ ਲਾਇ ਬਹੁਤ ਹੀ ਖਾਸ ਹੈ|

ਬੇਰੁਜ਼ਗਾਰੀ ਦੀ ਸਮੱਸਿਆ in punjabi

Berojgari di samasia lekh in punjabi

ਜਾਣ ਪਛਾਣਬੇਰੁਜ਼ਗਾਰੀ ਇਕ ਸ਼ਰਾਪ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ‘ਵਿਹਲਾ ਮਨ ਸ਼ੈਤਾਨ ਦਾ ਘਰ’ ਹੁੰਦਾ ਹੈ। ਭਾਰਤ ਵਿਚ ਕਈ ਐਸੇ ਨੌਜਵਾਨ ਮਿਲਦੇ ਹਨ ਜੋ ਕੰਮ ਕਰਨ ਦੀ ਯੋਗਤਾ ਤਾਂ ਰੱਖਦੇ ਹਨ ਪਰ ਉਹਨਾਂ ਨੂੰ ਕਰਨ ਲਈ ਕੰਮ ਨਹੀਂ ਮਿਲਦਾ। ਰੋਜ਼ਗਾਰ ਦਫਤਰਾਂ ਦੇ ਰਜਿਸਟਰ ਖੋਲਿਆਂ ਪਤਾ ਚਲਦਾ ਹੈ ਕਿ ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਕਿੰਨੀ ਜ਼ਿਆਦਾ ਗੰਭੀਰ ਹੋ ਚੁੱਕੀ ਹੈ। ਪੜੇ-ਲਿਖੇ ਬੇਕਾਰਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।

ਭਾਰਤ ਵਿਚ ਬੇਰੁਜ਼ਗਾਰੀ

ਇਹ ਸਮੱਸਿਆ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਵੱਧ ਰਹੀ ਹੈ, ਪਰ ਭਾਰਤ ਵਿਚ ਇਸਦੀ ਰਫਤਾਰ ਸਭ ਦੇਸ਼ਾਂ ਨਾਲੋਂ ਵਧੇਰੇ ਤੇਜ਼ ਹੈ। ਭਾਰਤ ਦਾ ਆਰਥਕ ਢਾਂਚਾ ਵੀ ਅਜਿਹਾ ਹੈ ਜਿਸ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੋਣਾ ਸੁਭਾਵਿਕ ਹੈ। ਜਮੀਨਾਂ ਤੇ ਉਤਪਾਦਨ ਦੇ ਹੋਰ ਸਾਧਨਾਂ ਤੇ ਪੂੰਜੀਪਤੀਆਂ ਦਾ ਕੰਟਰੋਲ ਹੈ ਜੋ ਆਪਣੇ ਫਾਇਦੇ ਲਈ ਉਹਨਾਂ ਦਾ ਇਸਤੇਮਾਲ ਕਰਦੇ ਹਨ। ਅਰਥਾਤ ਵਿਗਿਆਨੀਆਂ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਾ ਸਰੂਪ ਦੁਨੀਆਂ ਦੇ ਵਿਕਸਿਤ ਦੇਸ਼ਾਂ ਮੁਕਾਬਲੇ ਕਾਫੀ ਅਲੱਗ ਹੈ।

ਰੋਜ਼ਗਾਰ-ਮੂਲਕ ਸਿੱਖਿਆ ਦੀ ਕਮੀ

ਸਾਡੇ ਮੁਲਕ ਦੀ ਵਿੱਦਿਆ ਪ੍ਰਣਾਲੀ ਬਹੁਤ ਹੀ ਪੁਰਾਣੀ ਹੋ ਚੁਕੀ ਹੈ। ਅਸੀਂ ਵੇਖਦੇ ਹਾਂ ਕਿ ਸਾਡੇ ਬੀ. ਏ. ਤੇ ਐਮ. ਏ. ਪੜੇ ਨੌਜਵਾਨ ਦਫਤਰੀ ਕੰਮ ਜਾ ਕਲਰਕੀ ਤੋਂ ਬਿਨਾਂ ਹੋਰ ਕਿਸੇ ਕੰਮ ਦੇ ਨਹੀਂ ਹੁੰਦੇ। ਹੱਥ ਵਿਚ ਡਿਗਰੀਆਂ ਫੜੀ ਥਾਂ-ਥਾਂ ਤੇ ਘੱਟਾ ਛਾਣਦੇ ਫਿਰਦੇ ਹਨ।ਹੁਣ ਸਰਕਾਰ ਨੂੰ ਰੋਜ਼ਗਾਰ-ਮੁਲਕ ਸਿੱਖਿਆ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ ਜਿਸ ਨਾਲ ਨੌਜਵਾਨ ਰੋਜ਼ਗਾਰ ਤੇ ਲੱਗ ਸਕਣ।ਵਿਦਿਆਰਥੀਆਂ ਨੂੰ ਅਜਿਹੇ ਕੰਮਾਂ ਜਿਵੇਂ ਕਿ ਬਿਜਲੀ ਦਾ ਕੰਮ, ਲਕੜੀ ਦਾ ਕੰਮ ਚਿੱਤਰਕਾਰੀ ਆਦਿ ਦੀ ਸਿਖਲਾਈ ਦੇਣੀ ਚਾਹੀਦੀ ਹੈ, ਜਿਸ ਨਾਲ ਉਹ ਹੱਥੀਂ ਕੰਮ ਕਰਕੇ ਕਮਾਈ ਕਰ ਸਕਣ।

ਤਕਨੀਕ ਦਾ ਵਿਕਾਸ

ਨਵੀਆਂ ਤਕਨੀਕਾਂ ਦੇ ਵਿਕਾਸ ਕਾਰਨ ਕਿੱਤਿਆ ਦਾ ਦਿਨ-ਬ-ਦਿਨ ਮਸ਼ੀਨੀਕਰਨ ਹੁੰਦਾ ਜਾ ਰਿਹਾ ਹੈ। ਜ਼ਿਆਦਾ ਮਸ਼ੀਨਾਂ ਤੇ ਘੱਟ ਬੰਦਿਆਂ ਦੀ ਵਰਤੋਂ ਕਾਰਨ ਵੀ ਬੇਰੁਜ਼ਗਾਰੀ ਵੱਧ ਰਹੀ ਹੈ। ਤਕਨੀਕੀ ਸਿੱਖਿਆ ਤੋਂ ਵਾਂਝੇ ਲੋਕ ਵੀ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ।

ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਸੁਝਾਅ

ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਲਦੀ ਹੀ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਬੇਰੁਜ਼ਗਾਰੀ ਕੋਈ ਭਿਆਨਕ ਰੂਪ ਨਾ ਧਾਰ ਸਕੇ। ਇਨ੍ਹਾਂ ਵਿਚੋਂ ਕੁਝ ਸੁਝਾਅ ਹਨ :—

  • ਸਿੱਖਿਆ ਪ੍ਰਣਾਲੀ ਵਿਚ ਸੁਧਾਰ
  • ਸਨਅਤੀਕਰਨ
  • ਰੋਜ਼ਗਾਰ ਦਫਤਰ
  • ਕੁਟੀਰ ਤੇ ਲਘੂ ਉਦਯੋਗ
  • ਆਬਾਦੀ ਦੇ ਵਾਧੇ ਤੇ ਰੋਕ

ਸਿੱਖਿਆ ਪ੍ਰਣਾਲੀ ਵਿਚ ਸੁਧਾਰ

ਪੁਰਾਣੀ ਸਿੱਖਿਆ ਪ੍ਰਣਾਲੀ ਨੂੰ ਛੱਡ ਕੇ ਸਾਨੂੰ ਰੋਜ਼ਗਾਰ ਮੁਲਕ ਸਿੱਖਿਆ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ। ਵਰਤਮਾਨ ਵਿੱਦਿਅਕ ਢਾਂਚੇ ਨੂੰ ਤਕਨੀਕੀ ਤੇ ਕਾਰੋਬਾਰੀ ਸਿੱਖਿਆ ਦੇਣ ਵਾਲਾ ਬਣਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਪੜਾਉਣਾ ਚਾਹੀਦਾ ਹੈ ਕਿ ਅੱਗੇ ਜਾ ਕੇ ਉਹ ਕਿਸੇ ਵੀ ਕਿੱਤੇ ਨੂੰ ਅਪਨਾ ਸਕੇ। ਆਪਣੇ ਵਿਸ਼ਿਆਂ ਵਿਚ ਉਸਨੂੰ ਇਕ ਕਿੱਤਾ ਚੁਨਣਾ ਪਵੇਗਾ।

ਸਨਅਤੀਕਰਨ

ਬੇਰੁਜ਼ਗਾਰੀ ਦੂਰ ਕਰਨ ਲਈ ਬਹੁਮੁੱਖੀ ਅਤੇ ਤੇਜ਼ ਸਨਅਤੀਕਰਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਪੜਿਆਂ ਲਿਖਿਆ ਤੇ ਨਿਪੁੰਨ ਕਾਰੀਗਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ। ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਪੁਖਤਾ ਕਦਮ ਉਠਾਣੇ ਚਾਹੀਦੇ ਹਨ। ਸਰਕਾਰ ਨਵੇਂ ਕਾਰਖਾਨੇ ਖੋਲੇ ਤੇ ਨਵੇ ਕਾਰਖਾਨੇ ਖੋਲਣ ਵਾਲਿਆਂ ਨੂੰ ਹੱਲਾ ਸ਼ੇਰੀ ਦੇਵੇ ਤਾਂ ਕਿ ਪੇਡੂ ਬੰਦਿਆਂ ਨੂੰ ਕਾਰਖਾਨਿਆਂ ਵਿਚ ਕੰਮ ਮਿਲ ਸਕੇ।

ਰੋਜ਼ਗਾਰ ਦਫਤਰ

ਸਰਕਾਰ ਨੂੰ ਸਾਡੇ ਦੇਸ਼ ਵਿਚ ਥਾਂ-ਥਾਂ ਤੇ ਰੋਜ਼ਗਾਰ ਦਫਤਰਾਂ ਦਾ ਜਾਲ ਵਿਛਾਉਣਾ ਚਾਹੀਦਾ ਹੈ ਜਿਸ ਵਿਚ ਬੇਰੁਜ਼ਗਾਰਾਂ ਨੂੰ ਰਜਿਸਟਰ ਕਰਕੇ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਜੱਦ ਕੋਈ ਪ੍ਰਾਈਵੇਟ ਫਰਮ ਛੇਲ ਹੋ ਜਾਵੇ ਤਾਂ ਸਰਕਾਰ ਬੇਕਾਰਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਰਜਿਸਟਰਡ ਬੇਰੁਜ਼ਗਾਰਾਂ ਨੂੰ ਇਕ ਨਿਸ਼ਚਿਤ ਭੱਤਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿਚ ਅਸੰਤੋਸ਼ ਪੈਦਾ ਨਾ ਹੋਵੇ।

ਕੁਟੀਰ ਤੇ ਲਘੂ ਉਦਯੋਗ

ਸਰਕਾਰ ਨੂੰ ਛੋਟੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਿੱਤਾਕਾਰਾਂ ਤੇ ਕਾਮਿਆਂ ਵਿਚ ਕੁਟੀਰ ਉਦਯੋਗਾਂ ਮੱਛੀ ਪਾਲਣ, ਮੁਰਗੀਆਂ ਤੇ ਡੇਅਰੀ ਫਾਰਮ ਦੇ ਪ੍ਰਤੀ ਰੂਚੀ ਪੈਦਾ ਕਰਨਾ, ਉਦਯੋਗਾਂ ਦੀ ਸਥਾਪਿਤ ਸ਼ਕਤੀ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਉਦਯੋਗਾਂ ਦਾ ਵਿਕੇਂਦਰੀਕਰਨ, ਸਵੈ ਰੋਜ਼ਗਾਰ ਨੂੰ ਉਤਸਾਹਿਤ ਕਰਨਾ ਬਹੁਤ ਜਰੂਰੀ ਹੈ।

ਆਬਾਦੀ ਦੇ ਵਾਧੇ ਤੇ ਰੋਕ

ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਹਰ ਹਾਲਤ ਵਿਚ ਘਟਾਉਣਾ ਚਾਹੀਦਾ ਹੈ। ਇਸਦੇ ਲਈ ਪਰਿਵਾਰ ਨਿਯੋਜਨ ਦੀ ਯੋਜਨਾ ਨੂੰ
ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਵੱਧਦੀ ਆਬਾਦੀ ਉਪਰ ਕਾਬੂ ਪਾ ਹੀ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਸਿੱਟਾ ( Berojgari di samasia lekh in punjabi )

ਉਪਰ ਦਿੱਤੇ ਗਏ ਸਾਰੇ ਵਿਚਾਰਾਂ ਤੋਂ ਇਹ ਹੀ ਸਿੱਟਾ ਕੱਢਿਆ ਜਾ ਸਕਦਾ ਹੈ ਇਹ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ।ਇਸ ਨੂੰ ਦੂਰ ਕਰਨ ਲਈ ਜਲਦੀ ਹੀ ਲਾਹੇਵੰਦ ਕਦਮ ਉਠਾਏ ਜਾਣੇ ਚਾਹੀਦੇ ਹਨ ਨਹੀਂ ਤਾਂ ਇਸ ਦੇ ਬਹੁਤ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਸਰਕਾਰ ਨੂੰ ਇਸ ਖਤਰਨਾਕ ਸਮਾਜਿਕ ਰੋਗ ਦਾ ਛੇਤੀ ਹੀ ਇਲਾਜ ਲੱਭਣਾ ਪਵੇਗਾ ਤਾਂ ਜੋ ਇਸ ਲਾਹਨਤ ਨੂੰ ਖਤਮ ਕਰਕੇ ਸਾਡੇ ਦੇਸ਼ ਦੇ ਨੌਜਵਾਨ ਤਰੱਕੀ ਤੇ ਰਾਹ ਤੇ ਅੱਗੇ ਵੱਧ ਸਕਣ।

ਆ ਵੀ ਪੜੋ : ਹੋਲੀ ਦਾ ਲੇਖ | ਹੌਲੀ ਦਾ ਤਿਉਹਾਰ | Holi Essay in Punjabi

Leave a comment