ਇਸ ਪੋਸਟ ਵਿਖੇ ਤੁਹਾਨੂੰ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ (bhute shabda di tha ek shabd in punjabi) , ਬਹੁਤੇ ਸ਼ਬਦਾਂ ਲਈ ਇੱਕ ਸ਼ਬਦ, ਬਹੁਤੇ ਸ਼ਬਦਾਂ ਲਈ ਇੱਕ ਢੁਕਵਾਂ ਸ਼ਬਦ ਲਿਖੋ ਸ਼ਬਦਾਂ ਨੂੰ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ (Substituting a single word for a group of words)
ਵਾਕਿਆ | ਇਕ ਸ਼ਬਦ |
ਜਿਹੜਾ ਕਦੀ ਨਾ ਥੱਕੇ | ਅਣਥੱਕ |
ਜਿਹੜਾ ਅਣਖ ਰੱਖਦਾ ਹੋਵੇ | ਅਣਖੀਲਾ |
ਜਿਹੜਾ ਨਾ ਦਿਸੇ | ਅਦਿੱਖ |
ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ | ਉਦਾਰਚਿਤ |
ਜਿਹੜਾ ਦਿਲ ਦੀਆਂ ਜਾਣੇ | ਅੰਤਰਜਾਮੀ |
ਜਿਸ ਨੂੰ ਜਿੱਤਿਆ ਨਾ ਜਾ ਸਕੇ | ਅਜਿੱਤ |
ਜਿਸ ਨੂੰ ਕਿਸੇ ਵੀ ਚੀਜ਼ ਦਾ ਗਿਆਨ ਨਾ ਹੋਵੇ | ਅਗਿਆਨੀ |
ਜਿਹੜਾ ਕਿਸੇ ਦੀ ਕੀਤੀ ਜਾਣੇ | ਕ੍ਰਿਤਗ |
ਜਿਹੜਾ ਕਦੀ ਵੀ ਕੋਈ ਭੁੱਲ ਨਾ ਕਰੇ | ਅਭੁੱਲ |
ਅਰੰਭ ਤੋਂ ਅੰਤ ਤਕ ਅਰੁਕ ਕੀਤਾ ਗਿਆ ਪਾਠ | ਅਖੰਡ-ਪਾਠ |
ਜਿਹੜਾ ਅਫ਼ੀਮ ਖਾਏ | ਅਫ਼ੀਮੀ |
ਜਿਸ ਨੂੰ ਰੱਬ ਤੇ ਵਿਸ਼ਵਾਸ ਹੋਵੇ | ਆਸਤਕ |
ਜਿਸ ਨੂੰ ਰੱਬ ਤੇ ਵਿਸ਼ਵਾਸ ਨਾ ਹੋਵੇ | ਨਾਸਤਕ |
ਆਪਣੇ ਆਪ ਨੂੰ ਮਾਰ ਲੈਣਾ | ਆਤਮ-ਘਾਤ |
ਜਿਸ ਦੀ ਔਲਾਦ ਨਾ ਹੋਵੇ | ਔਂਤਰਾ |
ਜਿਸ ਦੀ ਔਲਾਦ ਹੋਵੇ | ਸੌਂਤਰਾ |
ਜਿਹੜੇ ਇੱਕੋ ਸਮੇਂ ਹੋਣ I | ਸਮਕਾਲੀ |
ਬਹੁਤੇ ਸ਼ਬਦਾਂ ਲਈ ਇੱਕ ਸ਼ਬਦ
ਵਾਕਿਆ | ਇਕ ਸ਼ਬਦ |
ਜਿਸ ਵਿੱਚ ਸਭ ਸ਼ਕਤੀਆਂ ਹੋਣ | ਸਰਬ-ਸ਼ਕਤੀਮਾਨ |
ਸੌਂਪ ਦਾ ਬੱਚਾ। | ਸਪੋਲੀਆ |
ਜਿਸ ਨੂੰ ਹਰ ਗੱਲ ਦਾ ਪਤਾ ਹੋਵੇ | ਸਰਬ-ਗਿਆਤਾ |
ਜਿਸ ਨੂੰ ਮਿਣਿਆ ਨਾ ਜਾ ਸਕੇ | ਅਮਿੱਤ |
ਜਿਸ ਨੂੰ ਜਾਣਿਆ ਨਾ ਜਾ ਸਕੇ | ਅਲੱਖ |
ਜਿਸ ਨੂੰ ਮੋੜਿਆ ਨਾ ਜਾ ਸਕੇ | ਅਮੋੜ |
ਜਿਹੜਾ ਸੁਭਾਅ ਵਜੋਂ ਮਸਤ-ਮਲੰਗ ਹੋਵੇ | ਅਲਬੇਲਾ |
ਜਿਸ ਨੂੰ ਕਿਸੇ ਗੱਲ ਦਾ ਤਜੁਰਬਾ ਨਾ ਹੋਵੇ | ਅੱਲ੍ਹੜ |
ਜਿਹੜਾ ਸਦਾ ਚੜ੍ਹਦੀਆਂ ਕਲਾਂ ਵਿੱਚ ਰਹੇ | ਆਸ਼ਾਵਾਦੀ |
ਜਿਹੜਾ ਸਦਾ ਢਹਿੰਦੀਆਂ ਕਲਾਂ ਵਿੱਚ ਰਹੇ | ਨਿਰਾਸ਼ਾਵਾਦੀ |
ਜਦੋਂ ਮੀਂਹ ਦੀ ਘਾਟ ਹੋ ਜਾਏ | ਔੜ |
ਜਿਹੜਾ ਕਿਸੇ ਕਾਨੂੰਨ ਦੀ ਪਰਵਾਹ ਨਾ ਕਰੇ | ਆਕੀ |
ਜਿਸ ਨੇ ਧਰਮ ਹਿੱਤ ਜਾਣ ਦਿੱਤੀ ਹੋਵੇ | ਸ਼ਹੀਦ |
ਉਹ ਅਖਬਾਰ ਜਿਹੜਾ ਹਫਤੇ ਬਾਅਦ ਛਪੇ | ਸਪਤਾਹਿਕ |
ਉਹ ਇਸਤਰੀ ਜਿਹੜੀ ਪਤੀ ਨਾਲ ਸੜ ਕੇ ਮਰੇ | ਸਤੀ |
ਜਿਸ ਵਿਚ ਨਵੀਆ ਤੇ ਉਸਾਰੂ ਰੂਚੀਆਂ ਹੋਣ | ਅਗਰਗਾਮੀ |
ਜਿਹੜਾ ਸਭ ਕੁਝ ਖਾਣ ਵਾਲਾ ਹੋਵੇ | ਸਰਬ ਭੁੱਖੀ |
ਜਦ ਸਾਰਿਆਂ ਦੀ ਇਕ ਰਾਏ ਹੋਵੇ | ਸਰਬ-ਸੰਮਤੀ |
ਜਿਹੜਾ ਹਰ ਥਾਂ ‘ ਤੇ ਪਾਇਆ ਜਾਵੇ ਸਰਬ | ਵਿਆਪਕ |
ਬਹੁਤੇ ਸ਼ਬਦਾਂ ਲਈ ਇੱਕ ਢੁਕਵਾਂ ਸ਼ਬਦ ਲਿਖੋ
ਵਾਕਿਆ | ਇਕ ਸ਼ਬਦ |
ਸੋਨੇ-ਚਾਂਦੀ ਦਾ ਵਪਾਰ ਕਰਨ ਵਾਲਾ | ਸਰਾਫ਼ |
ਹੀਰੇ-ਜਵਾਹਰਾਤ ਦਾ ਵਪਾਰ ਕਰਨ ਵਾਲਾ | ਜੌਹਰੀ |
ਗੁੱਝੇ ਭੇਦਾਂ ਨੂੰ ਲੱਭਣ ਵਾਲਾ | ਸੂਹੀਆ |
ਆਪਣਾ ਉਲੂ ਸਿੱਧਾ ਕਰਨ ਵਾਲਾ | ਸੁਆਰਥੀ |
ਜਿਹੜਾ ਵਿਆਜ ਤੇ ਰੁਪਿਆ ਲਏ | ਸਾਮੀ |
ਉਹ ਰਾਜ ਜਿਸ ਵਿੱਚ ਜਨਤਾ ਦੇ ਚੁਣੇ ਪ੍ਰਤੀਨਿਧ ਰਾਜ ਕਰਨ | ਲੋਕ-ਰਾਜ |
ਜਿਸ ਥਾਂ ਤੇ ਮੁਰਦਿਆਂ ਨੂੰ ਦਫਨਾਇਆ ਜਾਏ | ਕਬਰਿਸਤਾਨ |
ਪਤੀ ਦੀ ਵਿਆਹੀ ਹੋਈ ਦੂਜੀ ਤੀਵੀਂ | ਸੌਂਕਣ |
ਕਿਤਾਬਾਂ ਦੀ ਲਿਸਟ ਸੂਚੀ | ਪੱਤਰ |
ਲੜਾਹੀ ਵਿੱਚ ਨਿਡਰਤਾ ਨਾਲ ਲੜਨ ਵਾਲਾ | ਸੂਰਮਾ |
ਜਿਹੜਾ ਲੋਕਾਂ ‘ ਤੇ ਜ਼ੁਲਮ ਕਰੇ | ਹੈਂਸਿਆਰਾ |
ਜਿਸ ਨੂੰ ਸਭ ਪਿਆਰ ਕਰਨ | ਹਰਮਨ ਪਿਆਰਾ |
ਜਿਹੜਾ ਤਰੱਕੀ ਕਰਨ ਵਾਲਾ ਹੋਏ | ਹੋਣਹਾਰ |
ਜਿਹੜਾ ਪੈਸੇ ਨਾ ਖਰਚੇ | ਕੰਜੂਸ, ਸ਼ੂਮ |
ਜਿਹੜਾ ਕੰਮ ਤੋਂ ਜੀਅ ਚੁਰਾਏ | ਕੰਮਚੋਰ |
bhute shabda di tha ek shabd pdf
ਵਾਕਿਆ | ਇਕ ਸ਼ਬਦ |
ਸੋਨੇ ਨੂੰ ਪਰਖਣ ਵਾਲਾ | ਪੱਥਰ ਕਸੌਟੀ |
ਧਾਰਮਕ ਪੱਖ ਪਾਤ ਕਰਨ ਵਾਲਾ | ਕਟੌੜ |
ਜਿਹੜਾ ਸ਼ਕਲੋਂ ਭੈੜਾ ਹੋਏ | ਸਰੂਪ |
ਵਿਹਲੀਆਂ ਖਾਣ ਵਾਲਾ | ਵਿਹਲੜ |
ਜਿਹੜੀ ਧਰਤੀ ਰੇਤਲੀ ਹੋਏ | ਮੈਰਾ |
ਜਿਹੜੀ ਧਰਤੀ ਵਿੱਚ ਸ਼ੋਰਾ ਹੋਏ | ਕੱਲਰ |
ਜਿਹੜੀ ਕੁੜੀ ਵਿਆਹੀ ਨਾ ਗਈ ਹੋਵੇ | ਕੁਆਰੀ |
ਜਿਹੜੀ ਇਸਤਰੀ ਦਾ ਪਤੀ ਨਿੱਕੀ ਉਮਰ ਵਿੱਚ ਮਰ ਜਾਏ | ਬਾਲ ਵਿਧਵਾ |
ਜਿਹੜਾ ਬਹੁਤੀਆਂ ਗੱਲਾਂ ਕਰੇ | ਗਾਲੜੀ, ਗਲਾਪੜ |
ਜਿਹੜਾ ਨੱਕ ਵਿੱਚ ਬੋਲੇ | ਗੁਣਗੁਣਾ |
ਉਹ ਆਦਮੀ ਜਿਸ ਦਾ ਵੱਡੀ ਉਮਰ ਤੱਕ ਵਿਆਹ ਨਾ ਹੋਏ | ਛੜਾ |
ਦੂਜਿਆ ਦੇ ਕੰਮਾਂ ਵਿੱਚ ਦਖਲ ਦੇਵੇ | ਖੜਪੈਂਚ |
ਜਿਸ ਚੀਜ਼ ਵਿੱਚ ਗੁਣ ਹੋਣ | ਗੁਣਕਾਰੀ |
ਜਿਹੜਾ ਮਿੱਟੀ ਦੇ ਭਾਂਡੇ ਬਣਾ ਕੇ ਵੇਚੇ | ਘੁਮਿਆਰ |
ਜਿਹੜਾ ਪਸ਼ੂ ਰੱਝ ਕੇ ਪੱਠੇ ਚਰੇ | ਚਾਰੂ |
ਜਿਹੜਾ ਕੇਵਲ ਆਪਣੇ ਮਤਲਬ ਦੀ ਗੱਲ ਸੁਣੇ | ਘੇਸਲਾ |
ਜਿਹੜਾ ਥੋੜੀ-ਥੋੜੀ ਗੱਲ ਤੇ ਗੁੱਸਾ ਕਰੇ | ਚਿੜਚਿੜਾ |
ਚਾਰ ਪੈਰਾਂ ਵਾਲਾ ਜਾਨਵਰ | ਚੁਪਾਇਆ |
punjabi bhute shabda layi ek shabd
ਵਾਕਿਆ | ਇਕ ਸ਼ਬਦ |
ਦੋ ਪੈਰਾਂ ਵਾਲਾ ਜਾਨਵਰ | ਦੁਪਾਇਆ |
ਜਿਹੜਾ ਛੇਤੀ ਗੁੱਸਾ ਕਰੇ | ਗ਼ੁਸੈਲਾ |
ਉਹ ਧਰਤੀ ਜਿਹੜੀ ਨਹਿਰ ਕੇ ਪਾਣੀ ਨਾਲ ਸਿੰਜੀ ਜਾਏ | ਨਹਿਰੀ |
ਜਿਹੜਾ ਆਦਮੀ ਹੱਥ ਨਾਲ ਚਿੱਤਰ ਬਣਾਏ | ਚਿੱਤਰਕਾਰ |
ਜਿਹੜਾ ਆਦਮੀ ਇੱਧਰ ਦੀ ਗੱਲ ਉੱਧਰ ਕਰੇ | ਚੁਗ਼ਲਖ਼ੋਰ |
ਚੰਮੜੇ ਦਾ ਕੰਮ ਕਰਨ ਵਾਲਾ | ਕੁਮਾਰ, ਮੋਚੀ |
ਜਿਥੋਂ ਚਾਰੇ ਪਾਸੇ ਵੱਲ ਰਸਤੇ ਨਿਕਲਦੇ ਹੋਣ | ਚੁਰਸਤਾ |
ਜਿਸ ਬੱਚੇ ਦੀ ਹਰ ਗੱਲ ਮੰਨੀ ਜਾਵੇ | ਛਿੰਦਾ |
ਜਿਸ ਨਾਲ ਬਿਰਾਦਰੀ ਨਾ-ਮਿਲਵਰਤਣ ਕਰੇ | ਛੇਕਿਆ |
ਜਿਸ ਔਰਤ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਹੋਵੇ | ਛੁੱਟੜ |
ਜਿਹੜਾ ਗੁਣ ਔਗੁਣ ਜਨਮ ਤੋਂ ਹੋਏ | ਜਮਾਂਦਰੂ |
ਪਾਣੀ ਵਿੱਚ ਰਹਿਣ ਵਾਲੇ ਜੀਵ | ਜਲ ਜੀਵ |
ਉਚੱਕਿਆਂ ਦੀ ਟੋਲੀ | ਜੁੰਡਲੀ |
ਹੌਲੀ ਤੁਰਣ ਵਾਲਾ | ਜੂੰ ਤੋਰ |
ਜਿਸ ਦਾ ਸਭ ਆਦਰ-ਸਤਿਕਾਰ ਕਰਨ | ਜਗਤ ਗੁਰੂ |
ਉਹ ਆਦਮੀ ਜਿਸ ਦਾ ਸੁਭਾ ਇਸਤਰੀਆਂ ਵਾਂਗ ਹੋਏ | ਜ਼ਨਾਨਾ |
ਇੱਕ ਵਾਰੇ ਜੰਮੇ ਦੋ ਬੱਚੇ | ਜੌੜੇ |
ਉਹ ਆਦਮੀ ਜਿਹੜਾ ਪਤਨੀ ਦੇ ਅਧੀਨ ਹੋਵੇ | ਝੁਡੂ |
ਜਿਸ ਥਾਂ ਤੇ ਦੋਸ਼ਿਆਂ ਕੈਦ ਕੀਤਾ ਜਾਏ | ਜੇਲ੍ਹ ਖ਼ਾਨਾ |
ਜਿੱਥੇ ਰੁਪਏ-ਪੈਸੇ ਬਣਾਏ ਜਾਣ | ਟਕਸਾਲ |
FAQ
ਪ੍ਰਸ਼ਨ 1. ਉਹ ਆਦਮੀ ਜਿਹੜਾ ਪਤਨੀ ਦੇ ਅਧੀਨ ਹੋਵੇ?
ਉਤਰ– ਝੁਡੂ
ਪ੍ਰਸ਼ਨ 2. ਜਿਹੜਾ ਗੁਣ ਔਗੁਣ ਜਨਮ ਤੋਂ ਹੋਏ?
ਉਤਰ– ਜਮਾਂਦਰੂ
ਪ੍ਰਸ਼ਨ 3. ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ?
ਉਤਰ– ਸ਼ਾਮਲਾਟ
ਪ੍ਰਸ਼ਨ 4. ਜਦੋਂ ਮੀਂਹ ਦੀ ਘਾਟ ਹੋ ਜਾਏ?
ਉਤਰ– ਔੜ
ਪ੍ਰਸ਼ਨ 5. ਗੁੱਝੇ ਭੇਦਾਂ ਨੂੰ ਲੱਭਣ ਵਾਲਾ?
ਉਤਰ– ਸੂਹੀਆ