ਦੀਵਾਲੀ ਦਾ ਤਿਉਹਾਰ ਲੇਖ | Diwali essay in punjabi

ਇਸ ਪੋਸਟ ਵਿਖੇ ਦੀਵਾਲੀ ਦਾ ਤਿਉਹਾਰ ਲੇਖ (Diwali essay in punjabi) ਬਾਰੇ ਜਾਣਕਾਰੀ ਦਿਤੀ ਗਈ ਹੈ ਇਸ ਲੇਖ ਵਿਖੇ ਦੀਵਾਲੀ ਦਾ ਲੇਖ claas 6,7,8,9,10 ਦੇ ਜਵਾਕਾਂ ਲਾਇ ਹੈ| ਦੀਵਾਲੀ ਦਾ ਲੇਖ ਪੰਜਾਬੀ diwali da lekh in punjabi, diwali 2023, diwali 2023 date

ਜਾਣ-ਪਛਾਣ ਦੀਵਾਲੀ ਦਾ ਤਿਉਹਾਰ (Diwali da Tyohar)

diwali image

ਦੀਵਾਲੀ ਦਾ ਤਿਉਹਾਰ ਭਾਰਤ ਦਾ ਸਭ ਵੱਡਾ ਤੇ ਪ੍ਰਮੁੱਖ ਤਿਉਹਾਰ ਹੈ। ਦੀਵਾਲੀ ਸਾਡੇ ਭਾਰਤ ਵਾਸੀਆਂ ਤੇ ਖਾਸ ਤੌਰ ਤੇ ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਹ ਦੁਸਹਿਰੇ ਤੋਂ 20 ਦਿਨ ਬਾਅਦ ਆਉਂਦਾ ਹੈ।

ਇਤਿਹਾਸਿਕ ਤੇ ਧਾਰਮਿਕ ਸੰਬੰਧ

ਦੀਵਾਲੀ ਦਾ ਤਿਉਹਾਰ (Diwali essay in punjabi) ਸਾਡੇ ਇਤਿਹਾਸ ਤੇ ਧਰਮ ਨਾਲ ਸੰਬੰਧ ਰਖਦਾ ਹੈ। ਹਿੰਦੂ ਇਹ ਦਿਨ ਮਨਾਉਦੇ ਹਨ ਕਿਉਂਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਵਨਵਾਸ ਕਟ ਕੇ ਤੇ ਰਾਵਣ ਨੂੰ ਮਾਰ ਕੇ ਲੰਕਾ ਤੇ ਜਿੱਤ ਪ੍ਰਾਪਤ ਕਰਕੇ ਅਯੁੱਧਿਆ ਵਾਪਸ ਆਏ ਸਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਬਾਲੇ। ਇਸ ਲਈ ਇਹ ਤਿਉਹਾਰ ਦੀਵੇਆਂ ਦੇ ਤਿਉਹਾਰ ਅਰਥਾਤ ‘ ਦੀਪਮਾਲਾ ‘ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੋਬਿੰਦ ਜੀ 52 ਰਾਜਿਆਂ ਸਮੇਤ ਗਵਾਲਿਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਹਰਿਮੰਦਰ ਸਾਹਿਬ ਆਏ ਸਨ। ਇਸ ਲਈ ਇਹ ਤਿਉਹਾਰ ਸਿੱਖਾਂ ਲਈ ਵੀ ਬਹੁਤ ਮਹੱਤਵ ਰੱਖਦਾ ਹੈ। ਆਰੀਆ ਸਮਾਜ ਦੇ ਸੰਸਥਾਪਕ ਸੁਆਮੀ ਦਯਾ ਨੰਦ ਜੀ ਤੇ ਜੈਨ ਧਰਮ ਦੇ ਆਗੂ ਮਹਾਵੀਰ ਜੀ ਇਸੇ ਦਿਨ ਜੋਤੀ ਜੋਤ ਸਮਾਏ ਸਨ।

ਸਫਾਈ ਦੀ ਪ੍ਰਥਾ

ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਦੀ ਸਫਾਈ ਕਰਨੀ ਆਰੰਭ ਕਰ ਦਿੰਦੇ ਹਨ। ਸਫਾਈ ਦੀ ਇਹ ਪ੍ਰਥਾ ਇਸ ਲਈ ਪ੍ਰਸਿੱਧ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿਚ ਜ਼ਿਆਦਾ ਸਫਾਈ ਹੁੰਦੀ ਹੈ, ਉਥੇ ਲਕਸ਼ਮੀ ਦਾ ਨਿਵਾਸ਼ ਹੁੰਦਾ ਹੈ। ਦੀਵਾਲੀ ਦੇ ਨੇੜੇ ਲੋਕ ਘਰਾਂ ਨੂੰ ਰੰਗ-ਰੋਗਨ ਕਰਵਾਉਂਦੇ ਹਨ ਤੇ ਖੱਡਾਂ-ਖੂੰਜਿਆਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ। ਕਈ ਲੋਕ ਨਵੇਂ ਬਰਤਨ ਤੇ ਕਪੜੇ ਦੀ ਖਰੀਦਦੇ ਹਨ।

ਦੀਵਾਲੀ ਤਿਉਹਾਰ ਦਾ ਦਿਨ

ਤਿਉਹਾਰ ਦੀਵਾਲੀ ਦੇ ਦਿਨ ਲੋਕ ਬੜੇ ਹੀ ਚਾਅ ਤੇ ਉਤਸਾਹ ਨਾਲ ਰਾਤ ਦੀਆਂ ਤਿਆਰੀਆਂ ਵਿਚ ਜੁੱਟ ਜਾਂਦੇ ਹਨ। ਬਜ਼ਾਰ ਜਾ ਕੇ ਖਰੀਦਰੀ ਕੀਤੀ ਜਾਂਦੀ ਹੈ। ਬਜ਼ਾਰ ਨਵੀਂ ਵਿਆਹੀ ਵਹੁਟੀ ਵਾਂਗ ਸਜਾਏ ਜਾਂਦੇ ਹਨ। ਲੋਕ ਕਈ ਤਰ੍ਹਾਂ ਮਠਿਆਈਆਂ ਤੇ ਪਟਾਕੇ ਖਰੀਦਦੇ ਹਨ। ਆਪਣੇ ਨਜ਼ਦੀਕੀ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਕਈ ਤਰ੍ਹਾਂ ਦੇ ਤੋਹਫੇ ਤੇ ਮਠਿਆਈਆਂ ਭੇਟ ਕੀਤੀਆਂ ਜਾਂਦੀਆਂ ਹਨ।

ਦੀਵਾਲੀ ਦੀ ਰਾਤ

ਦੀਵਾਲੀ ਦੀ ਰਾਤ ਦਾ ਨਜ਼ਾਰਾ ਕੁਝ ਹੋਰ ਹੀ ਹੁੰਦਾ ਹੈ। ਹਨੇ ਰਾ ਹੁੰਦੇ ਹੀ ਚਾਰੋਂ ਪਾਸੇ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਬਲਬਾਂ ਦੀ ਰੋਸ਼ਨੀ ਇੰਜ ਫੈਲ ਜਾਂਦੀ ਹੈ ਮੰਨੋ ਦਿਨ ਚੜ ਆਇਆ ਹੋਵੇ। ਚਾਰੇ ਪਾਸੇ ਪਟਾਕਿਆ ਦੀ ਆਵਾਜ਼ ਸੁਣਾਈ ਦਿੰਦੀ ਹੈ। ਆਤਸ਼ਬਾਜੀ ਦਾ ਨਜ਼ਾਰਾ ਵੇਖਦੇ ਹੀ ਬਣਦਾ ਹੈ। ਚਾਰੋਂ ਪਾਸੇ ਰੌਣਕ ਹੁੰਦੀ ਹੈ। ਇੰਝ ਜਾਪਦਾ ਹੈ ਜਿਵੇਂ ਖੁਸ਼ੀ ਆਪ ਪਟਾਕਿਆ ਤੇ ਆਤਸ਼ਬਾਜੀ ਦਾ ਰੂਪ ਲੈ ਕੇ ਪ੍ਰਤੱਖ ਹੋ ਗਈ ਹੈ। ਹਰ ਬੰਦਾ ਖਿੜੇ ਮੱਥੇ ਹੱਸ ਕੇ ਮਿਲਦਾ ਹੈ। ਲੋਕ ਮੰਦਰ ਅਤੇ ਗੁਰਦਵਾਰਿਆਂ ਵਿਚ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ।

ਲਕਸ਼ਮੀ ਦੀ ਪੂਜਾ

ਹਿੰਦੂ ਧਰਮ ਅਨੁਸਾਰ ਇਸ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਜੇਕਰ ਲਕਸ਼ਮੀ ਮਾਤਾ ਦੀ ਪੂਜਾ ਮਗਰੋਂ ਘਰ ਦੇ ਬੂਹੇ ਬਾਰੀਆਂ ਖੁਲ੍ਹੇ ਰੱਖ ਦਿਉ ਤਾਂ ਲਕਸ਼ਮੀ ਅਰਥਾਤ ਧਨ ਦਾ ਘਰ ਵਿੱਚ ਨਿਵਾਸ ਹੁੰਦਾ ਹੈ।

ਦੀਵਾਲੀ ਦੇ ਤਿਓਹਾਰ ਦੀਆਂ ਕੁਝ ਬੁਰਾਈਆਂ

ਦੀਵਾਲੀ (Diwali essay in punjabi) ਦੇ ਇਸ ਸੋਹਣੇ ਤਿਉਹਾਰ ਦੇ ਨਾਲ ਕੁਝ ਬੁਰਾਈਆਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਦੀਵਾਲੀ ਦੀ ਰਾਤ ਕੁਝ ਲੋਕ ਜੂਆ ਖੇਡਦੇ ਤੇ ਸ਼ਰਾਬ ਪੀਂਦੇ ਹਨ ਜੋ ਕਿ ਇਕ ਸਮਾਜਿਕ ਬੁਰਾਈ ਹੈ। ਇਸ ਤਰ੍ਹਾਂ ਦੀਆਂ ਗਲਤ ਰਸਮਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।ਦੀਵਾਲੀ ਵਾਲੇ ਦਿਨ ਪਟਾਕੇ ਵੀ ਇਸ ਤਰ੍ਹਾਂ ਦੇ ਚਲਾਉਣੇ ਚਾਹੀਦੇ ਹਨ ਜਿਸ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾਵੀ ਨੁਕਸਾਨ ਨਾ ਹੋਵੇ।

ਅੰਮ੍ਰਿਤਸਰ ਦੀ ਦੀਵਾਲੀ (Amritsar di diwali)

ਭਾਵੇਂ ਭਾਰਤ ਦੇ ਹਰ ਕੋਨੇ ਵਿਚ ਦੀਵਾਲੀ ਬੜੀ ਧੂਮ ਧਾਮ ਤੇ ਜੋਸ਼ ਨਾਲ ਮਨਾਈ ਜਾਂਦੀ ਹੈ। ਪਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਦੀਵਾਲੀ ਖਾਸ ਤੌਰ ਤੇ ਪ੍ਰਸਿੱਧ ਹੈ।

amritsar diwali

ਅੰਮ੍ਰਿਤਸਰ ਦੀ ਦੀਵਾਲੀ ਬਾਰੇ ਕਿਹਾ ਜਾਂਦਾ ਹੈ ‘ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਇਥੇ ਦੀ ਸਜਾਵਟ ਤੇ ਆਤਸ਼ਬਾਜੀ ਦਾ ਨਜ਼ਾਰਾ ਤਾਂ ਵੇਖਣ ਯੋਗ ਹੁੰਦਾ ਹੈ। ਲੋਕ ਦੂਰੋਂ ਚਲ ਕੇ ਇਸ ਮੌਕੇ ਤੇ ਖਾਸ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪੁੱਜਦੇ ਹਨ ਤੇ ਇੱਥੇ ਕੀਤੀ ਗਈ ਰੋਸ਼ਨਿਆਂ ਦੀ ਸਜਾਵਟ ਤੇ ਆਤਸ਼ਬਾਜੀ ਦਾ ਆਨੰਦ ਪ੍ਰਾਪਤ ਕਰਦੇ ਹਨ।

ਸਿੱਟਾ

ਦੀਵਾਲੀ ਦਾ ਤਿਉਹਾਰ ਸਾਡੀ ਸਭਿਅਤਾ ਤੇ ਸਭਿਆਚਾਰ ਦੇ ਨਾਲ-ਨਾਲ ਸਾਡੀ ਰਾਸ਼ਟਰੀ ਏਕਤਾ ਦਾ ਵੀ ਪ੍ਰਤੀਕ ਹੈ। ਸਾਰੇ ਭਾਰਤਵਾਸੀ ਚਾਹੇ ਹਿੰਦੂ ਹੋਣ ਜਾਂ ਮੁਸਲਮਾਨ ਜਾਂ ਈਸਾਈ ਸਭ ਇਸ ਤਿਉਹਾਰ ਨੂੰ ਬੜੀ ਹੀ ਪਵਿੱਤਰਤਾ ਨਾਲ ਮਨਾਉਂਦੇ ਹਨ। ਧਰਮ ਤੇ ਕੌਮੀ ਏਕਤਾ ਦਾ ਪ੍ਰਤੀਕ ਇਹ ਤਿਉਹਾਰ ਸਦਾ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਉਂਦਾ ਰਹੇ।

ਰੱਖੜੀ ਦਾ ਤਿਉਹਾਰ 2023

FAQ

ਪ੍ਰਸ਼ਨ 1. ਦੀਵਾਲੀ ਕੀਓ ਮਨਾਉਦੇ ਹਨ?

ਉੱਤਰ- ਇਸ ਦਿਨ ਭਗਵਾਨ ਰਾਮ 14 ਸਾਲਾਂ ਦਾ ਵਨਵਾਸ ਕਟ ਕੇ ਵਾਪਸ ਅਯੋਧਿਆ ਆਏ ਸਨ|

ਪ੍ਰਸ਼ਨ 2. ਸਿੱਖ ਧਰਮ ਦੇ ਲੋਗ ਦੀਵਾਲੀ ਕਿਉਂ ਮਨਾਉਂਦੇ ਹਨ?

ਉੱਤਰ– ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੋਬਿੰਦ ਜੀ 52 ਰਾਜਿਆਂ ਸਮੇਤ ਗਵਾਲਿਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਹਰਿਮੰਦਰ ਸਾਹਿਬ ਆਏ ਸਨ।

ਪ੍ਰਸ਼ਨ 3. ਦੀਵਾਲੀ ਦਾ ਤਿਓਹਾਰ ਕਦੋਂ ਮਨਾਈਆਂ ਜਾਂਦਾ ਹੈ?

ਉੱਤਰ– ਹਰ ਸਾਲ ਕਾਰਤਿਕ ਅਮਵਸ਼ਆਂ ਨੂੰ ਮਨਾਇਆ ਜਾਂਦਾ ਹੈ|

1 thought on “ਦੀਵਾਲੀ ਦਾ ਤਿਉਹਾਰ ਲੇਖ | Diwali essay in punjabi”

Leave a comment