ਇਸ ਪੋਸਟ ਵਿਖੇ ਤੁਹਾਨੂੰ ਦੁਸਹਿਰੇ ਦਾ ਲੇਖ (Dussehra da lekh in punjabi) ਵਾਰੇ ਜਾਣਕਾਰੀ ਦਿਤੀ ਗਈ ਹੈ, ਇਹ ਲੇਖ ਪੰਜਾਬੀ ਜਮਾਤ 6, 7, 8, 9, 10, 11, 12 ਦੇ ਬੱਚਿਆਂ ਲਾਇ ਲਾਭਕਾਰੀ ਦਿਧ ਹੋਵੇਗੀ|
ਦੁਸਹਿਰੇ ਦਾ ਤਿਉਹਾਰ

ਜਾਣ-ਪਛਾਣ:- ਭਾਰਤ ਵਿਚ ਭਿੰਨ-ਭਿੰਨ ਪ੍ਰਕਾਰ ਦੇ ਤਿਉਹਾਰ ਮਨਾਏ ਜਾਂਦੇ ਹਨ।ਕੁਝ ਤਿਉਹਾਰ ਵਿਸ਼ੇਸ਼ ਜਾਤੀ ਤੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਹੁੰਦੇ ਹਨ। ਇਹਨਾਂ ਦਾ ਸੰਬੰਧ ਸਾਡੇ ਧਰਮ, ਸਭਿਅਤਾ ਤੇ ਸਭਿਆਚਾਰ ਨਾਲ ਹੁੰਦਾ ਹੈ।ਦੁਸਹਿਰਾ ਵੀ ਇਨ੍ਹਾਂ ਵਿਚੋਂ ਹੀ ਇਕ ਤਿਉਹਾਰ ਹੈ।
ਦੁਸਹਿਰਾ ਕਦੋਂ ਮਨਾਇਆ ਜਾਂਦਾ ਹੈ (Dussehra kb manaya jata h)
ਦੁਸਹਿਰੇ ਦਾ ਤਿਉਹਾਰ ਆਮ ਤੌਰ ਦੇ ਅਕਤੂਬਰ ਦੇ ਮਹੀਨੇ ਵਿਚ ਆਉਂਦਾ ਹੈ।ਇਸ ਦਿਨ ਦੀ ਤਿਆਰੀ ਤਾਂ ਕਈ ਦਿਨ ਪਹਿਲੇ ਹੀ ਸੁਰੂ ਹੋ ਜਾਂਦੀ ਹੈ।ਰਾਮ ਲੀਲਾ ਖੇਡੀ ਜਾਂਦੀ ਹੈ।ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਝਾਂਕੀਆਂ ਵਿਖਾਈਆਂ ਜਾਂਦੀਆਂ ਹਨ।
ਦੁਸਹਿਰਾ ਕਿਉਂ ਮਨਾਇਆ ਜਾਂਦਾ ਹੈ (Dussehra kyo manaya jata h)
ਦੁਸਹਿਰੇ ਦੇ ਤਿਉਹਾਰ ਬੁਰਾਈ ਦੇ ਉਪਰ ਸੱਚ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਇਸ ਦਿਨ ਸ਼੍ਰੀ ਰਾਮ ਚੰਦਰ ਜੀ ਰਾਵਣ ਨੂੰ ਉਸਦੀ ਕਰਨੀ ਦੀ ਸਜ਼ਾ ਦੇ ਕੇ ਵਾਪਸ ਆਏ ਸਨ।
ਦੁਸਹਿਰਾ ਕਿਵੇਂ ਮਨਾਇਆ ਜਾਂਦਾ ਹੈ (Dussehra kese manaya jata h)
ਇਸ ਦਿਨ ਲੋਕ ਸੱਚਾਈ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹਨ। ਘਰ ਵਿਚ ਨਵੇਂ ਕਪੜੇ ਲਿਆਉਣ, ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਤੇ ਖਾਈਆਂ ਜਾਂਦੀਆਂ ਹਨ।ਥਾਂ-ਥਾਂ ਤੇ ਮੇਲੇ ਲਗਦੇ ਹਨ।ਇਹਨਾਂ ਮੇਲੇਆਂ ਵਿਚ ਲੋਕ ਆਪਣੀ ਖੁਸ਼ੀ ਜ਼ਾਹਰ ਕਰਦੇ ਹਨ।
ਦੁਸਹਿਰੇ ਦੇ ਮੇਲੇ ਦਾ ਵਰਣਨ
ਦੁਸਹਿਰੇ ਦੇ ਮੇਲੇ ਦੀਆਂ ਤਿਆਰੀਆਂ ਤਾਂ ਕਈ ਦਿਨ ਪਹਿਲੇ ਹੀ ਸ਼ੁਰੂ ਹੋ ਜਾਂਦੀਆਂ ਹਨ।ਰਾਵਣ, ਮੇਘਨਾਥ, ਅਤੇ ਕੁੰਭਕਰਨ ਦੇ ਪੁਤਲੇ ਬਣਾਏ ਜਾਂਦੇ ਹਨ।ਲੋਕ ਬੜੀ ਦੂਰ-ਦੂਰ ਤੋਂ ਮੇਲਾ ਵੇਖਣ ਆਉਂਦੇ ਹਨ। ਮੇਲੇ ਵਿਚ ਬਹੁਤ ਭੀੜ ਹੁੰਦੀ ਹੈ।ਮੇਲੇ ਵਿਚ ਕਈ ਪ੍ਰਕਾਰ ਦੀਆਂ ਦੁਕਾਨਾਂ ਲਗੀਆ ਹੁੰਦੀਆਂ ਹਨ। ਇਹਨਾਂ ਦੁਕਾਨਾਂ ਵਿਚ ਕਈ ਤਰ੍ਹਾਂ ਦੇ ਸਮਾਨ ਸਸਤੇ ਰੇਟਾਂ ਤੇ ਮਿਲਦੇ ਹਨ।ਕਈ ਤਰ੍ਹਾਂ ਦੇ ਝੂਟੇ, ਖੇਡ-ਤਮਾਸ਼ੇ ਮੇਲੇ ਵਿਚ ਵੇਖਣ ਨੂੰ ਮਿਲਦੇ ਹਨ। ਕਈ ਤਰ੍ਹਾਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ, ਚਾਟ ਗੋਲਗੱਪੇ, ਪਕੌੜੇ ਆਦਿ ਲੋਕੀ ਬੜੇ ਚਾਅ ਨਾਲ ਖਾਂਦੇ ਹਨ।

ਮੇਲੇ ਵਿਚ ਭੀੜ ਇਤਨੀ ਜਿਆਦਾ ਹੁੰਦੀ ਹੈ ਕਿ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਤੇ ਮੋਢੇ ਨਾਲ ਮੋਢਾ ਖਹਿੰਦਾ ਹੈ।ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਮੈਦਾਨ ਦੇ ਵਿਚਕਾਰ ਰੱਖੇ ਜਾਂਦੇ ਹਨ।ਦੁਸਹਿਰੇ ਦੇ ਦਿਨ ਸ਼ਾਮ ਨੂੰ ਰਾਵਣ ਤੇ ਸ਼੍ਰੀ ਰਾਮ ਚੰਦਰ ਜੀ ਦੀ ਨਕਲੀ ਲੜਾਈ ਮਗਰੋਂ ਇਹਨਾਂ ਪੁਤਲਿਆਂ ਨੂੰ ਅੱਗ ਲਾਦਿੱਤੀ ਜਾਂਦੀ ਹੈ। ਲੋਕ ਸ਼੍ਰੀ ਰਾਮ ਚੰਦਰ ਜੀ ਦੀ ਜੈ-ਜੈਕਾਰ ਕਰਦੇ ਹੋਏ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ।
ਕੁਝ ਵਹਿਮ-ਭਰਮ
ਕਈ ਵਹਿਮੀ ਲੋਕ ਰਾਵਣ ਦੇ ਪੁਤਲੇ ਦੀਆਂ ਅੱਧ ਜਲੀਆਂ ਲਕੜਾਂ ਚੁੱਕ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਹਨ। ਉਹਨਾਂ ਨੂੰ ਅੰਧ ਵਿਸ਼ਵਾਸ਼ ਹੈ ਕਿ ਇਨ੍ਹਾਂ ਨੂੰ ਆਪਣੇ ਘਰ ਵਿਚ ਰੱਖਣ ਨਾਲ ਚੋਰੀ ਅਤੇ ਬੀਮਾਰੀ ਦਾ ਡਰ ਨਹੀਂ ਰਹਿੰਦਾ।
ਸਿੱਟਾ (Dussehra da lekh in punjabi)
ਦੁਸਹਿਰੇ ਦਾ ਤਿਉਹਾਰ ਨੇਕੀ ਦੀ ਜਿੱਤ ਤੇ ਬਦੀ ਦੀ ਹਾਰ ਦਾ ਸੰਦੇਸ਼ ਲੈ ਕੇ ਆਉਂਦਾ ਹੈ। ਇਹ ਤਿਉਹਾਰ ਝੂਠ ਤੇ ਸੱਚਾਈ ਦੀ ਤੇ ਅਗਿਆਨਤਾ ਤੇ ਦੀ ਵਿਜੈ ਨੂੰ ਗਿਆਨ ਦਰਸਾਉਂਦਾ ਹੈ। ਇਸ ਲਈ ਇਸਨੂੰ ਵਿਜੈ ਦਸ਼ਮੀ ਵੀ ਆਖਿਆ ਜਾਂਦਾ ਹੈ। ਇਹ ਤਿਉਹਾਰ ਸਾਨੂੰ ਕਰਤੱਵ ਪਾਲਣ ਦੀ ਸਿੱਖਿਆ ਦਿੰਦਾ ਹੈ। ਪ੍ਰਸੰਨਤਾ ਤੇ ਸੱਚਾਈ ਦੇ ਭਾਵਾਂ ਨਾਲ ਭਰਿਆ। ਇਹ ਤਿਉਹਾਰ ਸਦਾ ਖੁਸ਼ੀਆਂ ਪ੍ਰਦਾਨ ਕਰਦਾ ਰਹੇ।
Read Now : ਦੀਵਾਲੀ ਦਾ ਤਿਉਹਾਰ ਲੇਖ Diwali essay in punjabi
1 thought on “ਦੁਸਹਿਰੇ ਦਾ ਲੇਖ | Dussehra da lekh in punjabi | dussehra 2023”