Essay on pollution in punjabi | ਪ੍ਰਦੂਸ਼ਣ ਤੇ ਲੇਖ

Essay on pollution in punjabi (ਪ੍ਰਦੂਸ਼ਣ ਤੇ ਲੇਖ) : ਪੰਜਾਬੀ ਦੇ ਇਸ ਲੇਖ ਵਿਖੇ ਪ੍ਰਦੂਸ਼ਣ ਕਿ ਹੈ? ਪ੍ਰਦੂਸ਼ਣ ਦੀ ਸਮਸਿਆ, ਪ੍ਰਦੂਸ਼ਣ ਦੀਆਂ ਕਿਸਮਾਂ, ਪ੍ਰਦੂਸ਼ਣ ਨੂੰ ਰੋਕਣ ਦੇ ਉਪਾਯ, ਪ੍ਰਦੂਸ਼ਣ ਤੋਂ ਕਿ ਭਾਅ ਹਨ, ਪ੍ਰਦੂਸ਼ਣ ਕੀਨੇ ਪ੍ਰਕਾਰ ਦੇ ਹੁੰਦੇ ਹਨ, ਪ੍ਰਦੂਸ਼ਣ ਲੇਖ In punjabi class 6, 7, 8, 9, 10, 11ਵੀ ਅਤੇ 12ਵੀ ਦੇ ਵਿੱਦਿਆਰਥੀਆਂ ਲਾਇ ਬਹੁਤ ਉਪਯੋਗ ਹਨ|

ਪ੍ਰਦੂਸ਼ਣ (pollution)

pollution

ਜਾਣ-ਪਛਾਣ– ਪ੍ਰਦੂਸ਼ਣ (Essay on pollution in punjabi ) ਵਰਤਮਾਨ ਯੁੱਗ ਦੀਆਂ ਭਿਆਨਕ ਬੁਰਾਈਆਂ ਵਿਚੋਂ ਇਕ ਹੈ।ਪ੍ਰਦੂਸ਼ਣ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਲ ਹੋ ਗਿਆ ਹੈ। ਪ੍ਰਦੂਸ਼ਣ (Pradusan essay in punjabi) ਦਾ ਅਰਥ ਹੈ ਦੂਸ਼ਿਤ ਪ੍ਰਕ੍ਰਿਤੀ। ਕੁਦਰਤ ਨੇ ਸਾਡੇ ਲਈ ਇਕ ਸਾਫ ਆਲੇ-ਦੁਆਲੇ ਦਾ ਨਿਰਮਾਣ ਕੀਤਾ ਸੀ ਪਰ ਅਜੋਕੇ ਸਮੇਂ ਵਿਚ ਸਾਡਾ ਆਲਾ-ਦੁਆਲਾ ਇੰਨਾ ਦੂਸ਼ਿਤ ਹੋ ਚੁੱਕਾ ਹੈ ਕਿ ਇਹ ਸਾਡੇ ਰਹਿਣ-ਸਹਿਣ ਦੇ ਢੰਗਾਂ ਤੇ ਮਾਰੂ ਅਸਰ ਕਰ ਰਿਹਾ ਹੈ।

ਪ੍ਰਦੂਸ਼ਣ ਦੇ ਕਾਰਨ in punjabi

ਪ੍ਰਦੂਸ਼ਣ (pollution) ਦੇ ਕਾਰਨਾਂ ਦੀ ਖੋਜ ਕਰਨੀ ਬਹੁਤ ਲਾਜ਼ਮੀ ਹੈ। ਪ੍ਰਦੂਸ਼ਣ ਦੇ ਮੁੱਖ ਕਾਰਨ ਸੱਨ|

  • ਅਤੀ ਖੇਤਰਾਂ ਤੇ ਫੈਕਟਰੀਆਂ ਜੋ ਨਿਕਲਦਾ ਧੂੰਆਂ
  • ਸ਼ਹਿਰਾਂ ਦੇ ਗੰਦੇ ਪਾਣੀ ਦਾ ਦਰਿਆਵਾਂ ਵਿਚ ਨਿਕਾਸ
  • ਰੇਡੀਓਐਕਟਿਵ ਚੀਜਾਂ ਦੇ ਸੜਨ ਨਾਲ ਨਿਕਲੀ ਗਰਮੀ
  • ਪਲਾਸਟਿਕ ਦੇ ਲਿਫਾਫੇ ਤੋਂ ਨਿਕਲੀ ਗੈਸ ਤੇ ਦਰਖੱਤਾਂ ਦੀ ਲਗਾਤਾਰ ਕਟਾਈ।
  • ਆਵਾਜਾਈ ਦੇ ਵਧਦੇ ਸਾਧਨਾਂ ਦਾ ਛੱਡਿਆ ਗਿਆ ਧੂੰਆਂ ਵੀ ਪ੍ਰਦੂਸ਼ਣ ਵਿਚ ਵਾਧਾ ਕਰਦਾ ਹੈ।

ਪ੍ਰਦੂਸ਼ਣ ਦੀਆਂ ਕਿਸਮਾਂ in punjabi

ਵਾਤਾਵਰਨ ਦੇ ਅਧਿਅਨ ਦੇ ਆਧਾਰ ਤੇ ਪ੍ਰਦੂਸ਼ਣ ਦੀਆਂ ਚਾਰ ਪ੍ਰਮੁੱਖ ਕਿਸਮਾਂ ਹਨ|

  • ਵਾਯੂ ਪ੍ਰਦੂਸ਼ਣ
  • ਜਲ ਪ੍ਰਦੂਸ਼ਣ
  • ਭੂਮੀ ਪ੍ਰਦੂਸ਼ਣ
  • ਧੁਨੀ ਪ੍ਰਦੂਸ਼ਣ

ਇਹ ਸਾਰੀਆਂ ਹੀ ਮਨੁੱਖ ਦੀਆਂ ਲੋੜਾਂ ਹੈ ਤੇ ਪ੍ਰਮੁੱਖ ਇਹ ਸਾਰੀਆਂ ਹੀ ਦੂਸ਼ਿਤ ਅਵਸਥਾ ਵਿਚ ਹਨ।

ਵਾਯੂ ਪ੍ਰਦੂਸ਼ਣ ਦੇ ਸ੍ਰੋਤ in punjabi

ਅਜਿਹੇ ਕਣਾਂ ਜਾਂ ਗੈਸਾਂ ਦਾ ਵਾਯੂ ਮੰਡਲ ਵਿਚ ਹੋਣਾ ਜੋ ਮਨੁੱਖ ਤੇ ਬਨਸਪਤੀ ਲਈ ਹਾਨੀਕਾਰਕ ਹੋਵੇ, ਵਾਯੂ ਪ੍ਰਦੂਸ਼ਣ ਕਹਾਉਦਾ ਹੈ।ਵਾਯੂ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਲਕੜੀ, ਕੋਲਾ ਤੇ ਤੇਲ, ਮਿੱਟੀ-ਘੱਟਾ, ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਅਤੇ ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਹੈ। ਇਹਨਾਂ ਧੂੰਹੇਆਂ ਵਿਚ ਜ਼ਹਿਰੀਲੀਆਂ ਤੇ ਹਾਨੀਕਾਰਕ ਗੈਸ ਹੁੰਦੀਆਂ ਹਨ। ਜਿਹਨਾਂ ਦਾ ਮਨੁੱਖ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ।

ਜਲਪ੍ਰਦੂਸ਼ਣ ਦੇ ਕਾਰਨ in punjabi

ਜਲ ਪ੍ਰਦੂਸ਼ਣ (Essay on pollution in punjabi ) ਤੋਂ ਭਾਵ ਪਾਣੀ ਦੀ ਸ਼ੁੱਧਤਾ ਵਿਚ ਕਮੀ ਆਉਣਾ ਤੇ ਇਸਦਾ ਮਨੁੱਖੀ ਵਰਤੋਂ ਤੇ ਯੋਗ ਨਾ ਰਹਿਣਾ ਹੈ। ਜਲ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਨਾ ਹੋਣਾ ਹੈ। ਕਾਰਖਾਨਿਆਂ ਤੋਂ ਨਿਕਲਣ ਵਾਲੇ ਪਾਣੀ ਵਿਚ ਕਈ ਤਰ੍ਹਾਂ ਦਾ ਗੰਦ ਤੇ ਗੰਦੀਆਂ ਗੈਸਾਂ ਹੁੰਦੀਆਂ ਹਨ ਤੇ ਇਹ ਪਾਣੀ ਸਿੱਧਾ ਨਦੀਆਂ ਵਿੱਚ ਮਿਲ ਕੇ ਨਦੀਆਂ ਦੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੰਦਾ ਹੈ। ਸੀਵਰੇਜ ਦੇ ਸਹੀ ਨਿਕਾਸ ਨਾ ਹੋਣ ਕਰਕੇ ਸੀਵਰੇਜ ਦੀ ਗਦੰਗੀ ਵੀ ਇਸੇ ਤਰ੍ਹਾਂ ਨਦੀਆਂ ਤੇ ਤਲਾਬਾਂ ਵਿਚ ਬਹਾ ਦਿੱਤੀ ਜਾਂਦੀ ਹੈ ਤੇ ਉਸੇ ਦੂਸ਼ਿਤ ਜਲ ਦੇ ਪ੍ਰਯੋਗ ਕਾਰਨ ਕਈ ਭਿਆਨਕ ਬੀਮਾਰੀਆਂ ਫੈਲਦੀਆਂ ਹਨ।

ਭੂਮੀ ਪ੍ਰਦੂਸ਼ਣ in punjabi

ਦਰਖੱਤਾਂ ਦੀ ਲਗਾਤਾਰ ਕਟਾਈ ਤੇ ਕੀਟਨਾਸ਼ਕ ਖਾਦਾਂ ਦੇ ਪ੍ਰਯੋਗ ਕਾਰਨ ਭੂਮੀ-ਪ੍ਰਦੂਸ਼ਣ ਦੀ ਸਮੱਸਿਆ ਸਿਰ ਚੁੱਕਦੀ ਹੈ। ਉਤਪਾਦਨ ਵਧਾਉਣ ਲਈ ਜ਼ਹਿਰੀਲੀਆਂ ਖਾਦਾਂ ਦਾ ਪ੍ਰਯੋਗ ਤੇ ਟਿੱਡੀ ਦਲ ਤੋਂ ਬੱਚਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਭੂਮੀ-ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਇਹਨਾਂ ਜ਼ਹਿਰੀਲੀਆਂ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਨਾਲ ਤਿਆਰ ਹੋਈ ਫਸਲ ਮਨੁੱਖ ਦੇ ਅੰਦਰ ਕਈ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ। ਇਸੇ ਤਰ੍ਹਾਂ ਫਲਾਂ ਨੂੰ ਪਕਾਉਣ ਲਈ ਕੀਤੀ ਗਈ ਰਸਾਇਣਾਂ ਦੀ ਵਰਤੋਂ ਕਾਰਨ ਵੀ ਕਈ ਰੋਗ ਫੈਲਦੇ ਹਨ।

ਧੁਨੀ-ਪ੍ਰਦੂਸ਼ਣ in punjabi

ਕਈ ਅਣਚਾਹਿਆਂ ਤੇ ਤੇਜ਼ ਆਵਾਜ਼ਾਂ ਧੁਨੀ ਪ੍ਰਦੂਸ਼ਣ ਨੂੰ ਜਨਮ ਦਿੰਦੀਆਂ ਹਨ। ਧੁਨੀ ਪ੍ਰਦੂਸ਼ਣ ਦੇ ਮੁੱਖ ਕਾਰਨ ਆਧੁਨਿਕ ਸਮੇਂ ਦੇ ਆਵਾਜਾਈ ਦੇ ਸਾਧਨ ਤੇ ਕਾਰਖਾਨਿਆਂ ਵਿਚ ਚਲਣ ਵਾਲੀਆਂ ਭਾਰੀਆਂ ਮਸ਼ੀਨਾਂ ਦੀ ਤੇਜ਼ ਆਵਾਜ਼ ਹੈ। ਧੁਨੀ-ਪ੍ਰਦੂਸ਼ਣ ਦਾ ਅਸਰ ਕੇਵਲ ਕੰਨਾਂ ਤੇ ਹੀ ਨਹੀਂ ਪੈਦਾ ਬਲਕਿ ਇਸ ਨਾਲ ਸਿਰ ਦਰਦ, ਹਾਈਬਲਡ- ਪ੍ਰੇਸਰ, ਦਿਮਾਗੀ ਤਨਾਅ, ਤੇ ਨੀਂਦ ਨਾ ਆਉਣਾ ਵਰਗੇ ਰੋਗ ਲੱਗ ਜਾਂਦੇ ਹਨ। ਅੱਜ ਦੇ ਸਮੇਂ ਵਿਚ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਲਈ ਇਸਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਪ੍ਰਦੂਸ਼ਣ ਰੋਕਣ ਲਈ ਉਪਾਅ

ਸੀਵਰੇਜ ਦੇ ਗੰਦੇ ਪਾਣੀ ਦਾ ਸਹੀ ਨਿਕਾਸ ਜਲ ਪ੍ਰਦੂਸ਼ਣ ਰੋਕਣ ਵਿਚ ਮਦਦਗਾਰ ਹੋ ਸਕਦਾ ਹੈ। ਸਨਅਤੀ ਖੇਤਰਾਂ ਵਾਸਤੇ ਕਈ ਤਰ੍ਹਾਂ
ਦੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਕਾਰਖਾਨਿਆਂ ਤੋਂ ਨਿਕਲਣ ਵਾਲਾ ਧੂੰਆਂ ਫਿਲਟਰ ਹੋ ਕੇ ਬਾਹਰ ਆਉਣਾ ਚਾਹੀਦਾ ਹੈ ਤਾਂ ਜੋ ਵਾਯੂ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਕੀਟਨਾਸ਼ਕ ਤੇ ਖਾਦਾਂ ਦੀ ਸਾਵਧਾਨੀ ਨਾਲ ਵਰਤੋਂ ਕਰਕੇ ਅਸੀਂ ਭੂਮੀ ਪ੍ਰਦੂਸ਼ਣ ਨੂੰ ਘੱਟ ਕਰ ਸਕੀਏ। ਧੁਨੀ ਪ੍ਰਦੂਸ਼ਣ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਬਸਾਂ, ਕਾਰਾਂ, ਟਰਕਾਂ ਆਦਿ ਤੇ ਹਲਕੀ ਆਵਾਜ਼ ਦੇ ਹੋਰਨ ਲਗਵਾਈਏ ਤੇ ਕਾਰਖਾਨਿਆਂ ਵਿਚ ਚਲਣ ਵਾਲੀਆਂ ਮਸ਼ੀਨਾਂ ਦੀ ਆਵਾਜ਼ ਘੱਟ ਕਰੀਏ।

ਸਿੱਟਾ (Pradusan essay in punjabi)

ਵਰਤਮਾਨ ਸਮੇਂ ਵਿਚ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਮਨੁੱਖ ਨੇ ਆਪਣੇ ਭੌਤਿਕ ਸੁੱਖਾਂ ਦੀ ਪ੍ਰਾਪਤੀ ਵਾਸਤੇ ਆਪਣੇ ਆਲੇ-ਦੁਆਲੇ ਨੂੰ ਬਹੁਤ ਹੀ ਡਰਾਉਣਾ ਬਣਾ ਲਿਆ ਹੈ। ਉਪਰੋਕਤ ਦੱਸੇ ਗਏ ਉਪਾਆਵਾਂ ਨਾਲ ਇਸ ਸਮੱਸਿਆ ਨੂੰ ਕਾਫੀ ਹਦ ਤਕ ਦੂਰ ਕੀਤਾ ਜਾ ਸਕਦਾ ਹੈ। ਜੇ ਕਰ ਇਸ ਉਪਰ ਛੇਤੀ ਹੀ ਕਾਬੂ ਨਾ ਪਾਇਆ ਗਿਆ ਤਾਂ ਇਹ ਸਮੱਸਿਆ ਹੋਰ ਗੰਭੀਰ ਹੋ ਕੇ ਮਨੁੱਖ ਲਈ ਇਕ ਨਾ ਨਿਪਾਟਿਆ ਜਾਉਣ ਵਾਲਾ ਖਤਰਾਂ ਬਣ ਜਾਵੇ ਗੀ।

ਆ ਵੀ ਪੜੋ : ਹੋਲੀ ਦਾ ਲੇਖ | ਹੌਲੀ ਦਾ ਤਿਉਹਾਰ | Holi Essay in Punjabi

Leave a comment