ਸ਼੍ਰੀ ਗੁਰੂ ਅਮਰਦਾਸ ਜੀ ਦਾ ਲੇਖ

ਗੁਰੂ ਅਮਰਦਾਸ ਜੀ (Guru amardas ji da lekh) ਸਿੱਖ ਧਰਮ ਦੇ ਮਹਾਨ ਪ੍ਰਚਾਰਕ ਸਨ, ਆਪ ਜੀ ਨੇ ‘ਗੁਰੂ ਨਾਨਕ ਦੇਵ ਜੀ‘ ਦੇ ਜੀਵਨ ਦਰਸ਼ਨ ਅਤੇ ਉਹਨਾਂ ਦੀ ਧਾਰਮਿਕ ਵਿਚਾਰਧਾਰਾ ਨੂੰ ਅੱਗੇ ਤੋਰਿਆ। ਆਪ ਜੀ ‘ਸਿੱਖ ਧਰਮ ਦੇ ਤੀਜੇ ਗੁਰੂ‘ ਸਨ। ਆਪ ਜੀ ਨੇ ‘ਜਾਤ-ਪਾਤ‘ ਦੇ ਭੇਦਭਾਵ ਨੂੰ ਮਿਟਾਉਣ ਲਈ ‘ਲੰਗਰ ਸੇਵਾ‘ ਸ਼ੁਰੂ ਕੀਤੀ।

ਗੁਰੂ ਰਾਮਦਾਸ ਜੀ ਦੀ ਜੀਵਨੀ

Guru amardas ji da lekh
ਪੂਰਾ ਨਾਂਸ਼੍ਰੀ ਗੁਰੂ ਅਮਰਦਾਸ ਜੀ
ਜਨਮਜਨਮ 5 ਅਪ੍ਰੈਲ 1479 ਨੂੰ
ਜਨਮ ਥਾਂਬਸਰਕਾ ਪਿੰਡ, ਅੰਮ੍ਰਿਤਸਰ
ਪਿਤਾ ਦਾ ਨਾਂਪਿਤਾ ਤੇਜ ਭਾਣ ਭੱਲਾ ਜੀ
ਮਾਤਾ ਦਾ ਨਾਂਮਾਤਾ ਬਖਤ ਕੌਰ ਜੀ
ਪਤਨੀ ਦਾ ਨਾਂਮਾਤਾ ਮਨਸਾ ਦੇਵੀ ਜੀ
ਪਾਤਸ਼ਾਹੀਸਿੱਖ ਧਰਮ ਦੀ ਤੀਜੀ ਪਾਤਸ਼ਾਹੀ
ਜੋਤੀ-ਜੋਤ1 ਸਤੰਬਰ 1574 ਨੂੰ
Guru amardas ji da lekh

ਗੁਰੂ ਅਮਰਦਾਸ ਜੀ ਦਾ ਜਨਮ

ਗੁਰੂ ਅਮਰਦਾਸ ਜੀ ਦਾ ਜਨਮ 5 ਅਪ੍ਰੈਲ 1479 ਨੂੰ ਅੰਮ੍ਰਿਤਸਰ ਦੇ ਬਸਰਕਾ ਪਿੰਡ ਵਿੱਚ, ਪਿਤਾ ਤੇਜ ਭਾਣ ਭੱਲਾ ਜੀ ਅਤੇ ਮਾਤਾ ਬਖਤ ਕੌਰ ਜੀ ਦੀ ਕੁੱਖੋਂ ਹੋਇਆ। ਆੱਪ ਜੀ ਦਾ ਪਰਿਵਾਰ ਇਕ ਹਿੰਦੂ ਧਰਮ ਨੂੰ ਮਾਨਣ ਵਾਲਾ ਸੀ| ਆਪ ਜੀ ਹਰ ਸਾਲ ਪੈਦਲ ਹਰਿਦਆਰ ਜਾਇਆ ਕਰਦੇ ਸੀ, ਆਪ ਜੀ ਨੇ 21 ਵਾਰ ਪੈਦਲ ਹਰਿਦੁਆਰ ਦੀ ਯਾਤਰਾ ਕੀਤੀ ਸੀ।

ਸਮਾਜਿਕ ਸੁਧਾਰ

ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ, ਅਤੇ ਆਪਣੇ ਅਨੁਯਾਈਆਂ ਨੂੰ ਇਸ ਪ੍ਰਥਾ ਦੀ ਪਾਲਣਾ ਕਰਨ ਤੋਂ ਵਰਜਿਆ। ਔਰਤਾਂ ਨੂੰ ਪਰਦਾ ਪ੍ਰਥਾ ਤਿਆਗਣ ਲਈ ਕਿਹਾ। ਆਪ ਜੀ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਦੀਆਂ ਬੁਰਾਈਆਂ ਤੋਂ ਮੁਕਤ ਕਰਵਾਇਆ, ਆਪ ਜੀ ਅੰਤਰ-ਜਾਤੀ ਵਿਆਹਾਂ ਨੂੰ ਵਧਾਵਾ ਦਿਤਾ, ਆਪ ਜੀ ਨੇ ਵਿਧਵਾ ਵਿਆਹ ਨੂੰ ਆਗਿਆ ਦਿੱਤੀ।

ਸ਼੍ਰੀ ਗੁਰੂ ਅਮਰਦਾਸ ਜੀ ਦਾ ਵਿਵਾਹ

ਗੁਰੂ ਅਮਰਦਾਸ ਜੀ ਦਾ ਵਿਵਾਹ ਮਾਤਾ ਮਨਸਾ ਦੇਵੀ ਜੀ ਦੇ ਨਾਲ ਹੋਇਆ| ਗੁਰੂ ਜੀ ਅਤੇ ਮਾਤਾ ਮਨਸਾ ਦੇਵੀ ਜੀ ਦੇ 4 ਸੰਤਾਨ ਸੀ|

ਲੰਗਰ ਪਰੰਪਰਾ ਦੀ ਨੀਂਹ

ਗੁਰੂ ਅਮਰਦਾਸ ਜੀ ਨੇ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਵਿੱਚ ਫਸੇ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਦਾ ਯਤਨ ਕੀਤਾ। ਉਨ੍ਹਾਂ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿੱਚ ਸਮਝਾਇਆ ਕਿ ਸਾਰੇ ਮਨੁੱਖ ਉਸ ਪ੍ਰਮਾਤਮਾ ਦੇ ਬੱਚੇ ਹਨ, ਫਿਰ ਪ੍ਰਮਾਤਮਾ ਆਪਣੇ ਬੱਚਿਆਂ ਵਿੱਚ ਭੇਦ ਕਿਵੇਂ ਕਰ ਸਕਦਾ ਹੈ। ਅਸੀਂ ਸਾਰੇ ਆਪਸ ਵਿਚ ਇੱਕ ਦੂਜੇ ਦੇ ਭਰਾ ਹਨ। ਗੁਰੂ ਜੀ ਨੇ ਇਹ ਸਾਰੀਆਂ ਗੱਲਾਂ ਸਿਰਫ਼ ਆਪਣੇ ਉਪਦੇਸ਼ਾਂ ਵਿਚ ਹੀ ਨਹੀਂ ਦੱਸੀਆਂ, ਸਗੋਂ ਇਨ੍ਹਾਂ ਨੂੰ ਜ਼ਮੀਨ ‘ਤੇ ਅਮਲ ਵਿਚ ਲਿਆ ਕੇ ਸਮਾਜਿਕ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ।

ਗੁਰੂ ਜੀ ਨੇ ਛੂਤ-ਛਾਤ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਲੰਗਰ ਪ੍ਰਥਾ ਸ਼ੁਰੂ ਕੀਤੀ। ਜਿੱਥੇ ਸਾਰੀਆਂ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਸਨ, ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਇਹ ਲੰਗਰ ਸੇਵਾ ਅੱਜ ਵੀ ਜਾਰੀ ਹੈ, ਸਾਧ-ਸੰਗਤ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਗੁਰੂ ਜੀ ਨੇ ਜਾਤ-ਪਾਤ ਦੇ ਭੇਦ ਨੂੰ ਦੂਰ ਕਰਨ ਲਈ ਸਮੂਹਿਕ ਅਰਦਾਸ ਸ਼ੁਰੂ ਕਰਵਾਈ , ਜਿੱਥੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਇਕੱਠੇ ਹੋ ਕੇ ਪ੍ਰਭੂ ਦੀ ਭਗਤੀ ਕਰਦੇ ਸਨ।
ਮੰਨਿਆ ਜਾਂਦਾ ਹੈ ਕਿ, ਇੱਕ ਵਾਰ ਮੁਗਲ ਬਾਦਸ਼ਾਹ ਅਕਬਰ ਗੋਇਦਵਾਲ ਸਾਹਿਬ ਆਇਆ ਤਾਂ ਅਕਬਰ ਨੇ ਇਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ । ਇੰਨਾ ਹੀ ਨਹੀਂ, ਛੂਆ-ਛਾਤ ਨੂੰ ਖਤਮ ਕਰਨ ਲਈ ਬਾਦਸ਼ਾਹ ਨੇ ਗੋਇੰਦਵਾਲ ਸਾਹਿਬ ਵਿੱਚ ਸਾਂਝੀ ਬਾਵੜੀ ਦਾ ਨਿਰਮਾਣ ਕਰਵਾਇਆ। ਜਿਸ ਵਿੱਚ ਕੋਈ ਵੀ ਮਨੁੱਖ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਦੇ ਨਾਲ ਪਾਣੀ ਪੀ ਸਕਦਾ ਹੈ |

ਗੁਰੂਪਦ

ਗੁਰੂ ਅਮਰਦਾਸ ਜੀ ਸ਼ੁਰੂ ਵਿੱਚ ਹਿੰਦੂ ਧਰਮ ਦੇ ਅਨੂਯਾਯੀ ਸਨ, ਆਪ ਜੀ ਖੇਤੀ ਅਤੇ ਵਪਾਰ ਕਰਕੇ ਆਪਣਾ ਜੀਵਨ ਬਤੀਤ ਕਰਦੇ ਸਨ, ਇੱਕ ਵਾਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਵਾਣੀ ਸੁਣੀ, ਉਸ ਪਦ ਨੂੰ ਸੁਣ ਕੇ ਆਪ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਸਿੱਖ ਧਰਮ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਦੇ ਚੇਲੇ ਬਣ ਗਏ । ਗੁਰੂ ਅੰਗਦ ਦੇਵ ਜੀ ਨੇ ਆਪ ਜੀ ਨੂੰ ਆਪਣੇ ਅੰਤਮ ਸਮੇਂ ਵਿੱਚ 1552 ਈ. ਵਿੱਚ ਗੁਰਪਦ ਪ੍ਰਦਾਨ ਕੀਤਾ। ਅਮਰਦਾਸ ਦੀ ਉਮਰ ਉਸ ਸਮੇਂ 73 ਸਾਲ ਦੀ ਸੀ। ਪਰ ਅੰਗਦ ਦੇ ਪੁੱਤਰ ਦਾਤੂ ਨੇ ਆਪ ਜੀ ਦਾ ਅਪਮਾਨ ਕਰ ਦਿਤਾ|

ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ

ਗੁਰੂ ਅੰਗਦ ਦੇਵ ਜੀ ਦੀ ਪ੍ਰਸਿੱਧ ਰਚਨਾ ਆਨੰਦ‘ ਹੈ, ਜੋ ਤਿਉਹਾਰਾਂ ਅਤੇ ਉਤਸਵਾਂ ਵਿੱਚ ਗਾਈ ਜਾਂਦੀ ਹੈ। ਗੁਰੂ ਜੀ ਦੀਆਂ ਕੁਝ ਵਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸੰਗ੍ਰਹਿਤ ਹਨ|

ਜੋਤੀ-ਜੋਤ ਅਮਰਦਾਸ ਜੀ

ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਅਮ੍ਰਿਤ੍ਸਤ ਵਿਖੇ ਜੋਤੀ-ਜੋਤ ਸਮਾਂ ਗਏ|

ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ

FAQ

ਪ੍ਰਸ਼ਨ 1. ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਨ ਵਿਖੇ ਹੋਇਆ ਸਨ?

ਉਤਰ – ਜਨਮ 5 ਅਪ੍ਰੈਲ 1479 ਨੂੰ

ਪ੍ਰਸ਼ਨ 2. ਗੁਰੂ ਅਮਰਦਾਸ ਜੀ ਦੇ ਮਾਤਾ-ਪਿਤਾ ਦਾ ਨਾਂ ਕਿ ਸੀ?

ਉਤਰ – ਪਿਤਾ ਤੇਜ ਭਾਣ ਭੱਲਾ ਜੀ ਅਤੇ ਮਾਤਾ ਬਖਤ ਕੌਰ ਜੀ ਸੀ|

ਪ੍ਰਸ਼ਨ 3. ਗੁਰੂ ਅਮਰਦਾਸ ਜੀ ਜੋਤੀ ਜੋਤ ਕਿਸ ਸਨ ਵਿਖੇ ਸਮਾਏ?

ਉਤਰ – 1 ਸਤੰਬਰ 1574 ਸਨ ਵਿਖੇ ਗੁਰੂ ਜੀ ਜੋਤੀ ਜੋਤ ਸਮਾਂ ਗਏ|

Leave a comment