ਗੁਰੂ ਅੰਗਦ ਦੇਵ ਜੀ ਦਾ ਲੇਖ

ਸ਼੍ਰੀ ਗੁਰੂ ਅੰਗਦ ਦੇਵ ਜੀ ( Guru angad dev ji da lekh ) ਸਿੱਖ ਧਰਮ ਦੇ ਦੂਜੇ ਗੁਰੂ ਸਨ| ਗੁਰੂ ਜੀ ਇਕ ਮਹਾਨ ਵਿਕਤਿਤ੍ਵ ਦੇ ਧਨੀ ਸਨ,ਗੁਰੂ ਜੀ ਪਹਿਲਾ ਇਕ ਸਚੇ ਸਿੱਖ ਬਣੇ ਅਤੇ ਫੇਰ ਇਕ ਮਹਾਨ ਗੁਰੂ ਬਣੇ| ਇਸ ਪੋਸਟ ਵਿਚ ਤੁਹਾਨੂੰ ਗੁਰੂ ਜੀ ਦੇ ਜੀਵਨ ਵਾਰੇ ਸੰਪੂਰਨ ਜਾਣਕਾਰੀਆਂ ਦਿਤੀਆਂ ਗਾਇਆ ਸਨ, ਅਤੇ ਆਪ ਜੀ ਸਾਰੇ ਇਕ ਬਾਰੀ ਇਸ ਲੇਖ ਨੂੰ ਜਰੂਰ ਪੜੋ |

ਗੁਰੂ ਅੰਗਦ ਦੇਵ ਜੀ ਦਾ ਜਨਮ (Guru angad dev ji da lekh)

ਅੰਗਦ ਦੇਵ ਜੀ ਦਾ ਜਨਮ 4 ਵੈਸਾਖ 1561 ਬਿਕ੍ਰਮੀ ਅਰਥਾਤ 18 ਅਪਰੈਲ 1504 ਈਸਵੀਂ, ਪਿੰਡ ਹਰੀਕੇ, ਫਿਰੋਜਪੁਰ, ਪੰਜਾਬ ਵਿਚ ਪਿਤਾ ਫੇਰੂ ਜੀ ਅਤੇ ਮਾਤਾ ਦਇਆ ਕੌਰ ਦੇ ਘਰ ਹੋਇਆ, ਊਨਾ ਦੇ ਪਿਤਾਜੀ ਇਕ ਵ੍ਯਾਪਾਰੀ ਸਨ | ਆਪ ਜੀ ਦੇ ਦਾਦਾ ਜੀ ਦਾ ਨਾਂ ਨਾਰਾਇਣ ਦਾਸ ਤ੍ਰੇਹਨ ਸੀ, ਜਿਨ੍ਹਾਂ ਦਾ ਪੈਤ੍ਰਿਕ ਥਾਂ ਮੱਤੇ ਦੀ ਸਰਾਯ, ਮੁਖ਼ਤਸਰ ਸੀ, ਗੁਰੂ ਜੀ ਦੇ ਪਿਤਾ ਫੇਰੂ ਜੀ ਵੀ ਇਥੇ ਆ ਕੇ ਨਿਵਾਸ ਕਰਣ ਲਗੇ|

Guru angad dev ji
ਨਾਂਲਹਿਣਾ ਸਿੰਘ
ਪਿਤਾ ਦਾ ਨਾਂਫੇਰੂ ਜੀ
ਮਾਤਾ ਦਾ ਨਾਂਦਇਆ ਕੌਰ
ਪਤਨੀ ਦਾ ਨਾਂਮਾਤਾ ਖਿੰਵਿ ਜੀ
ਜਨਮਜਨਮ 18 ਅਪਰੈਲ 1504 ਈ.
ਜੋਤੀ-ਜੋਤ29 ਮਾਰਚ 1552 ਨੂੰ
ਸਿੱਖ ਧਰਮ ਦੇ ਗੁਰੂਸਿੱਖ ਧਰਮ ਦੇ ਦੂਸਰੇ ਗੁਰੂ
ਗੁਰੂਗੁਰੂ ਨਾਨਕ ਦੇਵ ਜੀ
Guru angad dev ji da lekh

ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੁਢਲਾ ਜੀਵਨ

ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਲਹਿਣਾ ਸਿੰਘ ਸੀ| ਭਾਈ ਲਹਿਣਾ ਜੀ ਉਤੇ ਸਨਾਤਨ ਧਰਮ ਦਾ ਬਹੁਤ ਜ਼ਿਆਦਾ ਅਸਰ ਸੀ, ਭਾਈ ਲਹਿਣਾ ਮਾਤਾ ਦੁਰਗਾ ਦੀ ਪੂਜਾ ਕਰਦੇ ਸਨ, ਆਪ ਜੀ ਹਰ ਸਾਲ ਆਪਣੇ ਜੱਥੇ ਦੇ ਨਾਲ ਜਵਾਲਾਮੁਖੀ ਮੰਦਰ ਜਾਇਆ ਕਰਦੇ ਸੀ| ਆਪ ਜੀ ਮਾਤਾ ਦੀ ਸੇਵਾ ਕਰਦੇ ਅਤੇ ਆਪਣੀ ਦੁਕਾਨ ਤੇ ਕਮ ਕਰਦੇ ਸਨ |

ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਵਾਹ

ਗੁਰੂ ਅੰਗਦ ਦੇਵ ਜੀ ਦਾ ਵਿਵਾਹ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਮਾਤਾ ਖਿੰਵਿ ਜੀ ਦੇ ਨਾਲ ਸਾਲ ਵਿਚ ਹੋਇਆ, ਅਗੰਦ ਦੇਵ ਜੀ ਅਤੇ ਮਾਤਾ ਖਿੰਵਿ ਦੇ ਦੋ ਪੁੱਤਰ ਦਾਸੁ ਜੀ ਅਤੇ ਦਾਤੂ ਜੀ, ਆਪ ਜੀ ਦੇ ਅਮਰੋ ਜੀ ਤੇ ਅਨੋਖੀ ਜੀ ਦੋ ਪੁਤਰੀਆਂ ਹੋਏ ਸਨ|

ਗੁਰੂ ਅੰਗਦ ਦੇਵ ਜੀ ਦੇ ਚਾਰ ਬੱਚੇ ਸਨ|
ਦੋ ਪੁੱਤਰ

  • ਦਾਸੁ ਜੀ
  • ਦਾਤੂ ਜੀ
    ਦੋ ਪੁਤਰੀਆਂ
  • ਅਮਰੋ ਜੀ
  • ਅਨੋਖੀ ਜੀ

ਗੁਰੂ ਅੰਗਦ ਦੇਵ ਜੀ ਦੀ ਗੁਰੂ ਨਾਨਕ ਜੀ ਨਾਲ ਭੇਂਟ

ਇਕ ਬਾਰ ਗੁਰੂ ਅੰਗਦ ਦੇਵ ਜੀ ਖੰਡੂਰ ਸਨ੍ਹਤ ਦੇ ਨਾਲ ਮਾਤਾ ਵੈਸ਼ਣੋ ਦੇ ਦਰਸ਼ਨ ਕਰਨ ਜਾ ਰਹੇ ਸੀ, ਰਾਹ ਵਿਚ ਕਰਤਾਰਪੁਰ ਸਾਹਿਬ ਦੇ ਨੇੜ ਦੀ ਲੰਘਦਿਆਂ ਹੋਇਆ ਆਪ ਜੀ ਨੂੰ ਪਤਾ ਲਗਾ ਕਿ ਐਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਡੇਰੇ ਲਾਏ ਹੋਏ ਸਨ, ਆਪ ਜੀ ਦੀ ਵੀ ਇੱਛਾ ਹੋਈ ਕਿ ਗੁਰੂ ਜੀ ਦੇ ਦਰਸ਼ਨ ਕਰ ਲੈਣ, ਆਪ ਜੀ ਡੇਰੇ ਦੇ ਅੰਦਰ ਚਲੇ ਗਏ| ਜਦ ਸ਼੍ਰੀ ਗੁਰੂ ਨਾਨਕ ਨੇ ਪੁੱਛਿਆ ਤਾਂ ਆਪ ਜੀ ਨੇ ਕਿਹਾ ਅਸੀਂ ਖੰਡੂਰ ਸੰਗਤ ਨਾਲ ਵੈਸ਼ਨੋ ਦੇਵੀ ਜਾ ਰਹੇ ਸਨ, ਆਪ ਜੀ ਦੀ ਮਹਿਮਾ ਸੁਨਕਰ ਆਪ ਜੀ ਦੇ ਦਰਸ਼ਨ ਕਰਨ ਆ ਗਏ, ਗੁਰੂ ਜੀ ਆਪ ਜੀ ਉਪਕਾਰ ਕਰੋ ਕੋਈ ਉਪਦੇਸ਼ ਦਯੋ ਜਿਸ ਨਾਲ ਮੇਰਾ ਜੀਵਨ ਸਫਲ ਹੋ ਜਾਵੇ| ਗੁਰੂ ਜੀ ਨੇ ਕਿਹਾ, ਭਾਈ ਲਹਿਣਾ ਤੈਨੂੰ ਰੱਬ ਦਾ ਵਰਦਾਨ ਹੈ, ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ| ਅਕਾਲ ਪੁਰਖ ਦੀ ਭਕਤੀ ਕਰਯਾ ਕਰ, ਸਾਰੇ ਦੇਵੀ ਦੇਵਤੇ ਉਸ ਅਕਾਲ ਪੁਰਖ ਨੇ ਹੀ ਬਣਾਏ ਹਨ|”

Guru angad dev ji

ਲਹਿਣਾ ਜੀ ਨੇ ਆਪ ਦੇ ਨਾਲ ਆਲੀਆ ਨੂੰ ਕਿਹਾ ਤੁਸੀਂ ਜਾਓ ਤੇ ਮਾਤਾ ਦੇ ਦਰਸ਼ਨ ਕਰ ਆਓ,ਮੇਨੂ ਤਾਰਨ ਆਲਾ ਪ੍ਰਕਾਸ਼ ਪੁਰਖ ਮਿਲ ਗਿਆ ਹੈ, ਗੁਰੂ ਅੰਗਦ ਦੇਵ ਕੁਝ ਦਿਨ ਗੁਰੂ ਜੀ ਦੀ ਸੇਵਾ ਕਰਦੇ ਰਹੇ ਅਤੇ ਨਾਮ ਦਾਨ ਲੈ ਕੇ, ਵਾਪਿਸ ਖੰਡੂਰ ਅਪਣੀ ਦੁਕਾਨ ਤੇ ਆ ਗਏ, ਪਰ ਊਨਾ ਦਾ ਧਿਆਨ ਗੁਰੂ ਚਰਨਾਂ ਵਿਚ ਕਰਤਾਰ ਪੁਰ ਹੀ ਰਿਹਾ| ਕੁਝ ਦੀਨਾ ਬਾਦ ਆਪਣੀ ਦੁਕਾਨ ਤੋਂ ਨੂੰਣ ਦੀ ਗਠੜੀ ਚੱਕ ਕੇ ” ਕਰਤਾਰਪੁਰ ਸਾਹਿਬ ” ਆ ਗਏ, ਉਸ ਵੇਲੇ ਸ਼੍ਰੀ ਗੁਰੂ ਨਾਨਕ ਜੀ ਧਾਨ ਤੋਂ ਭੂਸਾ ਅਡ ਕਰਵਾ ਰਹੇ ਸਨ, ਗੁਰੂ ਜੀ ਨੇ ਅੰਗਦ ਦੇਵ ਜੀ ਨੂੰ ਭੂਸਾ ਘਰ ਗਾਂ ਮੱਝਾਂ ਲਯੀ ਚੱਕ ਕੇ ਲੈ ਜਾਣ ਲਈ ਕਿਹਾ, ਅੰਗਦ ਦੇਵ ਜੀ ਨੇ ਭੂਸੇ ਆਲੀ ਗਠੜੀ ਸਰ ਤੇ ਚੁੱਕ ਲਈ ਤੇ ਘਰ ਲੈ ਆਏ|

ਗੁਰਮੁਖੀ ਕਿ ਹੈ|

ਗੁਰਮੁਖੀ ਦਾ ਮਤਲਬ ਹੁੰਦਾ ਹੈ, ਗੁਰੂ ਜੀ ਦੇ ਮੁਖ ਤੋਂ ਨਿਕਲੀ ਵਾਣੀ | ਗੁਰਮੁਖਿ ਉਹ ਲਿਪੀ ਹੈ ਜਿਸ ਵਿਚ ਗੁਰੂਗ੍ਰੰਥ ਸਾਹਿਬ” ਲਿਖਿਆ ਗਯਾ ਹੈ|ਗੁਰਮੁਖੀ ਦੀ ਖਾਸ ਗੱਲ ਆਏ ਹੈ ਕਿ ਇਹ ਬਹੋਤ ਆਸਾਂ ਤੇ ਸੋਖੀ ਭਾਸ਼ਾ ਵਿਚ ਇਸ ਨੂੰ ਲਿਖਿਆ ਗਯਾ ਹੈ| ਇਸ ਨੂੰ ਪੜਨ ਦੇ ਨਾਲ ਸ਼੍ਰੀ ਗੁਰੂ ਨਾਨਕ ਦੀ ਸਿਖਿਆ ਤੇ ਊਨਾ ਦੇ ਭਜਨ ਆਮ ਲੋਕਾਂ ਤਕ ਪੌਂਚ ਰਹੇ ਸਨ |

ਗੁਰੂ ਅੰਗਦ ਦੇ ਜੀ ਦੇ ਦਵਾਰਾ ਕੀਤੇ ਗਏ ਕਮ

ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਹੀ ਲੰਗਰ ਸੇਵਾ ਸ਼ੁਰੂ ਕੀਤੀ | ਅੰਗਦ ਦੇਵ ਜੀ ਦਾ ਪਹਿਲਾ ਨਾਮ ਲਹਿਣਾ ਸਿੰਘ ਸੀ, ਇਕ ਬਾਰ ਭਾਈ ਲਹਿਣਾ ਨੇ ਇਕ ਸਿੱਖ ਨੂੰ ਗੁਰੂ ਨਾਨਕ ਦਾ ਗੀਤ ਗਾਉਂਦੀਆਂ ਸੁਣ ਲਿਆ ਤੇ ਉਸ ਦਿਨ ਤੋਂ ਹੀ ਆਪ ਜੀ ਨੇ ਗੁਰੂ ਨਾਨਕ ਤੋਂ ਮਿਲਣ ਦਾ ਮਨ ਬਣਾ ਲਿਆ| ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਮੁਲਾਕਾਤ ਤੋਂ ਹੀ, ਅੰਗਦ ਦੇਵ ਜੀ ਦਾ ਜੀਵਨ ਬਦਲ ਗਿਆ, ਅੰਗਦ ਦੇਵ ਜੀ ਨੇ ਸਿੱਖ ਧਰਮ ਆਪਣਾ ਲਿਆ ਤੇ ਕਰਤਾਰਪੁਰ ਸਾਹਿਬ ਆ ਕ ਰਹਿਣ ਲਗੇ| ਆਪ ਜੀ ਨੇ ਗੁਰਮੁਖੀ ਦੀ ਰਚਨਾ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੀਤ ਲਿਖੇ|
ਗੁਰੂ ਨਾਨਕ ਦੇਵ ਜੀ ਨੇ ਅੰਗਦ ਦੇਵ ਜੀ ਦੀ ਸਿੱਖ ਧਰਮ ਦੇ ਪ੍ਰਤੀ ਆਸਥਾ ਤੇ ਲਗਾਵ ਵੇਖ ਕੇ ਭਾਈ ਲਹਿਣਾ ਸਿੰਘ ਨੂੰ ਦੂਜਾ ਨਾਨਕ ਦੇਵ ਅਤੇ ਗੁਰੂ ਅੰਗਦ ਨਾਂ ਦਿਤਾ| ਗੁਰੂ ਨਾਨਕ ਦੇਵ ਜੀ ਨੇ ਇਨਾ ਨੂੰ ਗੁਰੂ ਬਣੋਂਣ ਲਾਇ ਇਨਾ ਦੀ 7 ਪ੍ਰੀਖਿਆਵਾਂ ਲਈਆਂ| ਗੁਰੂ ਨਾਨਕ ਦੇ ਬਾਦ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਬਣੇ ਅਤੇ ਗੁਰੂ ਨਾਨਕ ਦੀ ਸਿਖਿਆਵਾਂ ਨੂੰ ਲੋਕਾਂ ਤੀਕ ਪਹੁੰਚਾਇਆ|

ਗੁਰੂ ਅੰਗਦ ਦੇਵ ਜੀ ਦੇ ਕੀਤੇ ਗਏ ਮਹਾਨ ਕਮ

  • ਗੁਰੂ ਅੰਗਦ ਦੇਵ ਜੀ ਨੇ ਸ਼੍ਰੀਖੰਡੂਰ ਸਾਹਿਬ” ਆ ਕੇ ਪਹਿਲਾ ਅਟੁੱਟ ਲੰਗਰ ਚਲਾਇਆ, ਜਿਥੇ ਸਾਰੀਆਂ ਜਾਤੀਆਂ ਨੂੰ ਇਕ ਪੰਕਤਿ ਵਿਚ ਬੈਠਾ ਕੇ ਲੰਗਰ ਕਰਾਇਆ| ਇਆ ਤੋਂ ਆਪ ਜੀ ਦਾ ਭਾਵ ਜਾਤ-ਪਾਂਤ ਦੇ ਅੰਤਰ ਨੂੰ ਖਤਮ ਕਰਣਾ ਸੀ|
  • ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬੋਲੀ ਲਿਖਣ ਲਈ ਗੁਰਮੁਖੀ ਲਿਪੀ ਲਿਖੀ , ਉਸ ਦਾ ਪ੍ਰਚਾਰ ਪ੍ਰਸਾਰ ਕੀਤਾ|ਗੁਰਮੁਖੀ ਆਖਰ ਗੁਰੂ ਅੰਗਦ ਨੇ 1541 ਵਿਚ ਵਣਾਏ|
  • ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਵਾਈ ਜੋ ਭਾਈ ਬਾਲੇ ਦੀ ਜਨਮ ਸਾਖੀ ਤੋਂ ਮਸ਼ਹੂਰ ਹੋਈ|
  • ਗੁਰੂ ਅੰਗਦ ਦੇਵ ਜੀ ਨੇ ਦੁਇ ਦੇਸ਼ਾਂ ਤਕ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਾਇ ਜਥੇ ਭੇਜੇ|

ਜੋਤੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ 25 ਮਾਰਚ 1552 ਨੂੰ ਗੁਰੂ ਅਮਰਦਾਸ ਜੀ ਨੂੰ ਗੁਰਗਦੀ ਤੇ ਬਿਠਾ ਕੇ 29 ਮਾਰਚ 1552 ਨੂੰ ਖੰਡੂਰ ਸਾਹਿਬ ਵਿਖੇ ਆਪ ਜੀ 48 ਸਾਲਾਂ ਦੀ ਉਮਰ ਵਿਚ ਜੋਤੀ ਜੋਤ ਸਮਾਂ ਗਏ |

ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ

FAQ

ਪ੍ਰਸ਼ਨ 1. ਗੁਰੂ ਅੰਗਦ ਦੇਵ ਜੀ ਦਾ ਜਨਮ ਕਿਸ ਸਨ ਵਿਖੇ ਹੋਇਆ?

ਉਤਰ– ਜਨਮ 18 ਅਪਰੈਲ 1504 ਈ.

ਪ੍ਰਸ਼ਨ 2. ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏਸੀ?

ਉਤਰ– 29 ਮਾਰਚ 1552 ਨੂੰ

ਪ੍ਰਸ਼ਨ 3. ਗੁਰੂ ਅੰਗਦ ਦੇਵ ਜੀ ਦਾ ਵਿਵਾਹ ਕਿਸ ਦੇ ਨਾਲ ਹੋਇਆ ਸੀ?

ਉਤਰ– ਮਾਤਾ ਖਿੰਵਿ ਜੀ ਦੇ ਨਾਲ

2 thoughts on “ਗੁਰੂ ਅੰਗਦ ਦੇਵ ਜੀ ਦਾ ਲੇਖ”

Leave a comment