ਇਸ ਪੋਸਟ ਵਿਖੇ ਤੁਹਾਨੂੰ ਗੁਰੂ ਹਰਗੋਵਿੰਦ ਸਾਹਿਬ ਜੀ (Guru hargovind sahib ji da lekh) ਦੇ ਜੀਵਨ ਬਾਰੇ ਜਾਣਕਾਰੀ ਦਿਤੀ ਗਈ ਹੈ, ਪੋਸਟ ਵਿਚ ਗੁਰੂ ਹਰਿਗੋਵਿੰਦ ਸਾਹਿਬ ਦਾ ਜਨਮ ਕਦੋ ਹੋਇਆ? ਗੁਰੂ ਹਰਿਗੋਵਿੰਦ ਸਾਹਿਬ ਦਾ ਵਿਵਾਹ? ਗੁਰੂ ਹਰਿਗੋਵਿੰਦ ਸਾਹਿਬ ਦੇ ਸਾਹਿਬਜਾਦੇ? ਇਨਾ ਸਾਰਿਆਂ ਬਾਰੇ ਜਾਣਕਾਰੀ ਦਿਤੀ ਗਈ ਹੈ|
ਗੁਰੂ ਹਰਿਗੋਵਿੰਦ ਸਾਹਿਬ ਜੀ ਦਾ ਇਤਿਹਾਸ (Guru hargovind sahib ji da lekh)

ਪੂਰਾ ਨਾਂ | ਗੁਰੂ ਹਰਗੋਵਿੰਦ ਸਾਹਿਬ |
ਜਨਮ | ਜਨਮ 14 ਜੂਨ, 1595 ਨੂੰ |
ਜਨਮ ਥਾਂ | ਬਡਾਲੀ, ਅੰਮ੍ਰਿਤਸਰ ਵਿਖੇ |
ਪਿਤਾ ਦਾ ਨਾਂ | ਪਿਤਾ ਅਰਜਨ ਦੇਵ ਮਾਤਾ ਗੰਗਾ ਜੀ |
ਮਾਤਾ ਦਾ ਨਾਂ | ਮਾਤਾ ਗੰਗਾ ਜੀ |
ਪਤਨੀਆਂ ਦੇ ਨਾ | 1. ਮਾਤਾ ਨਾਨਕੀ ਜੀ 2. ਮਾਤਾ ਮਹਾਦੇਵੀ ਜੀ 3. ਮਾਤਾ ਦਾਮੋਦਰੀ ਜੀ |
5 ਸਾਹਿਬਜਾਦਿਆਂ ਦੇ ਨਾਂ | 1. ਬਾਬਾ ਗੁਰਦਿਤਾ ਜੀ 2. ਬਾਬਾ ਸੂਰਜਮਲ ਜੀ 3. ਬਾਬਾ ਅਨੀ ਰਾਏ ਜੀ 4. ਬਾਬਾ ਅਟਲ ਰਾਏ ਜੀ 5. ਬਾਬਾ ਤੇਗ ਬਹਾਦਰ ਜੀ |
ਬੇਟੀ ਦਾ ਨਾ | ਬੀਬੀ ਬੀਰੋ ਜੀ |
ਪਾਤਸ਼ਾਹੀ | ਸਿੱਖ ਧਰਮ ਦੀ ਛਠੀ ਪਾਤਸ਼ਾਹੀ |
ਜੋਤੀ-ਜੋਤ | 19 ਮਾਰਚ, 1644 |
ਗੁਰੂ ਹਰਗੋਵਿੰਦ ਸਾਹਿਬ ਦਾ ਜਨਮ
ਗੁਰੂ ਹਰਗੋਵਿੰਦ ਸਾਹਿਬ ਦਾ ਜਨਮ 14 ਜੂਨ, 1595 ਨੂੰ ਬਡਾਲੀ, ਅੰਮ੍ਰਿਤਸਰ ਵਿਖੇ, ਪਿਤਾ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ। ਆਪ ਜੀ ਦੇ ਪਿਤਾ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ। ਹਰਗੋਵਿੰਦ ਸਿੰਘ ਨੇ ਸਿੱਖ ਕੌਮ ਨੂੰ ਫੌਜ ਵਜੋਂ ਜਥੇਬੰਦ ਹੋਣ ਲਈ ਪ੍ਰੇਰਿਤ ਕੀਤਾ।
ਬਾਬਾ ਬੁਢਾ ਜੀ ਦਾ ਵਰ ਤੇ ਗੁਰੂ ਜੀ ਦਾ ਜਨਮ
ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਦੇ ਵਿਆਹ ਦੇ 15 ਸਾਲ ਬਾਅਦ ਵੀ ਮਾਤਾ ਗੰਗਾ ਦੇ ਕੋਈ ਔਲਾਦ ਨਹੀਂ ਸੀ, ਮਾਤਾ ਗੰਗਾ ਨੂੰ ਚਿੰਤਾ ਰਹਿੰਦੀ ਸੀ ਕਿ ਉਨ੍ਹਾਂ ਦੇ ਵੰਸ਼ ਨੂੰ ਕੌਣ ਅੱਗੇ ਲੈ ਕੇ ਜਾਵੇਗਾ। ਇੱਕ ਦਿਨ ਜਦੋਂ ਮਾਤਾ ਗੰਗਾ ਨੇ ਆਪਣੀ ਚਿੰਤਾ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ‘ਬਾਬਾ ਬੁੱਢਾ‘ ਜੀ ਕੋਲ ਜਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰੋਗੇ ਤਾਂ ਤੁਹਾਨੂੰ ਇੱਕ ਬੱਚੇ ਦੀ ਬਖਸ਼ਿਸ਼ ਹੋਵੇਗੀ। ਗੁਰੂ ਜੀ ਅਨੁਸਾਰ ਮਾਤਾ ਗੰਗਾ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਕੇ ਅਗਲੇ ਦਿਨ ਤਪਦੀ ਧੁੱਪ ਵਿੱਚ ਬਾਬਾ ਬੁੱਢਾ ਜੀ ਦੇ ਨਿਵਾਸ ਸਥਾਨ ‘ਤੇ ਪਹੁੰਚ ਗਈ। ਬਾਬਾ ਬੁੱਢਾ ਜੀ ਮਾਤਾ ਗੰਗਾ ਦੁਆਰਾ ਤਿਆਰ ਭੋਜਨ ਖਾ ਕੇ ਬਹੁਤ ਖੁਸ਼ ਹੋਏ।
ਭੋਜਨ ਕਰਦੇ ਹੋਏ ਦੌਰਾਨ ਬਾਬਾ ਜੀ ਨੇ ਇਕ ਪਿਆਜ ਮੁਕਾ ਮਾਰ ਕੇ ਤੋਡ਼ਦੀਆਂ, ਮਾਤਾ ਗੰਗਾ ਜੀ ਨੂੰ ਆਸ਼ੀਰਵਾਦ ਦਿੱਤਾ ਕੀ ਤੁਹਾਡੇ ਘਰ ਅਜਿਹਾ ਬਲਵਾਨ ਬੱਚਾ ਪੈਦਾ ਹੋਵੇਗਾ ਜੋ ਮੀਰੀ ਅਤੇ ਪੀਰੀ ਦਾ ਮਾਲਕ ਹੋਵੇਗਾ। ਉਹ ਬੱਚਾ ਦੁਸ਼ਮਣਾਂ ਦੇ ਸਿਰ ਉਸੇ ਤਰ੍ਹਾਂ ਤੋੜਗਾ ਜਿਵੇਂ ਅਸੀਂ ਪਿਆਜ਼ ਤੋੜ ਰਹੇ ਹਾਂ। ਬਾਬਾ ਬੁੱਢਾ ਜੀ ਦੀ ਗੱਲ ਸੱਚ ਸਾਬਤ ਹੋਈ।
ਗੁਰੂ ਹਰਿਗੋਵਿੰਦ ਸਾਹਿਬ ਦਾ ਵਿਵਾਹ
ਗੁਰੂ ਹਰਗੋਵਿੰਦ ਸਾਹਿਬ ਦੇ 3 ਵਿਆਹ ਹੋਏ ਸਨ। ਉਨ੍ਹਾਂ ਦੀ ਪਤਨੀ ਦਾ ਨਾਂ ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ ਅਤੇ ਮਾਤਾ ਦਾਮੋਦਰੀ ਜੀ ਸੀ। ਉਨ੍ਹਾਂ ਦੇ 5 ਪੁੱਤਰ ਬਾਬਾ ਗੁਰਦਿਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਤੇਗ ਬਹਾਦਰ ਜੀ ਅਤੇ ਇੱਕ ਬੇਟੀ ਬੀਬੀ ਬੀਰੋ ਜੀ ਨੇ ਜਨਮ ਲਿਆ।
ਆਪ ਦੇ 5 ਸਾਹਿਬਜਾਦੇ ਵਿਚੋਂ 3 ਸਾਹਿਬਜਾਦੇ (ਬਾਬਾ ਗੁਰਦਿਤਾ ਜੀ, ਬਾਬਾ ਅਟੱਲ ਰਾਏ ਜੀ, ਬਾਬਾ ਅਨੀ ਰਾਏ ਜੀ) ਪਹਿਲਾਂ ਹੀ ਪਰਮਾਤਮਾ ਨੂੰ ਪਿਆਰੇ ਹੋ ਗਏ ਹਨ। ਬਾਬਾ ਸੂਰਜਮਲ ਜੀ ਦਾ ਦੁਨੀਆਦਾਰੀ ਵੱਲ ਵਧੇਰੇ ਝੁਕਾਅ ਹੋ ਗਿਆ। ਜਦੋਂ ਕਿ ਬਾਬਾ ਤੇਗ ਬਹਾਦਰ ਬਾਅਦ ਵਿੱਚ ਸਿੱਖ ਧਰਮ ਦੇ ਨੋਵੇ ਗੁਰੂ ਬਣੇ।
ਗੁਰੂ ਹਰਗੋਵਿੰਦ ਸਾਹਿਬ ਦੇ 5 ਸਾਹਿਬਜਾਦੇ
- ਬਾਬਾ ਗੁਰਦਿਤਾ ਜੀ
- ਬਾਬਾ ਸੂਰਜਮਲ ਜੀ
- ਬਾਬਾ ਅਨੀ ਰਾਏ ਜੀ
- ਬਾਬਾ ਅਟਲ ਰਾਏ ਜੀ
- ਬਾਬਾ ਤੇਗ ਬਹਾਦਰ ਜੀ
ਗੁਰੂ ਹਰਿਗੋਵਿੰਦ ਸਾਹਿਬ ਜੀ ਦੀ 3 ਪਤਨੀਆਂ
- ਮਾਤਾ ਨਾਨਕੀ ਜੀ
- ਮਾਤਾ ਮਹਾਦੇਵੀ ਜੀ
- ਮਾਤਾ ਦਾਮੋਦਰੀ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਕਦੋਂ ਮਿੱਲੀ
ਗੁਰੂ ਹਰਗੋਬਿੰਦ ਸਾਹਿਬ ਜੀ ਨੇ 25 ਮਈ 1606 ਨੂੰ 11 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਅਤੇ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਤੋਂ ਗੁਰਗੱਦੀ ਪ੍ਰਾਪਤ ਕੀਤੀ। ਗੁਰੂ ਜੀ 28 ਫਰਵਰੀ 1644 ਤੱਕ ਇਸ ਪਦ ‘ਤੇ ਰਹੇ।

ਸਿੱਖਾਂ ਦੇ ਗੁਰੂ ਵਜੋਂ ਉਨ੍ਹਾਂ ਦਾ ਕਾਰਜਕਾਲ 37 ਸਾਲ, 9 ਮਹੀਨੇ, 3 ਦਿਨਾ ਦਾ ਸੀ, ਜੋਕੀ ਸਬ ਗੁਰੂਆਂ ਤੋਂ ਲੰਬਾ ਕਾਰਜਕਾਲ ਸੀ|
ਸਿੱਖ ਫੌਜ ਦਾ ਸੰਗਠਨ
ਗੁਰੂ ਹਰਗੋਬਿੰਦ ਸਾਹਿਬ ਇਕ ਮਹਾਨ ਯੋਧਾ ਹੋਏ ਸਨ, ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਯੁੱਧ ਸਿਖਲਾਈ ਵਿਚ ਬਿਤਾਇਆ। ਗੁਰੂ ਜੀ ਤਲਵਾਰਬਾਜ਼ੀ ਅਤੇ ਘੁੜਸਵਾਰੀ ਵਿੱਚ ਮਾਹਿਰ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਮਜ਼ਬੂਤ ਸਿੱਖ ਫੌਜ ਦਾ ਪ੍ਰਬੰਧ ਕੀਤਾ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ
ਗੁਰੂ ਜੀ ਨੇ ਅਸਾਧ ਸ਼ੁਕਲਾ 10ਵੀਂ ਸੰਮਤ 1663 ਨੂੰ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ । ਜਿੱਥੋਂ ਸਿੱਖ ਯੋਧੇ ਅਰਦਾਸ ਕਰਕੇ ਯੁੱਧ ਲਈ ਜਾਂਦੇ ਸਨ।
ਗੁਰੂ ਹਰਿਗੋਵਿੰਦ ਸਾਹਿਬ ਦਵਾਰਾ ਸ਼ੇਰ ਦਾ ਸ਼ਿਕਾਰ
ਇੱਕ ਵਾਰ ਗੁਰੂ ਜੀ ਬਾਦਸ਼ਾਹ ਨਾਲ ਸ਼ਿਕਾਰ ਕਰਨ ਗਏ। ਘਣੇ ਜੰਗਲ ਵਿੱਚ ਇੱਕ ਸ਼ੇਰ ਗਰਜ ਕੇ ਬਾਦਸ਼ਾਹ ਵੱਲ ਆਣ ਲਗਾ, ਬਾਦਸ਼ਾਹ ਨੇ ਬਹਾਦਰ ਸਾਥੀਆਂ ਨੂੰ ਸ਼ਿਕਾਰ ਕਰਨ ਲਈ ਕਿਹਾ ਪਰ ਡਰ ਦੇ ਮਾਰੇ ਕੋਈ ਅੱਗੇ ਨਾ ਵਧਿਆ। ਜਦੋਂ ਬਾਦਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਢਾਲ ਅਤੇ ਤਲਵਾਰ ਲੈ ਕੇ ਸ਼ੇਰ ਦੇ ਸਾਹਮਣੇ ਆ ਗਏ। ਆਪ ਜੀ ਸ਼ੇਰ ਦਾ ਸਾਹਮਣਾ ਕਰਣ ਲਗੇ| ਸਾਹਮਣਾ ਕਰਦਿਆਂ ਹੋਆ ਤਲਵਾਰ ਸ਼ੇਰ ਦੇ ਢਿੱਡ ਵਿੱਚ ਜਾ ਲੱਗੀ ਅਤੇ ਸ਼ੇਰ ਉੱਥੇ ਹੀ ਢੇਰ ਹੋ ਗਿਆ। ਇਹ ਸਭ ਦੇਖ ਕੇ ਬਾਦਸ਼ਾਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ।
ਸ਼ਾਹਜਹਾਂ ਦੇ ਬਾਜ਼ ਨੂੰ ਪਕੜਨਾ
ਇੱਕ ਵਾਰ ਸ਼ਾਹਜਹਾਂ ਦਾ ਬਾਜ਼ ਉੱਡ ਕੇ ਗੁਰੂ ਜੀ ਦੇ ਕੋਲ ਆ ਗਿਆ। ਸਿੱਖਾਂ ਨੇ ਬਾਜ਼ ਨੂੰ ਫੜ ਲਿਆ। ਬਾਜ਼ ਬਹੁਤ ਸੁੰਦਰ ਸੀ। ਗੁਰੂ ਜੀ ਦੇ ਹੁਕਮ ਨਾਲ ਬਾਜ਼ ਨੂੰ ਵਾਪਸ ਨਹੀਂ ਦਿੱਤਾ ਗਿਆ। ਬਾਜ ਲਈ ਸ਼ਾਹੀ ਫੌਜ ਨਾਲ ਮੁਕਾਬਲਾ ਹੋਇਆ ਅਤੇ ਦੁਸ਼ਮਣ ਫੌਜ ਹਾਰ ਗਈ।
ਗੁਰੂ ਹਰਗੋਵਿੰਦ ਸਾਹਿਬ ਦਾ ਜੋਤੀ ਜੋਤ ਸਮਾਉਣਾ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਅੰਤਿਮ ਸਮਾਂ ਨੇੜ ਜਾਣ ਕੇ ਗੁਰ ਗੱਦੀ ਆਪਣੇ ਪੋਤਰੇ ਗੁਰੂ ਹਰ ਰਾਯ ਜੀ ਨੂੰ ਸੌਂਪ ਦਿਤੀ | ਅਤੇ 6 ਚੇਤਰ ਸੰਮਤ 1701 (19 ਮਾਰਚ, 1644) ਨੂੰ ਆਪ ਜੀ ਜੋਤੀ-ਜੋਤ ਸਮਾਂ ਗਏ|
FAQ
ਉੱਤਰ– ਗੁਰੂ ਹਰਗੋਵਿੰਦ ਸਾਹਿਬ ਦਾ ਜਨਮ 14 ਜੂਨ, 1595 ਨੂੰ ਬਡਾਲੀ, ਅੰਮ੍ਰਿਤਸਰ ਵਿਖੇ ਹੋਇਆ|
ਉੱਤਰ– ਗੁਰੂ ਹਰਗੋਬਿੰਦ ਸਾਹਿਬ ਜੀ ਨੇ 25 ਮਈ 1606 ਨੂੰ 11 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਅਤੇ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਤੋਂ ਗੁਰਗੱਦੀ ਪ੍ਰਾਪਤ ਕੀਤੀ
ਉੱਤਰ– ਗੁਰੂ ਹਰ ਗੋਵਿੰਦ ਸਾਹਿਬ ਜੀ ਦੇ ਮਾਤਾ ਦਾ ਨਾਂ ਮਾਤਾ ਗੰਗਾ ਜੀ ਅਤੇ ਪਿਤਾ ਦਾ ਨਾਂ ਗੁਰੂ ਅਰਜਨ ਦੇਵ ਜੀ|
ਉੱਤਰ– ਗੁਰੂ ਹਰਿਗੋਵਿੰਦ ਸਾਹਿਬ ਦੀਆਂ 3 ਪਤਨੀਆਂ ਸਨ, ਉਨ੍ਹਾਂ ਦੇ ਨਾਂ ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ, ਮਾਤਾ ਦਾਮੋਦਰੀ ਜੀ|
ਉੱਤਰ– ਗੁਰੂ ਹਰ ਗੋਵਿੰਦ ਸਾਹਿਬ ਦੇ 5 ਪੁੱਤਰ ਅਤੇ ਇਕ ਬੇਟੀ ਸੀ|
ਉੱਤਰ– 1. ਬਾਬਾ ਗੁਰਦਿਤਾ ਜੀ, 2. ਬਾਬਾ ਸੂਰਜਮਲ ਜੀ, 3. ਬਾਬਾ ਅਨੀ ਰਾਏ ਜੀ,
4. ਬਾਬਾ ਅਟਲ ਰਾਏ ਜੀ 5.ਬਾਬਾ ਤੇਗ ਬਹਾਦਰ ਜੀ
ਉੱਤਰ– ਗੁਰੂ ਹਰ ਗੋਵਿੰਦ ਸਾਹਿਬ ਜੀ ਦੀ ਬੇਟੀ ਦਾ ਨਾਂ ਬੀਬੀ ਬੀਰੋ ਜੀ ਸੀ|
ਉੱਤਰ– 6 ਚੇਤਰ ਸੰਮਤ 1701 (19 ਮਾਰਚ, 1644) ਨੂੰ ਆਪ ਜੀ ਜੋਤੀ ਜੋਤ ਸਮਾਂ ਗਏ|
6 thoughts on “ਗੁਰੂ ਹਰਗੋਵਿੰਦ ਸਾਹਿਬ ਦਾ ਲੇਖ”