ਗੁਰੂ ਹਰਿ ਕ੍ਰਿਸ਼ਨ ਜੀ ( Guru hari krishan ji da lekh) ਸਿੱਖ ਧਰਮ ਦੇ ਅੱਠਵੇਂ ਗੁਰੂ ਹੋਏ ਸਨ, ਗੁਰੂ ਜੀ ਨੂੰ 8 ਸਾਲ ਦੀ ਉਮਰ ਵਿਚ ਹੀ ਗੁਰ ਗੱਦੀ ਮਿਲ ਗਈ ਸੀ, ਗੁਰੂ ਜੀ ਨੇ ਛੋਟੀ ਜੀ ਉਮਰ ਵਿਚ ਗੁਰ ਗੱਦੀ ਪਾ ਲਾਇ ਤੇ 3 ਸਾਲ ਲੋਕਾਂ ਦੀ ਸੇਵਾ ਕਰ ਕੇ ਜੋਤਿ ਜੋਤ ਵਿਚ ਸਮਾਂ ਗਏ|
ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ
ਗੁਰੂ ਜੀ ਦਾ ਜਨਮ 7 ਜੁਲਾਈ 1656 ਈ. ਨੂੰ “ਕਰਤਾਰ ਪੁਰ ਸਾਹਿਬ “ਵਿਚ ਪਿਤਾ ਗੁਰੂ ਹਰ ਰਾਇ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਹੋਇਆ, ਆਪ ਜੀ ਇਨਾ ਦੇ ਦੂਸਰੇ ਪੁੱਤਰ ਸਨ| ਆਪ ਜੀ ਦੇ ਪਿਤਾ ਸਿੱਖ ਧਰਮ ਦੇ ਸਤਵੇਂ ਗੁਰੂ ਸਨ|

ਨਾਂ | ਗੁਰੂ ਹਰਿ ਕ੍ਰਿਸ਼ਨ ਜੀ |
ਪਿਤਾ ਦਾ ਨਾਂ | ਪਿਤਾ ਗੁਰੂ ਹਰ ਰਾਇ |
ਮਾਤਾ ਦਾ ਨਾਂ | ਮਾਤਾ ਕਿਸ਼ਨ ਕੌਰ |
ਜਨਮ | ਜਨਮ 7 ਜੁਲਾਈ 1656 ਈ. |
ਪਾਤਸ਼ਾਹੀ | ਅੱਠਵੀ ਪਾਤਸ਼ਾਹੀ |
ਜੋਤੀ ਜੋਤ | 30 ਮਾਰਚ 1664 ਵਿਚ |
ਗੁਰੂ ਹਰਿ ਕ੍ਰਿਸ਼ਨ ਜੀ ਦਾ ਬਚਪਨ
ਗੁਰੂ ਜੀ ਦਾ ਜਨਮ “ਕਰਤਾਰਪੁਰ ਸਾਹਿਬ” ਵਿਚ ਹੀ ਹੋਇਆ ਸੀ, ਆਪ ਜੀ ਨੂੰ 8 ਸਾਲਾਂ ਦੀ ਉਮਰ ਵਿਚ ਹੀ ਗੁਰ ਗੱਦੀ ਮਿਲ ਗਈ ਸੀ, ਆਪ ਜੀ 5 ਸਾਲਾਂ ਦੀ ਉਮਰ ਤੋਂ ਹੀ ਧਿਆਂਨ ਕਰਣ ਲਗ ਗਏ ਸੀ, ਆਪ ਜੀ ਨੂੰ ਹਿੰਦੂ ਧਰਮ ਗ੍ਰੰਥ ਭਗਵਤਗੀਤਾ ਦਾ ਪੂਰਾ ਗਿਆਨ ਸੀ| ਆਪ ਜੀ ਦੇ ਕੋਲ ਆਣ ਆਲੇ ਪੰਡਤਾਂ ਨੂੰ ਚਮਤਕਾਰ ਵਿਖਾ ਕੇ ਊਨਾ ਨੂੰ ਹੈਰਾਨ ਕਰ ਦਿੰਦੇ|
ਇਕ ਬਾਰੀ ਬਾਲਕ ਦੇ ਗਿਆਨ ਦੀ ਪ੍ਰੀਖਿਆ ਲੈਣ ਲਾਇ ਜਾਇ ਸਿੰਘ ਨੇ ਆਪਣੀ ਇਕ ਰਾਣੀ ਨੂੰ ਦਾਸੀ ਭੇਸ ਵਿਚ ਗੁਰੂ ਦੇ ਚਰਣਾ ਦੇ ਕੋਲ ਬਿਠਾ ਦਿਤਾ, ਪਰ ਗੁਰੂ ਜੀ ਨੇ ਰਾਣੀ ਨੂੰ ਪਹਿਚਾਣ ਲਿਤਾ|
ਗੁਰ ਗੱਦੀ ਦਾ ਤਿਲਕ
“ਕੀਰਤਪੁਰ ਸਾਹਿਬ” ਮੈ ਗੁਰੂ ਹਰ ਰਾਇ ਜੀ ਦੋਨਾਂ ਵੇਲੇ ਦੀਵਾਨ ਲਾਇਆ ਕਰਦੇ ਸੀ, ਉਸ ਦੀਵਾਨ ਵਿਚ ਹਜਾਰੋਂ ਲੋਗ ਆ ਕੇ ਆਪਣੇ ਕਸ਼ਟਾਂ ਨੂੰ ਦੂਰ ਕਰਦੇ ਸਨ| ਇਕ ਦਿਨ ਗੁਰੂ ਜੀ ਨੇ ਮਹਿਸੂਸ ਕੀਤਾ ਕਿ ਊਨਾ ਦਾ ਅੰਤਿਮ ਸਮਾਂ ਕੋਲ ਆ ਗਿਆ ਹੈ, ਤਾਂ ਊਨਾ ਨੇ ਆਪਣੀ ਸਾਰੀ ਸੰਗਤ, ਸੇਵਕ, ਦਾਸ, ਸੰਤ ਮਹਾਤਮਾ ਨੂੰ ਹੁਕਮ ਭੇਜ ਕੇ “ਕੀਰਤਪੁਰ ਸਾਹਿਬ “ਪਹੁੰਚਣ ਦਾ ਹੁਕਮ ਦੇ ਦਿੱਤਾ|
“ਕੀਰਤਪੁਰ ਸਾਹਿਬ” ਵਿਚ ਗੁਰੂ ਹਰਰਾਇ ਜੀ ਨੇ ਦੀਵਾਨ ਲਾ ਕੇ ਸੰਗਤ ਨੂੰ ਦੱਸਿਆ ਕਿ ਮੇਰਾ ਅੰਤਮ ਸਮਾਂ ਕੋਲ ਆ ਗਿਆ ਹੈ, ਤੇ ਮੈ ਗੁਰ ਗੱਦੀ ਦਾ ਤਿਲਕ ਆਪਣੇ ਛੋਟੇ ਪੁੱਤਰ ਸ਼੍ਰੀ ਹਰਿ ਕ੍ਰਿਸ਼ਨ ਨੂੰ ਦੇਣ ਦਾ ਵਿਚਾਰ ਕੀਤਾ ਹੈ| ਉਸ ਦੇ ਬਾਦ ਗੁਰੂ ਹਰ ਰਾਏ ਜੀ ਨੇ ਹਰਿ ਕ੍ਰਿਸ਼ਨ ਜੀ ਨੂੰ ਸਾਮਣੇ ਬੈਠਾ ਕੇ ਊਨਾ ਦੀ ਤਿਨ ਪ੍ਰਕਰਮਾ ਕਢ ਕੇ ਅਤੇ 5 ਪੈਸੇ ਤੇ ਇਕ ਨਰੇਲ ਦੇ ਕੇ ਸਤਿਕਾਰ ਕੀਤਾ| ਤੇ ਸੰਗਤ ਨੂੰ ਵਚਨ ਦਿੱਤੋ ਕੀ ਅੱਜ ਤੋਂ ਮੈ ਇਸ ਨੂੰ ਗੁਰ ਗੱਦੀ ਦੇ ਦਿਤੀ ਹੈ, ਤੁਸੀਂ ਸਾਰੀ ਸੰਗਤ ਇਸ ਨੂੰ ਮੇਰਾ ਹੀ ਰੂਪ ਸਮਝਣਾ, ਇਨਾ ਦੀ ਆਗਿਆ ਮਨਣਾ| ਗੁਰੂ ਜੀ ਦਾ ਵਚਨ ਸੁਨ ਕੇ ਸਾਰੀ ਸੰਗਤ ਨੇ ਹਾਮੀ ਭਰ ਤੀ ਅਤੇ ਸੰਗਤ ਨੇ ਹਰਿ ਕ੍ਰਿਸ਼ਨ ਨੂੰ ਗੁਰੂ ਮਨ ਲਿਆ |
ਅੱਠਵੀ ਪਾਤਸ਼ਾਹੀ ਗੁਰੂ ਹਰਿ ਕ੍ਰਿਸ਼ਨ ਜੀ
ਗੁਰੂ ਹਰਿ ਕ੍ਰਿਸ਼ਨ ਜੀ ਸਿੱਖ ਧਰਮ ਦੀ “ਅੱਠਵੀ ਪਾਤਸ਼ਾਹੀ” ਦੀ ਸੌਗਾਤ ਮਿਲੀ , ਆੱਪ ਜੀ ਨੂੰ 8 ਸਾਲ ਦੀ ਛੋਟੀ ਉਮਰ ਵਿਚ ਗੁਰੂ ਬਣਨ ਦਾ ਮੌਕਾ ਮਿਲ ਗਿਆ, ਆਪ ਜੀ ਨੇ ਛੋਟੀ ਜੀ ਉਮਰ ਵਿਚ ਲੋਕਾਂ ਦੀ ਸੇਵਾ ਕਰ ਬਹੁਤ ਪ੍ਰਸਿੱਧੀ ਪਾਈ|
ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਦਿਲੀ ਜਾਣਾ
“ਗੁਰੂ ਹਰਿ ਕ੍ਰਿਸ਼ਨ ਜੀ” ਨੂੰ ਗੁਰ ਗਦੀ ਮਿਲਣ ਤੋਂ ਊਨਾ ਦਾ ਬਡਾ ਭਰਾ ਰਾਮਰਾਇ ਖੁਸ ਨਹੀਂ ਸੀ, ਉਹ ਨਾਰਾਜ ਹੋ ਕੇ ਔਰੰਗਜੇਬ ਦੇ ਕੋਲ ਚਲਾ ਗਿਆ, ਤੇ ਕਿਹਾ ਕਿ ਉਸ ਦੇ ਨਾਲ ਬਹੁਤ ਗਲਤ ਹੋਇਆ ਹੈ, ਗੱਦੀ ਤੇ ਬੈਠਣ ਦਾ ਹੱਕ ਮੇਰਾ ਸੀ ਪਰ ਉਹ ਹੱਕ ਮੇਰੇ ਛੋਟੇ ਭਰਾ ਨੂੰ ਦੇ ਦਿੱਤਾ, ਮੇਰੇ ਨਾਲ ਅਨ੍ਯਾਯ ਹੋਇਆ ਹੈ| ਉਸ ਨੇ ਔਰੰਗਜੇਬ ਨੂੰ ਕਿਹਾ ਕਿ ਤੁਸੀਂ ਮੇਰੇ ਭਰਾ ਨੂੰ ਦਿਲੀ ਬੁਲਾਓ ਤੇ ਉਸ ਨੂੰ ਕਹੋ ਕਿ ਉਹ ਸਿੱਖਾਂ ਤੋਂ ਸਤਿਕਾਰ ਭੇਂਟ ਨਾ ਲਵੇ| ਤਾਂ ਫੇਰ ਔਰੰਗਜੇਬ ਨੇ ਰਾਜਾ ਜੇ ਸਿੰਘ ਨੂੰ ਕਿਹਾ ਕਿ ਕਿਸੇ ਸੇਵਕ ਨੂੰ ਭੇਜ ਕੇ ਹਰਿ ਕ੍ਰਿਸ਼ਨ ਨੂੰ ਦਿਲੀ ਬੁਲਾਓ |

ਜੇ ਸਿੰਘ ਨੇ ਪੱਤਰ ਲਿਖ ਕੇ ਆਪਣੇ ਸੇਵਕ ਨਾਲ “ਹਰਿ ਕ੍ਰਿਸ਼ਨ “ਕੋਲ ਭੇਜਿਆ| ਗੁਰੂ ਜੀ ਨੇ ਮੰਤਰੀ ਦੀ ਜ਼ੁਬਾਨੀ ਸੁਨ ਕੇ ਆਪਣੀ ਮਾਤਾ ਤੇ ਮੰਤਰੀਆਂ ਨਾਲ ਸਲਾਹ ਕਰ ਕੇ ਦਿਲੀ ਜਾਣ ਦਾ ਮਨ ਬਣਾ ਲੀਤਾ|
ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਵਾਰਾ ਕੁਸ਼ਠ ਰੋਗੀਆਂ ਦੀ ਸੇਵਾ
ਗੁਰੂ ਜੀ ਜਦੋਂ ਦਿਲੀ ਪਹੁੰਚੇ ਤਾਂ ਦਿਲੀ ਵਿਚ ਹੈਜੇ ਦੀ ਬਿਮਾਰੀ ਬਹੁਤ ਜਿਆਦਾ ਫੇਲ ਚੁਕੀ ਸੀ| ਗੁਰੂ ਜੀ ਦਿਲੀ ਆਏ ਹੈ ਏ ਗੱਲ ਸੁਣ ਕੇ ਲੋਗ ਗੁਰੂ ਜੀ ਕੋਲ ਆਪਣੇ ਦੁਖਾਂ ਨੂੰ ਦੂਰ ਕਰਨ ਲਾਇ ਆਉਣ ਲਗੇ|
ਗੁਰੂ ਜੀ ਨੇ ਇਕ ਕੁੰਡ ਬਣਵਾਇਆ, ਦੁਖੀ ਲੋਗ ਆ ਕੇ ਇਸ ਕੁੰਡ ਵਿਚ ਨ੍ਹਾ ਕੇ ਆਪਣੇ ਦੁੱਖ ਦੂਰ ਕਰਨ ਲਗੇ| ਇਹ ਕੁੰਡ ਅਜੇ ਵੀ “ਬੰਗਲਾ ਸਾਹਿਬ “ਗੁਰੂਘਰ ਵਿਚ ਮੌਜੂਦ ਹੈ| ਆਪ ਜੀ ਨੇ ਬਿਨਾ ਜਾਤ-ਪਾਂਤ ਦੇ ਸਾਰੀਆਂ ਲੋਗਾ ਦੇ ਦੁੱਖ ਦੂਰ ਕੀਤੇ| ਆਪ ਜੀ ਨੇ ਮੁਸਲਮਾਨਾਂ ਦੇ ਵੀ ਦੁੱਖ ਦੂਰ ਕੀਤੇ, ਐਸੇ ਲਾਇ ਉਹ ਆਪ ਜੀ ਨੂੰ “ਬਾਲਾ ਪੀਰ ਕਹਿ ਕੇ ਬੁਲਾਂਦੇ ਸੀ| ਗੁਰੂ ਜੀ ਦਿਲੀ ਵਿਖੇ ਕਈ ਦਿਨ ਰਹੇ, ਪਰ ਆਪ ਜੀ ਦੀ ਭੇਟ ਔਰੰਗਜੇਬ ਦੇ ਨਾਲ ਨਹੀਂ ਸੀ ਹੋਈ|
ਜੋਤੀ ਜੋਤ ਸਮਾਏ
“ਗੁਰੂ ਹਰਿ ਕ੍ਰਿਸ਼ਨਜੀ” ਜਦੋ ਦਿਲੀ ਪਹੁੰਚੇ ਤਾਂ, ਦਿਲੀ ਵਿਚ ਹੈਜੇ ਦੀ ਬਿਮਾਰੀ ਫੈਲੀ ਹੋਈ ਸੀ, ਆਪ ਜੀ ਨੇ ਹਜਾਰਾਂ ਲੋਕਾਂ ਨੂੰ ਠੀਕ ਕੀਤਾ ਅਤੇ ਬਾਦ ਵਿਚ ਆਪ ਵੀ ਚੇਚਕ ਨਾਲ ਗ੍ਰਸਤ ਹੋ ਗਏ| 30 ਮਾਰਚ 1664 ਵਿਚ ਆਪ ਜੀ ਦੇ ਮਰਦੇ ਹੋਇਆ ਸ਼ਬਦ ਨਿਕਲੇ ਕਿ “ਗੁਰ ਗੱਦੀ ਦਾ ਉਤਰਾਧਿਕਾਰੀ “ਬਕਾਲਾ ਪਿੰਡ “ਵਿਚ ਮਿਲਗਾ| ਆਪ ਜੀ ਨੇ ਅੰਤਮ ਸਮੇ ਹੁਕਮ ਦਿੱਤੋ ਕਿ ਕੋਈ ਵੀ ਮੇਰੀ ਮੌਤ ਤੇ ਰੋਵੇਗਾ ਨਹੀਂ, ਬਲਕਿ ਗੁਰੂਬਾਣੀ ਪੜ੍ਹੇਗਾ| ਅਤੇ ਆਪ ਜੀ 30 ਮਾਰਚ 1664 ਈ. ਨੂੰ ਵਾਹਿਗੁਰੂ ਸ਼ਬਦ ਦਾ ਜਪ ਕਰਦੇ ਹੋਏ ਸੰਸਾਰ ਛੱਡ ਦਿਤਾ|
FAQ
ਉਤਰ– 7 ਜੁਲਾਈ 1656 ਈ. |
ਉਤਰ– ਪਿਤਾ ਗੁਰੂ ਹਰ ਰਾਇ |
ਉਤਰ– ਮਾਤਾ ਕਿਸ਼ਨ ਕੌਰ|
ਉਤਰ– ਗੁਰੂ ਹਰਿ ਕ੍ਰਿਸ਼ਨ ਜੀ ਸਿੱਖ ਧਰਮ ਦੀ ਅੱਠਵੀ ਪਾਤਸ਼ਾਹੀ ਸਨ|
ਉਤਰ– 30 ਮਾਰਚ 1664 ਵਿਚ ਆਪ ਜੀ ਜੋਤੀ ਜੋਤ ਸਮਾਏ|
ਉਤਰ– ਦਿਲੀ ਦੇ ਮੁਸਲਮਾਨ ਗੁਰੂ ਹਰਿਕ੍ਰਿਸ਼ਨ ਨੂੰ “ਬਾਲਾ ਪੀਰ” ਦੇ ਨਾਂ ਤੋਂ ਬੁਲਾਉਂਦੇ ਸੀ|