ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ | Guru nanak dev ji da lekh in punjabi

ਸ਼੍ਰੀ ਗੁਰੂ ਨਾਨਕ ਦੇਵ ਜੀ (Guru nanak dev ji da lekh in punjabi) ਇਕ ਮਹਾਨ ਕਵੀ, ਸਮਾਜ ਸੁਧਾਰਕ, ਨਿਡਰ, ਦੇਸ਼ ਭਗਤ ਸਨ। ਉਹਨਾਂ ਨੇ ਅੰਧਕਾਰ ਵਿੱਚ ਡੁੱਬੀ ਦੁਨੀਆਂ ਨੂੰ ਸੱਚਾਈ ਅਤੇ ਭਗਤੀ ਦਾ ਸੱਚਾ ਮਾਰਗ ਦਿਖਾਉਣ ਦਾ ਜਤਨ ਕੀਤਾ। ਉਹਨਾਂ ਨੇ ਸਰਬ ਦਾ ਭਲਾ ਚਾਹੁਣ ਵਾਲਾ ਸਾਂਝੀਵਾਲਤਾ ਦਾ ਰਾਹ ਦੱਸਿਆ। ਗੁਰੂ ਜੀ ਨੇ ਲੋਕਾਂ ਨੂੰ ਦਸਾਂ ਨਹੁੰਆਂ ਦੀ ਕਮਾਈ ਕਰ ਕੇ ਖਾਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉਹਨਾਂ ਦੇ ਉਪਦੇਸ਼ ਅੱਜ ਕਲ ਦੀ ਜਿੰਦਗੀ ਵਿੱਚ ਬਹੁਤ ਮਹਤੱਤਾ ਰਖਦੇ ਹਨ। ਉਹ ਸਾਨੂੰ ਦੁਨੀਆਦਾਰੀ ਵਿੱਚ ਰਹਿੰਦੇ ਹੋਏ ਇਸ ਤੋਂ ਨਿਰਲੇਪ ਅਤੇ ਉੱਚਾ ਰਹਿ ਕੇ ਆਪਣੇ ਫ਼ਰਜ ਨਿਭਾਉਣ ਦਾ ਰਾਹ ਦੱਸਦੇ ਹਨ।

ਗੁਰੂ ਨਾਨਕ ਦੇਵ ਜੀ ਦਾ ਲੇਖ (Guru nanak dev ji da lekh in punjabi)

Guru nanak dev ji da lekh in punjabi
ਨਾਂ 15 ਅਪ੍ਰੈਲ 1469 ਈ.
ਜਨਮ ਥਾਂਤਲਵੰਡੀ
ਪਿਓ ਦਾ ਨਾਂਮਹਿਤਾ ਕਾਲੂ
ਮਾਤਾ ਦਾ ਨਾਂਤ੍ਰਿਪਤਾ
ਭੈਣ ਦਾ ਨਾਂਨਾਨਕੀ
ਪਦ ਸਿੱਖ ਧਰਮ ਦੇ ਪਹਿਲੇ ਗੁਰੂ
ਵਿਵਾਹ ਬੀਬੀ ਸੁਲੱਖਣੀ
ਪੁੱਤਰਦੋ ਪੁੱਤਰ 1. ਸ੍ਰੀਚੰਦ, 2. ਲਛਮੀਚੰਦ
ਰਚਨਾਵਾਂ ਜਪੁਜੀ’ ਅਤੇ ‘ ਆਸਾਂ ਦੀ ਵਾਰ
ਜੋਤੀ-ਜੋਤ1539 ਈ.
Guru nanak dev ji da lekh

ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਵਿੱਦਿਆ ਪ੍ਰਾਪਤੀ

15 ਅਪ੍ਰੈਲ 1469 ਈ. ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਦੇ ਘਰ ਅਤੇ ਮਾਤਾ ਤ੍ਰਿਪਤਾ ਦੀ ਪਵਿੱਤਰ ਕੁੱਖੋਂ ਹੋਇਆ। ਆਪ ਜੀ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾ ਨਾਨਕੀ ਸੀ। ਕਿਹਾ ਜਾਂਦਾ ਹੈ ਕਿ ਆਪ ਜੀ ਦਾ ਨਾਂ ਨਾਨਕ ਇਸ ਕਾਰਨ ਪਿਆ ਕਿ ਆਪ ਆਪਣੇ ਨਾਨਕੇ ਘਰ ਵਿੱਚ ਪੈਦਾ ਹੋਏ ਸੀ। ਆਪ ਜੀ ਦਾ ਜਨਮ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਆਪ ਨੂੰ ਪੰਜ ਸਾਲ ਦੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਤਾਂ ਆਪ ਨੇ ਅਪਨੇ ਗਿਆਨ ਤੇ ਸੂਝ-ਬੂਝ ਨਾਲ ਊਨਾ ਨੂੰ ਹੈਰਾਨ ਕਰ ਦਿੱਤਾ।

ਰਸਮਾਂ ਦਾ ਤਿਆਗ

ਇਕ ਬਾਰ ਗੁਰੂ ਜੀ ਦੇ ਜਨੇਊ ਪਵਾਣ ਲਈ ਇਕ ਪੰਡਤ ਨੂੰ ਬੁਲਾਇਆ ਗਯਾ ਤਾਂ ਆਪ ਨੇ ਜਨੇਊ ਲਈ ਮਨਾ ਕਰ ਦਿੱਤਾ |ਅਤੇ ਗੁਰੂ ਨੂੰ ਦੱਸਿਆ ਕਿ ਸਾਨੂੰ ਅਜਿਹਾ ਜਨੇਊ ਪਾਉਣਾ ਚਾਹੀਦਾ ਹ ਜੋ ਸਾਡਾ ਸਦਾ ਸਾਥ ਦੇਵੇ ਤੇ ਨਾ ਹੀ ਮੈਲਾ ਹੋਵੇ। ਕਹਿਣ ਦਾ ਭਾਵ ਸੀ ਕਿ ਸਾਨੂੰ ਦਇਆ, ਸੰਤੋਖ, ਜਤ ਅਤ ਸਤ ਦਾ ਜਨੇਊ ਪਾਉਣਾ ਚਾਹੀਦਾ ਹੈ

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਦੇ ਕੰਮ ਵਿੱਚ ਲੱਗਣਾ

ਘਰੋਗੀ ਕੰਮ ਵਿੱਚ ਲੱਗਣਾ :- ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪਦੇ ਪਿਤਾ ਨੇ ਆਪ ਨੂੰ ਘਰੇਲੂ ਕੰਮਾਂ ਵਿੱਚ ਲਾਉਣ ਦਾ ਜਤਨ ਕੀਤਾ। ਇਸ ਸਮੇਂ ਦੌਰਾਨ ਆਪ ਨੇ ਮੱਝਾਂ ਚਾਰੀਆਂ ਅਤੇ ਦੁਕਾਨ ਕੀਤੀ। ਫਿਰ ਮਹਿਤਾ ਕਾਲੂ ਜੀ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਰਾਹ ਵਿੱਚ ਗੁਰੂ ਜੀ ਨੂੰ ਕੁੱਝ ਸਾਧੂ ਕਿਲੇ। ਆਪਨੇ ਇਹਨਾਂ ਪੈਸਿਆਂ ਨਾਲ ਉਹਨਾਂ ਨੂੰ ਭੋਜਨ ਕਰਾ ਦਿੱਤਾ। ਪਿਤਾ ਜੀ ਨੇ ਦੇ ਪੁੱਛਿਆ ਆਪ ਨੇ ਇਸ ਨੂੰ ਸੱਚਾ ਸੌਦਾ ਕਹਿ ਕੇ ਪੁਕਾਰਿਆ।

ਗੁਰੂ ਹਰਿਰਾਇ ਸਾਹਿਬ ਜੀ ਦਾ ਲੇਖ (Guru har rai ji da lekh in punjabi)

ਗੁਰੂ ਨਾਨਕ ਦੇਵ ਜੀ : ਸੁਲਤਾਨ ਪੁਰ ਵਿੱਚ ਨੌਕਰੀ

ਸੁਲਤਾਨ ਪੁਰ ਵਿੱਚ ਨੌਕਰੀ :- ਆਪ ਦੇ ਪਿਤਾ ਨੇ ਆਪ ਨੂੰ ਆਪਣੀ ਭੈਣ ਨਾਨਕੀ ਦੇ ਘਰ ਭੇਜ ਦਿੱਤਾ। ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਨੌਕਰੀ ਮਿਲ ਗਈ। ਨੌਕਰੀ ਦੇ ਨਾਲ ਆਪ ਨੇ ਸਦਾ ਪਰਮ ਪਿਤਾ ਪਰਮਾਤਮਾ ਦਾ ਜਾਪ ਕੀਤਾ|

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ

ਆਪ ਜੀ ਦਾ ਵਿਆਹ ਮੂਲਚੰਦ ਜੀ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ

ਗੁਰੂ ਨਾਨਕ ਦੇਵ ਜੀ : ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼

ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼– ਆਪ ਜੀ ਦਾ ਵਿਆਹ ਮੂਲਚੰਦ ਜੀ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ। ਕੁਝ ਸਮੇਂ ਬਾਅਦ ਹੀ ਆਪਜੀ ਦੇ ਘਰ ਦੋ ਪੁੱਤਰਾਂ ਸ੍ਰੀਚੰਦ ਤੇ ਲਛਮੀਚੰਦ ਨੇ ਜਨਮ ਲਿਆ। ਇਨਾਂ ਸਮਾਂ ਗ੍ਰਹਿਸਥ ਵਿੱਚ ਰਹਿ ਕੇ ਵੀ ਆਪ ਜੀ ਦਾ ਮਨ ਦੂਨੀਆਦਾਰੀ ਵੱਲੋਂ ਨਿਰਲੋਪ ਹੀ ਗਿਆ।

ਸ਼੍ਰੀ ਗੁਰੂ ਨਾਨਕ ਦੇਵ ਜੀ : ਗਿਆਨ ਪ੍ਰਾਪਤੀ

ਗਿਆਨ ਪ੍ਰਾਪਤੀ :- ਸੁਲਤਾਨਪੁਰ ਨੌਕਰੀ ਕਰਦੇ ਸਮੇਂ ਹੀ ਆਪ ਇਕ ਦਿਨ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਤਿਨ ਦਿਨ ਅਲੋਪ ਰਹੇ। ਇਸ ਅਲੋਪਤਾ ਤੋਂ ਬਾਅਦ ਵਾਪਸ ਆ ਕੇ ਆਪ ਨੇ ‘ਕੋਈ ਹਿੰਦੂ ਨਹੀਂ ਮੁਸਲਮਾਨ ਦਾ ਨਾਰਾ ਦਿੱਤਾ। ਇਸ ਨੂੰ ਧਰਾਤਲ ਰੂਪ ਦੇਣ ਲਈ ਆਪ ਨੇ ਚਾਰਾਂ ਦਿਸ਼ਾਵਾਂ ਦੀ ਪੈਦਲ ਯਾਤਰਾ ਕੀਤੀ। ਇਹਨਾਂ ਯਾਤਰਾਵਾਂ ਨੂੰ ਚਾਰ ਉਦਾਸੀਆਂ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ : ਉਪਦੇਸ਼

ਉਪਦੇਸ਼ :- ਗੁਰੂ ਜੀ ਨੇ ਚਾਰਾਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ ਵਿੱਚ ਚਾਰ ਮਹੱਤਵਪੂਰਨ ਉਦਾਸੀਆਂ ਕੀਤੀਆਂ ਇਹਨਾਂ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਤਲਬ ਸਮਝਾਉਣ ਦਾ ਜਤਨ ਕੀਤਾ। ਗੁਰੂ ਜੀ ਦਾ ਲੋਕਾਂ ਨੂੰ ਸਮਝਾਉਣ ਦਾ ਢੰਗ ਵੀ ਨਿਰਾਲਾ ਸੀ।

ਹਰਦਵਾਰ ਜਾ ਕੇ ਗੰਗਾ ਦੇ ਪਾਣੀ ਨੂੰ ਪੂਰਬ ਦੀ ਬਜਾਏ ਪਛਮ ਵੱਲ ਸੁੱਟ ਕੇ ਪੁਜਾਰਿਆਂ ਦੀ ਪੋਪ ਲੀਲਾ ਦਾ ਭਾਂਡਾ ਫੋੜਿਆ, ਮੱਕੇ ਮਦੀਨੇ ਵਿੱਚ ਮਸੀਤ ਵੱਲ ਪੈਰ ਕਰਕੇ ਸੌਂ ਕੇ ਮੌਲਾਣਿਆਂ ਦੇ ਧਰਮ ਦੇ-ਨਾਂ ਤੇ ਚਲ ਰਹੇ ਪਖੰਡ ਅਤੇ ਲੁੱਟ ਦੇ ਬਖੀਏ ਉਧੇੜ ਸੁੱਟੇ।

ਗੁਰੂ ਨਾਨਕ ਦੇਵ ਜੀ : ਮਹਾਨ ਕਵੀ

ਮਹਾਨ ਕਵੀ :- ਗੁਰੂ ਨਾਨਕ ਦੇਵ ਜੀ ਜਿੱਥੇ ਇਕ ਮਹਾਨ ਧਾਰਮਕ ਆਗੂ ਸਨ, ਉਸਦੇ ਨਾਲ-ਨਾਲ ਉਹ ਪੰਜਾਬੀ ਦੇ ਇਕ ਮਹਾਨ ਕਵੀ ਵੀ ਸਨ। ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ‘ ਜਪੁਜੀ’ ਅਤੇ ‘ ਆਸਾਂ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ। Guru nanak dev ji essay in punjabi

ਸ਼੍ਰੀ ਗੁਰੂ ਨਾਨਕ ਦੇਵ ਜੀ : ਸਮਾਜ ਸੁਧਾਰਕ

ਸਮਾਜ ਸੁਧਾਰਕ :- ਗੁਰੂ ਜੀ ਮਹਾਨ ਕਵੀ ਹੋਣ ਦੇ ਨਾਲ-ਨਾਲ ਇਕ ਚੰਗੇ ਸਮਾਜ ਸੁਧਾਰਕ ਵੀ ਸਨ। ਉਹ ਬਹੁਤ ਹੀ ਸੂਝ-ਬੂਝ ਵਾਲੇ ਵਿਅਕਤੀ ਸਨ। ਸਮਾਜਿਕ ਬੁਰਾਈਆਂ ਗੁਰੂ ਜੀ ਦੀ ਮਹਾਨ ਨਜ਼ਰ ਤੋਂ ਪਰੇ ਨਹੀਂ ਸਨ ਰਹਿ ਸਕੀਆਂ। ਉਸ ਵੇਲੇ ਸਮਾਜ ਵਿੱਚ ਔਰਤ ਦੀ ਖਰਾਬ ਹਾਲਤ ਅਤੇ ਉਸ ਉਪਰ ਹੋ ਰਹੇ ਸਮਾਜਿਕ ਅਤਿਆਚਾਰਾਂ ਨੂੰ ਅਨੁਭਵ ਕੀਤਾ ਅਤੇ ਇਸ ਦਾ ਜਮ ਕੇ ਵਿਰੋਧ ਕੀਤਾ। ਇਸ ਤੋਂ ਇਲਾਵਾਂ ਗੁਰੂ ਜੀ ਨੇ ਹੋਰ ਸਮਾਜਿਕ ਬੁਰਾਇਆਂ ਜਿਵੇਂ- ਛੂਤ-ਛਾਤ, ਸੂਤਕ, ਮੂਰਤੀ ਪੂਜਾ ਅਤੇ ਹੋਰ ਵੀ ਕਈ ਵਹਿਮਾਂ-ਭਰਮਾ ਦਾ ਡੱਟ ਕੇ ਵਿਰੋਧ ਕੀਤਾ।

ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਸਮਾਉਣਾ

ਜੋਤੀ-ਜੋਤ ਸਮਾਉਣਾ :- ਆਪ ਆਪਣੇ ਆਖਿਰੀ ਸਮੇਂ ਕਰਤਾਰਪੁਰ ਦਰਿਆ ਰਾਵੀ ਦੇ ਕੰਢੇ ਆ ਕੇ ਰਹਿਣ ਲੱਗ ਪਏ। ਇਥੇ ਆਪ ਜੀ ਨੈ ਰੱਬੀ ਕੀਰਤਨ ਦੇ ਨਾਲ ਖੇਤੀ ਬਾੜੀ ਦਾ ਕੰਮ ਕੀਤਾ। ਗੁਰੂ ਨਾਨਕ ਜੀ 1539 ਈ. ਜੋਤੀ ਜੋਤ ਸਮਾਂ ਗਏ। ਜੋਤੀ ਜੋਤ ਵਿੱਚ ਸਮਾਉਣ ਤੋਂ ਪਹਿਲਾਂ ਆਪ ਜੀ ਨੇ ਭਾਈ ਲਹਿਣਾ ਸਿੰਹ ਜੀ ਨੂੰ ਆਪਣੀ ਗੱਦੀ ਦੇ ਦਿੱਤੀ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਦੇ ਨਾਂ ਨਾਲ ਪ੍ਰਸਿੱਧ ਹੋਏ।

FAQ

ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਨ ਵਿਖੇ ਹੋਇਆ ਸਨ?

ਉਤਰ-15 ਅਪ੍ਰੈਲ 1469 ਈ.

ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਥਾਂ ਤੇ ਹੋਇਆ?

ਉਤਰ– ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਵਿਖੇ ਹੋਇਆ|

ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਦੇ ਮਾਤਾ ਤੇ ਪਿਓ ਦਾ ਨਾਂ ਦਸੋ?

ਉਤਰ– ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ

ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਦਾ ਵਿਵਾਹ ਕਿਸ ਨਾਲ ਹੋਇਆ?

ਉਤਰ– ਆਪ ਜੀ ਦਾ ਵਿਆਹ ਮੂਲਚੰਦ ਜੀ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ।

1 thought on “ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ | Guru nanak dev ji da lekh in punjabi”

Leave a comment