ਹੋਲੀ ਦਾ ਲੇਖ | ਹੌਲੀ ਦਾ ਤਿਉਹਾਰ | Holi Essay in Punjabi

ਇਸ ਪੋਸਟ ਵਿਖੇ ਤੁਹਾਨੂੰ ਹੋਲੀ ਦਾ ਲੇਖ (Holi Essay in Punjabi) ਵਾਰੇ ਜਾਣਕਾਰੀ ਦਿਤੀ ਗਈ ਹੈ, ਇਹ ਲੇਖ ਪੰਜਾਬੀ ਜਮਾਤ 6, 7, 8, 9, 10, 11 ਅਤੇ 12 ਵੀ ਦੇ ਬੱਚਿਆਂ ਲਾਇ ਮਹੱਤਵਪੂਰਨ ਹੈ| holi, holi 2023, holi festival, what is holi

ਹੌਲੀ ਦਾ ਤਿਉਹਾਰ

Holi Essay in Punjabi

ਜਾਣ-ਪਛਾਣ:- ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਉਂਝ ਤਾਂ ਭਾਰਤ ਵਿਚ ਸਾਰੇ ਹੀ ਤਿਉਹਾਰ ਖੁਸ਼ੀ ਦੇ ਚਾਅ ਨਾਲ ਮਨਾਏ ਜਾਂਦੇ ਹਨ ਪਰ ਹੌਲੀ ਦਾ ਤਿਉਹਾਰ ਕੁਝ ਖਾਸ ਹੀ ਰੀਝਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿਚ ਲੋਕ ਸਭ ਵਿਤਕਰੇ ਤੇ ਵੈਰ-ਵਿਰੋਧ ਭੁੱਲ ਕੇ ਪਿਆਰ ਦੇ ਰੰਗ ਵਿਚ ਰੰਗੇ ਜਾਂਦੇ ਹਨ। ਇਸ ਲਈ ਹੌਲੀ ਦਾ ਤਿਉਹਾਰ ਸਾਡੇ ਦੇਸ਼ ਵਿਚ ਵਿਸ਼ੇਸ਼ ਮਹਾਨਤਾ ਰਖਦਾ ਹੈ।ਕਿਉਂਕਿ ਸਾਡੇ ਦੇਸ਼ ਵਿਚ ਵੱਖ-ਵੱਖ ਧਰਮਾਂ ਤੇ ਵਿਚਾਰਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਵਿਚ ਮਤਭੇਦ ਹੋਣਾ ਸੁਭਾਵਿਕ ਹੈ ਤੇ ਹੌਲੀ ਦਾ ਤਿਉਹਾਰ ਇਹਨਾਂ ਮਤਭੇਦਾਂ ਨੂੰ ਖਤਮ ਕਰਨ ਵਿਚ ਸਹਾਈ ਹੁੰਦਾ ਹੈ।

ਇਤਿਹਾਸਿਕ ਸੰਬੰਧ

ਹੌਲੀ ਦੇ ਤਿਉਹਾਰ ਦਾ ਇਤਿਹਾਸ ਪ੍ਰਹਲਾਦ ਦੀ ਭੂਆ ਹੋਲਿਕਾ ਨਾਲ ਜੋੜਿਆ ਜਾਂਦਾ ਹੈ। ਪੁਰਾਣੇ ਸਮੇਂ ਵਿਚ ਹਰਨਾਕਸ਼ ਨਾਂ ਇਕ ਰਾਜਾ ਸੀ ਜੋ ਖੁਦ ਨੂੰ ਰੱਬ ਮੰਨਦਾ ਸੀ ਪਰ ਉਸਦਾ ਪੁੱਤਰ ਪ੍ਰਹਲਾਦ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਪ੍ਰਹਲਾਦ ਨੂੰ ਮਨਾਉਣ ਲਈ ਹਰਨਾਕਸ਼ ਨੇ ਕਈ ਜ਼ੁਲਮ ਕੀਤੇ ਪਰ ਪ੍ਰਹਲਾਦ ਟਸ ਤੋਂ ਮਸ ਨਹੀਂ ਹੋਇਆ। ਹਰਨਾਕਸ਼ ਦੀ ਭੈਣ ਹੋਲਿਕਾ ਜੋ ਪ੍ਰਹਲਾਦ ਦੀ ਭੂਆ ਸੀ, ਨੂੰ ਵਰ ਸੀ ਕਿ ਅੱਗ ਉਸਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਦੇ ਕਹਿਣ ਤੇ ਹੋਲਿਕਾ ਪ੍ਰਹਲਾਦ ਨੂੰ ਲੈ ਕੇ ਅੱਗ ਵਿਚ ਬੈਠ ਗਈ। ਰੱਬ ਦੀ ਐਸੀ ਕਰਨੀ ਹੋਈ ਕਿ ਹੋਲਿਕਾ ਸੜ ਗਈ ਤੇ ਪ੍ਰਹਲਾਦ ਬੱਚ ਗਿਆ। ਇਸ ਤਰ੍ਹਾਂ ਇਕ ਵਾਰ ਫਿਰ ਨੇ ਕੀ ਦੀ ਬਦੀ ਤੇ ਜਿੱਤ ਹੋਈ। ਇਸੇ ਦਿਨ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਹੌਲੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਗੋਪਿਆਂ ਨਾਲ ਰੰਗ ਖੇਡ ਕੇ ਖੁਸ਼ੀ ਮਨਾਉਣ ਨਾਲ ਵੀ ਜੋੜਿਆ ਜਾਂਦਾ ਹੈ। ਭਗਵਾਨ ਕ੍ਰਿਸ਼ਨ ਦੀ ਨਗਰੀ ਵਿਚ ਹੌਲੀ ਤੋਂ ਕਈ ਦਿਨ ਪਹਿਲੇ ਹੀ ਰਾਸ-ਲੀਲਾ ਸ਼ੁਰੂ ਹੋ ਜਾਂਦੀ ਹੈ।

ਕਦੋਂ ਮਨਾਈ ਜਾਂਦੀ ਹੈ

ਹੌਲੀ ਦਾ ਤਿਉਹਾਰ ਉਸ ਮੌਸਮ ਵਿਚ ਆਉਂਦਾ ਹੈ ਜੱਦ ਸਰਦੀ ਅਲੋਪ ਹੋ ਰਹੀ ਹੁੰਦੀ ਹੈ ਤੇ ਗਰਮੀ ਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ। ਬਸੰਤ ਰੁੱਤ ਕਾਰਣ ਚਾਰੇ ਪਾਸੇ ਦਰਖਤਾਂ ਤੇ ਬੂਟਿਆਂ ਉਤੇ ਹਰਿਆਲੀ ਛਾਂ ਰਹੀ ਹੁੰਦੀ ਹੈ। ਥਾਂ-ਥਾਂ ਰੰਗ-ਬਿਰੰਗੇ ਫੁੱਲ ਖਿਲ ਰਹੇ ਹੁੰਦੇ ਹਨ।

ਤਿਉਹਾਰ ਹੌਲੀ ਕਿਵੇਂ ਮਨਾਈ ਜਾਂਦੀ ਹੈ

ਹੌਲੀ ਦੇ ਦਿਨ ਸਵੇਰੇ ਹੁੰਦੇ ਹੀ ਲੋਕ ਪਿਚਕਾਰੀਆਂ ਵਿਚ ਰੰਗਦਾਰ ਪਾਣੀ ਭਰ ਕੇ ਤੇ ਹੱਥਾਂ ਵਿਚ ਨਾਲ-ਪੀਲੇ ਰੰਗ ਫੜ ਕੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਘਰਾਂ ਚਲ ਪੈਦੇ ਹਨ। ਇਕ ਦੂਜੇ ਨੂੰ ਚੰਗੀ ਤਰ੍ਹਾਂ ਜਮ ਕੇ ਰੰਗ ਲਾਉਦੇ ਹਨ। ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਦੇ ਹਨ। ਉਹਨਾਂ ਦੇ ਯਾਰ-ਰਿਸ਼ਤੇਦਾਰ ਕਈ ਬਹਾਨਿਆਂ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਫਿਰ ਵੀ ਉਹਨਾਂ ਨੂੰ ਥੋੜਾ ਬਹੁਤ ਰੰਗ ਗੁਲਾਲ ਲਾ ਹੀ ਦਿੰਦੇ ਹਨ, ਸਾਰਾ ਦਿਨ ਇਸੇ ਤਰ੍ਹਾਂ ਮਸਤੀ ਵਿਚ ਲੰਘਦਾ ਹੈ ਤੇ ਫਿਰ ਰਾਤ ਨੂੰ ਲਕੜਿਆਂ ਦਾ ਢੇਰ ਇਕੱਠਾ ਕਰਕੇ ਹੋਲਿਕਾ ਦੇ ਰੂਪ ਵਿਚ ਸਾੜਿਆ ਜਾਂਦਾ ਹੈ ਤੇ ਭਗਤ ਪ੍ਰਹਲਾਦ ਨੂੰ ਯਾਦ ਕੀਤਾ ਜਾਂਦਾ ਹੈ।

ਬੁਰਾਈ (Holi Essay in Punjabi)

ਹੌਲੀ ਦਾ ਤਿਉਹਾਰ ਬੇਸ਼ੱਕ ਰੰਗਾਂ ਦਾ ਤਿਉਹਾਰ ਹੈ ਤੇ ਇਸ ਦਿਨ ਰੰਗ ਲਗਾਉਣ ਦਾ ਬੂਰਾ ਨਹੀਂ ਮੰਨਣਾ ਚਾਹੀਦਾ। ਪਰ ਅੱਜਕਲ੍ਹ ਲੋਕ ਰੰਗ ਦੇ ਨਾਂ ਤੇ ਗ੍ਰੀਸ, ਤੇਲ ਗੰਦਾ ਚਿੱਕੜ ਆਦਿ ਸੁੱਟਣ ਲਗ ਪਏ ਹਨ। ਦੂਰੋਂ ਲੁੱਕੇ ਕੇ ਜਾਂ ਛਤਾਂ ਦੇ ਉਪਰ ਚੜ ਕੇ ਚੋਰੀ ਪਾਣੀ ਦੇ ਭਰੇ ਗੁਬਾਰੇ ਤੇ ਆਂਡੇ ਮਾਰਨਾ ਬਹੁਤ ਹੀ ਗਲਤ ਗੱਲ ਹੈ। ਕੁਝ ਲੋਕ ਇਸ ਦਿਨ ਭੰਗ ਤੇ ਸ਼ਰਾਬ ਆਦਿ ਦੇ ਨਸ਼ੇ ਕਰਕੇ ਲੜਾਇਆਂ ਕਰਦੇ ਹਨ ਜਿਸ ਨਾਲ ਇਸ ਤਿਉਹਾਰ ਦੀ ਮਰਯਾਦਾ ਨੂੰ ਧੱਕਾ ਲਗਦਾ ਹੈ ਤੇ ਇਸਦੀ ਖੁਸ਼ੀ ਘੱਟ ਜਾਂਦੀ ਹੈ।

ਸਿੱਟਾ

ਹੌਲੀ ਇਕ ਖੁਸ਼ੀਆਂ ਭਰਾ ਸੰਸਕ੍ਰਿਤਕ ਤੇ ਸਭਿਆਚਾਰਕ ਤਿਉਹਾਰ ਹੈ ਤੇ ਇਸਨੂੰ ਇਸਦੇ ਸਹੀ ਢੰਗ ਨਾਲ ਹੀ ਮਨਾਇਆ ਜਾਣਾ ਚਾਹੀਦਾ ਹੈ। ਵਰਤਮਾਨ ਸਮੇ ਵਿਚ ਇਸ ਤਿਉਹਾਰ ਵਿਚ ਜੋ ਬੁਰਾਈਆਂ ਆ ਗਈ ਹਨ, ਉਨ੍ਹਾਂ ਨੂੰ ਜਲਦੀ ਹੀ ਦੂਰ ਕਰਕੇ ਇਸਨੂੰ ਪੂਰੇ ਉਤਸ਼ਾਹ ਤੇ ਚਾਅ ਨਾਲ ਮਨਾਉਣਾ ਚਾਹੀਦਾ ਹੈ। ਸਾਨੂੰ ਇਸ ਤਿਉਹਾਰ ਦੀ ਅਸਲੀ ਮਹੱਤਤਾ ਨੂੰ ਭੁੱਲਣਾ ਨਹੀਂ ਚਾਹੀਦਾ। ਇਹ ਤਿਉਹਾਰ ਸਾਡੇ ਆਪਸੀ ਵੈਰ-ਵਿਰੋਧ ਭੁਲਾਉਣ ਵਿਚ ਸਹਾਇਕ ਸਿੱਧ ਹੁੰਦਾ ਹੈ।

ਦੁਸਹਿਰੇ ਦਾ ਲੇਖ | Dussehra da lekh in punjabi | dussehra 2023

4 thoughts on “ਹੋਲੀ ਦਾ ਲੇਖ | ਹੌਲੀ ਦਾ ਤਿਉਹਾਰ | Holi Essay in Punjabi”

Leave a comment