Importance Of Exercise Lekh In Punjabi | ਕਸਰਤ ਦਾ ਮਹੱਤਵ

Importance Of Exercise Lekh In Punjabi ਕਸਰਤ ਦਾ ਮਹੱਤਵ :- ਅੱਜ ਦੇ ਇਸ ਪੰਜਾਬੀ ਲੇਖ ਵਿਖੇ ਕਸਰਤ (Kasarata da mahatava) ਕਰਨ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ, ਅੱਜ ਦੇ ਇਸ ਭਾਗੜੋੜ ਦੇ ਜੀਵਨ ਵਿਚ ਲੋਂਕਾ ਨੂੰ ਆਪਣੇ ਸੇਹਤ ਬਾਰੇ ਬਿਲਕੁਲ ਭੀ ਖ਼ਯਾਲ ਨਹੀਂ ਰਹਿੰਦਾ, ਅਸੀਂ ਆਪ ਜੀ ਨੂੰ ਕਸਰਤ kasarat ke labh ਕਰਨ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿੰਵੇ ਕਸਰਤ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। benefits of exercise essay on punjabi

ਕਸਰਤ ਦਾ ਮਹੱਤਵ in punjabi (Kasarata dā mahatava)

Importance Of Exercise Lekh In Punjabi

ਭੂਮਿਕਾ :- ਕਸਰਤ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਜੇਕਰ ਅਸੀਂ ਜੀਵਨ ਵਿਚ ਸੁੱਖੀ ਬਣਨਾ ਚਾਹੁੰਦੇ ਹਾਂ ਅਤੇ ਦੁੱਖਾਂ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਕਸਰਤ ਤੇ ਮੂੰਹ ਨਹੀਂ ਮੋੜਨਾ ਚਾਹੀਦਾ।ਜੀਵਨ ਵਿਚ ਸਰੀਰਿਕ ਅਤੇ ਮਾਨਸਿਕ ਸੁੱਖ-ਦੁੱਖ ਆਉਂਦੇ ਰਹਿੰਦੇ ਹਨ।

ਸਿਹਤ ਬਣਾਉਣ ਲਈ ਲਾਭਦਾਇਕ

ਮਨ ਨੂੰ ਸੁੱਖੀ ਰੱਖਣ ਦੇ ਲਈ ਤਨ ਨੂੰ ਚੁਸਤ ਰਖਣਾ ਜ਼ਰੂਰੀ ਹੈ। ਸਰੀਰ ਦੇ ਸਾਰੇ ਕੰਮਾਂ ਨੂੰ ਠੀਕ ਤਰ੍ਹਾਂ ਕਰਨ ਲਈ ਕਸਰਤ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ। ਕੰਮ ਕਰਨ ਲਈ ਸਰੀਰ ਨੂੰ ਠੀਕ-ਠਾਕ ਅਤੇ ਸਿਹਤਮੰਦ ਬਣਾਉਣ ਲਈ ਰੋਜਾਨਾ ਕਸਰਤ ਕਰਨੀ ਚਾਹੀਦੀ ਹੈ।

ਖੇਡਾਂ ਕਸਰਤ ਦੇ ਰੂਪ ਵਿਚ

ਖੇਡਾਂ ਵੀ ਕਸਰਤ ਦਾ ਇਕ ਰੂਪ ਹਨ। ਖੇਡਾਂ ਸਾਨੂੰ ਸਿਹਤਮੰਦ ਬਣਾਉਂਦੀਆਂ ਹਨ। ਖੇਡਾਂ ਵਿਚ ਭਾਗ ਲੈਣ ਨਾਲ ਸਾਡੀਆਂ ਮਾਸ ਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਇਸ ਨਾਲ ਖੂਨ ਦਾ ਸੰਚਾਰ ਹੁੰਦਾ ਹੈ। ਕਿਹਾ ਗਿਆ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਹੁੰਦਾ ਹੈ। ਇਸ ਪ੍ਰਕਾਰ ਅਸੀਂ ਖੇਡਾਂ ਨਾਲ ਸਿਹਤਮੰਦ ਸਰੀਰ ਦੇ ਨਾਲ-ਨਾਲ ਦਿਮਾਗ ਦੇ ਵੀ ਮਾਲਿਕ ਬਣਦੇ ਹਾਂ।

ਰੋਗਾਂ ਨੂੰ ਦੂਰ ਕਰਨ ਵਿਚ ਲਾਭਦਾਇਕ

ਕਸਰਤ ਕਰਨ ਨਾਲ ਸਾਡੀ ਪਾਚਨ ਸ਼ਕਤੀ ਵਧਦੀ ਹੈ। ਕਸਰਤ ਕਰਨ ਤੋਂ ਬਾਅਦ ਖੁੱਲ੍ਹ ਕੇ ਭੁਖ ਲਗਦੀ ਹੈ। ਭੁਖ ਵਿਚ ਖਾਧਾ ਗਿਆ ਅੰਨ ਗੁਣਕਾਰੀ ਹੁੰਦਾ ਹੈ। ਅਜਿਹੇ ਵਿਅਕਤੀ ਦੇ ਨੇੜੇ ਰੋਗ ਨਹੀਂ ਆਉਂਦਾ। ਕਸਰਤ ਕਰਨ ਨਾਲ ਸਰੀਰ ਵਿਚੋਂ ਪਸੀਨਾ ਨਿਕਲ ਜਾਂਦਾ ਹੈ। ਕਸਰਤ ਕਰਨ ਨਾਲ ਸ਼ਰੀਰ ਹਲਕਾ-ਫੁਲਕਾ ਲੱਗਦਾ ਹੈ। ਰੋਜ਼ਾਨਾ ਕਸਰਤ ਕਰਨ ਨਾਲ ਤਨ ਅਤੇ ਮਨ ਪ੍ਰਸ਼ਨ ਹੁੰਦਾ ਹੈ।ਇਸ ਨਾਲ ਚਹਿਰੇ ਉਤੇ ਚਮਕ ਆ ਜਾਂਦੀ ਹੈ।

ਪ੍ਰਾਚੀਨ ਸਮੇਂ ਵਿਚ ਕਸਰਤ

ਸਾਡੇ ਪ੍ਰਾਚੀਨ ਸਮੇਂ ਨੇ ਕਸਰਤ ਅਤੇ ਯੋਗ ਆਸਣ ਤੋਂ ਬਹੁਤ ਜੋਰ ਦਿੱਤਾ। ਉਹਨਾ ਨੇ ਕਸਰਤ ਅਤੇ ਯੋਗ ਦੇ ਕਈ ਆਸਣ ਦੱਸੇ। ਇਹਨਾਂ ਆਸਣਾਂ ਦਾ ਗਿਆਨ ਉਹਨਾ ਨੇ ਲਿਖਤ ਅਤੇ ਸੌਖਿਕ ਰੂਪ ਵਿਚ ਮਨੁੱਖਾਂ ਨੂੰ ਦਿੱਤਾ। ਰੋਜ਼ਾਨਾ ਕਸਰਤ ਕਰਨ ਵਾਲੇ ਵਿਅਕਤੀ ਨੂੰ ਜਲਦੀ ਬੁਢਾਪਾ ਨਹੀਂ ਆਉਂਦਾ।

ਕਸਰਤ ਬਾਰੇ ਜਾਣਕਾਰੀ ਦੇਣਾ

ਬੱਚਿਆਂ ਨੂੰ ਬਚਪਨ ਤੋਂ ਹੀ ਕਸਰਤ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਅਤੇ ਉਹਨਾਂ ਨੂੰ ਬਚਪਨ ਤੋਂ ਹੀ ਇਸ ਦਾ ਅਭਿਆਸ ਕਰਵਾਉਣਾ ਚਾਹੀਦਾ ਹੈ। ਨੌਜਵਾਨਾਂ ਨੂੰ ਸਭ ਤਰ੍ਹਾਂ ਦੀਆਂ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਕਸਰਤ ਕਰਨ ਤੇ ਬਾਅਦ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ।

ਕਸਰਤ ਨਾ ਕਰਨ ਦੇ ਨੁਕਸਾਨ

ਕਸਰਤ ਤੋਂ ਦੂਰ ਭੱਜਣ ਵਾਲਾ ਵਿਅਕਤੀ ਰੋਗੀ ਹੋ ਜਾਂਦਾ ਹੈ। ਉਸ ਦਾ ਸਰੀਰ ਬੇਡੋਲ ਹੋ ਜਾਂਦਾ ਹੈ। ਉਸ ਦੀ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਹੈ। ਉਹ ਸੁਭਾਅ ਤੋਂ ਚਿੜਚਿੜਾ ਅਤੇ ਗੁਸੈਲ ਹੋ ਜਾਂਦਾ ਹੈ। ਉਸ ਨੂੰ ਜੀਵਲ ਵਿਚੋਂ ਆਨੰਦ ਨਹੀਂ ਮਿਲਦਾ ਅਤੇ ਉਹ ਜੀਵਨ ਨੂੰ ਭਾਰ ਸਮਝਣ ਲੱਗਦਾ ਹੈ। ਅਜਿਹਾ ਵਿਅਕਤੀ ਆਪ ਜਾਂ ਜੀਵਨ ਵਿਚ ਦੁੱਖ ਪਾਉਂਦਾ ਹੀ ਹੈ ਅਤੇ ਉਹ ਦੂਜਿਆਂ ਨੂੰ ਵੀ ਦੁੱਖੀ ਰੱਖਦਾ ਹੈ।

ਸਿੱਟਾ (Importance Of Exercise Lekh In Punjabi)

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਜੀਵਨ ਵਿਚ ਕਸਰਤ ਦੇ ਲਾਂਭਾ ਨੂੰ ਸਮਝ ਕੇ ਇਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਣਾ ਚਾਹੀਦਾ ਹੈ। ਕਸਰਤ ਜੀਵਨ ਦਾ ਵਰਦਾਨ ਹੈ। ਇਸ ਨਾਲ ਸਰੀਰ ਵਿਚ ਬਲ ਦਾ ਵਾਧਾ ਹੁੰਦਾ ਹੈ। ਬਿਮਾਰ ਸਰੀਰ ਜੀਵਨ ਨੂੰ ਸਾਰੇ ਪ੍ਰਕਾਰ ਦੇ ਸੁੱਖਾਂ ਤੋਂ ਵੰਚਿਤ ਕਰਾ ਦਿੰਦਾ ਹੈ।

Read NOw:- ਵਿਗਿਆਨ ਦੇ ਲਾਭ ਤੇ ਹਾਨੀਆਂ ਤੇ ਲੇਖ

1 thought on “Importance Of Exercise Lekh In Punjabi | ਕਸਰਤ ਦਾ ਮਹੱਤਵ”

Leave a comment