ਕਾਲ ਦੀ ਪਰਿਭਾਸ਼ਾ ਤੇ ਕਿਸਮਾਂ

ਇਸ ਪੋਸਟ ਵਿਖੇ ਤੁਹਾਨੂੰ ਕਾਲ (Kal di pribhasha ate kisma in punjabi), ਕਾਲ ਦੀ ਪਰਿਭਾਸ਼ਾ (kaal di pribhsha ate kisma), ਕਾਲ ਦੀਆਂ ਕਿਸਮਾਂ (kaal diya kisma) ਨੂੰ ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ|

ਪਰਿਭਾਸ਼ਾ : ਕਾਲ ਤੋਂ ਭਾਵ ਉਸ ਸਮੇਂ ਤੋਂ ਹੈ ਜਿਸ ਵਿੱਚ ਕਿਰਿਆ ਦਾ ਕੋਈ ਕੰਮ ਹੁੰਦਾ ਹੈ|
ਜਿਵੇਂ-
ਲਿਖਦਾ, ਲਿਖਿਆ, ਲਿਖੇਗਾ
। ਇੱਥੇ ‘ ਲਿਖ ’ ਧਾਤੂ ਨੂੰ ਤਿੰਨ ਸਮਿਆਂ ਵਿੱਚ ਵੰਡਿਆ ਗਿਆ ਹੈ। ਲਿਖਦਾ ’ ਤੋਂ ਵਰਤਮਾਨ, ‘ ਲਿਖਿਆ ਤੋਂ ਬੀਤੇ ਸਮੇਂ ਅਤੇ ਲਿਖੇਗਾਂ ਤੋਂ ਆਉਣ ਵਾਲੇ ਸਮੇਂ ਦਾ ਪਤਾ ਲਗਦਾ ਹੈ।

ਮੁਹਾਵਰੇ ਪੰਜਾਬੀ Class 6, 7, 8, 9, 10

ਕਾਲ ਦੀਆਂ ਕਿਸਮਾਂ

Kal di kisma

ਕਾਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ

ਕ੍ਰਮ ਨੰਬਰਕਿਸਮ ਦਾ ਨਾਮ
1.ਵਰਤਮਾਨ ਕਾਲ
2.ਭੂਤ ਕਾਲ
3.ਭਵਿੱਖਤ ਕਾਲ
Kal di pribhasha ate kisma in punjabi

1. ਵਰਤਮਾਨ ਕਾਲ (Present tense)

ਪਰਿਭਾਸ਼ਾ : ਚੱਲ ਰਹੇ ਸਮੇਂ ਨੂੰ ‘ ਵਰਤਮਾਨ ਕਾਲ ਜਾਂਦਾ ਹੈ ਕਿਹਾ।

ਉਦਾਹਰਣ

 1. ਹਰੀ ਗੀਤ ਗਾਉਂਦਾ ਹੈ।
 2. ਹਰੀ ਗੀਤ ਗਾ ਰਿਹਾ ਹੈ।
 3. ਹਰੀ ਗੀਤ ਗਾ ਚੁੱਕਿਆ ਹੈ।
 4. ਹਰੀ ਨੇ ਗੀਤ ਗਾ ਲਿਆ ਹੈ।
 5. ਹਰੀ ਸਵੇਰ ਤੋਂ ਗੀਤ ਗਾ ਰਿਹਾ ਹੈ।
 6. ਜੇ ਤੁਸੀਂ ਮੋਹਣ ਨੂੰ ਸੰਗੀਤ ਸਿਖਾਵੋ ਤਾਂ ਉਹ ਵੀ ਗਾ ਸਕਦਾ ਹੈ।
 7. ਹਰ ਕੋਈ ਸੰਗੀਤ ਸਿਖੇ।
 8. ਤੁਸੀਂ ਸੰਗੀਤ ਨਾ ਸਿੱਖੋ।

ਵਰਤਮਾਨ ਕਾਲ ਦੀਆਂ ਕਿਸਮਾਂ

varatman kaal di kisma

ਵਰਤਮਾਨ ਕਾਲ ਦੇ ਛੇ ਰੂਪ ਹੁੰਦੇ ਹਨ

ਕ੍ਰਮ ਨੰਬਰਕਿਸਮ ਦਾ ਨਾਮ
1.ਸਧਾਰਣ ਜਾਂ ਅਨਿਸਚਿਤ ਵਰਤਮਾਨ ਕਾਲ
2.ਚਾਲੂ ਵਰਤਮਾਨ ਕਾਲ
3.ਪੂਰਨ ਵਰਤਮਾਨ ਕਾਲ
4.ਪੂਰਨ ਚਾਲੂ ਵਰਤਮਾਨ ਕਾਲ
5.ਸ਼ਰਤੀ ਵਰਤਮਾਨ ਕਾਲ
6.ਬੇਨਤੀ / ਹੁਕਮੀ ਵਰਤਮਾਨ ਕਾਲ
Kal di pribhasha ate kisma in punjabi

2. ਭੂਤ ਕਾਲ (Past Tense)

ਪਰਿਭਾਸ਼ਾਬੀਤੇ ਜਾਂ ਬੀਤ ਚੁੱਕੇ ਸਮੇਂ ਨੂੰ ਭੂਤ ਕਾਲ ਕਿਹਾ ਜਾਂਦਾ ਹੈ।

ਉਦਾਹਰਣ|

 1. ਰਾਮ ਨੇ ਗੀਤ ਗਾਇਆ।
 2. ਰਾਮ ਗੀਤ ਗਾ ਰਿਹਾ ਸੀ।
 3. ਰਾਮ ਗੀਤ ਗਾ ਚੁੱਕਿਆ ਸੀ।
 4. ਰਾਮ ਤਿੰਨ ਘੰਟਿਆਂ)/ ਸਵੇਰ ਤੋਂ ਗੀਤ ਗਾ ਰਿਹਾ ਸੀ।
 5. ਜੇ ਰਾਜੂ ਸੰਗੀਤ ਸਿਖਦਾ, ਤਾਂ ਉਹ ਵੀ ਗਾ ਲੈਂਦਾ।

ਭੂਤ ਕਾਲ ਦੀਆਂ ਕਿਸਮਾਂ

bhut kaal di kisma

ਭੂਤ ਕਾਲ ਦੇ ਪੰਜ ਰੂਪ ਹੁੰਦੇ ਹਨ|

ਕ੍ਰਮ ਨੰਬਰਕਿਸਮ ਦਾ ਨਾਮ
1.ਸਧਾਰਣ ਜਾਂ ਅਨਿਸ਼ਚਿਤ ਭੂਤ ਕਾਲ
2.ਚਾਲੂ ਭੂਤ ਕਾਲ
3.ਪੂਰਨ ਭੂਤ ਕਾਲ
4.ਪੂਰਨ ਚਾਲੂ ਭੂਤ ਕਾਲ
5.ਸ਼ਰਤੀ ਭੂਤ ਕਾਲ
Kal di pribhasha ate kisma in punjabi

3. ਭਵਿੱਖਤ ਕਾਲ (Future Tense)

ਪਰਿਭਾਸ਼ਾਆਉਣ ਵਾਲੇ ਸਮੇਂ ਬਾਰੇ ਦੱਸਣ ਵਾਲੇ ਕਾਲ ਨੂੰ ਭਵਿੱਖਤ ਕਾਲ ਕਹਿੰਦੇ ਹਨ|

ਉਦਾਹਰਣ|

 1. ਪਰਮਵੀਰ ਗੀਤ ਗਾਏਗਾ।
 2. ਪਰਮਵੀਰ ਗੀਤ ਗਾ ਰਿਹਾ ਹੋਵੇਗਾ।
 3. ਪਰਮਵੀਰ ਗੀਤ ਗਾ ਚੁੱਕਿਆ ਹੋਵੇਗਾ
 4. ਪਰਮਵੀਰ ਤਿੰਨ ਘੰਟਿਆਂ/ ਸਵੇਰ ਤੋਂ ਗੀਤ ਗਾ ਰਿਹਾ ਹੋਵੇਗਾ।
 5. ਜੇ ਰਾਮ ਸੰਗੀਤ ਸਿਖੇਗਾ, ਤਾਂ ਉਹ ਵੀ ਚੰਗਾ ਸੰਗੀਤਕਾਰ ਬਣ ਜਾਵੇਗਾ।

ਭਵਿੱਖਤ ਕਾਲ ਦੀਆਂ ਕਿਸਮਾਂ

bhakhat kaal di kisma

ਭਵਿੱਖਤ ਕਾਲ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ

ਕ੍ਰਮ ਨੰਬਰਕਿਸਮ ਦਾ ਨਾਮ
1.ਸਧਾਰਣ ਜਾਂ ਅਨਿਸਚਿਤ ਭਵਿੱਖਤ ਕਾਲ
2.ਚਾਲੂ ਭਵਿੱਖਤ ਕਾਲ
3.ਪੂਰਨ ਭਵਿੱਖਤ ਕਾਲ
4.ਪੂਰਨ ਚਾਲ ਭਵਿੱਖਤ ਕਾਲ
5.ਸ਼ਰਤੀ ਭਵਿੱਖਤ ਕਾਲ
Kal di pribhasha ate kisma in punjabi

FAQ

ਪ੍ਰਸ਼ਨ 1. ਕਾਲ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ : ਕਾਲ ਤੋਂ ਭਾਵ ਉਸ ਸਮੇਂ ਤੋਂ ਹੈ ਜਿਸ ਵਿੱਚ ਕਿਰਿਆ ਦਾ ਕੋਈ ਕੰਮ ਹੁੰਦਾ ਹੈ|

ਪ੍ਰਸ਼ਨ 2. ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

ਉੱਤਰ– ਕਾਲ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ|
1. ਵਰਤਮਾਨ ਕਾਲ 2. ਭੂਤ ਕਾਲ 3. ਭਵਿੱਖਤ ਕਾਲ

ਪ੍ਰਸ਼ਨ 3. ਭੂਤ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ

ਉੱਤਰ – ਭੂਤ ਕਾਲ ਦੇ ਪੰਜ ਰੂਪ ਹੁੰਦੇ ਹਨ|

ਪ੍ਰਸ਼ਨ 4. ਵਰਤਮਾਨ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ

ਉੱਤਰ– ਵਰਤਮਾਨ ਕਾਲ ਦੇ ਛੇ ਰੂਪ ਹੁੰਦੇ ਹਨ।

ਪ੍ਰਸ਼ਨ 5. ਭਵਿੱਖ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ

ਉੱਤਰ– ਭਵਿੱਖਤ ਕਾਲ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ|

4 thoughts on “ਕਾਲ ਦੀ ਪਰਿਭਾਸ਼ਾ ਤੇ ਕਿਸਮਾਂ”

Leave a comment