ਕਾਰਕ ਦੀ ਪਰਿਭਾਸ਼ਾ ਤੇ ਕਿਸਮਾਂ

ਇਸ ਪੋਸਟ ਵਿਖੇ ਤੁਹਾਨੂੰ ਕਾਰਕ (Karak di paribhasha ate kisma), ਕਾਰਕ ਦੀ ਪਰਿਭਾਸ਼ਾਂ Karak di pribhasha) , ਕਾਰਕ ਦੀਆਂ ਕਿਸਮਾਂ ( Karak diya kisma ) ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |

ਪਰਿਭਾਸ਼ਾ : ਕਿਸੇ ਵਾਕ ਵਿਚ ਨਾਵ ਜਾਂ ਪੜਨਾਂਵ ਦਾ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪ ਕਾਰਕ ਅਖਵਾਉਂਦੇ ਹਨ।

ਕਾਰਕ ਚਿੰਨ੍ਹ- ਉਹ ਸੰਬੰਧਕ ਜਿਨ੍ਹਾਂ ਦੁਆਰਾ ਕਿਸੇ ਵਾਕ ਵਿੱਚ ਇਹ ਸੰਬੰਧ ਪ੍ਰਗਟ ਹੁੰਦਾ ਹੈ, ਉਨ੍ਹਾਂ ਨੂੰ ਕਾਰਕ ਚਿੰਨ੍ਹ ਕਿਹਾ ਜਾਂਦਾ ਹੈ।

ਕਾਲ ਦੀ ਪਰਿਭਾਸ਼ਾ ਤੇ ਕਿਸਮਾਂ

ਕਾਰਕ ਦੀਆਂ ਕਿਸਮਾਂ

Karak di kisma

ਪੰਜਾਬੀ ਵਿੱਚ ਕਾਰਕ ਅੱਠ ਤਰ੍ਹਾਂ ਦੇ ਹੁੰਦੇ ਹਨ

ਕ੍ਰਮ ਨੰਬਰਕਿਸਮ ਦਾ ਨਾਮ
1.ਕਰਤਾ ਕਾਰਕ
2.ਕਰਮ ਕਾਰਕ
3.ਕਰਣ ਕਾਰਕ
4.ਸੰਪਰਦਾਨ ਕਾਰਕ
5.ਅਪਾਦਾਨ ਕਾਰਕ
6.ਸੰਬੰਧ ਕਾਰਕ
7.ਅਧਿਕਰਨ ਕਾਰਕ
8.ਸੰਬੋਧਨ ਕਾਰਕ
karak di paribhasha ate kisma

1. ਕਰਤਾ ਕਾਰਕ

ਪਰਿਭਾਸ਼ਾ : ਕਿਸੇ ਵਾਕ ਵਿੱਚ ਕਿਰਿਆ ਕਰਨ ਵਾਲੇ ਨਾਵ ਜਾਂ ਪੜਨਾਂਵ ਨੂੰ ‘ਕਰਤਾ ਕਾਰਕ ‘ ਕਿਹਾ ਜਾਂਦਾ ਹੈ|
ਜਿਵੇ :

  1. ਰਾਮ ਕਿਤਾਬ ਪੜ੍ਹਦਾ ਹੈ,
  2. ਕਰਣ ਨੇ ਸਬਕ ਪੜ੍ਹਿਆ।

ਪਛਾਣ– ਕਿਸੇ ਵਾਕ ਵਿੱਚ ਕਰਤਾ ਕਾਰਕ ਦੇ ਪ੍ਰਯੋਗ ਨੂੰ ਲੱਭਣ ਲਈ ਜੇਕਰ ਅਸੀਂ ਕਿਰਿਆ ਲਾਲ ‘ ਕੌਣ‘ ਜਾਂ ‘ ਕਿਸੇ ਨੇ ਲਾ ਕੇ ਸੁਆਲ ਕਰਦੇ ਹਾਂ ਤਾਂ ਜੋ ਜੁਆਬ ਆਏ ਉਹ ਕਰਤਾ ਕਾਰਕ ਹੋਏਗਾ|

2. ਕਰਮ ਕਾਰਕ

ਪਰਿਭਾਸ਼ਾ – ਜਦੋਂ ਕਿਸ ਵਾਕ ਵਿੱਚ ਕਿਰਿਆ ਦੇ ਕੰਮ ਦਾ ਪ੍ਰਭਾਵ ਕਰਤਾ ਦੀ ਥਾਂ ਦੂਜੇ ਨਾਵ ਜਾਂ ਪੜਨਾਂਵ ਤੇ ਪੈਂਦਾ ਹੈ, ਤਾਂ ਉਹ ਨਾਂਵ ਜਾਂ ਪੜਨਾਂਵ’ ਕਰਮ ਕਾਰਕ ਹੁੰਦਾ ਹੈ।
ਜਿਵੇ :

  1. ਰਾਜੂ ਨੇ ਦੁੱਧ ਪੀਤਾ।
  2. ਰਾਜੂ ਨੇ ਗੀਤਾ ਨੂੰ ਦੁੱਧ ਪਿਆਇਆ।

ਕਾਰਕ ਹਨ ਪਹਿਲੇ ਵਾਕ ਵਿੱਚ ‘ ਦੁੱਧ’ ਅਤੇ ਦੂਜੇ ਵਾਕ ਵਿੱਚ ‘ ਗੀਤਾ ਨੂੰ’ ਤੇ ‘ ਦੁੱਧ ’ ਕਰਮ

ਪਛਾਣ – ਕਿਸੇ ਵਾਕ ਵਿੱਚ ਕਰਮ ਕਾਰਕ ਲੱਭਣ ਲਈ ਅਸੀਂ ਕਿਰਿਆ ਨਾਲ ਕੀ ਜਾਂ ‘ ਕਿਸ ਨੂੰ ਲਾ ਕੇ ਸੁਆਲ ਕਰਦੇ ਹਾਂ ਤਾਂ ਜੋ ਜੁਆਬ ਆਏਗਾ ਉਹ ਕਰਮ ਕਾਰਕ ਹੋਏਗਾ|

3. ਕਰਣ-ਕਾਰਕ

ਪਰਿਭਾਸ਼ਾ– ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਏ ਉਹ ‘ ਕਰਣ ਕਾਰਕ‘ ਅਖਵਾਉਂਦੇ ਹਨ।
ਜਿਵੇਂ:

  1. ਸੁਰਿੰਦਰ ਨੇ ਕੁੱਤੇ ਨੂੰ ਸੋਟੀ ਨਾਲ ਮਾਰਿਆ।
  2. ਰਾਣੀ ਨੇ ਸਹੇਲੀ ਰਾਹੀਂ ਚਿੱਠੀ ਭੇਜੀ।

ਇਨ੍ਹਾਂ ਵਾਕਾਂ ਵਿੱਚ ‘ ਸੋਟੀ’ ਤੇ ‘ ਸਹੇਲੀ’ ਕਰਣ ਕਾਰਕ ਹਨ

ਪਛਾਣ- ਏਥੇ ਨਾਵਾਂ ਜਾਂ ਪੜਨਾਂਵਾਂ ਨਾਲ ਦੁਆਰਾ, ਰਾਹੀਂ, ਹੱਥੀਂ, ਨਾਲ, ਤੋਂ ਆਦਿ ਕਾਰਕ ਚਿੰਨ੍ਹ ਲੱਗੇ ਹੁੰਦੇ ਹਨ।

4. ਸੰਪਰਦਾਨ ਕਾਰਕ

ਪਰਿਭਾਸ਼ਾ -ਉੱਤਰ- ਪਰਿਭਾਸ਼ਾ – ਵਾਕ ਦਾ ਕਰਤਾ ਜਿਸ ਵਾਕ ਵਿੱਚ ਨਾਂਵ ਜਾਂ ਪੜਨਾਂਵ ਲਈ ਕਾਰਜ ਕਰਦੇ ਹਨ, ਉਨ੍ਹਾਂ ਨੂੰ ‘ ਸੰਪਰਦਾਨ ਕਾਰਕ ਆਖਦੇ ਹਨ।
ਜਿਵੇਂ:

  1. ਮਾਂ ਨੇ ਬੱਚੇ ਲਈ ਰੋਟੀ ਪਕਾਈ।
  2. ਰਾਮ ਨੇ ਪਾਸ ਹੋਣ ਵਾਸਤੇ ਬਹੁਤ ਮਿਹਨਤ ਕੀਤੀ।

ਇਨ੍ਹਾਂ ਵਾਕਾਂ ਵਿੱਚ ਬੱਚੇ ਲਈ, ਪਾਸ ਹੋਣ ਵਾਸਤੇ ਸੰਪਰਦਾਨ ਕਾਰਕ ਹਨ।

ਪਛਾਣ- ਨਾਵਾਂ ਜਾਂ ਪੜਨਾਵਾਂ ਨਾਲ-ਲਈ, ਵਾਸਤੇ, ਦੀ ਖਾਤਰ ਆਦਿ ਕਾਰਕ ਚਿੰਨ੍ਹ ਲੱਗੇ ਹੁੰਦੇ ਹਨ।

5. ਅਪਾਦਾਨ ਕਾਰਕ

ਪਰਿਭਾਸ਼ਾ-  ਜਿਸ ਨਾਂਵ ਜਾਂ ਪੜਨਾਂਵ ਤੋਂ ਵਾਕ ਵਿੱਚ ਕਿਰਿਆ ਦਾ ਕਾਰਜ ਅਰੰਭ ਹੋਏ ਜਾਂ ਵੱਖ ਹੋਣ ਦਾ ਭਾਵ ਦੱਸੇ, ਉਹਅਪਾਦਾਨ ਕਾਰਕ ਹੁੰਦਾ ਹੈ।
ਜਿਵੇਂ
:

  1. ਹਰੀ ਚੰਡੀਗੜੋਂ ਆਇਆ ਹੈ।
  2. ਮੋਹਣ ਪਾਸੋਂ ਪੈਸੇ ਲੈ ਲੈਣਾ।

ਇਨ੍ਹਾਂ ਵਾਕਾਂ ਵਿੱਚ ਚੰਡੀਗੜੋਂ ‘ ਤੇ’ ਪਾਸੋਂ ਅਪਾਦਾਨ ਕਾਰਕ ਹਨ

ਪਛਾਣ– ਅਪਾਦਾਨ ਕਾਰਕ ਦੇ ਤੋਂ, ਪਾਸੋਂ, ਕੋਲੋਂ, ਤੋਂ, ਵਿੱਚੋਂ, ਤੇ ਓ, ਥੋਂ ਆਦਿ ਚਿੰਨ੍ਹ ਹਨ।

6. ਸੰਬੰਧ ਕਾਰਕ

ਪਰਿਭਾਸ਼ਾ – ਵਾਕ ਵਿੱਚ ਕਿਸੇ ਨਾਂ ਜਾਂ ਪੜਨਾਂਵ ਦਾ ਕਿਸੇ ਦੂਜੇ ਨਾਂਵ ਜਾਂ ਪੜਨਾਂਵ ਨਾਲ ਮਾਲਕੀ ਸੰਬੰਧ ਨੂੰ ਪ੍ਰਗਟ ਕਰਦਾ ਹੈ ਉਹ ਸੰਬੰਧ ਕਾਰਕ ‘ ਅਖਵਾਉਂਦਾ ਹੈ।
ਜਿਵੇਂ:

  1. ਇਹ ਰਾਜੂ ਦਾ ਸਾਈਕਲ ਹੈ।
  2. ਉਹ ਮੋਹਣ ਦੀ ਤਸਵੀਰ ਹੈ।
  3. ਇਹ ਤੇਰੀ ਕਾਰ ਹੈ।

ਇਨ੍ਹਾਂ ਵਾਕਾ ਵਿੱਚ’ ਰਾਜੂ ਦਾ ਤੇ ‘ ਮੋਹਣ ਅਤੇ ‘ ਤੇਰੀਂ ਸੰਬੰਧ ਕਾਰਕ ਹਨ।

ਪਛਾਣ– ਸੰਬੰਧ ਕਾਰਕ ਵਿਚ ਰਾ (ਮੇਰਾ) ਰੇ (ਮੇਰੇ) ਰੀ (ਮੇਰੀ) ਦਾ, ਦੇ, ਦੀ, ਦੀਆਂ, ਤੁਹਾਡਾ, ਤੁਹਾਡੇ, ਤੁਹਾਡੀ ਆਦਿ ਚਿੰਨ੍ਹ ਆਉਂਦੇ ਹਨ।

7. ਅਧਿਕਰਨ ਕਾਰਕ

ਪਰਿਭਾਸ਼ਾ – ਵਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਂਵ ਜਾਂ ਪੜਨਾਂਵ ਤੇ ਨਿਰਭਰ ਜਾਂ ਜਿਸ ਥਾਂ ਹੋਏ, ਉਹ ‘ ਅਧਿਕਰਨ ਕਾਰਕ ਅਖਵਾਉਂਦੇ ਹਨ।
ਜਿਵੇਂ:

  1. ਕੁਰਸੀ ਉੱਤੇ ਬੈਠੋ।
  2. ਕਮਰੇ ਵਿੱਚ ਜਾਉ।

ਇੰਨ੍ਹਾਂ ਵਾਕਾਂ ਵਿੱਚ’ ਕੁਰਸੀ ਉੱਤੇ ਅਤੇ ‘ ਕਮਰੇ ਵਿੱਚ ਅਧਿਕਰਨ ਕਾਰਕ ਹਨ।

ਪਛਾਣ- ਅਧਿਕਰਨ ਕਾਰਕ ਵਿੱਚ ਚਿੰਨ੍ਹ-ਅੰਦਰ, ਉੱਤੇ, ਥੱਲੇ, ਪਰ, ਤੇ ਵਿੱਚ ਆਦਿ ਪ੍ਰਯੋਗ ਹੁੰਦੇ ਹਨ।

8. ਸੰਬੋਧਨ ਕਾਰਕ

ਪਰਿਭਾਸ਼ਾ– ਜਿਸ ਵਾਕ ਵਿੱਚ ਨਾਂਵ ਜਾਂ ਪੜਨਾਂਵ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ ‘ ਸੰਬੋਧਨ ਕਾਰਕ‘ ਅਖਵਾਉਂਦੇ ਹਨ।
ਜਿਵੇਂ:

  1. ਨੀ ਰਾਣੀ ! ਤੂੰ ਕੀ ਕਰਦੀ ਪਈ ਹੈ।
  2. ਉਏ ਪੁੱਤਰਾ ! ਸੋਚ ਸਮਝ ਕੇ ਫੈਸਲਾ ਕਰੀਂ।

ਇਨ੍ਹਾਂ ਵਾਕਾਂ ਵਿੱਚ ‘ਨੀ ਰਾਣੀ’, ਤੇ ‘ ਓਏ ਪੁੱਤਰਾ’ ਸੰਬੋਧਨ ਕਾਰਕ ਹਨ।

ਪਛਾਣ- ਸੰਬੋਧਨ ਕਾਰਕ ਵਿੱਚ ਚਿੰਨ੍ਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਵਿਸਮਿਕ ਤੇ ਦੂਸਰਾ ਸੰਬੋਧਨੀ । ਪਿਛੇਤਰ ਵਾਲੇ ਵਿਸਮਿਕ ਚਿੰਨ੍ਹ- ਨੀ, ਹੇ, ਵੇ, ਉਏ ਆਦਿ। ਸੰਬੋਧਨੀ ਪਿਛੇਤਰ ਵਾਲੇ- ਆ, ਓ, ਆਦਿ

ਕਾਰਕ-ਸਾਧਨਾ

ਕਾਰਕ- ਰੂਪ– ਉਹ ਤਬਦੀਲੀ ਜੋ ਕਾਰਕ ਚਿੰਨ੍ਹਾਂ ਦੇ ਲਗਣ ਨਾਲ,ਨਾਂਵ, ਪੜਨਾਂਵ ਦੇ ਰੂਪਾਂ ਵਿੱਚ ਆਉਂਦੀ ਹੈ ਉਸ ਨੂੰ ‘ ਕਾਰਕ ਰੂਪ ਕਿਹਾ ਜਾਂਦਾ ਹੈ।

ਕਾਰਕ ਰੂਪ ਸਾਧਨਾ– ਉਦਾਹਰਣਾ ਸਹਿਤ ਕਾਰਕ ਰੂਪ ਨੂੰ ਵਰਣਨਿਤ ਕਰਨ ਨੂੰ ‘ਕਾਰਕ-ਰੂਪ-ਸਾਧਨਾ‘ ਕਿਹਾ ਜਾਂਦਾ ਹੈ।

ਕਾਰਕ-ਰੂਪ ਦੀਆਂ ਕਿਸਮਾਂ

Karak di kisma

ਪੰਜਾਬੀ ਵਿੱਚ ਕਾਰਕ ਰੂਪ ਚਾਰ ਤਰ੍ਹਾਂ ਦੇ ਹੁੰਦੇ ਹਨ

ਕ੍ਰਮ ਨੰਬਰਕਿਸਮ ਦਾ ਨਾਮ
1.ਸਧਾਰਣ ਰੂਪ
2.ਸੰਬੋਧਕੀ ਰੂਪ
3.ਸਮਿਲਿਤ ਸੰਬੰਧਕੀ ਰੂਪ
4.ਸੰਬੋਧਨ ਰੂਪ
karak di paribhasha ate kisma

1. ਸਧਾਰਣ ਰੂਪ

ਪਰਿਭਾਸ਼ਾ : ਉਹ ਰੂਪ ਜਿਸ ਵਿੱਚ ਕਿਸੇ ਵੀ ਕਾਰਕ ਚਿੰਨ੍ਹ‘ ਦਾ ਪ੍ਰਯੋਗ ਕੀਤਾ ਗਿਆ ਹੋਵੇ|
ਜਿਵੇਂ:

  • ਮੁੰਡੇ ਫੁਟਬਾਲ ਖੇਡਦੇ ਹਨ।

ਇਸ ਵਾਕ ਵਿੱਚ ‘ਮੁੰਡੇ’ ਤੇ ‘ ਫੁਟਬਾਲ‘ ਸਾਧਾਰਣ ਰੂਪ ਹਨ। ਇਨ੍ਹਾਂ ਵਿੱਚ ਕਿਸੇ ਵੀ ਕਾਰਕ ਚਿੰਨ੍ਹ ਦਾ ਪ੍ਰਯੋਗ ਨਹੀਂ ਹੋਇਆ ਹੈ।

2. ਸੰਬੋਧਕੀ ਰੂਪ

ਪਰਿਭਾਸ਼ਾ : ਜਿਸ ਰੂਪ ਵਿੱਚ ਕਿਸੇ ਸੰਬੰਧ ਕਾਰਕ ਦਾ ਪ੍ਰਯੋਗ ਕੀਤਾ ਗਿਆ ਹੋਵੇ|
ਜਿਵੇਂ:

  • ਸ਼ਿਕਾਰੀ ਨੇ ਸ਼ੇਰ ਨੂੰ ਗੋਲੀ ਨਾਲ ਮਾਰਿਆ।

ਇਸ ਵਾਕ ਵਿੱਚ ਸ਼ਿਕਾਰੀ, ਸ਼ੇ ਰ ‘ ਤੇ’ ਗੋਲੀ ‘ ਤਿੰਨ ਸੰਬੰਧਕੀ ਰੂਪ ਹਨ। ਵਾਕ ਵਿੱਚ ਇਨ੍ਹਾਂ ਨਾਲ ਨੇ ’ ‘ ਨੂੰ’ ਤੇ ‘ ਨਾਲ’ ਤਿੰਨ ਸੰਬੰਧਕਾਂ ਦਾ ਪ੍ਰਯੋਗ ਕੀਤਾ ਗਿਆ ਹੈ।

3. ਸਮਿਲਿਤ ਸੰਬੰਧਕੀ ਰੂਪ

ਪਰਿਭਾਸ਼ਾ– ਵਾਕ ਦਾ ਉਹ ਰੂਪ ਜਿਸ ਵਿੱਚ ਸੰਬੰਧਕ ਸਮਾਇਆ ਹੋਇਆ ਹੋਵੇ|
ਜਿਵੇਂ:

  • ਸੀਤਾ ਸਕੂਲੋ ਆ ਕੇ ਪੜ੍ਹਨ ਬੈਠ ਗਈ।

ਇਸ ਵਾਕ ਵਿੱਚ ‘ ਸਕੂਲੋਂ (ਸਕੂਲ ਤੋਂ) ਅਤੇ’ ਪੜ੍ਹਨ (ਪੜ੍ਹਨ ਵਿੱਚ) ਦੋ ਸਸਿਲਿਤ ਸੰਬੰਧਕਾਂ ਦਾ ਮਿਸ਼ਰਣ ਹੈ।

4. ਸੰਬੋਧਨ ਰੂਪ

ਪਰਿਭਾਸ਼ਾ-  ਜਿਸ ਰੂਪ ਨਾਲ ਵਾਕ ਵਿੱਚ ਸੰਬੋਧਨ ਕੀਤਾ ਗਿਆ ਹੋਏ। ਉਸ ਵਾਕ ਵਿੱਚ ਵਿਸਮਿਕ ਸ਼ਬਦ ਜਰੂਰ ਹੁੰਦਾ ਹੈ।

  •  ਪਰਮਾਤਮਾ ! ਮੈਨੂੰ ਮਾਫ਼ ਕਰੀਂ।
  • ਉਏ ਬੱਚਿਓ ! ਪੜਿਆ ਕਰੋ।

ਇਨ੍ਹਾਂ ਵਾਕਾਂ ਵਿੱਚ ‘ਹੇ ਪਰਮਾਤਮਾ’ ਤੇ ਉਏ ਬੱਚਿਓਂ ਸੰਬੋਧਨ ਰੂਪ ਹਨ।

FAQ

ਪ੍ਰਸ਼ਨ- 1. ਕਾਰਕ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ : ਕਿਸੇ ਵਾਕ ਵਿਚ ਨਾਵ ਜਾਂ ਪੜਨਾਂਵ ਦਾ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪ ਕਾਰਕ ਅਖਵਾਉਂਦੇ ਹਨ।

ਪ੍ਰਸ਼ਨ- 2. ਕਾਰਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ?

ਉੱਤਰ– ਪੰਜਾਬੀ ਵਿੱਚ ਕਾਰਕ ਅੱਠ ਤਰ੍ਹਾਂ ਦੇ ਹੁੰਦੇ ਹਨ।
6. ਸੰਬੰਧ ਕਾਰਕ 7. ਅਧਿਕਰਨ ਕਾਰਕ 8. ਸੰਬੋਧਨ ਕਾਰਕ

ਪ੍ਰਸ਼ਨ- 3. ਕਰਤਾ ਕਾਰਕ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ : ਕਿਸੇ ਵਾਕ ਵਿੱਚ ਕਿਰਿਆ ਕਰਨ ਵਾਲੇ ਨਾਵ ਜਾਂ ਪੜਨਾਂਵ ਨੂੰ ‘ਕਰਤਾ ਕਾਰਕ ‘ ਕਿਹਾ ਜਾਂਦਾ ਹੈ|

ਪ੍ਰਸ਼ਨ- 4. ਸੰਪਰਦਾਨ ਕਾਰਕ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ – ਵਾਕ ਦਾ ਕਰਤਾ ਜਿਸ ਵਾਕ ਵਿੱਚ ਨਾਂਵ ਜਾਂ ਪੜਨਾਂਵ ਲਈ ਕਾਰਜ ਕਰਦੇ ਹਨ, ਉਨ੍ਹਾਂ ਨੂੰ ‘ ਸੰਪਰਦਾਨ ਕਾਰਕ ਆਖਦੇ ਹਨ।

ਪ੍ਰਸ਼ਨ- 5. ਅਪਾਦਾਨ ਕਾਰਕ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ- ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਤੋਂ ਕਿਰਿਆ ਦਾ ਕੰਮ ਅਰੰਭ ਹੋਏ ਜਾਂ ਵੱਖ ਹੋਣ ਦਾ ਭਾਵ ਦੱਸੇ, ਉਹ’ ਅਪਾਦਾਨ ਕਾਰਕ ‘ ਅਖਵਾਉਂਦੇ ਹਨ।

ਪ੍ਰਸ਼ਨ- 6. ਸੰਬੰਧ ਕਾਰਕ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ – ਵਾਕ ਵਿੱਚ ਕਿਸੇ ਨਾਂ ਜਾਂ ਪੜਨਾਂਵ ਦਾ ਕਿਸੇ ਦੂਜੇ ਨਾਂਵ ਜਾਂ ਪੜਨਾਂਵ ਨਾਲ ਮਾਲਕੀ ਸੰਬੰਧ ਨੂੰ ਪ੍ਰਗਟ ਕਰਦਾ ਹੈ ਉਹ ਸੰਬੰਧ ਕਾਰਕ ‘ ਅਖਵਾਉਂਦਾ ਹੈ।

ਪ੍ਰਸ਼ਨ- 7. ਅਧਿਕਰਨ ਕਾਰਕ ਦੀ ਪਰਿਭਾਸ਼ਾ ਲਿਖੋ?

ਉੱਤਰ– ਪਰਿਭਾਸ਼ਾ – ਵਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਂਵ ਜਾਂ ਪੜਨਾਂਵ ਤੇ ਨਿਰਭਰ ਜਾਂ ਜਿਸ ਥਾਂ ਹੋਏ, ਉਹ ‘ ਅਧਿਕਰਨ ਕਾਰਕ ਅਖਵਾਉਂਦੇ ਹਨ।

Leave a comment