ਇਸ ਪੋਸਟ ਵਿਚ ਕਿਰਿਆ ਵਿਸ਼ੇਸ਼ਣ (kriya visheshan di pribhasha ate kisma), ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ( kriya visheshan di pribhasha ) ਅਤੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ( kriya visheshan di kisma ) ਨੂੰ ਸੋਖੀ ਭਾਸ਼ਾ ਵਿਚ ਵਿਸਤਾਰ ਨਾਲ ਸਮਝਾਇਆ ਗਯਾ ਹੈ|
ਪਰਿਭਾਸ਼ਾ- ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸਣ ਉਨਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਜਿਵੇਂ-
- ਰਾਮ ਬਹੁਤ ਤੇਜ਼ ਦੌੜਦਾ ਹੈ
- ਰਾਮ ਅਤਿ ਚੰਗਾ ਦੌੜਾਕ ਹੈ।
- ਰਾਮ ਬਹੁਤ ਤੇਜ਼ ਦੌੜਦਾ ਹੈ।
ਕਿਰਿਆ – ਵਿਸ਼ੇਸ਼ਣ ਦੀਆਂ ਕਿਸਮਾਂ

ਕਿਰਿਆ – ਵਿਸ਼ੇਸ਼ਣ ਦੇ ਪ੍ਰਕਾਰ ਅੱਠ ਹੁੰਦੇ ਹਨ।
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਕਾਲ ਵਾਚਕ ਕਿਰਿਆ-ਵਿਸ਼ੇਸ਼ਣ |
2. | ਸਥਾਨ-ਵਾਚਕ-ਕਿਰਿਆ-ਵਿਸ਼ੇਸ਼ਣ |
3. | ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣਪ੍ਰਕਾਰ |
4. | ਮਿਣਤੀ ਵਾਚਕ ਕਿਰਿਆ-ਵਿਸ਼ੇਸ਼ਣ |
5. | ਸੰਖਿਆ ਜਾਂ ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ |
6. | ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ |
7. | ਕਾਰਣ-ਵਾਚਕ ਕਿਰਿਆ ਵਿਸ਼ੇਸ਼ਣ |
8. | ਤਾਕੀਦ-ਵਾਚਕ ਕਿਰਿਆ ਵਿਸ਼ੇਸ਼ਣ |
1. ਕਾਲ ਵਾਚਕ ਕਿਰਿਆ-ਵਿਸ਼ੇਸ਼ਣ (Adverb of Time)
ਪਰਿਭਾਸ਼ਾ – ਜਿਨ੍ਹਾਂ ਸ਼ਬਦਾਂ ਰਾਹੀਂ ਕਿਰਿਆ ਹੋਣ ਦੇ ਸਮੇਂ ਦਾ ਪਤਾ ਲੱਗੇ, ਉਨ੍ਹਾਂ ਨੂੰ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ|
ਜਿਵੇਂ-
- ਅੱਜ
- ਕੱਲ੍ਹ
- ਪਰਸੋਂ
- ਹੁਣ
- ਸਵੇਰੇ
- ਦੁਪਹਿਰੇ
- ਕੁਵੇਲੇ
ਵਾਕਾਂ ਵਿਚ ਵਰਤੋਂ|
- ਅੱਜ ਮੇਰਾ ਪੇਪਰ ਹੈ।
- ਉਹ ਕੁਵੇਲੇ ਆਇਆ।
- ਜਦੋਂ ਅਸੀਂ ਆਏ, ਉਹ ਚਲਾ ਗਿਆ ਸੀ।
2. ਸਥਾਨ-ਵਾਚਕ-ਕਿਰਿਆ-ਵਿਸ਼ੇਸ਼ਣ (Adverb of Place)
ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਪਤਾ ਲੱਗੇ, ਉਹ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
ਜਿਵੇਂ-
- ਅੰਦਰ
- ਬਾਹਰ
- ਇਧਰ
- ਉਧਰ
- ਸੱਜੇ
- ਖੱਬੇ
- ਨੇੜੇ
- ਦੂਰ
- ਉੱਤੇ
- ਥੱਲੇ
ਵਾਕਾਂ ਵਿਚ ਵਰਤੋਂ|
- ਅਸੀਂ ਹੇਠਾਂ ਬੈਠਦੇ ਹਾਂ।
- ਉਹ ਬਾਹਰ ਖੜੇ ਹਨ।
- ਤੁਸੀਂ ਦੂਰ ਕਿਉਂ ਖੜ੍ਹੇ ਹੋ।
3. ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ (Adverb of manners)
ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕਰਨ ਦੇ ਢੰਗ ਦਾ ਪਤਾ ਲੱਗੇ ਉਨ੍ਹਾਂ ਨੂੰ ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਜਿਵੇਂ-
- ਹੌਲੀ
- ਤੇਜ਼
- ਇਵੇਂ
- ਕਿਵੇਂ
- ਰੁਕ ਕੇ
- ਇਸ ਤਰ੍ਹਾਂ
ਵਾਕਾਂ ਵਿਚ ਵਰਤੋਂ|
- ਰਾਜੂ ਤੇਜ਼-ਤੇਜ਼ ਤੁਰਦਾ ਹੈ।
- ਉਹ ਰੁਕ-ਰੁਕ ਕੇ ਤੁਰਦਾ ਹੈ।
- ਤੁਸੀਂ ਕਿਵੇਂ ਤੁਰਦੇ ਹੋ।
4. ਮਿਣਤੀ ਵਾਚਕ ਕਿਰਿਆ-ਵਿਸ਼ੇਸ਼ਣ (Adverb of Quantity)
ਪਰਿਭਾਸ਼ਾ– ਜਿਨ੍ਹਾਂ ਸ਼ਬਦਾਂ ਰਾਹੀ ਕਿਰਿਆ ਦੀ ਮਿਣਤੀ ਜਾਂ ਪਰਮਾਣ ਦਾ ਪਤਾ ਲੱਗੇ|
ਜਿਵੇਂ –
- ਕੁਝ
- ਘੱਟ
- ਵੱਧ
- ਬਹੁਤਾ
- ਥੋੜਾ
- ਜਿੰਨਾ
- ਕਿੰਨਾ
- ਇੰਨਾ
ਵਾਕਾਂ ਵਿਚ ਵਰਤੋਂ|
- ਮੈਨੂੰ ਘੱਟ ਮਿੱਠੇ ਵਾਲੀ ਚਾਹ ਦਿਉ।
- ਤੁਹਾਨੂੰ ਥੋੜਾ ਦੁੱਧ ਚਾਹੀਦਾ ਹੈ।
- ਇਸ ਡੱਬੇ ਵਿੱਚ ਕਿੰਨ੍ਹਾਂ ਘਿਉ ਹੈ।
5. ਸੰਖਿਆ ਜਾਂ ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ (Adverb of Numbers)
ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦੀ ਗਿਣਤੀ, ਜਾਂ ਵਾਰੀ ਦਾ ਪਤਾ ਲੱਗੇ ਉਹ ਸੰਖਿਆ ਜਾਂ ਗਿਣਤੀ-ਵਾਚਕ ਵਿਸ਼ੇਸ਼ਣ ਹੁੰਦੇ ਹਨ|
ਜਿਵੇਂ-
- ਕਈ ਵਾਰੀ
- ਇਕ ਇਕ
- ਦੋ-ਦੋ
- ਕਦੀ ਕਦਾਈਂ
- ਘੜੀ-ਮੁੜੀ
- ਦੁਬਾਰਾ
- ਵਾਰ-ਵਾਰ
ਵਾਕਾਂ ਵਿਚ ਵਰਤੋਂ|
- ਤੁਸੀਂ ਘੜੀ-ਮੁੜੀ ਗਲਤੀ ਕਰਦੇ ਹੋ।
- ਉਹ ਕਦੀ ਕਦਾਈਂ ਚਰਨ ਪਾਉਂਦਾ ਹੈ।
6. ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ (Adverb of Affirmation and Negation)
ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਉਹ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
ਜਿਵੇਂ-
- ਹਾਂ ਜੀ
- ਨਹੀਂ ਜੀ
- ਠੀਕ
- ਹਾਂ
- ਨਾ
- ਬਹੁਤ ਅੱਛਾ
- ਜ਼ਰੂਰ
- ਆਹੋ
ਵਾਕਾਂ ਵਿਚ ਵਰਤੋਂ|
- ਮੈਂ ਤੁਹਾਨੂੰ ਨਹੀਂ ਜਾਣਦਾ।
- ਤੁਸੀਂ ਜਰੂਰ ਸਾਡੇ ਘਰ ਆਉਣਾ।
- ਹਾਂ ਜੀ, ਉਹ ਆਏਗਾ।
7. ਕਾਰਣ-ਵਾਚਕ ਕਿਰਿਆ ਵਿਸ਼ੇਸ਼ਣ (Adverb of Cause)
ਪਰਿਭਾਸ਼ਾ- ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਰਾਹੀ ਕਿਰਿਆ ਦੇ ਕੰਮ ਦੇ ਹੋਣ ਕਾਰਣ ਪਤਾ ਲੱਗੇ ਉਨ੍ਹਾਂ ਨੂੰ ਕਾਰਣ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਜਿਵੇਂ-
- ਇਸ ਕਰਕੇ
- ਤਾਂ ਹੀ
- ਸੋ
- ਕਿਉਂਕਿ
- ਕਿਉਂਜੁ
ਵਾਕਾਂ ਵਿਚ ਵਰਤੋਂ|
- ਮੈਂ ਸਕੂਲ ਨਹੀਂ ਗਿਆ ਕਿਉਂਕਿ ਮੈਂ ਬੀਮਾਰ ਸੀ।
- ਤੁਸੀਂ ਲੇਟ ਹੋ ਗਏ, ਇਸ ਕਰਕੇ ਬੱਸ ਨਿਕਲ ਲਈ।
- ਮਿਹਨਤ ਕਰੋਗੇ ਤਾਂ ਹੀ ਪਾਸ ਹੋਵੋਗੇ।
8. ਤਾਕੀਦ-ਵਾਚਕ ਕਿਰਿਆ ਵਿਸ਼ੇਸ਼ਣ (Adverb of Emphasis)
ਪਰਿਭਾਸ਼ਾ- ਪਰਿਭਾਸ਼ਾ- ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਦਾ ਜਿਨ੍ਹਾਂ ਸ਼ਬਦਾਂ ਰਾਹੀ ਪਤਾ ਲੱਗੇ, ਉਨ੍ਹਾਂ ਸ਼ਬਦ ਨੂੰ ਤਾਕੀਦ ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਦਾ ਹੈ|
ਜਿਵੇਂ-
- ਹੀ
- ਵੀ
- ਤਾਂ
- ਤੇ
- ਬਿਲਕੁਲ
- ਬੇਸ਼ਕ
ਵਾਕਾਂ ਵਿਚ ਵਰਤੋਂ|
- ਮੈਂ ਬਿਲਕੁਲ ਨਹੀਂ ਜਾਣਦਾ ਤੁਸੀਂ ਕੌਣ ਹੋ।
- ਤੁਸੀਂ ਬੇਸ਼ਕ ਆ ਜਾਉ।
- ਉਹ ਵੀ ਖਿਡਾਰੀ ਹੈ।
ਕਿਰਿਆ-ਵਿਸ਼ੇਸ਼ਣ ਦੀਆਂ ਅਵਸਥਾ (Avastha)

ਕਿਰਿਆ-ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ|
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਸਧਾਰਣ ਅਵਸਥਾ |
2. | ਪ੍ਰਸ਼ਨਿਕ ਅਵਸਥਾ |
3. | ਯੋਜਕੀ ਅਵਸਥਾ |
1. ਸਧਾਰਣ ਅਵਸਥਾ (Simle Avastha)
ਪਰਿਭਾਸ਼ਾ- ਜਦੋਂ ਕਿਰਿਆ ਵਿਸ਼ੇਸ਼ਣ ਸਿਰਫ਼ ਕਿਰਿਆ-ਵਿਸ਼ੇਸ਼ਣ ਦਾ ਹੀ ਕੰਮ ਕਰਦੇ ਹਨ, ਤਾਂ ਉਹ ਸਧਾਰਣ ਅਵਸਥਾ ਵਿੱਚ ਹੁੰਦੇ ਹਨ|
ਵਾਕਾਂ ਵਿਚ ਵਰਤੋਂ|
- ਤੁਸੀਂ ਹੌਲੀ-ਹੌਲੀ ਲਿਖਦੇ ਹੋ।
- ਉਹ ਅੱਜ ਆਏਗਾ।
- ਉਹ ਸਵੇਰੇ-ਸਵੇਰੇ ਚਲ ਪਈ।
2. ਪ੍ਰਸ਼ਨਿਕ ਅਵਸਥਾ (Interrogative Avastha )
ਪਰਿਭਾਸ਼ਾ- ਜਦੋਂ ਕਿਰਿਆ ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹਨ ਤਾਂ ਉਹ ਪ੍ਰਸ਼ਨਿਕ ਅਵਸਥਾ ਵਿੱਚ ਹੁੰਦੇ ਹਨ।
ਵਾਕਾਂ ਵਿਚ ਵਰਤੋਂ|
- ਤੁਸੀਂ ਕੀ ਕਰਦੇ ਪਏ ਹੋ?
- ਉਹ ਕਿੱਥੇ ਜਾਵੇਗਾ?
- ਰਾਮ ਕਿਉਂ ਨਹੀਂ ਪੜ੍ਹਦਾ?
3. ਯੋਜਕੀ ਅਵਸਥਾ (Conjunctive Avastha)
ਪਰਿਭਾਸ਼ਾ- ਜਦੋਂ ਕਿਰਿਆ ਵਿੱਚ ਦੋ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਤਾਂ ਊਹ ਯੋਜਕੀ ਅਵਸਥਾ ਵਿੱਚ ਹੁੰਦੇ ਹਨ|
ਵਾਕਾਂ ਵਿਚ ਵਰਤੋਂ|
- ਜਦੋਂ ਤੁਸੀਂ ਰੋਟੀ ਖਾਉਂਗੇ, ਉਦੋਂ ਮੈਂ ਵੀ ਖਾਵਾਂਗਾ।
- ਜਿੱਥੇ ਤੁਸੀਂ ਜਾਉਂਗੇ, ਉੱਥੇ ਰਾਮ ਵੀ ਜਾਏਗਾ।
- ਉਹ ਨਾ ਕੇਵਲ ਚਲਾਕ ਹੈ ਪਰ ਈਮਾਨਦਾਰ ਵੀ ਹੈ।
FAQ
ਉਤਰ – ਪਰਿਭਾਸ਼ਾ- ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣਦੀ ਵਿਸ਼ੇਸ਼ਤਾ ਦੱਸਣ ਉਨਾਂ ਨੂੰ ਕਿਰਿਆ ਵਿਸ਼ੇਸ਼ਣਕਿਹਾ ਜਾਂਦਾ ਹੈ।
ਉਤਰ – ਕਿਰਿਆ – ਵਿਸ਼ੇਸ਼ਣ ਦੇ ਪ੍ਰਕਾਰ ਅੱਠ ਹੁੰਦੇ ਹਨ।
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ, ਉਹ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਹੁੰਦੇ ਹਨ|
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਪਤਾ ਲੱਗੇ, ਉਹ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
ਉਤਰ – ਪਰਿਭਾਸ਼ਾ- ਉਹ ਸ਼ਬਦ ਜਿਨ੍ਹਾਂ ਤੋਂ ਕਿਰਿਆ ਦੇ ਕਰਨ ਦੇ ਢੰਗ ਦਾ ਪਤਾ ਲੱਗੇ ਉਹ ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਮਿਣਤੀ, ਪਰਮਾਣ ਦਾ ਪਤਾ ਲੱਗੇ|
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦੀ ਗਿਣਤੀ, ਜਾਂ ਵਾਰੀ ਦਾ ਪਤਾ ਲੱਗੇ ਉਹ ਸੰਖਿਆ ਜਾਂ ਗਿਣਤੀ-ਵਾਚਕ ਵਿਸ਼ੇਸ਼ਣ ਹੁੰਦੇ ਹਨ|
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਉਹ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਕਾਰਣ ਦਾ ਪਤਾ ਲੱਗੇ ਉਹ ਕਾਰਣ-ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
ਉਤਰ – ਪਰਿਭਾਸ਼ਾ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਦਾ ਪਤਾ ਲੱਗੇ, ਉਹ ਤਾਕੀਦ ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਦਾ ਹੈ|
2 thoughts on “ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ”