ਇਸ ਪੋਸਟ ਵਿਚ ਤੁਹਾਨੂੰ ਲਿੰਗ (Ling in punjabi), ਲਿੰਗ ਦੀ ਪਰਿਭਾਸ਼ਾ (Ling di pribhasha), ਲਿੰਗ ਦੀਆਂ ਕਿਸਮਾਂ (ling di kisma) ਨੂੰ ਉਦਾਹਰਨਾਂ ਨਾਲ ਬਹੁਤ ਹੀ ਵੜਿਆ ਤਰੀਕੇ ਨਾਲ ਸਮਝਾਯਾ ਗਯਾ ਹੈ|
ਪਰਿਭਾਸ਼ਾ– ਜਿਹੜੇ ਸ਼ਬਦਾਂ ਤੋਂ ਉਨ੍ਹਾਂ ਦੇ ਨਰ ਜਾਂ ਮਾਦਾ ਅਰਥਾਤ ਮਰਦਾਂਵੇਂ ਜਾਂ ਜਨਾਨਾ ਰੂਪ ਸੰਬੰਧੀ ਜਾਣਕਾਰੀ ਮਿਲਦੀ ਹੈ, ਵਿਆਕਰਨ ਵਿੱਚ ਉਨ੍ਹਾਂ ਸ਼ਬਦਾਂ ਨੂੰ ਲਿੰਗ ਆਖਦੇ ਹਨ||
ਜਿਵੇਂ–
- ਸ਼ੇਰ
- ਮੋਰ
- ਕਵੀ
- ਧੋਬਣ
- ਢੋਲ
- ਪੱਖੀ
ਲਿੰਗ ਦੇ ਉਦਾਹਰਣ
- ਕੁੜ੍ਹੀ ਪੜ੍ਹ ਰਹੀ ਹੈ।
- ਮੋਰ ਪੈਲ ਪਾ ਰਿਹਾ ਹੈ।
- ਪੱਖੀ ਬਹੁਤ ਸੁੰਦਰ ਹੈ।
ਇਨ੍ਹਾਂ ਵਾਂਕਾ ਵਿਚਲੇ ਮੋਟੇ ਸ਼ਬਦ ਲਿੰਗ ਹਨ।
ਲਿੰਗ ਦੀਆਂ ਕਿਸਮਾਂ

ਲਿੰਗ ਦੀਆਂ ਦੋ ਕਿਸਮ ਹੁੰਦੀਆਂ ਹਨ|
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਪੁਲਿੰਗ |
2. | ਇਸਤਰੀ ਲਿੰਗ |
1. ਪੁਲਿੰਗ
ਪਰਿਭਾਸ਼ਾ– ਜਿਹੜੇ ਨਾਵ ਸ਼ਬਦਾਂ ਤੋਂ ਉਨ੍ਹਾਂ ਦੇ ਨਰ ਜਾਂ ਮਰਦਾਵੇਂ ਰੂਪ ਦੀ ਜਾਣਕਾਰੀ ਮਿਲਦੀ ਹੈ, ਉਨ੍ਹਾਂ ਸ਼ਬਦਾਂ ਨੂੰ ਪੁਲਿੰਗ ਆਖਦੇ ਹਨ|
ਜਿਵੇਂ-
- ਮੁੰਡਾ
- ਘੋੜਾ
- ਮਾਲੀ
- ਸੁਨਿਆਰਾ
- ਕਵੀ
ਪੁਲਿੰਗ ਦੇ ਉਦਾਹਰਣ|
- ਮੁੰਡਾ ਬਹੁਤ ਸੋਹਣਾ ਹੈ।
- ਸੋਟਾ ਬਹੁਤ ਮਜ਼ਬੂਤ ਹੈ।
ਇਨ੍ਹਾਂ ਵਾਂਕਾ ਵਿਚਲੇ ਮੋਟੇ ਸ਼ਬਦ ਪੁਲਿੰਗ ਰੂਪ ਵਾਲੇ ਹਨ।
2. ਇਸਤਰੀ ਲਿੰਗ
ਪਰਿਭਾਸ਼ਾ– ਜਿਹੜੇ ਸ਼ਬਦਾਂ ਤੋਂ ਉਨ੍ਹਾਂ ਦੇ ਮਾਦਾ ਜਾਂ ਜਨਾਨਾਂ ਰੂਪ ਸੰਬੰਧੀ ਜਾਣਕਾਰੀ ਮਿਲਦੀ ਹੈ, ਵਿਆਕਰਨ ਵਿੱਚ ਉਨ੍ਹਾਂ ਸ਼ਬਦਾਂ ਨੂੰ ਇਸਤਰੀ ਲਿੰਗ ਆਖਦੇ ਹਨ|
ਜਿਵੇਂ–
- ਕੁੜੀ
- ਗਾਂ
- ਸ਼ੇਰਨੀ
- ਭਗਤਣੀ
- ਸੂਬੇਦਾਰਨੀ
ਇਸਤਰੀ ਲਿੰਗ ਦੇ ਉਦਾਹਰਣ
- ਕੁੜੀ ਗੀਤ ਗਾ ਰਹੀ ਹੈ।
- ਇਹ ਗਾਂ ਬਹੁਤ ਸੁੰਦਰ ਹੈ।
ਇਨ੍ਹਾਂ ਵਾਂਕਾ ਵਿਚਲੇ ਮੋਟੇ ਸ਼ਬਦ ਇਸਤਰੀ ਲਿੰਗ ਰੂਪ ਵਾਲੇ ਹਨ।
ਬੇਜਾਨ ਵਸਤਾਂ ਦੀ ਵੰਡ ਵੀ ਵਿਆਕਰਨ ਵਿੱਚ ਪੁਲਿੰਗ ਜਾਂ ਇਸਤਰੀ ਲਿੰਗ ਵਿਚ ਕੀਤੀ ਜਾਂਦੀ ਹੈ|
ਜਿਵੇਂ–
- ਕਾਰ
- ਕੁਰਸੀ
- ਸੋਟਾ
- ਕਿਤਾਬ
- ਚਰਖਾ
- ਢੋਲ
- ਢੋਲਕੀ
- ਕਹੀ
- ਪਤੀਲਾ
- ਪਤੀਲੀ
- ਟੋਪ
- ਟੋਪੀ
ਲਿੰਗ ਬਦਲੀ ਦੇ ਮੁਖ ਨਿਯਮ |
ਜੇਕਰ ਪੁਲਿੰਗ ਨਾਂਵ ਦਾ ਅਖੀਰਲਾ ਵਰਨ ਮੁਕਤਾ ਹੋਵੇ ਤਾਂ ਹੇਠਲੇ ਨਿਯਮਾਂ ਅਨੁਸਾਰ ਇਸਤਰੀ ਲਿੰਗ ਬਣਾਏ ਜਾਦੇ ਹਨ|
1. ਬਿਹਾਰੀ ਲਾ ਕੇ
ਪੁਲਿੰਗ | ਇਸਤਰੀ ਲਿੰਗ |
ਸੁਨਿਆਰ | ਸੁਨਿਆਰੀ |
ਬਾਂਦਰ | ਬਾਂਦਰੀ |
ਕਬੂਤਰ | ਕਬੂਤਰੀ |
ਗੁੱਜਰ | ਗੁੱਜਰੀ |
ਘੁਮਿਆਰ | ਘੁਮਿਆਰੀ |
ਕੁੱਕੜ | ਕੁੱਕੜੀ |
ਬਘਿਆੜ | ਬਘਿਆੜੀ |
ਲੂੰਬੜ | ਲੂੰਬੜੀ |
ਗਿੱਦੜ | ਗਿਦੜੀ |
ਬ੍ਰਾਹਮਣ | ਬ੍ਰਾਹਮਣੀ |
ਵਕੀਲ | ਵਕੀਲਣੀ |
ਤਰਖਾਣ | ਤਰਖਾਣੀ |
ਹੱਡ | ਹੱਡੀ |
ਟੋਪ | ਟੋਪੀ |
ਹਿਰਨ | ਹਿਰਨੀ |
ਜੱਟ | ਜੱਟੀ |
ਬੱਦਲ | ਬੱਦਲੀ |
ਭੂੰਡ | ਭੂੰਡੀ |
2. ਅੰਤ ਵਿੱਚ ‘ ਨੀ ਲਾ ਕੇ
ਪੁਲਿੰਗ | ਇਸਤਰੀ ਲਿੰਗ |
ਸੂਰ | ਸੂਰਨੀ |
ਮੋਰ | ਮੋਰਨੀ |
ਸੇਵਾਦਾਰ | ਸੇਵਾਦਾਰਨੀ |
ਸਰਦਾਰ | ਸਰਦਾਰਨੀ |
ਲੁਹਾਰ | ਲੁਹਾਰਨੀ |
ਠੇਕੇਦਾਰ | ਠੇਕੇਦਾਰਨੀ |
ਠਾਣੇਦਾਰ | ਠਾਣੇਦਾਰਨੀ |
ਸ਼ੇਰ | ਸ਼ੇਰਨੀ |
ਹੌਲਦਾਰ | ਹੌਲਦਾਰਨੀ |
3. ਅੰਤ ਵਿੱਚ ਣੀ ’ ਲਾ ਕੇ
ਪੁਲਿੰਗ | ਇਸਤਰੀ ਲਿੰਗ |
ਸਾਧ | ਸਾਧਣੀ |
ਸੱਪ | ਸੱਪਣੀ |
ਉਸਤਾਦ | ਉਸਤਾਦਣੀ |
ਰਿੱਛ | ਰਿੱਛਣੀ |
ਕੁੜਮ | ਕੁੜਮਣੀ |
ਵਕੀਲ | ਵਕੀਲਣੀ |
ਸੰਤ | ਸੰਤਣੀ |
ਭਗਤ | ਭਗਤਣੀ |
ਊਠ | ਊਠਣੀ |
4. ਅੰਤ ਵਿੱਚ ਲਾ ਕੇ
ਪੁਲਿੰਗ | ਇਸਤਰੀ ਲਿੰਗ |
ਗਾਇਕ | ਗਾਇਕਾ |
ਅਧਿਆਪਕ | ਅਧਿਆਪਿਕਾ |
ਉਪਦੇਸ਼ਕ | ਉਪਦੇਸ਼ਿਕਾ |
ਲੇਖਕ | ਲੇਖਿਕਾ |
ਨਾਇਕ | ਨਾਇਕਾ |
ਨਿਰਦੇਸ਼ਕ | ਨਿਰਦੇਸ਼ਿਕਾ |
5. ਅੰਤ ਵਿੱਚ ਹੈ ਅਤੇ ਈ ’ ਲਾ ਕੇ|
ਪੁਲਿੰਗ | ਇਸਤਰੀ ਲਿੰਗ |
ਦਿਓਰ | ਦਿਓਰਾਣੀ |
ਪੰਡਤ | ਪੰਡਤਾਣੀ |
ਨੌਕਰ | ਨੌਕਰਾਣੀ |
ਸੇਠ | ਸੇਠਾਣੀ |
ਜੇਠ | ਜੇਠਾਣੀ |
ਮਾਸਟਰ | ਮਾਸਟਰਾਣੀ |
6. ਅੰਤ ਵਿੱਚ ‘ ੜੀ’ ਲਾ ਕੇ
ਪੁਲਿੰਗ | ਇਸਤਰੀ ਲਿੰਗ |
ਖੰਭ | ਖੰਬੜੀ |
ਸੰਦੂਕ | ਸੰਦੂਕੜੀ |
ਬਾਲ | ਬਾਲੜੀ |
ਪੱਗ | ਪੱਗੜੀ |
ਚੰਮ | ਚਮੜੀ |
ਲਿੰਗ ਬਦਲੋ pdf
ਜੇਕਰ ਪੁਲਿੰਗ ਨਾਂਵ ਦੇ ਅਖੀਰਲੇ ਵਰਨ ਨਾਲ ਕੰਨਾ ਲੱਗਾ ਹੋਵੇ ਤਾਂ ਹੇਠਲੇ ਨਿਯਮਾਂ ਅਨੁਸਾਰ ਇਸਤਰੀ ਲਿੰਗ ਬਣਾਏ ਜਾਂਦੇ ਹਨ|
1. ਅੰਤ ਵਿੱਚ ਕੰਨੇ ( ਾ) ਦੀ ਥਾਂ ਬਿਹਾਰੀ ( ੀ) ਲਾ ਕੇ
ਪੁਲਿੰਗ | ਇਸਤਰੀ ਲਿੰਗ |
ਘੋੜਾ | ਘੋੜੀ |
ਤੋਤਾ | ਤੋਤੀ |
ਮਾਮਾ | ਮਾਮੀ |
ਚਾਚਾ | ਚਾਚੀ |
ਦਾਦਾ | ਦਾਦੀ |
ਪੱਖਾ | ਪੱਖੀ |
ਟੋਲਾ | ਟੋਲੀ |
ਸੋਟਾ | ਸੋਟੀ |
ਕਿਰਲਾ | ਕਿਰਲੀ |
ਬੱਚਾ | ਬੱਚੀ |
ਨਾਨਾ | ਨਾਨੀ |
ਕੁੱਤਾ | ਕੁੱਤੀ |
2. ਅੰਤ ਵਿੱਚ ਕੰਨੇ ਦੀ ਥਾਂ ‘ ਨ’ ਲਾ ਕੇ|
ਪੁਲਿੰਗ | ਇਸਤਰੀ ਲਿੰਗ |
ਸਪੇਰਾ | ਸਪੇਰਨ |
ਠਠੇਰਾ | ਠਠੇਰਨ |
ਹਤਿਆਰਾ | ਹਤਿਆਰਨ |
ਮਛੇਰਾ | ਮਛੇਰਨ |
ਲੁਟੇਰਾ | ਲੁਟੇਰਨ |
ਭਠਿਆਰਾ | ਭਠਿਆਰਨ |
ਜੇਕਰ ਪੁਲਿੰਗ ਨਾਂਵ ਦੇ ਅਖੀਰਲੇ ਵਰਨ ਨਾਲ ਬਿਹਾਰੀ ਲੱਗੀ ਹੋਵੇ ਤਾਂ ਹੇਠਲੇ ਨਿਯਮਾਂ ਅਨੁਸਾਰ ਇਸਤਰੀ ਲਿੰਗ ਬਣਾਏ ਜਾਂਦੇ ਹਨ|
1. ਅੰਤ ਵਿੱਚ ਬਿਹਾਰੀ ਦੀ ਥਾਂ ਣ ਜਾਂ ਨ ਲਗਾ ਕੇ
ਪੁਲਿੰਗ | ਇਸਤਰੀ ਲਿੰਗ |
ਗੁਆਂਢੀ | ਗੁਆਂਢਣ |
ਸਾਥੀ | ਸਾਥਣ |
ਧੋਬੀ | पेघट |
ਦਰਜ਼ੀ | ਦਰਜਣ |
ਪੰਜਾਬੀ | ਪੰਜਾਬਣ |
ਮਾਲੀ | ਮਾਲਣ |
ਸ਼ਹਿਰੀ | ਸ਼ਹਿਰਨ |
ਕਸ਼ਮੀਰੀ | ਕਸ਼ਮੀਰਨ |
ਖਿਡਾਰੀ | ਖਿਡਾਰਨ |
2. ਅਖੀਰਲੀ ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਕੇ ਤੇ ‘ ਣ’ ਲਾ ਕੇ
ਪੁਲਿੰਗ | ਇਸਤਰੀ ਲਿੰਗ |
ਨਾਈ | ਨਾਇਣ |
ਕਸਾਈ | ਕਸਾਇਣ |
ਸ਼ੁਦਾਈ | ਸ਼ੁਦਾਇਣ |
ਅਰਾਈ | ਅਰਾਇਣ |
ਹਲਵਾਈ | ਹਲਵਾਇਣ |
ਈਸਾਈ | ਈਸਾਇਣ |
3. ਬਿਹਾਰੀ ਦੀ ਥਾਂ ‘ ਨ’ ਜਾਂ ‘ ਨੀ’ ਲਾ ਕੇ|
ਪੁਲਿੰਗ | ਇਸਤਰੀ ਲਿੰਗ |
ਸ਼ਹਿਰੀ | ਸ਼ਹਿਰਨ |
ਜੁਆਰੀ | ਜੁਆਰਨ |
ਪਤੀ | ਪਤਨੀ |
ਲਿਖਾਰੀ | ਲਿਖਾਰਨ |
ਖਿਡਾਰੀ | ਖਿਡਾਰਨ |
ਕਸ਼ਮੀਰੀ | ਕਸ਼ਮੀਰਨ |
ਕਈ ਨਾਵਾਂ ਦੇ ਪੁਲਿੰਗ ਤੇ ਇਸਤਰੀ ਲਿੰਗ ਵੱਖ-ਵੱਖ ਸ਼ਬਦਾਂ ਵਾਲੇ ਹਨ|
ਪੁਲਿੰਗ | ਇਸਤਰੀ ਲਿੰਗ |
ਸੁਹਰਾ | ਸੱਸ |
ਭੂਤ | ਚੁੜੇਲ |
ਬਾਪੂ | ਬੇਬੇ |
ਬਲਦ | ਗਾਂ |
ਬਾਦਸ਼ਾਹ | ਮਲਕਾ |
ਮਿੱਤਰ | ਸਹੇਲੀ |
ਪਿਓ | ਮਾਂ |
ਗਭਰੂ | ਮੁਟਿਆਰ |
ਭਰਾ | ਭੈਣ |
ਮੁੰਡਾ | ਕੁੜੀ |
ਫੁੱਫੜ | ਭੂਆ |
ਲਾੜਾ | ਵਹੁਟੀ |
ਨਰ | ਮਾਦਾ |
ਤਾਇਆ | ਤਾਈ |
ਸਾਹਿਬ | ਮੇਮ |
ਮਰਦ | ਔਰਤ |
ਪੁੱਤਰ | ਧੀ |
ਵਰ | ਕੰਨਿਆ |
ਲਿੰਗ ਬਦਲੋ ਪੰਜਾਬੀ
ਆਕਾਰ ਅਨੁਸਾਰ ਲਿੰਗ ਬਦਲੀ (ਵੱਡਾ ਆਕਾਰ ਪੁਲਿੰਗ, ਛੋਟਾ ਆਕਾਰ ਇਸਤਰੀ ਲਿੰਗ)
ਪੁਲਿੰਗ | ਇਸਤਰੀ ਲਿੰਗ |
ਪੱਖਾ | ਪੱਖੀ |
ਕੜਾਹਾ | ਕੜਾਹੀ |
ਪਤੀਲਾ | ਪਤੀਲੀ |
ਖਾਲ | ਥਾਲੀ |
ਚਮਚਾ | ਚਮਚੀ |
ਮੁੱਖ | ਮੁੱਖੀ |
ਛੁਰਾ | ਛੁਰੀ |
ਟੋਕਰਾ | ਟੋਕਰੀ |
ਕੌਲਾ | ਕੌਲੀ |
ਰੰਬਾ | ਰੰਬੀ |
ਡੱਬਾ | ਡੱਬੀ |
ਕੜਛਾ | ਕੜਛੀ |
ਬਾਟਾ | ਬਾਟੀ |
ਘੜਾ | ਘੜੀ |
ਪਹਾੜ | ਪਹਾੜੀ |
ਕਈ ਸ਼ਬਦਾਂ ਦੇ ਕੇਵਲ ਪੁਲਿੰਗ ਰੂਪ ਤੇ ਕਈਆਂ ਦੇ ਕੇਵਲ ਇਸਤਰੀ ਲਿੰਗ ਹੀ ਮਿਲਦੇ ਹਨ?
ਜਿਵੇਂ :-
ਪੁਲਿੰਗ ਰੂਪ :-
- ਮਕਾਨ
- ਤੇਲ
- ਮੀਂਹ
- ਸੂਰਜ
- ਲੋਹਾ
- ਸ਼ੀਸ਼ਾ
- ਅਨਾਜ
- ਗਗਨ
- ਪਿਆਰ
- ਕਰੋਧ
- ਪਾਣੀ
- ਹੰਕਾਰ
- ਪਤਾਲ
- ਚੰਦ
- ਜੰਗ
- ਅਸਲ
- ਬੰਬ
- ਕਲੇਸ਼
- ਧੀਆਨ
ਇਸਤਰੀ ਲਿੰਗ ਰੂਪ –
- ਗਿਰਝ
- ਇੱਲ
- ਜੂੰ
- ਅੰਗ
- ਸ਼ਾਤੀਂ
- ਤਸਵੀਰ
- ਹਵਾ
- ਧਰਤੀ
- ਕੰਧ
- ਮੁਰਗਾਬੀ
- ਕਾਰ
- ਰਜ਼ਾਈ
- ਚਾਦਰ
- ਜ਼ੋਕ
- ਕੋਇਲ
- ਇਮਾਰਤ
- ਰੁੱਤ
- ਮਿਠਾਸ
- ਸਲੇਟ
- ਭੋਂ
- ਸ਼ਾਂਤੀ
- ਬਿਜਲੀ
- ਛਾਂ
“ ਕਈ ਸ਼ਬਦ ਅਜਿਹੇ ਹੁੰਦੇ ਹਨ ਜੋ ਕਿ ਪੁਲਿੰਗ ਤੇ ਇਸਤਰੀ ਲਿੰਗ ਦੋਵਾਂ ਰੂਪਾਂ ਵਿੱਚ ਹੀ ਵਰਤੇ ਜਾਂਦੇ ਹਨ|
ਜਿਵੇਂ–
- ਮੈਂ
- ਅਸੀਂ
- ਉਹ
- ਮੈਂ ਪੜ੍ਹਦਾ ਸੀ। (ਪੁਲਿੰਗ)
ਮੈਂ ਪੜ੍ਹਦੀ ਸੀ। (ਇਸਤਰੀ ਲਿੰਗ) - ਦਿੱਲੀ ਗਿਆ ਸੀ। (ਪੁਲਿੰਗ)
ਦਿੱਲੀ ਗਈ ਸੀ। (ਇਸਤਰੀ ਲਿੰਗ) - ਅਸੀਂ ਖੇਡ ਰਹੇ ਹਾਂ (ਪੁਲਿੰਗ)
ਅਸੀਂ ਖੇਡ ਰਹੀਆਂ ਹਾਂ (ਇਸਤਰੀ ਲਿੰਗ) - ਉਹ ਸੁੱਤਾ ਹੈ। (ਪੁਲਿੰਗ)
ਉਹ ਸੁੱਤੀ ਹੈ। (ਇਸਤਰੀ ਲਿੰਗ)
FAQ
ਉੱਤਰ– ਪਰਿਭਾਸ਼ਾ– ਜਿਹੜੇ ਸ਼ਬਦਾਂ ਤੋਂ ਉਨ੍ਹਾਂ ਦੇ ਨਰ ਜਾਂ ਮਾਦਾ ਅਰਥਾਤ ਮਰਦਾਂਵੇਂ ਜਾਂ ਜਨਾਨਾ ਰੂਪ ਸੰਬੰਧੀ ਜਾਣਕਾਰੀ ਮਿਲਦੀ ਹੈ, ਵਿਆਕਰਨ ਵਿੱਚ ਉਨ੍ਹਾਂ ਸ਼ਬਦਾਂ ਨੂੰ ਲਿੰਗ ਆਖਦੇ ਹਨ||
ਉੱਤਰ– ਪਰਿਭਾਸ਼ਾ– ਜਿਹੜੇ ਨਾਵ ਸ਼ਬਦਾਂ ਤੋਂ ਉਨ੍ਹਾਂ ਦੇ ਨਰ ਜਾਂ ਮਰਦਾਵੇਂ ਰੂਪ ਦੀ ਜਾਣਕਾਰੀ ਮਿਲਦੀ ਹੈ, ਉਨ੍ਹਾਂ ਸ਼ਬਦਾਂ ਨੂੰ ਪੁਲਿੰਗ ਆਖਦੇ ਹਨ|
ਉੱਤਰ– ਪਰਿਭਾਸ਼ਾ– ਜਿਹੜੇ ਸ਼ਬਦਾਂ ਤੋਂ ਉਨ੍ਹਾਂ ਦੇ ਮਾਦਾ ਜਾਂ ਜਨਾਨਾਂ ਰੂਪ ਸੰਬੰਧੀ ਜਾਣਕਾਰੀ ਮਿਲਦੀ ਹੈ, ਵਿਆਕਰਨ ਵਿੱਚ ਉਨ੍ਹਾਂ ਸ਼ਬਦਾਂ ਨੂੰ ਇਸਤਰੀ ਲਿੰਗ ਆਖਦੇ ਹਨ|
ਉੱਤਰ– ਮੁੰਡਾ, ਘੋੜਾ, ਮਾਲੀ, ਸੁਨਿਆਰਾ, ਕਵੀ|
ਉੱਤਰ– ਕੁੜੀ, ਗਾਂ, ਸ਼ੇਰਨੀ, ਭਗਤਣੀ, ਸੂਬੇਦਾਰਨੀ|
ਉੱਤਰ– ਕਾਂ ਦਾ ਇਸਤਰੀ ਲਿੰਗ ਮਾਦਾ ਕਾਂ
2 thoughts on “ਲਿੰਗ ਬਦਲੀ ਦੇ ਨਿਯਮ in Punjabi”