Man Jite Gag Jeet Lekh In Punjabi | ਮਨਿ ਜੀਤੇ ਜਗ ਜੀਤੁ

Man Jite Gag Jeet Lekh In Punjabi ‘ਮਨਿ ਜੀਤੇ ਜਗ ਜੀਤੁ :- ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਸਰਵੋਤਮ ਬਾਣੀ ਜਪੁਜੀ ਸਾਹਿਬ ਦੀ 27 ਵੀਂ ਪਾਉੜੀ ਦੀ ਇਕ ਤੁਕ ਹੈ ”। ਇਸ ਵਿਚ ਗੁਰੂ ਸਾਹਿਬ ਨੇ ਇਕ ਅਟਲ ਸਚਾਈ ਨੂੰ ਪੇਸ਼ ਕੀਤਾ ਹੈ। ਇਸਦਾ ਅਰਥ ਹੈ ਕਿ ਮਨ ਜਿੱਤ ਲਿਆ ਤਾਂ ਸਮਝੋ ਸਾਰਾ ਸੰਸਾਰ ਜਿੱਤ ਲਿਆ (Man Jite Gag Jeet Lekh In Punjabi)। ਪਰ ਸਵਾਲ ਇਹ ਹੈ ਕਿ ਮਨ ਕਿਵੇ ਜਿਤਿਆ ਜਾਵੇ ( man kinve jitya jave)। ਮਨ ਨੂੰ ਜੀਤਣ ਤੋਂ ਕੀ ਭਾਵ ਹੈ (man nu jeetan to ki bhav he)।

ਮਨਿ ਜੀਤੇ ਜਗ ਜੀਤੁ ( Man Jite Gag Jeet )

Man Jite Gag Jeet

ਪੁਰਾਤਨ ਯਤਨ

ਸਾਧੂ ਸੰਤ ਘਰ ਬਾਹਰ ਤਿਆਗ ਕੇ ਜੰਗਲਾਂ ਵਿਚ ਭੁੱਖੇ ਪਿਆਸੇ ਤਪੱਸਿਆ ਕਰਕੇ ਆਪਣੇ ਮਨ ਨੂੰ ਮਾਰਨ ਦਾ ਯਤਨ ਕਰਦੇ ਰਹੇ। ਰਾਜੇ ਮਹਾਰਾਜੇ ਜੰਗ ਜਿੱਤਨ ਦਾ ਯਤਨ ਕਰਦੇ ਰਹੇ। ਇਸ ਕੰਮ ਲਈ ਖੂਨ ਦੀਆਂ ਨਦੀਆਂ ਵਹਾਇਆ ਗਈਆਂ। ਨੈਪੋਲੀਅਨ, ਸਿਕੰਦਰ, ਬਹਾਦਰ ਸ਼ਾਹ ਮਹੁੰਮਦ ਗੋਰੀ ਆਦਿ ਨੇ ਜੰਗ ਜਿੱਤਨ ਲਈ ਕਿੰਨੀਆ ਹੀ ਮਾਸੂਮ ਜਿੰਦੜੀਆਂ ਮੌਤ ਦੇ ਘਾਟ ਉਤਾਰੀਆਂ। ਰੂਹਾਨੀ ਮਨੁਖ ਅਨੁਸਾਰ ਇਹ ਮਾੜੇ ਕੰਮ ਮਨ ਕਰਵਾਂਦਾ ਹੈ। ਅੱਜ ਦੁਨੀਆਂ ਤੇ ਇੰਨ੍ਹਾ ਰਾਜਿਆ ਦਾ ਨਾਮ ਏਨੇ ਸਤਿਕਾਰ ਨਾਲ ਨਹੀਂ ਲਿਆ ਜਾਂਦਾ ਜਿਨ੍ਹਾਂ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਈਸਾ ਮਸੀਹ ਅਤੇ ਮਹਾਤਮਾ ਗਾਂਧੀ ਦਾ ਲਿਆ ਜਾਂਦਾ ਹੈ। ਜਿੰਨ੍ਹਾਂ ਨੇ ਜੱਗ ਨੂੰ ਨਹੀਂ ਸਗੋਂ ਮਨ ਨੂੰ ਜਿੱਤਿਆ

ਦੋ ਸ਼ਕਤੀਆਂ (Man Jite Gag Jeet Lekh In Punjabi)

ਹਰ ਜੀਵ ਅੰਦਰ ਦੋ ਸ਼ਕਤੀਆਂ ਹੁੰਦੀਆਂ ਹਨ। ਦੇਵ ਸ਼ਕਤੀ ਅਤੇ ਦਾਨਵ ਸ਼ਕਤੀ। ਇਹ ਵਿਸ਼ੇ ਵਿਕਾਰ ਹਨ – ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਨ। ਉਸ ਪ੍ਰਾਣੀ ਦੀ ਚੰਚਲ ਮਨ ਤੇ ਜਿੱਤ ਹੁੰਦੀ ਹੈ ਜਿਸ ਦੇ ਮਨ ਦੀਆਂ ਵਾਂਗਾਂ ਦੇਵ ਸ਼ਕਤੀ ਦੇ ਹੱਥ ਵਿਚ ਹੁੰਦੀਆਂ ਹਨ। ਇਨ੍ਹਾਂ ਵਿਕਾਰਾਂ ਤੇ ਕਾਬੂ ਪਾ ਲੈਣਾ ਹੀ ਮਨ ਨੂੰ ਜਿੱਤ ਲੈਣਾ ਹੈ।

ਮਨ ਜਿੱਤਿਏ ਕਿਵੇਂ (Man Jite Gag Jeet Lekh In Punjabi)

ਇਸ ਤੁਕ ਵਿਚ ਮਨ ਨੂੰ ਜਿੱਤਨ ਦਾ ਭਾਵ ਇਹ ਹੈ ਕਿ ਇਸ ਨੂੰ ਅਜਿਹੇ ਰਸਤੇ ਉਤੇ ਲਿਆਦਾਂ ਜਾਵੇ ਕਿ ਉਹ ਆਪਣੀਆਂ ਇਛਾਂਵਾ ਦੀ ਪੂਰਤੀ ਲਈ ਮਨੁਖ ਤੋਂ ਬੁਰੇ ਕੰਮ, ਚੋਰੀ, ਠੱਗੀ, ਬੇਈਮਾਨੀ, ਝੂਠ, ਫਰੇਬ, ਜ਼ਬਰ-ਜ਼ੁਲਮ ਆਦਿ ਨਾ ਕਰਾਵੇ ਤੇ ਪਰਾਇਆ ਹੱਕ ਮਾਰਨ ਲਈ ਮਜਬੂਰ ਨਾ ਕਰੇ। ਦੂਸਰੇ ਸ਼ਬਦਾਂ ਵਿਚ ਇਸ ਦਾ ਅਰਥ ਹੈ ਕਿ ਮਨੁਖ ਖੁਦਗਰਜੀ ਨੂੰ ਤਿਆਗ ਕੇ ਕੇਵਲ ਉਹਨਾਂ ਗਲਾਂ ਬਾਰੇ ਹੀ ਸੋਚੇ ਤੇ ਉਹੋ ਹੀ ਕੰਮ ਕਰੇ, ਜੋ ਸਮੁਚੇ ਸਮਾਜ ਲਈ ਲਾਭਦਾ ਇਕ ਤੇ ਕਲਿਆਨਕਾਰੀ ਹੋਣ। ਉਹ ਆਪਣੇ ਲਾਭਾ ਤੇ ਇੱਛਾਂਵਾ ਦਾ ਪੂਰਤੀ ਦੇ ਨਾਲ ਦੂਜਿਆਂ ਦੇ ਲਾਭਾ, ਤੇ ਇੱਛਾਂਵਾ ਦਾ ਵੀ ਖਿਆਲ ਰਖੇ। ਅਜਿਹੇ ਮਨੁੱਖਾਂ ਦੇ ਮਨ ਨੂੰ ਹੀ ਜਿੱਤਿਆ ਹੋਇਆ ਮਨ ਆਖਿਆ ਜਾ ਸਕਦਾ ਹੈ।

ਮਨ ਨੂੰ ਜਿੱਤਣ ਵਾਲੇ ਡਰਦੇ ਨਹੀਂ

ਮਨ ਨੂੰ ਜਿੱਤਣ ਵਾਲੇ ਮਨੁੱਖ ਕਿਸੇ ਵੀ ਮੁਸ਼ਕਲਾਂ ਤੋਂ ਡਰਦੇ ਨਹੀਂ। ਗੁਰੂ ਦੇਵ ਜੀ ਨੇ ਵਕਤ ਦੇ ਹਾਕਮਾਂ ਨੂੰ ਨਿਡਰ ਹੋ ਕੇ ਖਰੀਆ-ਖਰੀਆਂ ਸੁਣਾਈਆਂ। ਮਨਮੂਰ ਨੇ ਸੂਲੀ ਚੜ੍ਹ ਕੇ ਵੀ ਅਨਲਹੱਕ ‘ ਦਾ ਨਾਹਰਾ ਲਾਉਣਾ ਨਾ ਛਡਿਆ। ਗੁਰੂ ਗੋਬਿੰਦ ਸਿੰਘ ਜੀ ਉਬਲਦੀ ਦੇਗ ਅਤੇ ਤੱਤੀ ਤਵੀ ਤੇ ਬੈਠ ਕੇ ਵੀ ‘ ਤੇਰਾ ਭਾਣਾ ਮੀਠਾ ਲਾਗੇਂ ਦਾ ਉਚਾਰਣ ਕਰਦੇ ਰਹੇ।

ਸਿੱਟਾ (Man Jite Gag Jeet Lekh In Punjabi)

ਮਨ ਨੂੰ ਜਿੱਤਣ ਵਾਲਾ ਆਪ ਤਾਂ ਸੁੱਖੀ ਹੁੰਦਾ ਹੀ ਹੈ ਅਤੇ ਦੂਜਿਆਂ ਨੂੰ ਵੀ ਸੁਖੀ ਰਖਦਾ ਹੈ। ਇਸ ਪ੍ਰਕਾਰ ਉਹ ਸੰਸਾਰ ਨੂੰ ਜਿੱਤ ਲੈਂਦਾ ਹੈ।

Read Now:- ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

Read Now:- ਨਾਨਕ ਦੁਖਿਆ ਸਭ ਸੰਸਾਰ

Leave a comment