Mehangai di samasya essay in punjabi | ਮਹਿੰਗਾਈ ਦੀ ਸਮੱਸਿਆ ਤੇ ਲੇਖ

ਮਹਿੰਗਾਈ ਦੀ ਸਮੱਸਿਆ ਤੇ ਲੇਖ ( mehangai di samasya essay in punjabi ):- ਮਹਿੰਗਾਈ ਦੀ ਸਮੱਸਿਆ The problem of inflation ਦਿਨੋਂ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਬੀਤੀ ਅੱਧੀ ਸਦੀ ਤੋਂ ਇਸ ਸਮੱਸਿਆ ਨੇ ਸੰਸਾਰ ਦੇ ਸਾਰੇ ਅਗਲੇ ਪਿਛਲੇ ਰਿਕਾਰਡ ਤੋੜ ਦਿੱਤੇ। ਮਹਿੰਗਾਈ ਦੀ ਸਮੱਸਿਆ mehangai di samasya ਇਕ ਵਿਸ਼ਵ ਵਿਆਪੀ ਸਮੱਸਿਆ ਹੈ। Mehangai di samasya essay in punjabi for class 6, 7, 8, 9, 10 11 ਅਤੇ 12 ਵੀਂ ਦੇ ਬੱਚਿਆਂ ਲਾਇ ਬਹੋਤ ਉਪਯੋਗੀ ਹੈ|

ਮਹਿੰਗਾਈ ਦੀ ਸਮੱਸਿਆ

Mehangai di samasya essay in punjabi

ਜਾਣ-ਪਛਾਣ:ਮਹਿੰਗਾਈ ਦੀ ਸਮੱਸਿਆ ਦਿਨੋਂ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਬੀਤੀ ਅੱਧੀ ਸਦੀ ਤੋਂ ਇਸ ਸਮੱਸਿਆ ਨੇ ਸੰਸਾਰ ਦੇ ਸਾਰੇ ਅਗਲੇ ਪਿਛਲੇ ਰਿਕਾਰਡ ਤੋੜ ਦਿੱਤੇ। ਮਹਿੰਗਾਈ ਦੀ ਸਮੱਸਿਆ ਇਕ ਵਿਸ਼ਵ ਵਿਆਪੀ ਸਮੱਸਿਆ ਹੈ। ਪਰ ਭਾਰਤ ਵਿਚ ਇਸ ਦਾ ਰੂਪ ਬਹੁਤ ਹੀ ਵਿਕਰਾਲ ਬਣਿਆ ਹੋਇਆ ਹੈ। ਜਿਸ ਨਾਲ ਦੇਸ਼ ਦੀ ਆਰਥਿਕ ਉੱਨਤੀ ਨੂੰ ਖਤਰਾ ਪੈਦਾ ਹੋ ਗਿਆ ਹੈ। ਚੀਜ਼ਾਂ ਦੇ ਭਾਅ ਅਸਮਾਨ ਨੂੰ ਛੋਹ ਰਹੇ ਹਨ। ਅੱਜਕਲ੍ਹ ਤਾਂ ਚੀਜ਼ਾਂ ਦੇ ਭਾਅ ਸਵੇਰੇ ਕੁਝ ਹੋਰ, ਦੁਪਹਿਰੇ ਹੋਰ ਤੇ ਸ਼ਾਮੀਂ ਕੁਝ ਹੋਰ ਹੁੰਦੇ ਹਨ।

ਮਹਿੰਗਾਈ ਦੇ ਕਾਰਨ (Due to inflation)

ਮਹਿੰਗਾਈ ਦੇ ਵਾਧੇ ਦੇ ਬਹੁਤ ਸਾਰੇ ਕਾਰਨ ਹਨ। ਜਿਵੇ : -ਉਤਪਾਦਨ ਦੀ ਦਰ ਘੱਟ ਹੋਣਾ, ਆਬਾਦੀ ਦਾ ਤੇਜ਼ੀ ਨਾਲ ਵੱਧਣਾ, ਆਰਥਿਕ ਢਾਂਚੇ ਵਿਚ ਪਰਿਵਰਤਨ ਹੋਣਾ, ਵਪਾਰ ਦੀਆਂ ਸ਼ਰਤਾਂ ਦਾ ਪ੍ਰਤੀਕੂਲ ਹੋਣਾ, ਸਰਕਾਰਿਆਂ ਖਰਚਿਆਂ ਵਿਚ ਵਾਧਾ, ਭ੍ਰਿਸ਼ਟਾਚਾਰ ਤੇ ਬੇਰੋਜ਼ਗਾਰੀ ਆਦਿ ਪ੍ਰਮੁੱਖ ਹਨ।

ਵਧਦੀ ਆਬਾਦੀ (Growing population)

ਅਸੀਂ ਭਾਵੇਂ ਉਪਜ ਵਿਚ ਵਾਧਾ ਕਰ ਰਹੇ ਹਨ ਪਰ ਸਾਡੇ ਦੇਸ਼ ਦੀ ਤੇਜ਼ੀ ਨਾਲ ਵਧਦੀ ਆਬਾਦੀ ਕਾਰਨ ਉਸ ਉਪਜ ਦਾ ਲਾਭ ਨਹੀਂ ਉਠਾ ਪਾ ਰਹੇ। ਅੱਜ ਦੇਸ਼ ਦੀ ਆਬਾਦੀ ਨੇ ਸੋ ਕਰੌੜ ਦਾ ਆਂਕੜਾ ਪਾਰ ਕਰ ਲਿਆ ਹੈ। ਇੰਨੀ ਆਬਾਦੀ ਦੀਆਂ ਮੰਗਾਂ ਜ਼ਿਆਦਾ ਹਨ ਤੇ ਉਤਪਾਦਨ ਘੱਟ ਜਿਸ ਕਾਰਨ ਮਹਿੰਗਾਈ ਵਧਦੀ ਜਾਂਦੀ ਹੈ।

ਅਸਫਲ ਯੋਜਵਾਨਾਂ

Mehangai di samasya essay in punjabi

ਸਰਕਾਰ ਦੁਆਰਾ ਸਮੇਂ-ਸਮੇਂ ਤੇ ਆਰਥਿਕ ਸਥਿਤੀ ਨੂੰ ਬਦਲਣ ਲਈ ਕਈ ਯੋਜਨਾਵਾਂ ਬਣਾਇਆ ਜਾਂਦੀਆਂ ਹਨ। ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਯੋਜਨਾਵਾਂ ਪਹਿਲਾਂ ਹੀ ਅੱਧ ਵਿਚਕਾਰ ਡੁੱਬ ਜਾਂਦੀਆਂ ਹਨ। ਕੋਈ ਸਰਕਾਰ ਵੀ ਮਹਿੰਗਾਈ ਨੂੰ ਕਾਬੂ ਕਰਨ ਸਫਲ ਨਹੀਂ ਹੋਈ। ਵਰਤਮਾਨ ਸਰਕਾਰ ਦੀ ਵੀ ਕੋਈ ਅਜਿਹੀ ਨੀਤੀ ਨਜ਼ਰ ਨਹੀਂ ਆਉਂਦੀ ਜੋ ਮਹਿੰਗਾਈ ਨੂੰ ਰੋਕਣ ਵਿਚ ਸਮਰਥ ਹੋਵੇ।

ਨਕਲੀ ਥੁੜ ਪੈਦਾ ਕਰਨਾ

ਕਈ ਵਾਰ ਵਪਾਰੀ ਲਾਭ ਕਮਾਉਣ ਲਈ ਚੀਜ਼ਾਂ ਨੂੰ ਆਪਣੇ ਗੁਦਾਮਾਂ ਵਿਚ ਭਰ ਲੈਂਦੇ ਹਨ ਤੇ ਬਜ਼ਾਰ ਵਿਚ ਇਹਨਾਂ ਦੀ ਥੁੜ ਹੋ ਜਾਣ
ਤੇ ਇਹਨਾਂ ਚੀਜ਼ਾਂ ਨੂੰ ਦੁਰਾਨੇ-ਚੌਗਨੇ ਭਾਅ ਤੇ ਵੇਚਦੇ ਹਨ। ਇਹ ਥੁੜ ਉਹਨਾਂ ਦੀ ਆਪਣੀ ਬਣਾਈ ਹੋਈ ਹੁੰਦੀ ਹੈ ਜਿਸ ਨਾਲ ਉਹ ਮੁਨਾਫਾ ਕਮਾ ਸਕਣ। ਇਸ ਮੁਨਾਫਾ ਖੋਰੀ ਕਾਰਨ ਵੀ ਮਹਿੰਗਾਈ ਵੱਧ ਜਾਂਦੀ ਹੈ।

ਸਰਕਾਰੀ ਖਰਚਿਆਂ ਵਿਚ ਵਾਧਾ

ਇਹ ਵੀ ਮਹਿੰਗਾਈ ਦਾ ਇੱਕ ਵੱਡਾ ਕਾਰਨ ਹੈ। ਸਰਕਾਰ ਵਿਚ ਉੱਚੇ ਉੱਚੇ ਔਹਦਿਆਂ ਤੇ ਕੰਮ ਕਰਨ ਵਾਲੇ ਅਫਸਰ ਜਾਂ ਮੰਤਰੀ ਆਪਣਿਆਂ ਸੁਖ-ਸੁਵਿਧਾਵਾਂ ਵਿਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਖਰਚੇ ਕਰਦੇ ਹਨ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੁੰਦਾ। ਜਿਸ ਨਾਲ ਦੇਸ਼ ਦਾ ਆਰਥਿਕ ਢਾਂਚਾ ਵਿਗੜਦਾ ਹੈ ਤੇ ਮਹਿੰਗਾਈ ਵੱਧਦੀ ਹੈ।

ਆਮਦਨ ਤੇ ਖਰਚ ਵਿਚ ਅਸੰਤੁਲਨ

ਚੀਜ਼ਾਂ ਦੀਆਂ ਕੀਮਤਾਂ ਤਾਂ ਵੱਧ ਜਾਂਦੀਆਂ ਹਨ ਪਰ ਆਮਦਨ ਨਹੀਂ ਵਧਦੀ। ਆਮ ਆਦਮੀ ਦੀ ਹਾਲਤ ਤਾਂ. ਆਮਦਨੀ ਅਠੱਨੀ ਤੇ ਖਰਚਾ ਰੁਪਇਆ ’ ਵਾਲੀ ਹੀ ਰਹਿੰਦੀ ਹੈ। ਜੇਕਰ ਆਮਦਨ ਥੋੜੇ ਵਧੇ ਵੀ ਤਾਂ ਕੀਮਤਾਂ ਦੇ ਵਾਧੇ ਅਨੁਸਾਰ ਨਹੀਂ ਵਧਦੀ।

ਆਰਥਿਕ ਸਮਾਜ

ਸਾਡੇ ਸਮਾਜ ਵਿਚ ਜ਼ਿਆਦਾਤਰ ਲੋਕ ਗਰੀਬੀ ਦੀ ਲਾਈਨ ਤੋਂ ਨੀਵੇਂ ਹਨ। ਗਿਣਤੀ ਦੇ ਕੁਝ ਲੋਕ ਹੀ ਹਨ ਜੋ ਬਹੁਤ ਅਮੀਰ ਹਨ। ਅਮੀਰ ਹੀ ਪੈਦਾਵਾਰ ਦੇ ਸਾਧਨਾਂ ਦੇ ਮਾਲਕ ਹੁੰਦੇ ਹਨ ਤੇ ਉਹ ਆਪਣੇ ਮੁਨਾਫੇ ਮੁਤਾਬਿਕ ਚੀਜ਼ਾਂ ਦੇ ਭਾਅ ਵਧਾ ਦਿੰਦੇ ਹਨ।

ਵਿਤ ਵਿਵਸਥਾ ਦੀ ਖਰਾਬ ਸਥਿਤੀ

ਸਾਡੀ ਸਰਕਾਰ ਹਰ ਸਾਲ ਬਜਟ ਪੇਸ਼ ਕਰਦੀ ਹੈ ਜੋ ਹਮੇਸ਼ਾ ਹੀ ਘਾਟੇ ਵਿਚ ਹੁੰਦਾ ਹੈ ਤੇ ਵਿੱਤ-ਵਿਵਸਥਾ ਦੀ ਇਸ ਖਰਾਬ ਸਥਿਤੀ ਨੂੰ ਦੂਰ ਕਰਨ ਲਈ ਸਰਕਾਰ ਜਨਤਾ ਤੇ ਕਈ ਤਰ੍ਹਾਂ ਦੇ ਅਪ੍ਰਤੱਖ ਟੈਕਸ ਲਾਉਂਦੀ ਹੈ ਜਿਸ ਦਾ ਭਾਰ ਗਰੀਬ ਲੋਕਾਂ ਤੇ ਹੀ ਪੈਂਦਾ ਹੈ।

ਦੂਰ ਕਰਨ ਦੇ ਉਪਾਅ

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਲਾਨਾ ਬਜਟ ਦੌਰਾਨ ਪਬਲਿਕ ਸੈਕਟਰ ਦੀਆਂ ਚੀਜ਼ਾਂ ਦੇ ਭਾਅ ਨਾ ਵਧਾਏ ਤਾਂ ਜੋ ਪ੍ਰਾਈਵੇਟ ਸੈਕਟਰਾਂ ਨੂੰ ਕੀਮਤਾਂ ਵਧਾਉਣ ਤੋਂ ਰੋਕਿਆ ਜਾ ਸਕੇ। ਨਾਲ ਹੀ ਨਕਲੀ ਸੰਕਟ ਪੈਦਾ ਕਰਨ ਵਾਲਿਆਂ ਤੇ ਜਮਾਂਖੋਰਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਨੂੰ ਅਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ, ਪਰਿਵਾਰ ਨਿਯੋਜਨ ਤੇ ਜ਼ੋਰ ਦੇਣਾ ਚਾਹੀਦਾ ਹੈ, ਉਤਪਾਦਨ ਦੇ ਵਾਧੇ ਤੇ ਜ਼ੋਰ ਦੇਣਾ ਚਾਹੀਦਾ ਹੈ। ਗੈਰ ਜ਼ਰੂਰੀ ਖਰਚ ਘਟ ਕਰਨੇ ਚਾਹੀਦੇ ਹਨ। ਸਰਕਾਰ ਇਹਨਾਂ ਸੰਬੰਧੀ ਠੋਸ ਕਦਮ ਚੁੱਕੇ ਤਾਂ ਹੀ ਮਹਿੰਗਾਈ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।

ਸਿੱਟਾ (Mehangai di samasya essay in punjabi)

ਮਹਿੰਗਾਈ ਦੀ ਸਮੱਸਿਆ ਇਕ ਭਿਆਨਕ ਸਮੱਸਿਆ ਹੈ।ਸਾਨੂੰ ਵਧਦੀ ਮਹਿੰਗਾਈ ਤੇ ਇਸ ਕਾਰਨਾਂ ਨੂੰ ਸਮਝ ਕੇ ਇਹਨਾਂ ਨੂੰ ਦੂਰ ਕਰਨ ਦੇ ਉਪਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੇਕਰ ਇਹ ਹਲ ਨਾ ਕੀਤੀ ਗਈ ਤਾਂ ਦੇਸ਼ ਲਈ ਬੜੀ ਹਾਨੀਕਾਰਕ ਸਿੱਧ ਹੋ ਸਕਦੀ ਹੈ।

Read Now:- ਬੇਰੁਜ਼ਗਾਰੀ ਦੀ ਸਮੱਸਿਆ ਤੇ ਲੇਖ

Leave a comment