ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

Mithat nivi nanka gun changiaai tatu lekh in punjabi ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ : ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ ਦੇ ਮਹਾਵਾਕ ਵਿਚ ਗੁਰੂ ਨਾਨਕ ਦੇਵ ਜੀ (Guru nanak dev ji) ਨੇ ਦੱਸਿਆ ਹੈ ਕਿ ਮਿਠਾਸ ਅਰਥਾਤ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ।

ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

Mithat nivi nanka gun changiaai tatu lekh in punjabi

ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ ਦੇ ਮਹਾਵਾਕ ਵਿਚ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਿਠਾਸ ਅਰਥਾਤ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ। ਇਹ ਦੋਵੇ ਮਨੁਖੀ ਆਚਰਣ ਦਾ ਆਧਾਰ ਹੋਣੇ ਚਾਹੀਦੇ ਹਨ|
ਗੁਰੂ ਜੀ ਫਰਮਾਉਦੇਂ ਹਨ

ਨਾਨਕ ਫਿੱਕਾ ਬੋਲੀਐ, ਤਨੁ ਮਨ ਫਿਕਾ ਹੋਇ।
ਫਿਕੋ ਫਿੱਕਾ ਸਦੀਐ, ਫਿੱਕੋ ਫਿੱਕੀ ਸੋਇ।

ਰਸਨਾ ਫਿਕਾ ਬੋਲਣਾ ਨਿੱਤ ਨਿੱਤ ਹੋਇ ਖੁਆਰ।

ਇਹਨਾਂ ਸਤਰਾਂ ਦਾ ਅਰਥ ਹੈ ਕਿ ਜੇਕਰ ਅਸੀਂ ਕਿਸੇ ਨੂੰ ਮਾੜਾ ਬੋਲਦੇ ਹਾਂ ਤਾਂ ਸਾਡੇ ਮਨ ਤੇ ਸਰੀਰ ਤੇ ਇਸ ਦਾ ਅਸਰ ਬੁਰਾ ਹੁੰਦਾ ਹੈ।ਮਾੜਾ ਬੋਲਣ ਵਾਲੇ ਨੂੰ ਸਾਰੇ ਭੈੜਾ ਹੀ ਆਖਦੇ ਹਨ। ਗੁਰੂ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਮਿਠਾਸ ਨੀਵੀਂਆਂ ਵਿੱਚ ਹੁੰਦੀ ਹੈ ਅਤੇ ਇਹ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਨਿਚੋੜ ਹੈ। ਜੇਕਰ ਅਸੀਂ ਤਕੜੀ ਵਿਚ ਰੱਖ ਤੋਲੀਏ ਤਾਂ ਵੀ ਨੀਵੇਂ ਪਾਸੇ ਹੀ ਝੁੱਕਿਆ ਪਾਸਾ ਹੀ ਭਾਰੀ ਹੁੰਦਾ ਹੈ।

ਮਨੁੱਖ ਅਤੇ ਸਮਾਜ ਨੂੰ ਲਾਭ

ਗੁਰੂ ਜੀ ਨੇ ਆਖਿਆ ਹੈ ਕਿ ਇਨ੍ਹਾਂ ਗੁਣਾਂ ਦਾ ਸਮਾਜ ਨੂੰ ਬੜਾ ਲਾਭ ਹੁੰਦਾ ਹੈ। ਮਨੁੱਖ ਇਨ੍ਹਾਂ ਗੁਣਾਂ ਨਾਲ ਆਪ ਵੀ ਪ੍ਰਸਨ ਹੁੰਦਾ ਹੈ ਤੇ ਜਿਸ-ਜਿਸ ਨਾਲ ਉਸ ਦੀ ਵਾਹ ਪੈਂਦਾ ਹੈ ਉਹ ਵੀ ਖੁਸ਼ੀ ਪ੍ਰਾਪਤ ਕਰਦੇ ਹਨ।ਨੀਵਾਂ ਰਹਿਣ ਨਾਲ ਦੂਜਿਆਂ ਨਾਲ ਪਿਆਰ ਅਤੇ ਸਾਂਝ ਵੱਧਦੀ ਹੈ।

ਸਫ਼ਲ ਜੀਵਨ ਲਈ ਮਹੱਤਵਪੂਰਨ ਗੁਣ

ਇਹ ਗੁਣ ਸਫ਼ਲ ਜੀਵਨ ਲਈ ਬਹੁਤ ਮਹਾਨਤਾ ਰਖਦੇ ਹਨ। ਮਨੁੱਖ ਭਾਵੇਂ ਕਿੰਨਾ ਵੀ ਗਿਆਨਵਾਨ ਹੋਵੇ, ਜੇਕਰ ਉਸ ਵਿਚ ਮਿੱਠਤ ਨਹੀਂ ਹੈ ਤਾਂ, ਉਸ ਦਾ ਗਿਆਨ ਵਿਅਰਥ ਹੈ। ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਸਾਨੂੰ ਆਮ ਜੀਵਨ ਵਿਚ ਮਿਲ ਸਕਦੀਆਂ ਹਨ। ਮਿੱਠਾ ਬੋਲਣ ਨਾਲ ਅਸੀਂ ਦੂਜਿਆਂ ਦਾ ਵਧ ਤੋਂ ਵਧ ਸਹਿਯੋਗ ਅਤੇ ਮਿਲਵਰਤਨ ਪ੍ਰਾਪਤ ਕਰ ਸਕਦੇ ਹਾਂ। ਇਨ੍ਹਾਂ ਗੁਣਾਂ ਨਾਲ ਮਨੁੱਖ ਦਾ ਸਮਾਜਿਕ ਦਾਇਰਾ ਵਿਸ਼ਾਲ ਹੋ ਜਾਂਦਾ ਹੈ ਤੇ ਉਹ ਸਤਿਕਾਰ ਅਤੇ ਵਿਸ਼ਵਾਸ ਦਾ ਪਾਤਰ ਬਣਦਾ ਹੈ।

ਗੁਣਾਂ ਦਾ ਸੱਚਾ ਹੋਣਾ

ਇਹ ਗੁਣ ਹਰ ਸਥਿਤੀ ਵਿੱਚ ਸੱਚੇ ਰਹਿੰਦੇ ਹਨ।ਪਰ ਮਨੁੱਖ ਦਾ ਆਪਣਾ ਮਨ ਹਮੋਸ਼ਾ ਸਾਫ ਹੋਵੇ।ਆਪਣੇ ਸੁਆਰਥ ਲਈ ਨੀਵਾਂ ਹੋਣਾ ਅਤੇ ਮਿੱਠਾ ਬੋਲਣਾ ਠੀਕ ਨਹੀਂ ਕਿਉਂਕਿ ਦਿਖਾਵੇ ਕਰਦ ਵਾਲੇ ਤਾਂ ਪਾਖੰਡੀ ਅਤੇ ਦੰਡੀ ਹੁੰਦੇ ਹਨ।

ਮਨੁਖ ਜੀਵਨ ਵਿਚ ਤਬਦੀਲੀ ਦੀ ਲੋੜ

ਗੁਰੂ ਜੀ ਦੇ ਦੱਸੇ ਇਹ ਗੁਣ ਨਿਰੇ ਆਖਣ ਨਾਲ ਹੀ ਜੀਵਨ ਵਿਚ ਨਹੀਂ ਆ ਜਾਂਦੇ ਇਨ੍ਹਾਂ ਗੁਣਾਂ ਨੂੰ ਅਪਣਾਉਣ ਲਈ ਜੀਵਨ ਵਿਚ ਤਬਦੀਲੀ ਦੀ ਲੋੜ ਹੈ। ਜੇਕਰ ਮਨੁਖ ਵਿਚ ਸੁਆਰਥ, ਹੰਕਾਰ, ਹਊਮੈ, ਅਤੇ ਹੋਰ ਵਾਧੂ ਲਾਲਸਾਵਾਂ ਨਾ ਹੋਣ ਤੇ ਉਸ ਦੀ ਥਾਂ ਦੂਜਿਆਂ ਨਾਲ ਪਿਆਰ, ਭਲਾਈ ਆਦਿ ਦੇ ਭਾਵ ਪੈਦਾ ਹੋਣ ਤਾਂ ਹੀ ਉਸਦੇ ਅੰਦਰ ਮਿਠੇ ਬੋਲ ਨਿਕਲ ਸਕਣਗੇ। ਅਜਿਹੀ ਸੋਝੀ ਤੇ ਹੀ ਨਿਮਰਤਾ ਦੇ ਭਾਵ ਪੈਦਾ ਹੁੰਦੇ ਹਨ। ਸਾਡੇ ਮਹਾਂਪੁਰਖਾਂ ਵਿਚ ਨਿਮਰਤਾ ਦੇ ਹੀ ਗੁਣ ਸੀ।

ਮਹਾਂਪੁਰਖਾਂ ਦੀ ਉਦਾਹਰਨਾਂ

ਹਜ਼ਰਤ ਮਹੁੰਮਦ ਸਾਹਿਬ ਇਨ੍ਹੇ ਨਿਮਰ ਸੁਭਾਵ ਦੇ ਸਨ ਕਿ ਉਹ ਪੈਗੰਬਰ ਹੁੰਦੇ ਹੋਏ ਵੀ ਦੂਜੇ ਨੂੰ ਸਲਾਮ- ਅਲੈਕਸ’ਆਖਣ ਵਿਚ ਪਹਿਲ ਕਰਦੇ ਸਨ।ਸਿੱਖ ਗੁਰੂਆਂ ਦੁਆਰਾ ਚਲਾਈ ਗਈ ਲੰਗਰ ਦੀ ਪ੍ਰਥਾ ਵੀ ਇਸ ਗਲ ਦੀ ਪ੍ਰਚਲਤ ਉਦਾਹਰਨ ਹੈ।ਮਹਾਤਮਾ ਗਾਂਧੀ ਸਦਾ ਪਿਛੜੇ ਅਤੇ ਨੀਚ ਆਖੇ ਜਾਂਦੇ ਸਮਾਜ ਦੇ ਦੁਤਕਾਰੇ ਹੋਏ ਲੋਕਾਂ ਦੀਆਂ ਬਸਤਿਆਂ ਵਿਚ ਜਾ ਕੇ ਸਫਾਈ ਕਰਦੇ ਸਨ।

ਥੋਬਾ ਚਨਾ ਬਾਜੇ ਘਨਾ

ਕਹਾਵਤ ਪ੍ਰਸਿੱਧ ਹੈ ਕਿ ਥੋਬਾ ਚਨਾ ਬਾਜੇ ਘਨਾ ਅਰਥਾਤ ਉਣਾਂ ਭਾਡਾਂ ਹੀ ਛਲਕਦਾ ਹੈ। ਢੋਲ ਦੀ ਆਵਾਜ ਇਸ ਲਈ ਉਚੀ ਹੁੰਦੀ ਹੈ ਕਿ ਉਹ ਅੰਦਰੋਂ ਪੋਲਾ ਹੁੰਦਾ ਹੈ।ਫਲਾਂ ਨਾਲ ਲਈਆਂ ਟਹਣੀਆਂ ਵੀ ਝੁਕਿਆਂ ਹੁੰਦੀਆਂ ਹਨ। ਅਭਿਮਾਨੀ ਵਿਅਕਤੀ ਆਪਣੇ ਕੌੜੇ ਹਨ ਅਤੇ ਫਿੱਕੇ ਬੋਲਾਂ ਨਾਲ ਲਾਪਣੇ ਵਖਰੇਪਨ ਦਾ ਪ੍ਰਗਟਾਵਾ ਕਰਦੇ ਹਨ। ਮਿਠਾਸ ਅਤੇ ਨਿਮਰਤਾ ਦੇ ਗੁਣ ਅਜਿਹੇ ਮਨੁਖ ਦੀ ਕਲਪਨਾ ਕਰਦੇ ਹਨ ਜਿਸ ਦੀ ਸ਼ਖਸੀਅਤ ਪੂਰੀ ਤਰ੍ਹਾਂ ਵਿਕਸਿਤ ਹੋਈ ਹੁੰਦੀ ਹੈ।

ਸਿੱਟਾ (Mithat nivi nanka gun changiaai tatu lekh in punjabi)

ਗੁਰੂ ਜੀ ਨੇ ਇਸ ਤੁਕ ਰਾਹੀਂ ਸਾਨੂੰ ਜੀਵਨ ਦਾ ਇਕ ਮੂਖਮ ਤੇਦ ਸਮਝਾ ਦਿੱਤਾ ਹੈ। ਜੇਕਰ ਅਸੀਂ ਇਨ੍ਹਾਂ ਗੁਣਾਂ ਨੂੰ ਧਾਰਨ ਲਈ ਯਤਨ ਕਰੀਏ ਤਾਂ ਸਾਡੇ ਜੀਵਨ ਵਿਚ ਤਬਦੀਲੀ ਆ ਸਕਦੀ ਹੈ। ਇਸ ਤਰ੍ਹਾਂ ਦੀ ਜ਼ੁਬਾਨ ਬੋਲੀ ਜਾਵੇ ਜਿਹੜੀ ਮਿਠੀ ਹੋਵੇ। ਇਸ ਨਾਲ ਜੀਵਨ ਵਿਚ ਨਿਮਰਤਾ ਅਤੇ ਮਿਠਾਸ ਆਉਂਦੀ ਹੈ। ਮਿੱਠਾ ਬੋਲਣ ਵਾਲੇ ਆਦਮੀ ਨੂੰ ਹਰ ਥਾਂ ਤੇ ਸਤਿਕਾਰ ਅਤੇ ਪਿਆਰ ਮਿਲਦਾ ਹੈ।

Read Now :- ਨਾਨਕ ਦੁਖਿਆ ਸਭ ਸੰਸਾਰ

2 thoughts on “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ”

Leave a comment