ਮੁਹਾਵਰੇ

ਮੁਹਾਵਰਾ (muhavre in punjabi) ਸ਼ਬਦਾਂ ਦਾ ਉਹ ਸੰਖੇਪ ਸਮੂਹ ਹੈ। ਜਿਸ ਦੇ ਸ਼ਬਦੀ ਤੇ ਭਾਵ ਅਰਥ ਵੱਖ-ਵੱਖ ਹੋਣ, ਪਰ ਜਿਹੜਾ ਸਦਾ ਭਾਵ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਮੁਹਾਵਰਾ ਕਦੀ ਵੀ ਸ਼ਬਦੀ ਅਰਥਾਂ ਵਿੱਚ ਨਹੀਂ ਵਰਤਿਆ ਜਾਂਦਾ ਸਗੋਂ ਸਦਾਅੰਦਰੂਨੀ ਅਰਥਾਂ ਨੂੰ ਉਭਾਰਨ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।

ਉਦਾਹਰਨ ਵਜੋਂ ‘ਅੱਖਾਂ ਅੱਗੇ ਹਨ੍ਹੇਰਾ ਆਉਣਾ‘ ‘ ਭਾਵ ਅੱਖਾਂ ਅੱਗੇ ਸੱਚ-ਮੁੱਚ ਆ ਜਾਣਾ ਨਹੀਂ ਸਗੋਂ ‘ ਘਬਰਾ ਜਾਣਾ ’ ਹੋਵੇਗਾ। ਮੁਹਾਵਰੇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਮੁਹਾਵਰੇ ਵਿੱਚ ਇਕ ਕਿਰਿਆ ਦੀ ਥਾਂ ਕੋਈ ਹੋਰ ਸਮਾਨਾਰਥਕ ਕਿਰਿਆ ਦੀ ਵਰਤੋਂ ਨਹੀਂ ਕਰ ਸਕਦੇ ਉਦਾਹਰਣ ਵਜੋ ‘ ਸਿਰ ਖਾਣਾ ’ ਦੀ ਥਾਂ ਤੇ ‘ਸਿਰ ਦਾ ਸੇਵਨ ਕਰਨਾ ‘ ਨਹੀਂ ਆਖ ਸਕਦੇ

ਮੁਹਾਵਰੇ ਪੰਜਾਬੀ Class 6, 7, 8, 9, 10

ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਉਸਤਾਦੀ ਕਰਨੀਚਲਾਕੀ ਕਰਨੀ
ਉਖਲੀ ਵਿਚ ਸਿਰ ਦੇਣਾਮੁਸੀਬਤ ਸਹੇੜਨਾ
ਉਂਗਲ ਕਰਨੀਤੁਹਮਤ ਲਾਉਣੀ
ਉਜਾੜ ਮੱਲਣੀਤਿਆਗੀ ਹੋ ਜਾਣਾ
ਉਲਟੇ ਚਾਲੇ ਫੜਨੇਭੈੜੇ ਕੰਮਾਂ ਵਿਚ ਪੈਣਾ
muhavre in punjabi

ਅ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਅੱਖ ਉੱਚੀ ਨਾ ਕਰਨੀਸ਼ਰਮਾਉਣਾ
ਅੱਖ ਲਾਉਣੀਸੌ ਜਾਣਾ
ਅੱਖਾਂ ਮਟਕਾਉਣਾਨਖਰੇ ਕਰਨਾ
ਅੱਖਾਂ ਦਾ ਤਾਰਾਬਹੁਤ ਪਿਆਰਾ
ਅੱਗ ਵਰ੍ਹਨੀਬਹੁਤ ਗਰਮੀ ਹੋਣਾ
ਅੱਗੇ ਬੋਲਣਾਅਪਮਾਨ ਕਰਨਾ
ਅੱਡੀ ਚੋਟੀ ਦਾ ਜ਼ੋਰ ਲਾਉਣਾਪੂਰਾ ਜੋਰ ਲਾਉਣਾ
ਆਈ ਚਲਾਈ ਹੋਣੀਗੁਜ਼ਾਰਾ ਸਮੇਂ ਹੋਣਾ
ਆਹੂ ਲਾਹੂਣੇਬੁਰੀ ਬਾਤ ਬਣਾਉਣੀ
ਆਪਣੇ ਪੈਰੀਂ ਆਪ ਕੁਹਾੜਾ ਮਾਰਨਾਆਪਣਾ ਨੁਕਸਾਨ ਆਪ ਕਰਨਾ
muhavre in punjabi

ਇ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਇਕ ਅੱਖ ਨਾਲ ਵੇਖਣਾਸਭ ਨੂੰ ਇਕੋ ਜਿਹਾ ਸਮਝਣਾ
ਇਟ ਦਾ ਜਬਾਬ ਪੱਥਰ ਨਾਲ ਦੇਣਾਅਦਲੇ ਦਾ ਬਦਲਾ
muhavre in punjabi

ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਸਦਾ ਦੀ ਨੀਂਦ ਸੌਣਾਸੁਰਗਵਾਸ ਹੋਣਾ
ਸਾਹ ਵਿਚ ਸਾਹ ਆਉਣਾਜਾਣ ਟਿਕਾਣੇ ਆਉਣੀ
ਸਿਰ ਸੁਆਹ ਪਾਉਣੀਬਦਨਾਮੀ ਕਰਨੀ
ਸਿਰ ਧੜ ਦੀ ਬਾਜ਼ੀ ਲਾਉਣੀਖਤਰਾ ਮੁੱਲ ਲੈਣਾ
ਸਿਰ ਫੜ ਕੇ ਬਹਿਣਾਘਬਰਾ ਜਾਣਾ
ਸਿਰ ਲੱਞਣਾਤੁਹਮਤ ਲੱਗਣੀ
muhavre in punjabi

ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਹੱਕਾ ਬੱਕਾ ਹੋਣਾਹੈਰਾਨ ਹੋਣਾ
ਹੱਥ ਕਰਨਾਧੋਖਾ ਕਰਨਾ
ਹੱਥ ਤੇ ਹੱਥ ਧਰ ਕੇ ਬੈਠਣਾਕੋਈ ਕੰਮ ਨਾ ਕਰਨਾ
ਹੱਥ ਧੋ ਕੇ ਪਿੱਛੇ ਪੈਣਾਖਹਿੜਾ ਨਾ ਛੱਡਣਾ
ਹੱਥ ਮਲਣਾਪਛਤਾਉਣਾ
ਹੱਥ ਪੈਰ ਮਾਰਨੇਕੋਸ਼ਿਸ਼ ਕਰਨਾ
ਹੱਥ ਵਿਖਾਉਣਾਬਹਾਦਰੀ ਵਿਖਾਉਣੀ
muhavre in punjabi

ਮੁਹਾਵਰੇ ਪੰਜਾਬੀ pdf

ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ

ਮੁਹਾਵਰੇਮੁਹਾਵਰੇ ਦਾ ਅਰਥ
ਕੱਖਾਂ ਤੋਂ ਹੌਲਾ ਹੋਣਾਬੇਇਜ਼ਤ ਹੋਣਾ
ਕੱਚਾ ਕਰਨਾਸਰਮਸਾਰ ਕਰਨਾ
ਕੱਚੀਆਂ ਗੋਲੀਆਂ ਖੇਡਣਾਅੱਲ੍ਹੜ ਹੋਣਾ
ਕਮਰ ਕੱਸੇ ਕਰਬਨਾਤਿਆਰ-ਬਰ-ਤਿਆਰ ਹੋਣਾ
ਕਲੇਜਾ ਕੰਬ ਜਾਣਾਘਬਰਾ ਜਾਣਾ ਜਾਂ ਡਰ ਜਾਣਾ
ਕਲੇਜੇ ਭਾਂਬੜ ਬਾਲਣਾਕ੍ਰੋਧ ਆਉਣਾ
ਕਾਵਾਂ ਰੌਲੀ ਪਾਉਣਾਇੱਕ ਦੂਜੇ ਦੀ ਨਾ ਸੁਣਕੇ ਆਪੋ ਆਪਣੀ ਕਹੀ ਜਾਣੀ
ਕੋਠੋ ਜਿੰਡੀ ਹੋ ਜਾਣਾਮੁਟਿਆਰ ਹੋ ਜਾਣਾ
ਕੰਧਾਂ ਨਾਲ ਗੱਲਾਂ ਕਰਨੀਆਂਇਕੱਲਿਆਂ ਹੀ ਬੋਲੀ ਜਾਣਾ
ਕੰਨ ਪਈ ਆਵਾਜ਼ ਸੁਣਾਈ ਨਾ ਦੇਣੀਬਹੁਤੇ ਸ਼ੋਰ ਕਾਰਨ ਕੁੱਝ ਵੀ ਸੁਣਾਈ ਨਾ ਦੇਣਾ
ਕੰਨਾ ਤੀਕ ਮੂੰਹ ਪਾਟਣਾਮੂੰਹ ਫੱਟ ਹੋਣਾ
ਕੰਨਾ ਵਿਚ ਉਂਗਲੀਆਂ ਦੇਣਾਭੈੜੀਆਂ ਗੱਲਾਂ ਸੁਣਨ ਤੇ ਔਖ ਪ੍ਰਗਟ ਕਰਨਾ
muhavre in punjabi

ਖ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਖੱਟੇ ਪਿਆ ਹੋਣਾਕਿਸੇ ਵਿਘਨ ਕਾਰਨ ਕੰਮ ਸਿਰੇ ਨਾ ਚੜ੍ਹਨਾ
ਖੂਹ ਦੀ ਮਿੱਟੀ ਖੂਹ ਨੂੰ ਲਾਉਣਾਜਿੰਨੀ ਖੱਟੀ ਉੱਨਾ ਖ਼ਰਚ ਦੇਣਾ
ਖੂਨ ਸਫ਼ੈਦ ਹੋਣਾਅਪਣੱਤ ਖਤਮ ਹੋ ਜਾਣਾ
ਖੇਰੂੰ ਖੇਰੂੰ ਹੋ ਜਾਣਾਆਪਸੀ ਫੁੱਟ ਕਾਰਨ ਖਿੰਡ ਪੁੰਡ ਜਾਣਾ
muhavre in punjabi

ਗ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਗਰਮ ਹੋਣਾਗੁੱਸੇ ਹੋਣਾ
ਗਿੱਲਾ ਪੀਹਣ ਪਾਉਣਾਕੰਮ ਲਮਕਾਉਣਾ
ਗੋਂਗਲੂਆਂ ਤੋਂ ਮਿੱਟੀ ਝਾੜਨਾਕੇਵਲ ਦਿਖਾਵੇ ਲਈ ਕੰਮ ਕਰਨਾ
ਗੰਢ ਲੈਣਾਆਪਣੇ ਹੱਕ ਦਾ ਕਰ ਲੈਣਾ
muhavre in punjabi

ਮੁਹਾਵਰੇ pdf

ਚ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਚੱਪਣੀ ਵਿਚ ਨੱਕ ਡੁੱਬੋ ਕੇ ਮਰਨਾਬਹੁਤ ਸ਼ਰਮਿੰਦਾ ਹੋਣਾ
ਚਾਂਦੀ ਦੀ ਜੁੱਤੀ ਮਾਰਨਾਵੱਢੀ ਦੇਣਾ
ਚਾਰ ਚੰਨ ਲੱਗ ਜਾਣਾਸੋਭਾ ਦੇਣਾ
muhavre in punjabi

ਛ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਛੱਕੇ ਛੁਡਾਉਣਾਕਰਾਰੀ ਹਾਰ ਦੇਣਾ
ਛੱਜ ਵਿੱਚ ਪਾ ਕੇ ਛੱਟਣਾਭੰਡਣਾ
muhavre in punjabi

ਜ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਜ਼ਹਿਰ ਫੈਲਾਉਣਾਨਫ਼ਰਤ ਫੈਲਾਉਣੀ
ਜਖ਼ਮ ਉੱਤੇ ਫਾਹਾ ਧਰਨਾਹਮਦਰਦੀ ਪ੍ਰਗਟ ਕਰਨੀ
ਜੜ੍ਹੀ ਤੇਲ ਦੇਣਾਨਾਮ ਕਰਨ ਦਾ ਜਤਨ ਕਰਨਾ
ਜਾਗ ਲੱਗਣਾਅਸਰ ਹੋਣਾ, ਪ੍ਰੇਰਨਾ ਮਿਲਣੀ।
ਜੀਉਂਦੇ ਮਰ ਜਾਣਾਂਬਹੁਤ ਜਿਆਦਾ ਸ਼ਰਮਿੰਦਾ ਹੋਣਾ
muhavre in punjabi

ਝੱ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਝੱਗ ਛੱਡਣਾਬੇਲੋੜਾ ਬੋਲਣਾ
ਝੁੱਗਾ ਚੋੜ ਹੋਣਾਤਬਾਹ ਹੋ ਜਾਣਾ
muhavre in punjabi

ਪੰਜਾਬੀ ਮੁਹਾਵਰੇ class 10

ਟ, ਠ, ਡ, ਢਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਟੱਕਰਾਂ ਮਾਰਨਾਭਟਕਦੇ ਫਿਰਨਾ
ਠੁੱਠ ਵਿਖਾਉਣਾਨਾਹ ਕਰਨੀ
ਠੋਕ ਵਜਾ ਕੇ ਵੇਖਣਾਚੰਗੀ ਤਰ੍ਹਾਂ ਪਰਖਣਾ
ਡੰਡੇ ਵਜਾਉਣਾਵਿਹਲੇ ਫਿਰਨਾ
ਢੱਠੇ ਖੂਹ ਵਿੱਚ ਪੈਣਾਜਾਣ ਬੁੱਝ ਕੇ ਬਰਬਾਦ ਹੋਣਾ
muhavre in punjabi

ਤ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਤੱਤੀ ਵਾ ਨਾ ਲੱਗਣਾਸੁਰੱਖਿਅਤ ਰਹਿਣਾ
ਤ੍ਰਾਹ ਨਿਕਲ ਜਾਣਾਅਚਾਨਕ ਡਰ ਜਾਣਾ
ਤਿੱਤਰ ਹੋਣਾਨੱਸ ਜਾਣਾ
ਤੋੜ ਤੋੜ ਖਾਣਾਦੁਖੀ ਕਰਨਾ
muhavre in punjabi

ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ

ਮੁਹਾਵਰੇਮੁਹਾਵਰੇ ਦਾ ਅਰਥ
ਥੁੱਕ ਕੇ ਚੱਟਣਾਕੀਤੇ ਇਕਰਾਰ ਤੋਂ ਮੁੱਕਰ ਜਾਣਾ
muhavre in punjabi

ਦ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਦਸਾਂ ਨਹੁੰਆਂ ਦੀ ਕਿਰਤ ਕਰਨਾਹੱਕ ਦੀ ਕਮਾਈ ਕਰਨੀ
ਦਮਰਾਜੇ ਮਾਰਨਾਫੜ੍ਹਾਂ ਮਾਰਨਾ
ਦਾਲ ਵਿੱਚ ਕਾਲਾ ਹੋਣਾਸ਼ੱਕ ਹੋਣਾ
ਦੁੱਧ ਵਿੱਚ ਮੰਗਣਾ ਪਾਉਣਾਬੇਸੁਆਦੀ ਨਾਲ ਕੰਮ ਕਰਨਾ
ਦੋਹੀਂ ਹੱਥੀਂ ਤਾੜੀ ਵੱਜਣਾਦੋਹਾਂ ਧਿਰਾਂ ਦਾ ਕਸੂਰ ਹੋਣਾ।
ਦੋ ਬੇੜੀਆਂ ਵਿਚ ਲੱਤਾਂ ਹੋਣੀਆਂਦੁਚਿੱਤੀ ਵਿੱਚ ਰਹਿਣਾ
ਦੋਜ਼ਖ ਦੀ ਅੱਗ ਵਿਚ ਸੜਨਾਅੰਤਾਂ ਦਾ ਮਾਨਸਿਕ ਕਸ਼ਟ ਭੋਗਣਾ
ਦੰਦ ਖੱਟੇ ਕਰਨਾਹਰਾ ਦੇਣਾ
muhavre in punjabi

ਧ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਧੱਜੀਆਂ ਉਡਾਉਣਾਬੁਰਾ ਹਾਲ ਕਰ ਦੇਣਾ, ਡਾਢੀ ਜਿੱਤ ਪ੍ਰਾਪਤ ਕਰਨੀ
ਧੁੜਕੂ ਲੱਗਣਾਚਿੰਤਾ ਰਹਿਣੀ।
muhavre in punjabi

ਨ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਨਹਿਲੇ ਉੱਤੇ ਦਹਿਲਾ ਮਾਰਨਾਤੁਰੰਤ ਵੱਧ ਚੜ੍ਹ ਕੇ ਜਵਾਬ ਦੇਣਾ
ਨਹੁੰ ਅੜ ਜਾਣਾਕੁਝ ਸਹਾਰਾ ਮਿਲ ਜਾਣਾ
ਨੱਕ ਹੇਠ ਨਾ ਲਿਆਉਣਾਜਰਾ ਵੀ ਪਸੰਦ ਨਾ ਕਰਨਾ
ਨੱਕ ਬੁੱਲ੍ਹ ਮਾਰਨਾਨੁਕਸ ਕੱਢਣਾ
ਨੱਕ ਰੱਖਣਾਇੱਜ਼ਤ ਰੱਖਣਾ
ਨਜਰ ਚੁਰਾਉਣਾਬਚ ਕੇ ਲੰਘਣਾ
ਨਜ਼ਰ ਪਛਾਣਨਾਬਚ ਕੇ ਲੰਘਣਾ
ਨਹੁੰਆ ਤੇ ਲਿਖਿਆ ਹੋਣਾਚੰਗੀ ਤਰ੍ਹਾਂ ਪਤਾ ਹੋਣਾ
ਨਾ ਨੂੰ ਵੱਟਾ ਲਾਉਣਾਬਦਨਾਮੀ ਖੱਟਣੀ
ਨਾ ਪੈਦਾ ਕਰਨਾਇੱਜ਼ਤ ਬਣਾਉਣੀ
muhavre in punjabi

ਮੁਹਾਵਰੇ ਪੰਜਾਬੀ Class 7

ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ

ਮੁਹਾਵਰੇਮੁਹਾਵਰੇ ਦਾ ਅਰਥ
ਪਹਾੜ ਨਾਲ ਟੱਕਰ ਲਾਉਣਾਤਕੜੇ ਨਾਲ ਵੈਰ ਪਾਉਣਾ
ਪੱਕੇ ਪੈਰਾਂ ਤੇ ਖਲੋਣਾਸੁਰੱਖਿਅਤ ਹੋ ਜਾਣਾ
ਪੱਗ ਨੂੰ ਹੱਥ ਪਾਉਣਾਬੇਇਜ਼ਤੀ ਕਰਨਾ
ਪੱਗ ਵਟਾਉਣਾਧਰਮ ਦਾ ਭਰਾ ਬਣਨਾ
ਪੱਗ ਦੇ ਪੰਘੂੜੇ ਝੂਟਣਾਐਸ਼ਾਂ ਕਰਨੀਆਂ, ਮੌਜਾਂ ਮਾਣਨਾ
ਪੱਤ ਪੱਤ ਢੂੰਡਣਾਬਹੁਤ ਢੂੰਡਣਾ
ਪੱਥਰ ਚੱਟ ਕੇ ਮੁੜਨਾਕਿਸੇ ਗੱਲ ਦੀ ਅੱਤ ਵੇਖ ਕੇ ਜਾਂ ਸੱਟ ਖਾ ਕੇ ਮੁੜਨਾ
ਪੱਥਰਾ ਨੂੰ ਰੁਆ ਦੇਣਾਕਠੋਰ ਮਨਾ ਨੂੰ ਵੀ ਪਘਰਾ ਦੇਣਾ
ਪਰ ਲੱਗਣਾਚਾਮ੍ਹਲ ਜਾਣਾ
ਪਰਨਾਲਾ ਉੱਥੇ ਹੀ ਰਹਿਣਾਹਠ ਤੇ ਕਾਇਮ ਰਹਿਣਾ
ਪੱਲਾ ਗਲ ਵਿੱਚ ਪਾਉਣਾਨਿਮਰਤਾ ਪੂਰਵਕ ਬੇਨਤੀ ਕਰਨਾ
ਪੱਲੇ ਬੰਨ੍ਹ ਲੈਣਾਮਨ ਵਿਚ ਵਸਾਉਣਾ
ਪਾਜ ਖੁੱਲ੍ਹ ਜਾਣਾਭੇਦ ਖੁੱਲ੍ਹ ਜਾਣਾ
ਪਾਣੀਓਂ ਪਤਲੇ ਕਰਨਾਬੇਪਤੀ ਕਰਨੀ
ਪਾਪੜ ਵੇਲਣਾਕਈ ਭਾਤ ਦੇ ਯਤਨ ਕਰਨੇ
ਪੈਰ ਉੱਖੜਨਾਕਾਇਮ ਨਾ ਰਹਿਣਾ
muhavre in punjabi

ਫ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਫੁੱਲ ਫੁੱਲ ਬਹਿਣਾਬਹੁਤ ਖੁਸ਼ ਹੋਣਾ
ਫੁੱਲੇ ਨਾ ਸਮਾਉਣਾਬਹੁਤ ਖੁਸ਼ ਹੋਣਾ
muhavre in punjabi

ਬ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਬਣ ਬਣ ਦੀ ਲੱਕੜੀ ਕੱਠੀ ਹੋਣਾਵੱਖ-ਵੱਖ ਲੋਕ ਇਕੱਠੇ ਹੋਣਾ
ਬਲ ਬਲ ਜਾਣਾਕੁਰਬਾਨ ਜਾਣਾ
ਬਾਜ਼ੀ ਲੈ ਜਾਣਾਜਿੱਤ ਪ੍ਰਾਪਤ ਕਰਨਾ
ਬੁੱਕਲ ਵਿੱਚ ਰੋੜੀ ਭੰਨਣਾਗੁਪਤ ਜਤਨ ਕਰਨਾ
ਬੰਨ੍ਹ ਕੇ ਖੀਰ ਖਵਾਉਣਾਜਬਰਦਸਤੀ ਭਲਾ ਕਰਨਾ
muhavre in punjabi

‘ਭ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਭਾਂ ਭਾਂ ਕਰਨਾਸੁੰਞਾ ਹੋਣਾ
ਭਾਨੀ ਮਾਰਨਾਫੈਸਲੇ ਵਿੱਚ ਰੁਕਾਵਟ ਪਾਉਣ ਦਾ ਜਤਨ ਕਰਨਾ
ਭੂਤ ਸਵਾਰ ਹੋਣਾਕਿਸੇ ਗੱਲ ਦੇ ਪਿੱਛੇ ਪੈ ਜਾਣਾ
ਭੰਗ ਦੇ ਭਾ ਜਾਣਾਅਜਾਈ ਜਾਣਾ
muhavre in punjabi

ਮੁਹਾਵਰੇ ਪੰਜਾਬੀ Class 6

ਰ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਰੌਂਗਟੇ ਖੜ੍ਹੇ ਹੋ ਜਾਣਾਡਰ ਤੇ ਘਬਰਾਹਟ ਹੋਣੀ
ਰੰਗ ਵਿਚ ਭੰਗ ਪਾਉਣਾਖੁਸ਼ੀ ਵਿਚ ਵਿਘਨ ਪਾਉਣਸ਼ਾ
muhavre in punjabi

ਲ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਲਹੂ ਚੂਸਣਾਬੇਰਹਿਮੀ ਨਾਲ ਕਿਸੇ ਦੀ ਕਮਾਈ ਖੋਹਣੀ
ਲਹੂ ਪਸੀਨਾ ਇੱਕ ਕਰਨਾਕਰੜੀ ਮਿਹਨਤ ਕਰਨਾ
ਲਾਂਘਾ ਲੰਘਣਾਗੁਜ਼ਾਰਾ ਹੋਣਾ
ਲੰਮੀਆਂ ਤਾਣ ਕੇ ਸੌਣਾਬੇਫ਼ਿਕਰ ਹੋਣਾ
ਲੀਰਾਂ ਲਮਕਣਾਮੰਦੇ ਹਾਲ ਹੋਣਾ
muhavre in punjabi

ਵ’ ਅੱਖਰ ਤੋਂ ਪੰਜਾਬੀ ਵਿੱਚ ਮੁਹਾਵਰੇ|

ਮੁਹਾਵਰੇਮੁਹਾਵਰੇ ਦਾ ਅਰਥ
ਵਾਛਾਂ ਖਿੜ ਜਾਣਾਖੁਸ਼ ਹੋ ਜਾਣਾ
ਵਾਲ ਦੀ ਖੱਲ ਲਾਹੁਣਾਬੇਲੋੜੀਆਂ ਬਰੀਕੀਆਂ ਵਿੱਚ ਪੈ ਜਾਣਾ
ਵਿੱਸ ਘੋਲਣਾਕੁੜ੍ਹਨਾ
muhavre in punjabi

FAQ

ਪ੍ਰਸ਼ਨ 1. ‘ਆਹੂ ਲਾਹੂਣੇ’ ਮੁਹਾਵਰੇ ਦਾ ਅਰਥ ਹੈ?

ਉਤਰ– ਬੁਰੀ ਬਾਤ ਬਣਾਉਣੀ|

ਪ੍ਰਸ਼ਨ 2. ‘ਪੱਗ ਦੇ ਪੰਘੂੜੇ ਝੂਟਣਾ ‘ ਮੁਹਾਵਰੇ ਦਾ ਅਰਥ ਹੈ?

ਉਤਰ– ਐਸ਼ਾਂ ਕਰਨੀਆਂ, ਮੌਜਾਂ ਮਾਣਨਾ|

ਪ੍ਰਸ਼ਨ 3.’ ਲੀਰਾਂ ਲਮਕਣਾ’ ਮੁਹਾਵਰੇ ਦਾ ਅਰਥ ਹੈ?

ਉਤਰ– ਮੰਦੇ ਹਾਲ ਹੋਣਾ|

ਪ੍ਰਸ਼ਨ 4. “ਪਰ ਲੱਗਣਾ” ਮੁਹਾਵਰੇ ਦਾ ਅਰਥ ਹੈ?

ਉਤਰ– ਚਾਮ੍ਹਲ ਜਾਣਾ|

ਪ੍ਰਸ਼ਨ 5. ‘ਧੱਜੀਆਂ ਉਡਾਉਣਾ’ ਮੁਹਾਵਰੇ ਦਾ ਅਰਥ ਹੈ?

ਉਤਰ– ਬੁਰਾ ਹਾਲ ਕਰ ਦੇਣਾ, ਡਾਢੀ ਜਿੱਤ ਪ੍ਰਾਪਤ ਕਰਨੀ|

1 thought on “ਮੁਹਾਵਰੇ”

Leave a comment