Nanak dukhiya sabh sansar lekh in punjabi | ਨਾਨਕ ਦੁਖਿਆ ਸਭ ਸੰਸਾਰ

Nanak dukhiya sabh sansar lekh in punjabi ਨਾਨਕ ਦੁਖਿਆ ਸਭ ਸੰਸਾਰ : ਗੁਰੂ ਨਾਨਕ ਦੁਖਿਆ ਸਭ ਸੰਸਾਰ ਇਹ ਗੁਰੂ ਨਾਨਕ ਦੇਵ ਜੀ ਉਚਾਰੀ ਹੋਈ ਤੁਕ ਹੈ। ਇਸ ਵਿੱਚ ਸਾਡੇ ਜੀਵਨ ਦੀ ਇਕ ਕੌੜੀ ਸਚਾਈ ਭਰੀ ਹੋਈ ਹੈ।

ਨਾਨਕ ਦੁਖਿਆ ਸਭ ਸੰਸਾਰ

Nanak dukhiya sabh sansar lekh in punjabi

ਗੁਰੂ ਨਾਨਕ (Nanak dukhiya sabh sansar lekh in punjabi) ਦੁਖਿਆ ਸਭ ਸੰਸਾਰ ਇਹ ਗੁਰੂ ਨਾਨਕ ਦੇਵ ਜੀ ਉਚਾਰੀ ਹੋਈ ਤੁਕ ਹੈ। ਇਸ ਵਿੱਚ ਸਾਡੇ ਜੀਵਨ ਦੀ ਇਕ ਕੌੜੀ ਸਚਾਈ ਭਰੀ ਹੋਈ ਹੈ। ਇਸ ਦਾ ਭਾਵ ਹੈ ਕਿ ਅਜ ਹਰ ਇਨਸ਼ਾਨ ਦੁਖੀ ਹੈ। ਕਿਸੇ ਨੂੰ ਕੋਈ ਦੁਖ ਹੋਵੇ, ਜਾਂ ਕੋਈ ਆਪਣਾ ਹੌਂਸਲਾ ਹਾਰ ਰਿਹਾ ਹੋਵੇ, ਤਾਂ ਉਸ ਨੂੰ ਹੌਂਸਲਾ ਦੇਣ ਲਈ ਅਸੀਂ ਇਹ ਤੁਕ ਉਚਾਰਦੇ ਹਾਂ। ਇਸ ਤਰ੍ਹਾਂ ਇਹ ਤੁਕ ਪੰਜਾਬੀ ਜੀਵਨ ਵਿਚ ਅਖਾਣ ਦਾ ਰੂਪ ਧਾਰ ਚੁਕੀ ਹੈ। ਪ੍ਰਭੂ ਸਿਮਰਨ ਵਿਚ ਮਗਨ ਰਹਿਣ ਵਾਲਾ ਹੀ ਮਨੁੱਖ ਸੁਖੀ ਹੈ। ਉਸ ਕੋਲ ਆਤਮਿਕ ਸ਼ਕਤੀ ਹੈ। ਸਬਰ ਅਤੇ ਸੰਤੋਖ ਹੈ।

ਅਮੀਰ ਕਿਉਂ ਦੁਖੀ ਹੈ

ਜਿਸ ਕੋਲ ਬਹੁਤ ਧਨ ਹੋਵੇ ਅਸੀਂ ਸੋਚਦੇ ਹਾਂ ਉਹ ਬੜਾ ਸੁਖੀ ਹੈ। ਵਿਲਾਸਤਾ ਅਤੇ ਅਰਾਮ ਦੇ ਹਰ ਸਾਧਨ ਉਸ ਕੋਲ ਹੁੰਦੇ ਹਨ, ਕਮ ਕਰਨ ਲਈ ਨੌਕਰ ਚਾਕਰ ਹੁੰਦੇ ਹਨ। ਚੋਰ, ਲੁਟੇਰੇ, ਡਾਕੂ ਉਸ ਦੇ ਪਿੱਛੇ ਲੱਗੇ ਰਹਿੰਦੇ ਹਨ। ਉਸ ਕੋਲ ਮਨ ਦੀ ਸ਼ਾਂਤੀ ਨਹੀਂ ਹੁੰਦੀ ਹੈ। ਏਅਰ ਕੰਡੀਸ਼ਰ ਕਮਰੇ ਤੇ ਮਖਮਲੀ ਗੱਦਿਆਂ ਤੇ ਵੀ ਉਸ ਨੂੰ ਨੀਂਦ ਨਹੀਂ ਆਉਂਦੀ ਉਹ ਨੀਂਦ ਦੀਆਂ ਗੋਲੀਆਂ ਖਾਂਦਾ ਹੈ।

ਗਰੀਬ ਕਿਉ ਦੁਖੀ ਹੈ

ਇਕ ਗ਼ਰੀਬ ਸਾਰਾ ਦਿਨ ਮਿਹਨਤ ਕਰਦਾ ਹੈ, ਕਿਰਤ ਕਮਾਈ ਕਰਦਾ ਹੈ ਪਰ ਦੋ ਵਕਤ ਦੀ ਰੋਟੀ ਵੀ ਨਹੀਂ ਜੁਟਾ ਸਕਦਾ। ਬਾਕੀ ਜਰੂਰਤਾਂ ਵਲੋਂ ਤਾਂ ਉਸ ਨੂੰ ਅੱਖਾਂ ਵੀ ਮੀਟਨੀਆਂ ਪੈਂਦੀਆਂ ਹਨ।ਬੱਚੇ ਭੁਖ ਨਾਲ ਵਿਲਕਦੇ ਹਨ। ਸਰਦੀ ਨਾਲ ਠਰੂੰ-ਠਰੂੰ ਕਰਦੇ ਹਨ। ਇਲਾਜ ਲਈ ਪੈਸੇ ਨਹੀਂ ਹੁੰਦੇ।

ਕਿਹੜੇ-ਕਿਹੜੇ ਦੁਖੀ ਹਨ

ਦੁਖ ਦੋ ਤਰ੍ਹਾਂ ਦੇ ਹਨ। ਸਰੀਰਿਕ ਅਤੇ ਮਾਨਸਿਕ ਦੁਖ।ਸਰੀਰਿਕ ਦੁਖ ਤਾਂ ਹਰ ਇਨਸਾਨ ਨੂੰ ਕੋਈ ਨਾ ਕੋਈ ਤਾ ਹੁੰਦਾ ਹੀ ਹੈ। ਉਹ ਹਰ ਦੇਖਣ ਵਾਲੇ ਨੂੰ ਪਤਾ ਲਗ ਜਾਂਦਾ ਹੈ। ਕਿਸੇ ਨੂੰ ਕੋਈ ਬੀਮਾਰੀ ਹੈ ਤੇ ਕਿਸੇ ਨੂੰ ਕੋਈ।ਦੁਨਿਆਂ ਦਾ ਸ਼ਾਇਦ ਹੀ ਕੋਈ ਮਨੁਖ ਅਜਿਹਾ ਹੋਵੇ ਜਿਸ ਨੂੰ ਸਰੀਰਿਕ ਰੋਗ ਨਾਂ ਹੋਵੇ। ਮਾਨਸਿਕ ਦੁਖ ਹੈ ਮਹਿਸੂਸ ਕਰਨ ਨਾਲ। ਕੋਈ ਜਿਨ੍ਹਾਂ ਜਿਆਦਾ ਮਹਿਸੂਸ ਕਰੇ ਉਨ੍ਹਾਂ ਹੀ ਜਿਆਦਾ ਦੁੱਖੀ ਹੁੰਦਾ ਹੈ। ਪਤਨੀ ਪਤੀ ਦੀ ਮੌਤ ਤੇ ਦੁਖੀ ਹੁੰਦੀ ਹੈ।ਮਾਂ ਧੀਆਂ ਪੁਤਰਾਂ ਦੀਆਂ ਪਰੇਸ਼ਾਨੀਆਂ ਕਰਕੇ ਦੁਖੀ ਹੁੰਦੀ ਹੈ। ਜਿਸਦੀ ਕੋਈ ਔਲਾਦ ਨਹੀਂ ਉਸ ਨੂੰ ਉਹ ਦੁਖ ਖਾਈ ਜਾਂਦਾ ਹੈ। ਇਹ ਸਭ ਮਾਨਸਿਕ ਦੁਖ ਦਾ ਕਾਰਣ ਬਣਦੇ ਹਨ।

ਗਰੀਬੀ ਵਿਚ ਖੁਸ਼ੀ

ਸਾਡਾ ਇਹ ਸੋਚਣਾ ਗਲਤ ਹੈ ਕਿ ਪੈਸਾ ਸਾਰੀ ਖੁਸ਼ੀਆਂ ਖਰੀਦ ਸਕਦਾ ਹੈ। ਅਸੀ ਇੰਚਾਰਟਡ ਸ਼ਰਦ ਕਹਾਣੀ ਸੁਣੀ ਹੋਈ ਹੈ।ਇਹ ਰਾਜਾ ਬਹੁਤ ਦੁਖੀ ਸੀ। ਉਸ ਨੂੰ ਕਿਸੇ ਨੇ ਕਿਹਾ ਕਿ ਅਜਿਹੇ ਵਿਅਕਤੀ ਦੀ ਕਮੀਜ ਪਹਿਨ ਲੋ ਜਿਹੜਾ ਬਹੁਤ ਪ੍ਰਸੰਨ ਹੋਵੇ, ਜਿਸ ਨੂੰ ਕੋਈ ਦੁਖ ਨਾ ਹੋਵੇ ਤਾਂ ਰਾਜਾ ਸੁਖੀ ਹੋ ਸਕਦਾ ਹੈ।ਉਸ ਦੇ ਦਰਬਾਰੀਆ ਨੂੰ ਇਸ ਕੰਮ ਤੇ ਲਾ ਦਿਤਾ ਕਿ ਅਜਿਹੀ ਕਮੀਜ਼ ਲੱਭ ਕੇ ਲਿਆਉ। ਵਿਚਾਰੇ ਸਾਰਾ ਜਗ ਟੋਹ ਬੈਠੇ।ਆਖਰ ਵਿਚ ਇਕ ਮਨੁਖ ਘਾਹ ਉਤੇ ਟਿਆ ਹਸ ਰਿਹਾ ਸੀ ਉਸਦੀ ਕਮੀਜ ਲੈਣ ਦਾ ਵਿਚਾਰ ਬਣਾਇਆ ਗਿਆ ਪਰ ਨਿਰਾਸ਼ਾ ਹੀ ਹੱਥ ਲਗੀ ਉਸ ਕੋਲ ਕਮੀਜ ਹੀ ਨਹੀ ਸੀ।ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗਰੀਬਾਂ ਵਿਚ ਸਬਰ, ਸ਼ੁਕਰ, ਅਤੇ ਖੁਸ਼ ਰਹਿ ਕੇ ਸੁਖੀ ਹੋਣ ਦੀ ਵਧੇਰੇ ਆਸ ਹੈ।

ਦੁੱਖਾਂ ਦਾ ਕਾਰਨ

ਗੁਰਬਾਨੀ ਅਨੁਸਾਰ ‘ ਬੇ-ਮੁੱਖ ਹੋਏ ਰਾਮ ਤੇ ਲਗਨ ਜਨਮ ਵਿਯੋਗ” । ਭਾਵ ਜਦੋਂ ਮਨੁਖ ਧਰਤੀ ਤੇ ਆਇਆਂ ਤਾਂ ਮਾਇਆ ਵਿਚ ਗਲਤਾਨ
ਹੋ ਕੇ ਉਸ ਨੂੰ ਪ੍ਰਭੂ ਦੀ ਯਾਦ ਭੁਲ ਗਈ। “ਦਾਤ ਪਿਆਰੀ ਤੇ ਵਿਸਰਿਆ ਦਾਤਾਰ” ਉਹ ਮ੍ਰਿਗ ਤ੍ਰਿਸ਼ਨਾ ਵਾਂਗ ਮਾਇਆ ਦੇ ਪਿੱਛੇ ਦੌੜ ਰਿਹਾ ਹੈ ਤੇ ਆਪਣੇ ਦੁੱਖ ਵਧਾ ਰਿਹਾ ਹੈ। “ਸਿਮਰੋ ਸਿਮਰ ਮੁਖ ਪਾਵਰੁ, ਕਲ ਕਲੇਸ਼ ਤਨ ਮਾਹਿ ਮਿਟਾਉਂ”। ਕਿਉਂਕਿ ਸਿਮਰਨ ਉਹ ਰੱਬੀ ਤਾਕਤ ਹੈ ਜਿਸ ਨਾਲ ਮਾਨਸਿਕ ਸ਼ਕਤੀ ਬੁਲੰਦ ਹੁੰਦੀ ਹੈ”।

ਨਿਰਣਾ : – ਨਾਨਕ ਦੁਖਿਆ ਸਭ ਸੰਸਾਰ”
ਸੋ ਸੁਖੀਆ ਜਿਸ ਨਾਮੁ ਆਧਾਰ”

ਸੋ ਸਾਨੂੰ ਦੁੱਖ ਵਿਚ ਪ੍ਰਭੂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ। ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮਨਣਾ ਚਾਹੀਦਾ ਹੈ। ਇਸ ਦੇ ਨਾਲ ਮਨੁਖ ਵਿਚ ਆਤਮਿਕ ਬਲ ਪੈਦਾ ਹੁੰਦਾ ਹੈ। ਤੇ ਉਸ ਦੁਖਾ ਨੂੰ ਦੂਰ ਕਰਨ ਲਈ ਸੰਘਰਸ਼ ਕਰਦਾ ਹੋਇਆ ਸੁਖ ਨੂੰ ਪ੍ਰਾਪਤ ਕਰਦਾ ਹੈ।

Read Now :- गुरु नानक देव जी का इतिहास

Read Now :- ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

2 thoughts on “Nanak dukhiya sabh sansar lekh in punjabi | ਨਾਨਕ ਦੁਖਿਆ ਸਭ ਸੰਸਾਰ”

Leave a comment