ਨਾਂਵ ਦੀ ਪਰਿਭਾਸ਼ਾ ਤੇ ਕਿਸਮਾਂ | Nav di paribhasha ate kisma

ਇਸ ਪੋਸਟ ਵਿਖੇ ਤੁਹਾਨੂੰ ਨਾਂਵ (Nav di paribhasha ate kisma), ਨਾਂਵ ਦੀ ਪਰਿਭਾਸ਼ਾਂ (Nav di pribhasha) , ਨਾਂਵ ਦੀਆਂ ਕਿਸਮਾਂ ( Nav diya kisma ) ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |

ਪਰਿਭਾਸ਼ਾ- ਸ਼ਬਦ ਜੋ ਕਿ ਕਿਸੇ ਸਥਾਨ, ਵਸਤੂ ਜਾ ਜੀਵ ਆਦਿ ਦਾ ਬੋਧ ਹੁੰਦਾ ਹੈ, ਉਨ੍ਹਾਂ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ|
ਜਿਵੇਂ- ਮੋਹਨ, ਮੇਜ਼, ਅੰੰਮਿ੍ਤਸਰ, ਪਾਣੀ, ਘੋੜਾ ਆਦਿ

ਨਾਂਵ ਦੀਆਂ ਕਿਸਮਾਂ ( nav di paribhasha ate kisma )

ਨਾਂਵ ਪੰਜ ਕਿਸਮ ਦੇ ਹੁੰਦੇ ਹਨ

nav di kisma
ਕ੍ਰਮ ਨੰਬਰਕਿਸਮ ਦਾ ਨਾਮ
1ਆਮ ਨਾਂਵ
2ਖਾਸ ਨਾਂਵ
3ਵਸਤੂ ਵਾਚਕ ਨਾਂਵ
4ਇਕੱਠ-ਵਾਚਕ ਨਾਂਵ
5ਭਾਵ-ਵਾਚਕ ਨਾਂਵ
Nav diya kisma

ਆਮ ਨਾਂਵ ਜਾਂ ਜਾਤੀ ਨਾਂਵ ਦੀ ਪਰਿਭਾਸ਼ਾ

ਪਰਿਭਾਸ਼ਾ- ਜਿਹੜੇ ਨਾਂਵ ਵਸਤੂਆਂ, ਸਥਾਨ, ਜਾਨਵਰਾਂ ਜਾ ਆਮ ਮਨੁੱਖਾਂ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ|
ਨਾਂਵ ਦੇ ਉਦਾਹਰਣ

 • ਔਰਤਾਂ
 • ਵਿਦਿਆਰਥੀ
 • ਬੱਸ
 • ਨਦੀ
 • ਜਾਨਵਰ
 • ਕੁਰਸੀ
 • ਬੱਕਰੀ
 • ਲੜਕਾ
 • ਪਹਾੜ
 • ਦਰਿਆ
 • ਸਕੂਲ
 • ਸ਼ਹਿਰ
 • ਕਿਸਾਨ
 • ਸਿਪਾਹੀ
 • ਘੋੜਾ
 • ਕਾਰ ਆਦਿ।

ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ

ਵਾਕਾਂ ਵਿਚ ਆਮ ਨਾਂਵ ਦੀ ਵਰਤੋਂ|

 1. ਕਿਸਾਨ ਹਲ ਚਲਾ ਰਿਹਾ ਹੈ।
 2. ਇਹ ਕੁਰਸੀ ਗੁਰਪਾਲ ਦੀ ਹੈ।
 3. ਲੜਕੇ ਸਕੂਲ ਜਾਂਦੇ ਹਨ।
 4. ਮੁੰਡੇ ਪੜ੍ਹ ਰਹੇ ਹਨ।
 5. ਇਹ ਮੋਹਨ ਦਾ ਮੋਟਰ ਸਾਈਕਲ ਹੈ

ਖਾਸ ਨਾਂਵ ਦੀ ਪਰਿਭਾਸ਼ਾ

ਪਰਿਭਾਸ਼ਾ- ਜਿਹੜੇ ਨਾਂਵ ਕਿਸੇ ਵਸਤੂ, ਸਥਾਨ ਜਾ ਖਾਸ ਮਨੁੱਖ ਆਦਿ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਖਾਸ-ਨਾਂਵ ਕਿਹਾ ਜਾਂਦਾ ਹੈ|
ਜਿਵੇਂ-

 • ਪਟਿਆਲਾ
 • ਦੀਪਕ
 • ਮੋਰ
 • ਸਤਲੁਜ਼

ਵਾਕਾਂ ਵਿਚ ਖਾਸ ਨਾਂਵ ਦੀ ਵਰਤੋ|

 1. ਕੋਹਿਨੂਰ ਕੀਮਤੀ ਹੀਰਾ ਹੈ।
 2. ਲਤਾ ਮੰਗੇਸਾਕਾਰ ਨੂੰ ‘ ਅਰਸਾਂ ਦੀ ਧੀ’ ਕਿਹਾ ਗਿਆ ਹੈ।
 3. ਅਸੀਂ ਸ੍ਰੀ ਅੰੰਮਿ੍ਤਸਰ ਸਾਹਿਬ ਜੀ ਦੇ ਦਰਸ਼ਨ ਕੀਤੇ।
 4. ਮੋਹਨ ਬਹੁੱਤ ਸਿਆਣਾ ਹੈ।

ਵਸਤੂ ਵਾਚਕ ਨਾਂਵ ਦੀ ਪਰਿਭਾਸ਼ਾ

ਪਰਿਭਾਸ਼ਾ- ਜਿਹੜੇ ਨਾਂਵ ਸ਼ਬਦ ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ
ਵਸਤੂ-ਵਾਚਕ ਨਾਂਵ ਕਿਹਾ ਜਾਂਦਾ ਹੈ|
ਜਿਵੇਂ-

 • ਦੁੱਧ
 • ਸੋਨਾ
 • ਬੱਜਰੀ
 • ਚਾਵਲ
 • ਤੇਲ

ਵਾਕਾਂ ਵਿੱਚ ਵਸਤੂ-ਵਾਚਕ ਨਾਵਾਂ ਦੀ ਵਰਤੋਂ|

 1. ਅੱਜ ਕੱਲ, ਸੋਨਾ ਬਹੁਤ ਸਸਤਾ ਹੋ ਗਿਆ ਹੈ।
 2. ਦੁਧ, ਘਿਓ ਤੇ ਤੇਲ ਦੀਆਂ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਹਨ।
 3. ਬੱਜਰੀ ਬਹੁਤ ਕਿਫਾਇਤੀ ਹੁੰਦੀ ਹੈ।

ਇਕੱਠ ਵਾਚਕ ਨਾਂਵ ਦੀ ਪਰਿਭਾਸ਼ਾ

ਪਰਿਭਾਸ਼ਾ- ਜਿਹੜੇ ਨਾਂਵ ਜੀਵਾਂ ਜਾਂ ਵਸਤੂਆਂ ਦੇ ਸਮੂਹ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਇਕੱਠ ਵਾਚਕ ਨਾਂਵ ਕਿਹਾ ਜਾਂਦਾ ਹੈ|
ਜਿਵੇਂ-

 • ਫੌਜ਼
 • ਜਲੂਸ
 • ਭੀੜ
 • ਸਭਾ
 • ਗੁੱਟ

ਵਾਕਾਂ ਵਿੱਚ ਇਕੱਠ ਵਾਚਕ ਨਾਂਵਾਂ ਦੀ ਵਰਤੋ|

 1. ਵਿਦਿਆਰਥੀ ਜਮਾਤ ਵਿਚ ਬੈਠੇ ਹਨ।
 2. ਆਜੜੀ ਇੱਜੜ ਚਰਾ ਰਿਹਾ ਹੈ।
 3. ਸਾਡੀ ਟੀਮ ਮੈਚ ਹਾਰ ਗਈ ਸੀ।

ਭਾਵ ਵਾਚਕ ਨਾਂਵ ਦੀ ਪਰਿਭਾਸ਼ਾ

ਪਰਿਭਾਸ਼ਾ- ਜਿਹੜੇ ਨਾਂਵ ਵਸਤੂਆਂ ਜਾਂ ਸਥਿਤੀਆਂ ਦੇ ਅਜਿਹੇ ਗੁਣਾਂ ਜਾਂ ਔਗੁਣਾਂ ਲਈ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਬਲਕੀ ਮਹਿਸੂਸ ਕੀਤਾ ਜਾ ਸਕਦਾ ਹੈ, ਉਨ੍ਹਾਂ ਸ਼ਬਦਾਂ ਨੂੰ ਭਾਵ ਵਾਚਕ ਨਾਂਵ ਆਖਦੇ ਹਨ|
ਜਿਵੇਂ-

 • ਗਰਮੀ
 • ਪਿਆਰ
 • ਅਮੀਰੀ
 • ਖੁਸ਼ੀ

ਵਾਕਾਂ ਵਿੱਚ ਭਾਵ ਵਾਚਕ ਨਾਂਵਾਂ ਦੀ ਵਰਤੋ|

 1. ਸੱਚ ਹਮੇਸ਼ਾ ਕੌੜਾ ਹੁੰਦਾ ਹੈ
 2. ਸੁੱਖ ਅਤੇ ਦੁੱਖ ਜਿੰਦਗੀ ਦਾ ਹਿੱਸਾ ਹਨ।
 3. ਮੋਹਨ ਸ਼ਾਮ ਨਾਲੋਂ ਗਰੀਬ ਹੈ।
 4. ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ।
 5. ਅੱਜ ਬਹੁਤ ਗਰਮੀ ਹੈ।

FAQ

ਪ੍ਰਸ਼ਨ 1. ਨਾਂਵ ਦੀ ਪਰਿਭਾਸ਼ਾ ਦਸੋ?

ਉੱਤਰ – ਸ਼ਬਦ ਜੋ ਕਿ ਕਿਸੇ ਸਥਾਨ, ਵਸਤੂ ਜਾ ਜੀਵ ਆਦਿ ਦਾ ਬੋਧ ਹੁੰਦਾ ਹੈ, ਉਨ੍ਹਾਂ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ|

ਪ੍ਰਸ਼ਨ 2. ਨਾਵ ਦੀਆਂ ਕੀਨੀਆ ਕਿਸਮਾਂ ਹੁੰਦੀਆਂ ਹਨ?

ਉੱਤਰ – ਨਾਂਵ ਪੰਜ ਕਿਸਮ ਦੇ ਹੁੰਦੇ ਹਨ
1. ਆਮ ਨਾਂਵ 2. ਖਾਸ ਨਾਂਵ 3. ਵਸਤੂ ਵਾਚਕ ਨਾਂਵ 4. ਇਕੱਠ-ਵਾਚਕ ਨਾਂਵ 5. ਭਾਵ-ਵਾਚਕ ਨਾਂਵ

ਪ੍ਰਸ਼ਨ 3. ਆਮ ਨਾਂਵ ਜਾਂ ਜਾਤੀ ਨਾਂਵ ਦੀ ਪਰਿਭਾਸ਼ਾ ਲਿਖੋ?

ਉੱਤਰ ਪਰਿਭਾਸ਼ਾ- ਜਿਹੜੇ ਨਾਂਵ ਵਸਤੂਆਂ, ਸਥਾਨ, ਜਾਨਵਰਾਂ ਜਾ ਆਮ ਮਨੁੱਖਾਂ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ|

ਪ੍ਰਸ਼ਨ 4. ਖਾਸ ਨਾਂਵ ਦੀ ਪਰਿਭਾਸ਼ਾ ਲਿਖੋ

ਉੱਤਰਪਰਿਭਾਸ਼ਾ- ਜਿਹੜੇ ਨਾਂਵ ਕਿਸੇ ਵਸਤੂ, ਸਥਾਨ ਜਾ ਖਾਸ ਮਨੁੱਖ ਆਦਿ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਖਾਸ-ਨਾਂਵ ਕਿਹਾ ਜਾਂਦਾ ਹੈ|

ਪ੍ਰਸ਼ਨ 5. ਵਸਤੂ ਵਾਚਕ ਨਾਂਵ ਦੀ ਪਰਿਭਾਸ਼ਾ ਉਦਾਹਰਣਾਂ ਦੇ ਨਾਲ ਲਿਖੋ?

ਉੱਤਰ – ਪਰਿਭਾਸ਼ਾ- ਜਿਹੜੇ ਨਾਂਵ ਸ਼ਬਦ ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਵਸਤੂ-ਵਾਚਕ ਨਾਂਵ ਕਿਹਾ ਜਾਂਦਾ ਹੈ|

ਪ੍ਰਸ਼ਨ 6. ਇਕੱਠ ਵਾਚਕ ਨਾਂਵ ਦੀ ਪਰਿਭਾਸ਼ਾ ਲਿਖੋ?

ਉੱਤਰ – ਪਰਿਭਾਸ਼ਾ- ਜਿਹੜੇ ਨਾਂਵ ਜੀਵਾਂ ਜਾਂ ਵਸਤੂਆਂ ਦੇ ਸਮੂਹ ਲਈ ਵਰਤੇ ਜਾਂਦੇ ਹਨ, ਉਨ੍ਹਾਂ ਸ਼ਬਦਾਂ ਨੂੰ ਇਕੱਠ ਵਾਚਕ ਨਾਂਵ ਕਿਹਾ ਜਾਂਦਾ ਹੈ|

ਪ੍ਰਸ਼ਨ 7. ਭਾਵ ਵਾਚਕ ਨਾਂਵ ਦੀ ਪਰਿਭਾਸ਼ਾ ਲਿਖੋ?

ਉੱਤਰ – ਪਰਿਭਾਸ਼ਾ- ਜਿਹੜੇ ਨਾਂਵ ਵਸਤੂਆਂ ਜਾਂ ਸਥਿਤੀਆਂ ਦੇ ਅਜਿਹੇ ਗੁਣਾਂ ਜਾਂ ਔਗੁਣਾਂ ਲਈ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਬਲਕੀ ਮਹਿਸੂਸ ਕੀਤਾ ਜਾ ਸਕਦਾ ਹੈ, ਉਨ੍ਹਾਂ ਸ਼ਬਦਾਂ ਨੂੰ ਭਾਵ ਵਾਚਕ ਨਾਂਵ ਆਖਦੇ ਹਨ|

1 thought on “ਨਾਂਵ ਦੀ ਪਰਿਭਾਸ਼ਾ ਤੇ ਕਿਸਮਾਂ | Nav di paribhasha ate kisma”

Leave a comment