Padnav di pribhasha te kisma : ਇਸ ਪੋਸਟ ਵਿਖੇ ਤੁਹਾਨੂੰ ਪੜਨਾਂਵ ਦੀ ਪਰਿਭਾਸ਼ਾਂ (padnam di pribhasha) ਪੜਨਾਂਵ ਦੀਆਂ ਕਿਸਮਾਂ ( padnam diya kisma ) ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |
ਪਰਿਭਾਸ਼ਾ – ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਪੜਨਾਂਵ ਹੁੰਦੇ ਹਨ|
ਉਦਾਹਰਣ
- ਤੁਹਾਡਾ
- ਅਸੀਂ
- ਤੁਸੀਂ
ਪੜਨਾਂਵ ਦੀਆਂ ਕਿਸਮਾਂ (Padnav di pribhasha te kisma)
ਪੜਨਾਂਵ ਦੀਆਂ ਕਿਸਮਾਂ ਛੇ|

ਕ੍ਰਮ ਨੰਬਰ | ਕਿਸਮ ਦਾ ਨਾਮ |
1. | ਪੁਰਖ-ਵਾਚਕ ਪੜਨਾਂਵ |
2. | ਨਿੱਜ- ਵਾਚਕ ਪੜਨਾਂਵ |
3. | ਸੰਬੰਧ-ਵਾਚਕ ਪੜਨਾਂਵ |
4. | ਪ੍ਰਸ਼ਨ ਵਾਚਕ ਪੜਨਾਂਵ |
5. | ਨਿਸ਼ਚੇ-ਵਾਚਕ ਪੜਨਾਂਵ |
6. | ਅਨਿਸ਼ਚੇ ਵਾਚਕ ਪੜਨਾਂਵ |
ਪੁਰਖ-ਵਾਚਕ ਪੜਨਾਂਵ ਦੀ ਪਰਿਭਾਸ਼ਾ
ਪਰਿਭਾਸ਼ਾ- ਜਿਹੜੇ ਪੜਨਾਂਵ ਕੇਵਲ ਵਿਅਕਤੀਆਂ ਦੀ ਥਾਂ ਤੇ ਹੀ ਵਰਤੇ ਜਾਣ, ਉਨ੍ਹਾਂ ਸ਼ਬਦਾਂ ਨੂੰ ਪੁਰਖ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਅਸੀਂ
- ਮੈਂ
- ਤੁਸੀਂ
- ਤੁਹਾਡਾ
ਵਾਕਾਂ ਵਿੱਚ ਪੁਰਖ-ਵਾਚਕ ਪੜਨਾਂਵ ਦੀ ਵਰਤੋਂ|
- ਅਸੀਂ ਸ਼ਤਰੰਜ ਖੇਡ ਕੇ ਮਨ ਪਰਚਾਉਂਦੇ ਹਾਂ।
- ਤੁਸੀਂ ਸ਼ਹਿਰ ਕਦੋਂ ਜਾਣਾ ਹੈ?
ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ
ਪੁਰਖ ਵਾਚਕ ਪੜਨਾਂਵ ਦੀ ਕਿਸਮਾਂ
ਪੁਰਖ ਵਾਚਕ ਪੜਨਾਂਵ ਦੀ ਕਿਸਮਾਂ ਤਿੰਨ

ਕ੍ਰਮ ਨੰਬਰ | ਕਿਸਮ ਦਾ ਨਾਮ |
1. | ਉੱਤਮ ਪੁਰਖ |
2. | ਮੱਧਮ ਪੁਰਖ |
3. | ਅੱਨਯ-ਪੁਰਖ |
ਉੱਤਮ ਪੁਰਖ ਦੀ ਪਰਿਭਾਸ਼ਾ
ਪਰਿਭਾਸ਼ਾ- ਗੱਲ ਕਰਨ ਵਾਲਾ ਪੁਰੁਖ ਨੂੰ ਉੱਤਮ-ਪੁਰਖ ਕਿਹਾ ਜਾਂਦਾ ਹੈ|
ਜਿਵੇਂ:-
- ਮੈਂ
- ਅਸੀਂ
- ਮੈਨੂੰ
- ਸਾਡੇ
ਵਾਕਾਂ ਵਿੱਚ ਵਰਤੋਂ|
- ਮੈਂ ਜਿੱਤ ਗਿਆ।
- ਮੇਰਾ ਭਰਾ ਡਾਕਟਰ ਹੈ।
ਮੱਧਮ ਪੁਰਖ ਦੀ ਪਰਿਭਾਸ਼ਾ
ਪਰਿਭਾਸ਼ਾ- ਕਿਸੀ ਪੁਰੁਖ ਨਾਲ ਗੱਲ ਕੀਤੀ ਜਾਵੇ, ਉਸ ਨੂੰ ਮੱਧਮ-ਪੁਰਖ ਕਹਿੰਦੇ ਹਨ|
ਜਿਵੇ:-
- ਤੂੰ
- ਤੁਸੀਂ
- ਤੁਹਾਨੂੰ
- ਤੇਰਾ
- ਤੈਥੋ
ਵਾਕਾਂ ਵਿੱਚ ਵਰਤੋਂ|
- ਤੁਸੀਂ ਕਿੱਥੇ ਜਾ ਰਹੇ ਹੋ?
- ਤੁਹਾਨੂੰ ਏਥੇ ਆਉਣਾ ਪਵੇਗਾ।
ਅੱਨਯ-ਪੁਰਖ ਦੀ ਪਰਿਭਾਸ਼ਾ
ਪਰਿਭਾਸ਼ਾ– ਦੂਰ ਖੜੇ ਕਿਸੀ ਪੁਰੁਖ ਵਾਰੇ ਗੱਲ ਕੀਤੀ ਜਾਵੇ, ਉਸ ਨੂੰ ਅੱਨਯ-ਪੁਰਖ ਕਿਹਾ ਜਾਂਦਾ ਹੈ|
ਜਿਵੇਂ:-
- ਉਹ
- ਇਹ
- ਉਸ
- ਉਨ੍ਹਾਂ
ਵਾਕਾਂ ਵਿੱਚ ਵਰਤੋਂ|
- ਇਹ ਵਕੀਲ ਹੈ।
- ਉਹ ਮੇਰੇ ਚਾਚਾ ਜੀ ਹਨ।
ਨਿੱਜ ਵਾਚਕ ਪੜਨਾਂਵ ਦੀ ਪਰਿਭਾਸ਼ਾ
ਪਰਿਭਾਸ਼ਾ– ਜਿਹੜੇ ਪੜਨਾਂਵ ਵਾਕ ਵਿੱਚ ਕਰਤਾ ਦੀ ਥਾਂ ਵਰਤੇ ਜਾਣ, ਉਨ੍ਹਾਂ ਨੂੰ ਨਿੱਜ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਮੈਂ
- ਆਪ
- ਆਪਸ
ਵਾਕਾਂ ਵਿੱਚ ਨਿੱਜ ਵਾਚਕ ਪੜਨਾਂਵ ਦੀ ਵਰਤੋ|
- ਆਪ ਨੂੰ ਸ਼ਤਰੰਜ ਖੇਡਣ ਦਾ ਸ਼ੌਕ ਨਹੀਂ।
- ਮੁੰਡੇ ਆਪਸ ਵਿੱਚ ਲੜ ਰਹੇ ਸਨ।
ਸੰਬੰਧ ਵਾਚਕ ਪੜਨਾਂਵ ਦੀ ਪਰਿਭਾਸ਼ਾ
ਪਰਿਭਾਸ਼ਾ– ਜਿਹੜੇ ਪੜਨਾਮ ਸ਼ਬਦ ਵਾਕਿਆ ਨੂੰ ਯੋਜਕਾਂ ਦੀ ਤਰ੍ਹਾਂ ਜੋੜਨ ਦਾ ਕਮ ਕਰੇ, ਉਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਜਿਹੜਾ
- ਜਿਹੜੇ
- ਜਿਸ
- ਜੋ
ਵਾਕਾਂ ਵਿੱਚ ਸੰਬੰਧ ਵਾਚਕ ਪੜਨਾਂਵ ਦੀ ਵਰਤੋ|
- ਜਿਹੜੇ ਮਿਹਨਤ ਕਰਨਗੇ, ਉਹ ਜਿੰਦਗੀ ਵਿੱਚ ਸਫਲ ਹੋਣਗੇ।
- ਜ਼ੋ ਅਮੀਰ ਹੁੰਦੇ ਹਨ, ਉਹੀ ਕੰਜੂਸ ਹੁੰਦੇ ਹਨ।
ਪ੍ਰਸ਼ਨ ਵਾਚਕ ਪੜਨਾਂਵ ਦੀ ਪਰਿਭਾਸ਼ਾ
ਪਰਿਭਾਸ਼ਾ– ਉਹ ਪੜਨਾਮ ਸ਼ਬਦ ਜਿਨ੍ਹਾਂ ਰਾਹੀਂ ਕੁਝ ਪੁੱਛਿਆ ਜਾਵੇ, ਉਨ੍ਹਾਂ ਸ਼ਬਦਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਕੌਣ
- ਕੀ
- ਕਿਹੜਾ
ਵਾਕਾਂ ਵਿੱਚ ਪ੍ਰਸ਼ਨ ਵਾਚਕ ਪੜਨਾਂਵਾਂ ਦੀ ਵਰਤੋ|
- ਦੁੱਧ ਕਿਸਨੇ ਪੀਤਾ ਸੀ?
- ਕੌਣ ਸਵੇਰੇ ਪਹਿਲਾਂ ਆਵੇਗਾ?
ਨਿਸ਼ਚੇ ਵਾਚਕ ਪੜਨਾਂਵ ਦੀ ਪਰਿਭਾਸ਼ਾ
ਪਰਿਭਾਸ਼ਾ– ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਦਿਆਂ ਉਸਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਉਹ
- ਇਹ
- ਆਹ
- ਉਨ੍ਹਾਂ
ਵਾਕਾਂ ਵਿੱਚ ਨਿਸ਼ਚੇ ਵਾਚਕ ਪੜਨਾਂਵ ਦੀ ਵਰਤੋ|
- ਇਹ ਘਰ ਮੇਰਾ ਹੈ।
- ਉਹ ਮੋਹਨ ਦਾ ਘਰ ਹੈ।
ਨਿਸ਼ਚੇ ਵਾਚਕ ਪੜਨਾਂਵ ਦੀਆਂ ਕਿਸਮਾਂ
ਨਿਸ਼ਚੇ ਵਾਚਕ ਪੜਨਾਂਵ ਦੋ ਤਰ੍ਹਾਂ ਦੇ ਹੁੰਦੇ ਹਨ
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਨਿਕਟ ਵਰਤੀ ਨਿਸਚੇ-ਵਾਚਕ ਪੜਨਾਂਵ |
2. | ਦੂਰ-ਵਰਤੀ ਨਿਸ਼ਚੇ ਵਾਚਕ ਪੜਨਾਂਵ |
ਨਿਕਟ ਵਰਤੀ ਨਿਸਚੇ-ਵਾਚਕ ਪੜਨਾਂਵ
ਪਰਿਭਾਸ਼ਾ– ਨੇੜੇ ਦੀ ਵਸਤੂਆਂ ਵਲ ਇਸ਼ਾਰਾ ਕਰ ਕੇ ਦਸ਼ਨ ਵਾਲੇ ਪੜਨਾਮ ਸ਼ਬਦ ਨੂੰ ਨਿਕਟ ਵਰਤੀ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਇਹ
- ਆਹ
- ਇਸ
ਦੂਰ-ਵਰਤੀ ਨਿਸ਼ਚੇ ਵਾਚਕ ਪੜਨਾਂਵ
ਪਰਿਭਾਸ਼ਾ– ਦੂਰ ਦੀਆਂ ਵਸਤੂਆਂ ਵਾਰੇ ਇਸ਼ਾਰਾ ਕਰਨ ਵਾਲੇ ਪੜਨਾਂਵ ਨੂੰ ਦੂਰ ਵਰਤੀ ਨਿਸਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਉਨਾਂ
- ਉਹ
- ਉਸ
ਅਨਿਸ਼ਚੇ ਵਾਚਕ ਪੜਨਾਂਵ ਦੀ ਪਰਿਭਾਸ਼ਾ
ਪਰਿਭਾਸ਼ਾ– ਜਿਹੜੇ ਪੜਨਾਂਵ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਅੰਦਾਜਾ ਹੀ ਦੱਸਣ, ਉਨਾਂ ਨੂੰ ਅਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਜਿਵੇਂ-
- ਕੁਝ
- ਸਾਰੇ
- ਕੋਈ
- ਅਨੇਕ
ਵਾਕਾਂ ਵਿੱਚ ਅਨਿਸ਼ਚੇ ਵਾਚਕ ਪੜਨਾਂਵਦੀ ਵਰਤੋ|
- ਕੁਝ ਮੁੰਡੇ ਪੜ ਰਹੇ ਸਨ।
- ਸਾਰੇ ਲੋਕ ਮੇਲੇ ਵਿੱਚ ਘੁੰਮ ਰਹੇ ਸਨ?
FAQ
ਉੱਤਰ – ਪਰਿਭਾਸ਼ਾ – ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਪੜਨਾਂਵ ਹੁੰਦੇ ਹਨ|
ਉੱਤਰ – ਪੜਨਾਂਵ ਦੀਆਂ ਕਿਸਮਾਂ ਛੇ ਹੁੰਦੀਆਂ ਹਨ|
ਉੱਤਰ – 1. ਪੁਰਖ-ਵਾਚਕ ਪੜਨਾਂਵ 2. ਨਿੱਜ- ਵਾਚਕ ਪੜਨਾਂਵ
3. ਸੰਬੰਧ-ਵਾਚਕ ਪੜਨਾਂਵ 4. ਪ੍ਰਸ਼ਨ ਵਾਚਕ ਪੜਨਾਂਵ
5. ਨਿਸ਼ਚੇ-ਵਾਚਕ ਪੜਨਾਂਵ 6. ਅਨਿਸ਼ਚੇ ਵਾਚਕ ਪੜਨਾਂਵ
ਉੱਤਰ – ਪਰਿਭਾਸ਼ਾ- ਜਿਹੜੇ ਪੜਨਾਂਵ ਕੇਵਲ ਵਿਅਕਤੀਆਂ ਦੀ ਥਾਂ ਤੇ ਹੀ ਵਰਤੇ ਜਾਣ, ਉਨ੍ਹਾਂ ਸ਼ਬਦਾਂ ਨੂੰ ਪੁਰਖ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ– ਜਿਹੜੇ ਪੜਨਾਂਵ ਵਾਕ ਵਿੱਚ ਕਰਤਾ ਦੀ ਥਾਂ ਵਰਤੇ ਜਾਣ, ਉਨ੍ਹਾਂ ਨੂੰ ਨਿੱਜ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ– ਜਿਹੜੇ ਪੜਨਾਮ ਸ਼ਬਦ ਵਾਕਿਆ ਨੂੰ ਯੋਜਕਾਂ ਦੀ ਤਰ੍ਹਾਂ ਜੋੜਨ ਦਾ ਕਮ ਕਰੇ, ਉਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ– ਉਹ ਪੜਨਾਮ ਸ਼ਬਦ ਜਿਨ੍ਹਾਂ ਰਾਹੀਂ ਕੁਝ ਪੁੱਛਿਆ ਜਾਵੇ, ਉਨ੍ਹਾਂ ਸ਼ਬਦਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ– ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਦਿਆਂ ਉਸਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ– ਜਿਹੜੇ ਪੜਨਾਂਵ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਅੰਦਾਜਾ ਹੀ ਦੱਸਣ, ਉਨਾਂ ਨੂੰ ਅਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|