ਇਸ ਪੋਸਟ ਵਿਖੇ ਤੁਹਾਨੂੰ ਪੰਜਾਬੀ ਵਿਆਕਰਣ ਧੁਨੀ-ਬੋਧ (punjabi grammar dhuni bodh in punjabi), ਪੰਜਾਬੀ ਵਿਅੰਜਨ ਦੀ ਵਰਗ-ਵੰਡ ਅਤੇ ਵਰਨਾਂ / ਅੱਖਰਾਂ ਦੀਆਂ ਕਿਸਮਾਂ ਨੂੰ ਉਦਾਹਰਣਾਂ ਰਾਹੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਗਿਆ ਹੈ |
punjabi grammar dhuni-bodh
ਪੰਜਾਬੀ ਵਿਅੰਜਨ ਦੀ ਵਰਗ-ਵੰਡ ਤਾਲਿਕਾ|
ਕੰਠੀ | ਤਾਲਵੀ | ਉਲਟ ਜੀਭੀ/ ਮੁਰਧਨੀ | ਦੰਦੀ | ਹੋਠੀ | ਸੁਰਯੰਤਰੀ | |
ਕ | ਚ | ਟ | ਤ | ਪ | ||
ਖ | ਛ | ਠ | ਥ | ਫ | ||
ਗ | ਜ | ਡ | ਦ | ਬ | ||
ਘ | ਝ | ਢ | ਧ | ਭ | ||
ਨਾਸਕੀ ਧੁਨੀਆਂ | ਙ | ਞ | ਣ | ਨ | ਮ | |
ਖ਼ | ਸ਼ | ਲ਼ | ਲ | ਫ਼ | ||
ਗ਼ | ਜ਼ | ੜ | ਰ | |||
ਯ | ਸ | |||||
ਵ | ਹ |
ਵਰਨਾਂ / ਅੱਖਰਾਂ ਦੀਆਂ ਕਿਸਮਾਂ|
ਧੁਨੀ ਜਾਂ ਅਵਾਜ਼ ਦੇ ਅਧਾਰ ‘ ਤੇ ਵਰਨਾਂ/ ਅੱਖਰਾਂ ਨੂੰ ਮੁੱਖ ਤੌਰ ਤੇ ਹੇਠਲੇ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ|
- ਸਵਰ ਅੱਖਰ
- ਵਿਅੰਜਨ ਅੱਖਰ
- ਅਨੁਨਾਸਕ / ਨਾਸਕੀ ਅੱਖਰ
- ਦੁੱਤ ਅੱਖਰ (ਅਰਧ ਸਵਰ)
1. ਸਵਰ ਅੱਖਰ
ਜਿਹੜੇ ਅੱਖਰ/ ਵਰਨ ਹੋਰ ਅੱਖਰਾਂ ਦੀ ਸਹਾਇਤਾ ਤੋਂ ਬਗੈਰ ਬੋਲੇ ਜਾ ਸਕਦੇ ਹਨ, ਉਨ੍ਹਾਂ ਨੂੰ ਸਵਰ ਅੱਖਰ ਕਿਹਾ ਜਾਂਦਾ ਹੈ। ਅਜਿਹੇ ਵਰਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਨਿਕਲਦੀ ਪੌਣਧਾਰਾ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਨਿਕਲਦੀ ਹੈ।
ਪੰਜਾਬੀ ਵਿਚ ਤਿੰਨ ਸਵਰ ਅੱਖਰ ਹਨ।
- ੳ
- ਅ
- ੲ
ਇਨ੍ਹਾਂ ਸਵਰਾਂ ਦੇ ਅਧਾਰ ‘ ਤੇ ਪੰਜਾਬੀ ਦੀਆਂ ਦਸ ਸਵਰ ਧੁਨੀਆਂ ਹਨ- ਅ, ਆ, ਇ, ਈ, ਉ, ਊ, ਏ, ਐ, ਓ, ਔ
ਨਾਂਵ ਦੀ ਪਰਿਭਾਸ਼ਾ ਤੇ ਕਿਸਮਾਂ ( Nav di paribhasha ate kisma)
ਸਵਰਾਂ ਦੀਆਂ ਕਿਸਮਾਂ
ਉਚਾਰਨ ਦੇ ਅਧਾਰ’ ਤੇ ਸਵਰਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ।
1. ਲਘੂ ਸਵਰ
ਜਿਹੜੇ ਸਵਰਾਂ ਦੇ ਉਚਾਰਨ ਵਿੱਚ ਘੱਟ ਸਮਾਂ ਲੱਗਦਾ ਹੈ, ਉਨ੍ਹਾਂ ਨੂੰ ਲਘੂ / ਅਲਪ ਜਾਂ ਹਸਵ ਸਵਰ ਆਖਿਆ ਜਾਂਦਾ ਹੈ।
ਲਘੂ ਸਵਰ ਤਿੰਨ (ਅ, ਇ, ਉ) ਹਨ|
2. ਦੀਰਘ ਸਵਰ
ਜਿਹੜੇ ਸਵਰਾਂ ਦੇ ਉਚਾਰਨ ਵਿਚ ਵਧੇਰੇ ਸਮਾਂ ਲਗਦਾ ਹੈ, ਉਨ੍ਹਾਂ ਨੂੰ ਦੀਰਘ ਸਵਰ ਆਖਦੇ ਹਨ।
ਆ, ਈ, ਊ, ਏ, ਐ, ਓ, ਔ ਦੀਰਘ ਸਵਰ ਹਨ।
ਜੀਭ ਦੀ ਸਥਿਤੀ ਦੇ ਆਧਾਰ ਤੇ ਸਵਰਾਂ ਦੀ ਵਰਗ ਵੰਡ
ਜੀਭ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਸ੍ਵਰ ਤਿਨ ਵਰਗਾਂ ਵਿੱਚ ਵੰਡੇ ਜਾਂਦੇ ਹਨ|
- ਵਿਚਕਾਰਲੇ ਸ੍ਵਰ ਇ, ਉ, ਅ, ਆ
- ਮੂਹਰਲੇ ਸ੍ਵਰ – ਈ, ਏ, ਐ
- ਪਿਛਲੇ ਸ੍ਵਰ – ਊ, ਓ, ਔ
2. ਵਿਅੰਜਨ
ਜਿਹੜੇ ਵਰਨ ਜਾਂ ਅੱਖਰ ਹੋਰ ਵਰਨਾਂ ਦੀ ਸਹਾਇਤਾ ਤੋਂ ਬਗੈਰ ਨਹੀਂ ਬੋਲੇ ਜਾ ਸਕਦੇ, ਉਨ੍ਹਾਂ ਨੂੰ ਵਿਅੰਜਨ ਆਖਦੇ ਹਨ। ਇੰਜ ਅਜਿਹੇ ਵਿਅੰਜਨਾਂ ਦਾ ਉਚਾਰਨ ਸਵਰ ਦੀ ਸਹਾਇਤਾ ਨਾਲ ਹੀ ਕੀਤਾ ਜਾ ਸਕਦਾ ਹੈ। ਵਿਅੰਜਨਾ ਦੇ ਉਚਾਰਨ ਸਮੇਂ ਸਾਡੇ ਉਚਾਰਨ ਅੰਗ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਵਿੱਚ ਕਿਸੇ ਥਾਂ ਕੁਝ ਰੁਕਾਵਟ ਪਾਉਂਦੇ ਹਨ। ਇਸ ਸਮੇਂ ਸਾਡੀ ਜੀਭ ਕਦੇ ਦੰਦਾਂ ਦੇ ਅੰਦਰਲੇ ਪਾਸੇ ਤੇ ਕਦੇ ਤਾਲੂ ਨਾਲ ਲਗਦੀ ਹੈ। ਇਸੇ ਤਰ੍ਹਾਂ ਕਈ ਵਾਰੀ ਬੁੱਲ੍ਹ ਕੁਝ ਮੀਟੇ ਜਾਂਦੇ ਹਨ। ਪੰਜਾਬੀ ਵਿਚ ‘ਸ ਤੋਂ ਲੈ ਕੇ ਲ਼‘ ਤੱਕ ਸਾਰੇ ਵਰਨ ਵਿਅੰਜਨ ਹੀ ਹਨ|
3. ਅਨੁਨਾਸਕ / ਨਾਸਕੀ ਅੱਖਰ
ਵਿਅੰਜਨਾਂ ਵਿੱਚੋਂ ਕੁਝ ਅੱਖਰ ਜਿਨ੍ਹਾਂ ਦੇ ਉਚਾਰਨ ਸਮੇਂ ਕੁਝ ਆਵਾਜ਼ / ਧੁਨੀ ਨੱਕ ਵਿੱਚੋਂ ਬਾਹਰ ਨਿਕਲਦੀ ਹੈ । ਅਜਿਹੇ ਅੱਖਰਾਂ ਨੂੰ ਅਨੁਨਾਸਕ ਜਾਂ ਨਾਸਕੀ ਅੱਖਰ ਆਖਦੇ ਹਨ। ਪੰਜਾਬੀ ਵਿੱਚ ਪੰਜ (ਙ, ਞ, ਣ, ਨ, ਮ) ਅਨੁਨਾਸਕ/ ਨਾਸਕੀ ਅੱਖਰ ਹਨ।
4. ਦੁੱਤ ਅੱਖਰ (ਅਰਧ ਸਵਰ)
ਪੰਜਾਬੀ ਭਾਸ਼ਾ ਵਿੱਚ ਕੁਝ ਧੁਨੀਆਂ ਅਜਿਹੀਆਂ ਜਨ ਜਿਨ੍ਹਾਂ ਨੂੰ ਠੀਕ ਤਰ੍ਹਾਂ ਅੰਕਿਤ ਕਰਨ ਵਾਸਤੇ ਕੁਝ ਆਖਰ ਦੂਸਰੇ ਅੱਖਰਾਂ ਦੇ ਪੈਰਾ ਵਿੱਚ ਲਿਖੇ ਜਾਂਦੇ ਹਨ| ਇਨ੍ਹਾਂ ਅੱਖਰਾਂ ਨੂੰ ਦੂਤ ਅੱਖਰ ਆਖਦੇ ਹਨ| ਦੁੱਤ ਅੱਖਰਾਂ ਦੇ ਉਚਾਰਨ ਸਮੇ ਕਿਸੇ ਵਿਸੇਸ ਅੱਖਰ ਦੇ ਉਚਾਰਨ ਨੂੰ ਰੋਕ ਕੇ ਲਮਕਾ ਦਿੱਤਾ ਜਾਂਦਾ ਹੈ, ਦੁੱਤ ਅੱਖਰ ਦੂਸਰੇ ਅੱਖਰਾਂ ਨਾਲ ਮਿਲ ਕੇ ਰਲਵੀਂ ਅਵਾਜ ਵਿਚ ਉਚਰੈ ਜਾਂਦੇ ਹਨ|
ਪੰਜਾਬੀ ਵਿੱਚ ਤਿੰਨ ਅੱਖਰ (ਹ, ਰ, ਵ) ਦੁੱਤ ਅੱਖਰ ਹਨ। ਇਨ੍ਹਾਂ ਦੇ ਚਿੰਨ੍ਹ ਇਹ ਹਨ|
ਹ, ਰ, ਵ
ਲਗਾਂ ਅਤੇ ਲਗਾਖਰ
ਵਿਆਕਰਨ ਦੀ ਦ੍ਰਿਸ਼ਟੀ ਤੋਂ ਹਰ ਵਰਨ ਨੂੰ ਉਚਾਰਨ ਲਈ ਜੋ ਸਮਾਂ ਲਗੱਦਾ ਹੈ, ਉਸਨੂੰ ਮਾਤਰਾ ਆਖਦੇ ਹਨ । ਇਸ ਮਾਤਰਾ ਨੂੰ ਵਰਨਾਂ ਦੇ ਨਾਲ ਲਿਖਣ ਲਈ ਜਿਹੜੇ ਵੱਖ-ਵੱਖ ਚਿੰਨ੍ਹਾ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਚਿਨ੍ਹਾਂ ਨੂੰ ਹੀ ਲਗਾਂ ਕਿਹਾ ਜਾਂਦਾ ਹੈ। ਇਨ੍ਹਾਂ ਲਗਾਂ ਦੀ ਵਰਤੋਂ ਸੁੰਤਤਰ ਰੂਪ ਵਿੱਚ ਨਹੀਂ ਹੁੰਦੀ ਬਲਕਿ ਇਨ੍ਹਾਂ ਦੀ ਵਰਤੋਂ ਹਮੇਸ਼ਾਂ ਕਿਸੇ ਵਰਨ ਨਾਲ ਹੀ ਕੀਤੀ ਜਾਂਦੀ ਹੈ|
ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਦਸ ਹੈ। ਇਹ ਲਗਾਂ ੳ, ਅ, ੲ ਸਵਰ ਅੱਖਰਾਂ ਤੋਂ ਉਤਪੰਨ ਹੁੰਦੀਆਂ ਹਨ।
ਜਿਵੇਂ- ਅ, ਆ, ਇ, ਈ, ਉ, ਊ, ਏ, ਐ, ਓ, ਔ
ਇੰਨ੍ਹਾਂ ਲਗਾ ਦੀ ਵਰਤੋਂ ਇੰਜ ਹੁੰਦੀ ਹੈ|
ਕ੍ਰਮ | ਲਗ | ਚਿੰਨ੍ਹ | ਸ਼ਬਦਾਂ ਦੀਆਂ ਉਦਾਹਰਨਾਂ |
1. | ਮੁਕਤਾ | ਕੋਈ ਚਿੰਨ੍ਹ ਨਹੀ | ਨਰਮ, ਭਰਮ, ਚਰਨ |
ਕੰਨਾ | ਾ | ਤਾਰ, ਚਾਲ, ਕਾਰ | |
ਸਿਹਾਰੀ | ਿ | ਕਿਸ, ਇੱਟ, ਵਿੱਚ | |
ਬਿਹਾਰੀ | ੀ | ਨਦੀ, ਸਦੀ, ਹਰੀ | |
ਔਂਕੜ | ੁ | ਤੁਰ, ਭਰ, ਘੁਣ | |
ਦੁਲੈਂਕੜ | ੂ | ਬੂੰਦ, ਲੂਣ, ਭਰੂਣ | |
ਲਾਂ | ੇ | ਵੇਲ, ਕੇਸ, ਖੇਡ | |
ਦੁਲਾਵਾਂ | “ | ਐਸ਼, ਐਬ, ਹੈਰਤ | |
ਹੋੜਾ | ੋ | ਤੋਲ, ਮੋੜ, ਵੋਟ | |
ਕਨੌੜਾ | ਾੋ | ਤੌਰ, ਕੌਰ, ਸ਼ੌਕ |
ਲਗਾਂ ਦੀ ਵਰਤੋ
ਲਗਾਂ ਦੀ ਵਰਤੋ:- ਪੰਜਾਬੀ ਦੀਆਂ ਸਾਰੀਆਂ ਦਸ ਲਗਾਂ ਲੋੜ ਅਨੁਸਾਰ ਸਾਰੇ ਵਿਅੰਜਨ ਨਾਲ ਲੱਗਦੀਆਂ ਹਨ, ਪਰ ਸਵਰ ਅੱਖਰਾਂ ੳ, ਅ, ੲ ਨਾਲ ਇਹਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ।
ਉਂ ਨਾਲ ਲੱਗਣ ਵਾਲੀਆਂ ਲਗਾਂ- ਉਂ ਨਾਲ ਕੇਵਲ ਤਿੰਨ ਲਗਾਂ (ਔਂਕੜ, ਦੁਲੈਂਕੜ, ਹੋੜਾ) ਹੀ ਲੱਗਦੀਆਂ ਹਨ|
ਜਿਵੇ- ਉਮਰ, ਊਣਾ, ਓਟ ਆਦਿ।
ਨੋਟ:- ਜਦੋਂ ‘ੳ ‘ਦਾ ਮੂੰਹ ਖੁੱਲ੍ਹਾ ‘ਓ‘ ਹੁੰਦਾ ਹੈ ਤਾਂ ਇਸ ਦਾ ਉਚਾਰਨ ‘ੳ‘ ਨਾਲ ਹੋੜੇ ਵਾਲਾ ਹੁੰਦਾ ਹੈ।
ਅ ‘ਨਾਲ ਲੱਗਣ ਵਾਲੀਆਂ ਲਗਾਂ– ਅ’ ਨਾਲ ਕੇਵਲ ਚਾਰ ਲਗਾਂ (ਮੁਕਤਾ, ਕੰਨਾ, ਦੁਲਾਵਾਂ, ਕਨੌੜਾ) ਹੀ ਲੱਗਦੀਆਂ ਹਨ|
ਜਿਵੇਂ :- ਅਰਕ, ਆਸ, ਐਪਰ, ਔਖਾ ਆਦਿ।
‘ੲ ‘ ਨਾਲ ਲੱਗਣ ਵਾਲੀਆਂ ਲਗਾਂ– ੲ’ ਨਾਲ ਕੇਵਲ ਤਿੰਨ ਲਗਾਂ (ਸਿਹਾਰੀ, ਬਿਹਾਰੀ, ਲਾਂ) ਹੀ ਲੱਗਦੀਆਂ ਹਨ।
ਜਿਵੇਂ– ਇੱਟ, ਪਾਣੀ ਏਕਤਾ ਆਦਿ।
ਲਗਾਂ ਦੀਆਂ ਕਿਸਮਾਂ
ਉਚਾਰਨ ਸਮੇਂ ਦੀ ਦ੍ਰਿਸ਼ਟੀ ਕਾਰਨ ਲਗਾਂ ਦੀਆਂ ਹੇਠਲੀਆਂ ਦੋ ਕਿਸਮਾਂ ਹੁੰਦੀਆਂ ਹਨ|
- ਹ੍ਰਸਵ ਲਗਾਂ
- ਦੀਰਘ ਲਗਾਂ
1. ਹ੍ਰਸਵ ਲਗਾਂ
ਜਿਹੜੀ ਲਗਾਂ ਦੇ ਉਚਾਰਨ ਘੱਟ ਸਮਾਂ ਲੱਗਦਾ ਹੈ, ਉਨ੍ਹਾਂ ਨੂੰ ਹ੍ਰਸਵ ਲਗਾਂ ਆਖਦੇ ਹਨ। ਪੰਜਾਬੀ ਵਿੱਚ ਤਿੰਨ (ਮੁਕਤਾ, ਸਿਹਾਰੀ, ਔਂਕੜ) ਹਸਵ ਲਗਾਂ ਹਨ।
2. ਦੀਰਘ ਲਗਾਂ
ਜਿਹੜੀਆਂ ਲਗਾਂ ਦੇ ਉਚਾਰਨ ਲਈ ਵਧੇਰੇ ਸਮਾਂ ਲੱਗਦਾ ਹੈ, ਉਨ੍ਹਾਂ ਨੂੰ ਦੀਰਘ ਲਗਾਂ ਆਖਦੇ ਹਨ। ਵਿੱਚ ਸੱਤ (ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾਂ, ਕਨੌੜਾ) ਦੀਰਘ ਲਗਾਂ ਹਨ।
ਸ਼ਬਦਾਂ ਦੇ ਪੈਰ ਵਿੱਚ ਬਿੰਦੀ ਦੀ ਵਰਤੋਂ
ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਹੁੰਦੀ ਹੈ, ਜਿਸਦਾ ਮੂਲ ਸ੍ਰੋਤ ਫ਼ਾਰਸੀ ਹੈ। ਪੰਜਾਬੀ ਭਾਸ਼ਾ ਨੇ ਅਜਿਹੇ ਸ਼ਬਦਾਂ ਨੂੰ ਤਤਸਮ ਰੂਪ ਵਿੱਚ ਸਵੀਕਾਰ ਕੀਤਾ ਹੈ, ਗੁਰਮੁਖੀ ਲਿਪੀ ਵਿੱਚ ਫ਼ਾਰਸੀ ਸ਼ਬਦਾਂ ਦੇ ਠੀਕ ਉਚਾਰਨ ਲਈ ਕੋਈ ਚਿਨ੍ਹ ਨਾ ਹੋਣ ਕਾਰਨ ਪਹਿਲੇ ਵਰਨਾਂ ਦੇ ਪੈਰਾਂ ਵਿੱਚ ਬਿੰਦੀ ਪਾ ਕੇ ਫ਼ਾਰਸੀ ਉਚਾਰਨ ਦੀ ਸ਼ੁੱਧਤਾ ਨੂੰ ਹੀ ਅਪਣਾਇਆ ਗਿਆ ਹੈ| ਜਿਵੇਂ- ਖ਼ਬਰਾ , ਜਜ਼ਬਾ , ਵਿਸ਼ਵਾਸ।
ਕਈ ਸ਼ਬਦਾਂ ਦੇ ਪੈਰ ਵਿੱਚ ਬਿੰਦੀ ਪਾਉਣ ਨਾਲ ਸ਼ਬਦ ਦੇ ਅਰਥ ਬਦਲ ਜਾਂਦੇ ਹਨ| ਜਿਵੇਂ- ਸਾਲਾ-ਸ਼ਾਲਾ, ਸੇਰ-ਸ਼ੇਰ ਆਦਿ।
ਵਿਅੰਜਨ ਨੂੰ ਲਗਣ ਵਾਲਿਆਂ ਲਗਾਂ – ਗੁਰਮੁਖੀ ਲਿਪੀ ਵਿੱਚ ਵਿਅੰਜਨਾਂ ਨਾਲ ਉਚਾਰਨ ਅਨੁਸਾਰ ਹਰ ਲਗ ਦੀ ਵਰਤੋਂ ਕੀਤੀ ਜਾ ਸਕਦੀ ਹੈ|
ਲਗਾਖਰ
ਪੰਜਾਬੀ ਭਾਸ਼ਾ ਵਿੱਚ ਸ਼ਬਦ ਸ਼ਬਦਾਂ ਦੇ ਸ਼ੁੱਧ ਉਚਾਰਨ ਲਈ ਲਗਾਂ ਨਾਲ ਜਿਹੜੇ ਹੋਰ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਲਗਾਖਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਤਿੰਨ ਲਗਾਖਰ ਹਨ|
- ਬਿੰਦੀ
- ਟਿੱਪੀ
- ਅੱਧਕ
ਬਿੰਦੀ ਅਤੇ ਟਿੱਪੀ
ਗੁਰਮੁਖੀ ਲਿਪੀ ਵਿਚ ਨਾਸਕੀ ਸਵਰਾਂ ਨੂੰ ਅੰਕਿਤ ਕਰਨ ਲਈ ਦੋ ਚਿੰਨ੍ਹਾਂ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬਿੰਦੀ ਦਾ ਕਾਰਜ ਇਕਹਿਰਾ ਹੁੰਦਾ ਹੈ ਜਦਕਿ ਟਿੱਪੀ ਦਾ ਕਾਰਜ ਦੂਹਰਾ ਹੁੰਦਾ ਹੈ। ਟਿੱਪੀ ਦੀ ਵਰਤੋਂ ਰਾਹੀਂ ਨਾਸਿਕਤਾ ਦੇ ਨਾਲ-ਨਾਲ ਦੁੱਤਕਰਨ ਨੂੰ ਵੀ ਉਜਾਗਰ ਕੀਤਾ ਜਾਂਦਾ ਹੈ। ਇਹ ਦੋਵੇਂ ਚਿੰਨ੍ਹ ਵਰਨ ਜਾਂ ਲਗਾਂ ਦੇ ਉਪੱਰ ਜਾਂ ਨਾਲ ਅੰਕਿਤ ਕੀਤੇ ਜਾਂਦੇ ਹਨ| ਜਿਵੇਂ- ਨਾਂ, ਹਾਂ, ਭੰਨ, ਸੰਨ ਆਦਿ।
ਅੱਧਕ
ਦਬਾਅ ਦੀ ਧੁਨੀ ਨੂੰ ਅੰਕਿਤ ਕਰਨ ਵਾਲਾ ਚਿਨ੍ਹ ਹੈ| ਪੰਜਾਬੀ ਭਾਸ਼ਾ ਵਿੱਚ ਉਚਾਰਨ ਸਮੇਂ ਜਿਹੜੇ ਵਰਨ ਦੀ ਅਵਾਜ ਦੂਹਰੀ ਪ੍ਰਗਟ ਕਰਨੀ ਹੋਵੇ ਭਾਵ ਉਸ ਧੁਨੀ ਉਪਰ ਦਬਾਅ ਪੈਦਾ ਹੋਵੇ ਤਾਂ ਉਸ ਵਰਨ ਤੋਂ ਪਹਿਲੇ ਵਰਨ ਉਪਰ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ| ਜਿਂਵੇ : ਪੱਖਾ, ਵਿੱਚ ਆਦਿ|
ਲਗਾਖਰ ਦੀ ਵਰਤੋਂ ਦੇ ਨਿਯਮ
1. ਬਿੰਦੀ ਦੀ ਵਰਤੋਂ ਦੇ ਨਿਯਮ– ਲਿਖਣ ਵੇਲੇ ਜਦੋਂ ਕਿਸੇ ਸਵਰ ਨੂੰ ਨਾਸਕੀ ਕਰਨਾ ਹੁੰਦਾ ਹੈ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਸਕੀ ਚਿੰਨ੍ਹ ਬਿੰਦੀ ਦੀ ਵਰਤੋਂ ਹੇਠਲੀਆਂ ਛੇ ਲਗਾਂ ਨਾਲ ਹੀ ਕੀਤੀ ਜਾਂਦੀ ਹੈ|
ਕ੍ਰਮ | ਲਗ | ਚਿੰਨ੍ਹ | ਸ਼ਬਦਾਂ ਦੀਆਂ ਉਦਾਹਰਨਾਂ |
1. | ਕੰਨਾ | ਾ | ਨਾਂ, ਹਾਂ, ਬਾਂਦਰ |
2. | ਬਿਹਾਰੀ | ੀ | ਦਹੀਂ, ਨਹੀਂ, ਪਾਵੀਂ |
3. | ਲਾਂ | ੇ | ਕੇਂਦਰ, ਪੇਂਟ, ਤਿਵੇਂ |
4. | ਦੁਲਾਵਾਂ | ੈ | ਬੈਂਸ, ਪੈਂਦ, ਸੈਂਚੀ |
5. | ਹੋੜਾ | ੋ | ਗੱਦ, ਸਗੋਂ, ਕਦੋਂ |
6. | ਕਨੌੜਾ | ੌ | ਭੌਂਕਣਾ, ਤਰੱਕਣਾ, ਹੌਂਕਣਾ |
2. ਟਿੱਪੀ ਦੀ ਵਰਤੋਂ ਦੇ ਨਿਯਮ– ਨਾਸਕੀ ਚਿੰਨ੍ਹ ਟਿੱਪੀ ਦੀ ਵਰਤੋਂ ਚਾਰ ਲਗਾਂ ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ ਨਾਲ ਹੀ ਕੀਤੀ ਜਾਂਦੀ ਹੈ|
ਜਿਵੇਂ- ਅੰਨ, ਪਿੰਜਣਾ, ਭੁੰਨਣਾ, ਭੂੰਡ ਆਦਿ|
3. ਅੱਧਕ ਦੀ ਵਰਤੋਂ ਦੇ ਨਿਯਮ– ਅੱਧਕ ਦੀ ਵਰਤੋਂ ਵਧੇਰੇ ਕਰਕੇ ਚਾਰ ਲਗਾਂ (ਮੁਕਤਾ, ਸਿਹਾਰੀ, ਦੁਲਾਵਾਂ, ਔਂਕੜ) ਨਾਲ ਹੀ ਕੀਤੀ ਜਾਂਦੀ ਹੈ ਪਰ ਦੁਲਾਵਾਂ (ਵੱਡੀ ਲਗ) ਨਾਲ ਇਸਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਗੁਰਮੁਖੀ ਲਿਪੀ ਵਿਚ ਤਤਸਮ ਰੂਪ ਵਿੱਚ ਲਿਖਿਆ ਜਾਣਾ ਹੁੰਦਾ ਹੈ|
ਜਿਵੇਂ- ਵੱਗ, ਬਿੱਲਾ, ਸੁੱਕਾ, ਯੈਸ ਆਦਿ।
‘ਉਂ ‘ਵਰਨ ਨਾਲ ਕੇਵਲ ਬਿੰਦੀ (‘) ਦੀ ਵਰਤੋਂ ਕੀਤੀ ਜਾਂਦੀ ਹੈ| ਜਿਵੇਂ– ਕਿਉਂ, ਭਿਉਂ ਆਦਿ। ਲਗਾਖਰਾਂ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ ਸ਼ਬਦ ਦੇ ਅਰਥ ਹੀ ਬਦਲ ਜਾਂਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ|
ਜਿਵੇਂ- ਨਾ-ਨਾਂ, ਆਦਰ-ਆਂਦਰ, ਸਤ-ਸੰਤ, ਸਤ-ਸੱਤ ਆਦਿ।
ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਈਆਂ
- ਗੁਰਮੁਖੀ ਲਿਪੀ ਦੇ ਸਾਰੇ ਪੈਂਤੀ ਵਰਨਾਂ ਲਈ ਵੱਖਰੇ ਵੱਖਰੇ ਚਿੰਨ੍ਹ ਹਨ।
- ਗੁਰਮੁਖੀ ਲਿਪੀ ਦੇ ਸਾਰੇ ਵਰਨਾ ਦੀ ਬਣਾਵਟ ਬਹੁਤ ਸਪਸ਼ਟ ਤੇ ਸੁਖਾਲੀ ਹੈ।
- ਗੁਰਮੁਖੀ ਲਿਪੀ ਦੇ ਸਾਰੇ ਵਰਨਾ ਦੀ ਤਰਤੀਬ ਵਿਗਿਆਨਕ ਹੈ।
- ਗੁਰਮੁਖੀ ਲਿਪੀ ਵਿੱਚ ਵਰਨਾਂ ਦੀ ਦੂਹਰੀ ਵਰਤੋਂ ਕੀਤੀ ਜਾਂਦੀ ਹੈ।
- ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਉਚਾਰਨ ਅਨੁਕੂਲ ਹੈ। ਇਸ ਵਿੱਚ ਦੂਸਰੀਆਂ ਭਾਸ਼ਾਵਾਂ ਤੋਂ ਤਤਸਮ ਰੂਪ ਵਿੱਚ ਲਏ ਸ਼ਬਦਾਂ ਨੂੰ ਵੀ ਅੰਕਿਤ ਕਰਨ ਦੀ ਸਮਰੱਥਾ ਹੈ। punjabi grammar
- ਗੁਰਮੁਖੀ ਲਿਪੀ ਦੇ ਵਰਨਾਂ ਦੀ ਬਣਤਰ ਵਿਚਲੀ ਇਕਸਾਰਤਾ ਇਸ ਨੂੰ ਸਰਲਤਾ ਤੇ ਸੁੰਦਰਤਾ ਪ੍ਰਦਾਨ ਕਰਦੀ ਹੈ।
- ਗੁਰਮੁਖੀ ਲਿਪੀ ਵਿੱਚ ਸੰਭਾਵਨਾਵਾਂ ਦੀ ਕੋਈ ਸੀਮਾ ਨਜ਼ਰ ਨਹੀਂ ਆਉਂਦੀ।
FAQ
ਉੱਤਰ– ਉਚਾਰਨ ਦੇ ਅਧਾਰ’ ਤੇ ਸਵਰਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ।
ਉੱਤਰ– ਲਘੂ ਸਵਰ ਤਿੰਨ (ਅ, ਇ, ਉ) ਤਰ੍ਹਾਂ ਦੇ ਹੁੰਦੇ ਹਨ|
ਉੱਤਰ– ਦੀਰਘ ਸਵਰ ਸਤ (ਆ, ਈ, ਊ, ਏ, ਐ, ਓ, ਔ) ਤਰ੍ਹਾਂ ਦੇ ਹੁੰਦੇ ਹਨ।