ਇਸ ਪੋਸਟ ਵਿਖੇ ਤੁਹਾਨੂੰ ਰੱਖੜੀ ਦਾ ਲੇਖ (Rakhdi da lekh in punjabi) ਪੰਜਾਬੀ ਵਿਚ ਸੋਖੀ ਭਾਸ਼ਾ ਵਿਚ ਸਮਝਾਇਆ ਗਈਆਂ ਹੈ| ਰੱਖੜੀ ਦਾ ਤਿਓਹਾਰ (Essay on Raksha Bandhan in punjabi) ਭੈਣ -ਭਰਾਵਾਂ ਦੇ ਪਿਆਰ ਦਾ ਭਾਰਤ ਵਿਚ ਬਹੋਤ ਭੜ੍ਹਾ ਤਿਓਹਾਰ ਹੈ, ਇਹ ਲੇਖ ਪੰਜਾਬੀ ਜਮਾਤ 6, 7, 8, 9, 10, 11 ਅਤੇ 12 ਵੀ ਦੇ ਬੱਚਿਆਂ ਲਾਇ ਬਹੁਤਾ ਲਾਭਦਾਇਕ ਹੈ| Rakhdi da lekh in punjabi
ਰੱਖੜੀ ਦਾ ਲੇਖ ( Essay on Raksha Bandhan in punjabi)

ਜਾਣ-ਪਛਾਣ:- ਰੱਖੜੀ ਭੈਣ-ਭਰਾ ਦੇ ਪਿਆਰ ਦਾ ਇੱਕ ਪਵਿੱਤਰ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਬੜੇ ਚਾਵਾਂ ਨਾਲ ਰੱਖੜਿਆਂ ਬਣਦੀਆਂ ਹਨ। ਰੱਖੜੀ ਦਾ ਤਿਉਹਾਰ ਭੈਣ-ਭਰਾ ਵਿਚਕਾਰ ਦੇ ਡੂੰਘੇ ਪਿਆਰ ਨੂੰ ਹੋਰ ਵੀ ਮਜ਼ਬੂਤ ਕਰ ਦਿੰਦਾ ਹੈ।ਇਹ ਤਿਉਹਾਰ ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ।
ਇਤਿਹਾਸਿਕ ਪਿਛੋੜਕ (rakhdi da itihas)
ਰੱਖੜੀ ਭਾਵੇਂ ਇਕ ਭਾਵਾਤਮਕ ਤਿਉਹਾਰ ਹੈ ਪਰ ਕਿਤੇ ਨਾ ਕਿਤੇ ਇਸ ਦਾ ਸੰਬੰਧ ਸਾਡੇ ਇਤਿਹਾਸ ਨਾਲ ਵੀ ਹੈ। ਕਿਹਾ ਜਾਂਦਾ ਹੈ ਇਹ ਤਿਉਹਾਰ ਉਦੋਂ ਸ਼ੁਰੂ ਹੋਇਆ ਜੱਦ ਬਹਾਦਰ ਸ਼ਾਹ ਨੇ ਮੇਵਾੜ ਤੇ ਹਮਲਾ ਕਰ ਦਿੱਤਾ ਤੇ ਮੇਵਾੜ ਦੀ ਰਾਣੀ ਕਰਨਵਤੀ ਨੇ ਆਪਣੀ ਸਹਾਇਤਾ ਲਈ ਮੁਗਲ ਸਮਰਾਟ ਹੁਮਾਯੂੰ ਨੂੰ ਰੱਖੜੀ ਭੇਜੀ ਤੇ ਆਪਣੀ ਰੱਖਿਆ ਦੀ ਮੰਗ ਕੀਤੀ ਤੇ ਹੁਮਾਯੂੰ ਨੇ ਉਸ ਰੱਖੜੀ ਦਾ ਮਾਨ ਰੱਖਦੇ ਹੋਏ ਸਮੇਂ ਸਿਰ ਪਹੁੰਚ ਕੇ ਆਪਣੀ ਉਸ ਮੂੰਹ ਬੋਲੀ ਭੈਣ ਦੀ ਰੱਖਿਆ ਕੀਤੀ।ਉਸ ਵੇਲੇ ਤੋਂ ਇਹ ਪ੍ਰਥਾ ਅੱਜ ਵੀ ਜਾਰੀ ਹੈ। ਇਸ ਤਿਉਹਾਰ ਨੂੰ ਰਕਸ਼ਾ ਬੰਧਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮਨਾਉਣ ਦਾ ਢੰਗ (Rakhdi mnaun da dhang)
ਇਹ ਭੈਣਾਂ ਤੇ ਵੀਰਾਂ ਦਾ ਤਿਉਹਾਰ ਹੈ। ਬਜ਼ਾਰਾਂ ਵਿਚ ਕਈ ਦਿਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਰੱਖੜੀਆਂ ਆ ਜਾਂਦੀਆਂ ਹਨ। ਭੈਣਾਂ ਬੜੀਆਂ ਹੀ ਸੱਧਰਾਂ ਤੇ ਰੀਝਾਂ ਨਾਲ ਆਪਣੇ ਵੀਰ ਲਈ ਰੱਖੜੀ ਦੀ ਚੋਣ ਕਰਦੀਆਂ ਹਨ। ਘਰ ਸਜਾਉਦੀਆਂ ਹਨ, ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ।

ਭੈਣਾਂ ਆਪਣੇ ਵੀਰ ਨੂੰ ਸੁੱਚੇ ਮੂੰਹ ਰੱਖੜੀ ਬਣਦੀਆਂ ਹਨ ਭਾਵ ਰੱਖੜੀ ਵਾਲੇ ਦਿਨ ਰੱਖੜੀ ਬੰਨਣ ਤੋ ਪਹਿਲਾਂ ਕੁਝ ਨਹੀਂ ਖਾਂਦੀਆਂ ਤੇ ਬੜੇ ਚਾਅ ਨਾਲ ਭਰਾ ਦੇ ਗੁੱਟ ਤੇ ਰੱਖੜੀ ਬਣਦੀਆਂ ਹਨ, ਤਿਲਕ ਲਾਉਦੀਆਂ ਹਨ ਅਤੇ ਭਰਾ ਦਾ ਮੂੰਹ ਮਿੱਠਾ ਕਰਵਾਉਦੀਆਂ ਹਨ। ਭਰਾ ਵੀ ਭੈਣਾਂ ਨੂੰ ਸੋਹਣੇ-ਸੋਹਣੇ ਤੋਹਫੇਂ ਦਿੰਦੇ ਹਨ ਤੇ ਨਾਲ ਹੀ ਉਹਨਾਂ ਦੀ ਰੱਖਿਆ ਦਾ ਭਰੋਸਾ ਵੀ ਦਵਾਉਦੇ ਹਨ। ਹਰ ਘਰ ਵਿਚ ਇਹ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ।
ਰੱਖੜੀ ਦਾ ਤਿਉਹਾਰ 2023 date (rakhdi 2023 kdo h)
ਇਸ ਸਾਲ ਵਿਚ ਰੱਖੜੀ ਦਾ ਤਿਉਹਾਰ 2023, 30 ਅਤੇ 31 ਅਗਸਤ 2 ਦਿਨ ਮਨਾਇਆ ਜਾ ਸਕਦਾ ਹੈ| ਇਸ ਸਾਲ 2 ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰਾਖੀ ਬਨ ਸਕਦੀ ਹੈ, ਪੂਰੇ ਭਾਰਤ ਵਿਚ ਹਿੰਦੂ ਕਲੈਂਡਰ ਦੇ ਮੁਤਾਬਿਕ 30 ਅਗਸਤ ਨੂੰ ਮਨਾਇਆ ਜਾਵੇਗਾ|
ਸਿੱਟਾ
ਭਾਵੇਂ ਸਾਡੇ ਦੇਸ਼ ਵਿਚ ਨਿੱਤ ਤਿਉਹਾਰ ਮਨਾਏ ਜਾਂਦੇ ਹਨ ਪਰ ਰੱਖੜੀ ਦਾ ਤਿਉਹਾਰ ਸਭ ਤਿਉਹਾਰਾਂ ਤੋਂ ਨਿਖੜਵਾਂ ਹੈ। ਇਸ ਤਿਉਹਾਰ ਤੋਂ ਸਾਨੂੰ ਆਪਣੇ ਭੈਣ ਭਰਾਵਾਂ ਦਾ ਹਰ ਦੁੱਖ-ਸੁੱਖ ਵਿਚ ਸਾਥ ਦੇਣ ਦੀ ਪ੍ਰੇਰਨਾ ਮਿਲਦੀ ਹੈ। ਇਹ ਇਕ ਭਾਵਾਤਮਕ ਤਿਉਹਾਰ ਹੈ ਜਿਸਨੂੰ ਪੂਰੀ ਭਾਵਨਾ ਤੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਤਿਉਹਾਰ ਦੀ ਸਭਿਆਚਾਰਕ ਭਾਵਨਾ ਕਾਇਮ ਰਹਿ ਸਕੇ।
FAQ
ਉਤਰ- ਰੱਖੜੀ 2023 ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਂਵੇਗਾ|
ਉਤਰ- ਰੱਖੜੀ ਮਨਾਉਣ ਦਾ ਕਾਰਨ ਉਤੇ ਲੇਖ ਵਿਚ ਦਿਤਾ ਗਿਆ ਹੈ|
ਉਤਰ- ਰੱਖੜੀ ਦਾ ਤਿਓਹਾਰ ਮਨਾਉਣ ਪਿੱਛੇ ਇਤਿਹਾਸਕ ਘਟਣਾ ਬਾਰੇ ਉਤੇ ਲੇਖ ਵਿਚ ਦਸਿਆ ਗਿਆ ਹੈ|
2 thoughts on “ਰੱਖੜੀ ਦਾ ਤਿਉਹਾਰ 2023 | Rakhdi da lekh in punjabi | Raksha Bandhan 2023”