ਇਸ ਪੋਸਟ ਵਿਖੇ ਰੱਖੜੀ ਦੇ ਤਿਓਹਾਰ (Raksha Bandhan 2023 Muhurat in punjabi) ਵਾਰੇ ਜਾਣਕਾਰੀ ਦਿਤੀ ਗਈ ਹੈ, ਰੱਖੜੀ ਦਾ ਤਿਓਹਾਰ ਭੈਣ ਭਰਾਵਾਂ ਦੇ ਪਿਆਰ ਦਾ ਤਿਓਹਾਰ ਹੈ, ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਰਾਖੀ ਬਨਦੀ ਹੈ, ਅਤੇ ਭਰਾ ਭੈਣ ਨੂੰ ਉਸ ਦੀ ਰੱਖਿਆ ਕਰਨ ਦਾ ਵਾਦਾ ਕਰਦਾ ਹੈ, ਪਰ ਰੱਖੜੀ ਬਨਣ ਦਾ ਵੀ ਸ਼ੁਭ ਅਤੇ ਅਸ਼ੁਭ ਮੁਹੂਰਤ ਵੇਖ ਕੇ ਬਨੀ ਜਾਂਦੀ ਹੈ| ਇਸ ਲੇਖ ਵਿਖੇ ਤੁਹਾਨੂੰ ਰੱਖੜੀ ਦੇ ਸ਼ੁਭ ਮੁਹੂਰਤ ਵਾਰੇ ਜਾਣਕਾਰੀ ਦਿਤੀ ਗਈ ਹੈ| Raksha Bandhan 2023 Muhurat in punjabi
Raksha Bandhan 2023

ਰੱਖੜੀ ਭੈਣ-ਭਰਾ ਦੇ ਪਿਆਰ ਦਾ ਇੱਕ ਪਵਿੱਤਰ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਬੜੇ ਚਾਵਾਂ ਨਾਲ ਰੱਖੜਿਆਂ ਬਣਦੀਆਂ ਹਨ। ਰੱਖੜੀ ਦਾ ਤਿਉਹਾਰ ਭੈਣ-ਭਰਾ ਵਿਚਕਾਰ ਦੇ ਡੂੰਘੇ ਪਿਆਰ ਨੂੰ ਹੋਰ ਵੀ ਮਜ਼ਬੂਤ ਕਰ ਦਿੰਦਾ ਹੈ।ਇਹ ਤਿਉਹਾਰ ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ।
ਰੱਖੜੀ ਦਾ ਇਤਿਹਾਸ ਅਤੇ ਮਨਾਉਣ ਦਾ ਢੰਗ
ਰਾਖੀ ਭਾਵੇਂ ਇਕ ਭਾਵਾਤਮਕ ਤਿਉਹਾਰ ਹੈ ਪਰ ਕਿਤੇ ਨਾ ਕਿਤੇ ਇਸ ਦਾ ਸੰਬੰਧ ਸਾਡੇ ਇਤਿਹਾਸ ਨਾਲ ਵੀ ਹੈ। ਕਿਹਾ ਜਾਂਦਾ ਹੈ ਇਹ ਤਿਉਹਾਰ ਉਦੋਂ ਸ਼ੁਰੂ ਹੋਇਆ ਜੱਦ ਬਹਾਦਰ ਸ਼ਾਹ ਨੇ ਮੇਵਾੜ ਤੇ ਹਮਲਾ ਕਰ ਦਿੱਤਾ ਤੇ ਮੇਵਾੜ ਦੀ ਰਾਣੀ ਕਰਨਵਤੀ ਨੇ ਆਪਣੀ ਸਹਾਇਤਾ ਲਈ ਮੁਗਲ ਸਮਰਾਟ ਹੁਮਾਯੂੰ ਨੂੰ ਰੱਖੜੀ ਭੇਜੀ ਤੇ ਆਪਣੀ ਰੱਖਿਆ ਦੀ ਮੰਗ ਕੀਤੀ ਤੇ ਹੁਮਾਯੂੰ ਨੇ ਉਸ ਰੱਖੜੀ ਦਾ ਮਾਨ ਰੱਖਦੇ ਹੋਏ ਸਮੇਂ ਸਿਰ ਪਹੁੰਚ ਕੇ ਆਪਣੀ ਉਸ ਮੂੰਹ ਬੋਲੀ ਭੈਣ ਦੀ ਰੱਖਿਆ ਕੀਤੀ।ਉਸ ਵੇਲੇ ਤੋਂ ਇਹ ਪ੍ਰਥਾ ਅੱਜ ਵੀ ਜਾਰੀ ਹੈ। ਇਸ ਤਿਉਹਾਰ ਨੂੰ ਰਕਸ਼ਾ ਬੰਧਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ|
ਇਹ ਭੈਣਾਂ ਤੇ ਵੀਰਾਂ ਦਾ ਤਿਉਹਾਰ ਹੈ। ਬਜ਼ਾਰਾਂ ਵਿਚ ਕਈ ਦਿਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਰੱਖੜੀਆਂ ਆ ਜਾਂਦੀਆਂ ਹਨ। ਭੈਣਾਂ ਬੜੀਆਂ ਹੀ ਸੱਧਰਾਂ ਤੇ ਰੀਝਾਂ ਨਾਲ ਆਪਣੇ ਵੀਰ ਲਈ ਰੱਖੜੀ ਦੀ ਚੋਣ ਕਰਦੀਆਂ ਹਨ। ਘਰ ਸਜਾਉਦੀਆਂ ਹਨ, ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਭੈਣਾਂ ਆਪਣੇ ਵੀਰ ਨੂੰ ਸੁੱਚੇ ਮੂੰਹ ਰੱਖੜੀ ਬਣਦੀਆਂ ਹਨ ਭਾਵ ਰੱਖੜੀ ਵਾਲੇ ਦਿਨ ਰੱਖੜੀ ਬੰਨਣ ਤੋ ਪਹਿਲਾਂ ਕੁਝ ਨਹੀਂ ਖਾਂਦੀਆਂ ਤੇ ਬੜੇ ਚਾਅ ਨਾਲ ਭਰਾ ਦੇ ਗੁੱਟ ਤੇ ਰੱਖੜੀ ਬਣਦੀਆਂ ਹਨ, ਤਿਲਕ ਲਾਉਦੀਆਂ ਹਨ ਅਤੇ ਭਰਾ ਦਾ ਮੂੰਹ ਮਿੱਠਾ ਕਰਵਾਉਦੀਆਂ ਹਨ। ਭਰਾ ਵੀ ਭੈਣਾਂ ਨੂੰ ਸੋਹਣੇ-ਸੋਹਣੇ ਤੋਹਫੇਂ ਦਿੰਦੇ ਹਨ ਤੇ ਨਾਲ ਹੀ ਉਹਨਾਂ ਦੀ ਰੱਖਿਆ ਦਾ ਭਰੋਸਾ ਵੀ ਦਵਾਉਦੇ ਹਨ। ਹਰ ਘਰ ਵਿਚ ਇਹ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ।
Raksha bandhan 2023 date in punjab
ਇਸ ਸਾਲ ਵਿਚ ਰੱਖੜੀ ਦਾ ਤਿਉਹਾਰ 2023, 30 ਅਤੇ 31 ਅਗਸਤ 2 ਦਿਨ ਮਨਾਇਆ ਜਾ ਸਕਦਾ ਹੈ| ਇਸ ਸਾਲ 2 ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰਾਖੀ ਬਨ ਸਕਦੀ ਹੈ, ਪੂਰੇ ਭਾਰਤ ਵਿਚ ਹਿੰਦੂ ਕਲੈਂਡਰ ਦੇ ਮੁਤਾਬਿਕ 30 ਅਗਸਤ ਨੂੰ ਮਨਾਇਆ ਜਾਵੇਗਾ|
Raksha Bandhan 2023 Muhurat

- ਇਸ ਸਾਲ 2023 ਵਿੱਖੇ , ‘ਰੱਖੜੀ ਦਾ ਤਿਉਹਾਰ’ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ 30 ਅਗਸਤ ਬੁੱਧਵਾਰ ਨੂੰ ਹੈ।
- ਪੂਰਨਮਾਸ਼ੀ ਦਾ ਦਿਨ 30 ਅਗਸਤ ਨੂੰ ਸਵੇਰੇ 10.49 ਵਜੇ ਤੋਂ ਲੈ ਕੇ ਅਗਲੇ ਦਿਨ 31 ਅਗਸਤ 2023 ਦੀ ਸਵੇਰੇ 7.06 ਵਜੇ ਤੀਕ ਰਵੇਗਾ।
- ਰੱਖੜੀ ਵਾਲੇ ਦਿਨ ਆਯੁਸ਼ਿਮਾਨ ਯੋਗ, ਬੁਧਾਦਿਤਯ ਯੋਗ, ਵਾਸੀ ਯੋਗ ਅਤੇ ਸਨਫਾ ਯੋਗਾ ਵੀ ਹੋਣਗੇ।
- ਇਸ ਦਿਨ ਸਵੇਰੇ 10.19 ਵਜੇ ਤੋਂ ਪੰਚਕਾਂ ਵੀ ਸ਼ੁਰੂ ਹੋ ਰਹੀਆਂ ਹੈ।
- ਰੱਖੜੀ ਵਾਲੇ ਦਿਨ ਸਵੇਰੇ 10.59 ਤੋਂ ਰਾਤ 9.02 ਵਜੇ ਤੱਕ ਭਦਰਾ ਕਾਲ ਵੀ ਰਵੇਗਾ। ਭਦਰਕਾਲ ਵਿੱਚ ਰੱਖੜੀ ਬੰਨ੍ਹਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ।
- ਇਸ ਲਾਇ 30 ਅਗਸਤ ਦਿਨ ਬੁੱਧਵਾਰ ਨੂੰ ਭਦਰਾ ਕਾਲ ਦੀ ਸਮਾਪਤੀ ਤੋਂ ਬਾਅਦ 9:02 ਤੋਂ 11:13 ਤੱਕ ਰੱਖੜੀ ਬੰਧਨ ਦਾ ਸ਼ੁਭ ਮੁਹੂਰਤ ਹੈ, ਇਸ ਸਮੇ ਰੱਖੜੀ ਬੰਨ੍ਹਣਾ ਸ਼ੁਭ ਹੋਵੇਗਾ।
- ਰੱਖੜੀ ਵਾਲੇ ਦਿਨ ਸਭ ਤੋਂ ਪਹਿਲਾਂ ਗਣੇਸ਼ ਜੀ ਨੂੰ ਰੱਖੜੀ ਚੜ੍ਹਾਓ। ਅਜਿਹਾ ਕਰਨ ਨਾਲ ਅਸ਼ੁੱਭ ਯੋਗਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ।
Read Now :- ਰੱਖੜੀ ਦਾ ਤਿਉਹਾਰ 2023 (Raksha Bandhan 2023)
FAQ
ਉੱਤਰ- ਰੱਖੜੀ ਦਾ ਤਿਓਹਾਰ 30 ਅਗਸਤ 2023 ਨੂੰ ਹੈ|
ਉੱਤਰ:- ਰੱਖੜੀ ਬਨਣ ਦਾ ਸੁਭ ਸਮਾਂ ਲੇਖ ਵਿਚ ਦਿੱਤਾ ਗਯਾ ਸਨ|
ਉੱਤਰ:- ਰੱਖੜੀ ਬਨਣ ਦਾ ਸੁਭ-ਅਸ਼ੁਭ ਸਮਾਂ ਲੇਖ ਵਿਚ ਦਿੱਤਾ ਗਯਾ ਸਨ|