Republic Day Lekh In Punjabi | 26 ਜਨਵਰੀ | ਗਣਤੰਤਰ ਦਿਵਸ ਲੇਖ ਪੰਜਾਬੀ

Republic Day Lekh In Punjabi / ਗਣਤੰਤਰ ਦਿਵਸ ਲੇਖ ਪੰਜਾਬੀ :- 26 ਜਨਵਰੀ (Republic Day 2024 ) ਸਾਡਾ ਇਕ ਰਾਸ਼ਟਰੀ ਤਿਉਹਾਰ ਹੈ। ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਮਗਰੋਂ 26 ਜਨਵਰੀ 1950 ਨੂੰ ਆਪਣੇ ਦੇਸ਼ ਵਿਚ ਤਿਆਰ ਕੀਤਾ ਗਿਆ ਸੰਵਿਧਾਨ ਲਾਗੂ ਕੀਤਾ ਗਿਆ ਉਸ ਕਰਕੇ ਇਹ ਦਿਨ ਗਣਤੰਤਰ ਦਿਵਸ (Ganatantr Divas) ਦੇ ਰੂਪ ਵਿਚ ਮਨਾਇਆ ਜਾਂਦਾ ਹੈ। 26 ਜਨਵਰੀ ਲੇਖ (26 january da Lekh in punjabi)

Republic Day Lekh In Punjabi

ਜਾਣ-ਪਛਾਣ:- 26 ਜਨਵਰੀ (Republic Day) ਸਾਡਾ ਇਕ ਰਾਸ਼ਟਰੀ ਤਿਉਹਾਰ ਹੈ। ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਮਗਰੋਂ 26 ਜਨਵਰੀ 1950 ਨੂੰ ਆਪਣੇ ਦੇਸ਼ ਵਿਚ ਤਿਆਰ ਕੀਤਾ ਗਿਆ ਸੰਵਿਧਾਨ ਲਾਗੂ ਕੀਤਾ ਗਿਆ ਉਸ ਕਰਕੇ ਇਹ ਦਿਨ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਮਹੱਤਵ (Republic Day Lekh In Punjabi)

26 ਜਨਵਰੀ (Republic Day )ਦਾ ਦਿਨ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੌਰਾਨ 1929 ਈ: ਵਿਚ ਅਸੀਂ ਇਸ ਦਿਨ ਆਜ਼ਾਦ ਹੋਣ ਦੀ ਪ੍ਰਤਿਗਿਆ ਕੀਤੀ ਸੀ ਤੇ ਇਸ ਦਿਨ ਨੂੰ ਭਾਰਤ ਦੀ ਆਜ਼ਾਦੀ ਦਾ ਦਿਨ ਮਨਾਉਣ ਦਾ ਫੈਸਲਾ ਕੀਤਾ।

ਆਜ਼ਾਦੀ ਦੀ ਮੰਗ

26 ਜਨਵਰੀ (Republic Day) ਦਾ ਦਿਨ ਆਜ਼ਾਦੀ ਦੇ ਸੰਘਰਸ਼ ਨੂੰ ਮੋੜ ਦੇਣ ਵਾਲਾ ਦਿਨ ਹੈ । 26 ਜਨਵਰੀ 1929 ਈ: ਸਵਰਗੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਅਗਵਾਈ ਹੇਠ ਰਾਵੀ ਨਦੀ ਦੇ ਕੰਢੇ ਤੇ ਆਪਣਾ ਝੰਡਾ ਲਹਿਰਾ ਕੇ ਅਸੀਂ ਇਹ ਪ੍ਰਣ ਕੀਤਾ ਕਿ ਅਸੀਂ ਆਪਣੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਵਾ ਕੇ ਹੀ ਰਹਾਂਗੇ ਤੇ ਜੱਦ ਤੀਕ ਪੂਰਨ ਸਫਲਤਾ ਪ੍ਰਾਪਤ ਨਹੀਂ ਕਰ ਲੈਦੇ, ਉਦੋਂ ਤੀਕ ਸਾਡਾਸੰਘਰਸ਼ ਚਲਦਾ ਰਹੇਗਾ। ਇਸ ਘੋਸ਼ਣਾ ਮਗਰੋਂ ਆਜ਼ਾਦੀ ਦੇ ਅੰਦੋਲਨ ਨੂੰ ਨਵਾਂ ਰਾਹ ਮਿਲਿਆ ਤੇ ਅੰਦੋਲਨ ਹੋਰ ਤੇਜ਼ ਹੋ ਗਿਆ। ਦੇਸ਼ ਵਿਚ ਜਲੂਸ ਕੱਢੇ ਗਏ, ਸਮਾਗਮ ਕੀਤੇ ਗਏ, ਕਈ ਲੋਕ ਜੇਲਾਂ ਵਿਚ ਗਏ, ਕਈਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇਸ ਦਿਨ ਤੋਂ ਬਾਅਦ ਅਸੀਂ ਆਪਣੇ ਆਜ਼ਾਦੀ ਦੇ ਪ੍ਰਣ ਨੂੰ ਦੁਹਰਾਉਣ ਲਈ ਇਸ ਦਿਨ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਅਖੀਰ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਤੇ ਸਾਡਾ ਆਜ਼ਾਦੀ ਦਾ ਸੁਪਨਾ ਹਕੀਕਤ ਬਣ ਕੇ ਸਾਡੇ ਅੱਗੇ ਆ ਗਿਆ।

ਆਪਣਾ ਸੰਵਿਧਾਨ ਲਾਗੂ ਕਰਨਾ

26 ਜਨਵਰੀ (Republic Day) ਦਾ ਦਿਨ ਇਤਿਹਾਸ ਵਿਚ ਤਾਂ ਮਹੱਤਵਪੂਰਨ ਸੀ ਹੀ ਪਰ ਆਜ਼ਾਦੀ ਮਗਰੋਂ ਅਸੀਂ ਇਸੇ ਦਿਨ 26 ਜਨਵਰੀ 1950 ਨੂੰ ਆਪਣਾ ਦੇਸ਼ ਵਿਚ ਬਣਾਇਆ ਹੋਇਆ ਸੰਵਿਧਾਨ ਲਾਗੂ ਕੀਤਾ ਜਿਸ ਨਾਲ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਗਈ। ਇਸ ਦਿਨ ਸਾਨੂੰ ਇਕ ਗਣਤੰਤਰ ਰਾਸ਼ਟਰ ਹੋਣ ਦਾ ਗੌਰਵ ਪ੍ਰਾਪਤ ਹੋਇਆ, ਭਾਰਤ ਵਿਚ ਲੋਕ ਰਾਜ ਕਾਇਮ ਹੋਣ ਦਾ ਐਲਾਨ ਕੀਤਾ ਗਿਆ ਤੇ ਭਾਰਤ ਦੇ ਲੋਕਾਂ ਨੂੰ ਕੋਝ ਮੌਲਿਕ ਅਧਿਕਾਰ ਦਿੱਤੇ ਗਏ ਇਨ੍ਹਾਂ ਮੌਲਿਕ ਅਧਿਕਾਰਾਂ ਵਿਚ ਸਭ ਤੋਂ ਪ੍ਰਮੁੱਖ ਅਧਿਕਾਰ ਵੋਟ ਪਾਉਣ ਦਾ ਹੈ ਜਿਸ ਨਾਲ ਜਨਤਾ ਆਪਣੇ ਪ੍ਰਤੀਨਿਧਿਆਂ ਦੀ ਚੋਣ ਕਰਦੀ ਹੈ ਤੇ ਉਹ ਸੰਸਦ ਵਿਚ ਜਾ ਕੇ ਦੇਸ਼ ਲਈ ਕੰਮ ਕਰਦੇ ਹਨ। ਅੱਜ ਵੀ ਭਾਰਤ ਵਿਚ ਦੇਸ਼ ਦਾ ਕੰਮ ਕਾਜ ਇਸੇ ਸੰਵਿਧਾਨ ਦੇ ਮੁਤਾਬਿਕ ਚਲ ਰਿਹਾ ਹੈ। ਇਸ ਲਈ ਇਸ ਦਿਨ ਨੂੰ ਗਣਤੰਤਰ ਦਿਵਸ ਦੇ ਨਾਂ ਨਾਲ ਜਾਣਿਆ ਤੇ ਮਨਾਇਆ ਜਾਂਦਾ ਹੈ।

ਥਾਂ-ਥਾਂ ਸਮਾਗਮ ਤੇ ਰੌਣਕਾਂ

26 ਜਨਵਰੀ (Republic Day) ਦਾ ਦਿਨ ਹਰ ਭਾਰਤਵਾਸੀ ਹਰ ਸਾਲ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦਾ ਹੈ । 26 ਜਨਵਰੀ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਦੇਸ਼ ਦੇ ਨਾਂ ਆਪਣਾ ਸੰਦੇਸ਼ ਜਾਰੀ ਕਰਦੇ ਹਨ। ਸਵੇਰੇ ਵਿਜੈ ਚੌਂਕ ਤੇ ਝੰਡਾ ਲਹਿਰਾਉਣ ਮਗਰੋਂ ਰਾਸ਼ਟਰਪਤੀ ਸੇਨਾ ਦੇ ਤਿੰਨਾਂ ਭਾਗਾਂ ਵੱਲੋਂ ਸਲਾਮੀ ਲੈਂਦੇ ਹਨ। ਇਸ ਸਮੇਂ ਦੇਸ਼ ਦੀ ਸੈਨਿਕ ਤੇ ਵਿਗਿਆਨਿਕ ਸ਼ਕਤੀ ਦਾ ਵੱਧ ਚੜ ਕੇ ਪ੍ਰਦਰਸ਼ਨ ਹੁੰਦਾ ਹੈ। ਬਹੁਤ ਦੂਰ-ਦੂਰ ਤੋਂ ਲੋਕ 26 ਜਨਵਰੀ ਦੀ ਪਰੇਡ ਵੇਖਣ ਲਈ ਆਉਂਦੇ ਹਨ। ਹਵਾਈ, ਥਲ ਤੇ ਸਮੁੰਦਰੀ ਫੌਜਾਂ ਦੇ ਦਸਤੇ ਕਈ ਕਰਤਬ ਵਿਖਾਉਂਦੇ ਹਨ।
ਫੌਜਾਂ ਆਪਣੇ ਹਥਿਆਰ ਨਾਲ ਲੈ ਕੇ ਚਲਦੀਆਂ ਹਨ। ਹਵਾਈ ਜ਼ਹਾਜ ਫੁੱਲਾਂ ਦੀ ਵਰਖਾ ਕਰਦੇ ਹਨ। ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਦੀਆਂ ਝਾਂਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਤਰ੍ਹਾਂ ਦੇ ਲੋਕ ਗੀਤ ਤੇ ਨਾਚਾਂ ਦਾ ਪ੍ਰਬੰਧ ਹੁੰਦਾ ਹੈ। ਇਹ ਝਾਂਕੀਆਂ ਭਾਰਤ ਵਿਚਲੀ ਭਿੰਨਤਾ ਤੇ ਏਕਤਾ ਦਾ ਅਨੋਖਾ ਮੇਲ ਹੁੰਦੀਆਂ ਹਨ। ਦਿੱਲੀ ਤੋਂ ਇਲਾਵਾ ਹਰ ਰਾਜ, ਹਰ ਪ੍ਰਦੇਸ਼ ਵਿਚ 26 ਜਨਵਰੀ ਦੀ ਪਰੇਡ ਹੁੰਦੀ ਹੈ। ਕਾਲਜਾਂ ਦੇ ਮੁੰਡੇ-ਕੁੜੀਆਂ ਤੇ ਸਕਾਊਟਾਂ ਵਲੋਂ ਸਾਰੇ ਸ਼ਹਿਰ ਵਿਚ ਜਲੂਸ ਕੱਢਿਆ ਜਾਂਦਾ ਹੈ। ਸਾਰਾ ਦੇਸ਼ ਤਿਰੰਗੇ ਝੰਡੇ ਦੀ ਕਤਾਰਾਂ ਨਾਲ ਸੱਜਿਆ ਹੁੰਦਾ ਹੈ। ਹਰ ਪਾਸੇ ਲੋਕ ਖੁਸ਼ ਵਿਖਾਈ ਦਿੰਦੇ ਹਨ। ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਨਜ਼ਰ ਆਉਦੀਆਂ ਹਨ।

ਸਿੱਟਾ (Republic Day Lekh In Punjabi)

26 ਜਨਵਰੀ (Republic Day) ਦਾ ਦਿਨ ਭਾਰਤ ਦੇ ਆਜ਼ਾਦੀ ਦੇ ਇਤਿਹਾਸ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਇਹ ਦਿਨ ਸਾਨੂੰ ਇਸ ਗੱਲ ਦੀ ਯਾਦ ਕਰਵਾਉਂਦਾ ਹੈ ਕਿ ਸਾਡਾ ਦੇਸ਼ ਇਕ ਲੋਕਤੰਤਰ ਦੇਸ਼ ਹੈ। ਇਸ ਵਿਚ ਲੋਕਾਂ ਦਾ ਆਪਣਾ ਰਾਜ ਹੈ। ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਸਰਕਾਰ ਚਲਾਉਂਦੇ ਹਨ। ਸੰਵਿਧਾਨ ਦੁਆਰਾ ਦਿੱਤੇ ਗਏ ਮੌਲਿਕ ਅਧਿਕਾਰ ਸਾਨੂੰ ਇਕ ਖਾਸ ਤਰ੍ਹਾਂ ਦੀ ਅਹਮੀਅਤ ਮਹਿਸੂਸ ਹੁੰਦੀ ਹੈ। ਸਾਨੂੰ ਸੰਵਿਧਾਨ ਦੀ ਉੱਨਤੀ ਤੇ ਤਰੱਕੀ ਲਈ ਅਗਾਂਹਵਧੂ ਕਦਮ ਚੁੱਕਣੇ ਚਾਹੀਦੇ ਹਨ।

Read Now:- ਕਸਰਤ ਦਾ ਮਹੱਤਵ

Leave a comment