Saman arathak shabd in punjabi : ਇਸ ਪੋਸਟ ਵਿਖੇ ਤੁਹਾਨੂੰ ਸਮਾਨ–ਅਰਥਕ ਸ਼ਬਦ (punjabi language Synonyms) ਸ਼ਬਦਾਂ ਨੂੰ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ| ਵਿਦਿਆਥੀਆਂ ਨੂੰ ਆਪਣੇ ਗਿਆਨ ਵਿੱਚ ਸ਼ਬਦ-ਭੰਡਾਰ ਨੂੰ ਵਧਾਉਣ ਲਈ ਇਨ੍ਹਾਂ ਦੀ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਹੇਠਾਂ ਕੁਝ ਸਮਾਨਰਥਕ ਸ਼ਬਦ ਹਨ।
ਪਰਿਭਾਸ਼ਾ– ਸਮਾਨਰਥਕ ਸ਼ਬਦ ਇੱਕ ਤਰ੍ਹਾਂ ਦੇ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ।
Read Now :- ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ
ਸਮਾਨ-ਅਰਥਕ ਸ਼ਬਦ ( Snonyms)
ਸ਼ਬਦ | ਸਮਾਨਰਥਕ ਸ਼ਬਦ |
ਉਸਤਤ | ਪ੍ਰਸੰਸਾ, ਸ਼ਲਾਘਾ, ਵਡਿਆਈ, ਉਪਮਾ |
ਉਸਤਾਦ | ਗੁਰੂ, ਅਧਿਆਪਕ, ਸਿੱਖਿਅਕ |
ਉਚਿਤ | ਸਹੀ, ਠੀਕ, ਯੋਗ |
ਉਜੱਡ | ਰੀਵਾਰ, ਔਖੜ, ਮੂਰਖ |
ਉਜਾਲਾ | ਰੋਸ਼ਨੀ, ਪ੍ਰਕਾਸ਼, ਲੋਅ, ਚਾਨਣ |
ਉੱਤਮ | ਚੰਗਾ, ਵਧੀਆ, ਸ੍ਰੇਸ਼ਟ |
ਉੱਦਮ | ਕੋਸ਼ਿਸ਼, ਜਤਨ, ਉਪਰਾਲਾ |
ਉਦਾਸ | ਨਿਰਾਸ਼, ਪ੍ਰੇਸ਼ਾਨ, ਫਿਕਰਮੰਦ, ਚਿੰਤਾਤੁਰ, ਉਪਰਾਮ |
ਉਮੰਗ | ਚਾਅ, ਉਤਸਾਹ, ਇੱਛਾ, ਤਾਂਘ |
ਉਪਕਾਰ | ਨੇਕੀ, ਅਹਿਸਾਨ, ਮਿਹਬਾਨੀ ਭਲਾਈ |
ਉਲਟਾ | ਪੁੱਠਾ, ਮੂਧਾ, ਵਿਪਰੀਤ, ਖਿਲਾਫ |
ਉਪਦੱਰ | ਦੰਗਾ, ਫਸਾਦ, ਹੰਗਾਮਾ, ਗੜਬੜ |
ਓੜਕ | ਅੰਤ, ਛੇਕੜ, ਅਖੀਰ, ਅੰਤਲਾ |
ਓਪਰਾ | ਅਣਜਾਣ, ਗ਼ੈਰ, ਨਾਵਾਕਫ਼, ਅਜਨਬੀ |
ਆਕਾਸ਼ | ਗਗਨ, ਅੰਬਰ, ਅਸਮਾਨ, ਅਰਸ਼ |
ਅਸਲ | ਵਾਸਤਵ, ਮੂਲ, ਯਥਾਰਥ, ਹਕੀਕਤ |
ਅਕਲ | ਸਮਝ, ਸਿਆਣਪ, ਮੱਤ |
ਅਸਮਰਥ | ਬੇਵੱਸ, ਲਾਚਾਰ, ਮਜ਼ਬੂਰ, ਕਮਜ਼ੋਰ |
ਅਮੀਰ | ਧਨਵਾਨ, ਧਨੀ, ਧਨਾਢ, ਦੌਲਤਮੰਦ |
ਅਨਾਥ | ਯਤੀਮ, ਬੇਸਹਾਰਾ |
ਅਮਨ | ਸ਼ਾਤੀ, ਟਿਕਾਊ, ਚੈਨ |
ਅਰਥ | ਮਤਲਬ, ਭਾਵ, ਮੰਤਵ |
ਅਦਭੁੱਤ | ਅਨੋਖਾ, ਅਨੂਠਾ, ਅਲੋਕਿਕ, ਬੇਮਿਸਾਲ |
ਆਦਿ | ਸ਼ੁਰੂ, ਮੁੱਢ, ਮੂਲ, ਅਰੰਭ |
ਅੜਚਨ | ਸਮੱਸਿਆ, ਕਠਿਨਾਈ, ਔਖ, ਰੁਕਾਵਟ |
ਆਜ਼ਾਦੀ | ਮੁਕਤੀ, ਸੁਤੰਤਰਤਾ, ਰਿਹਾਈ, ਸਵਾਧੀਨਤਾ |
ਆਥਣ | ਸ਼ਾਮ, ਸੰਝ, ਤਿਰਕਾਲਾਂ |
ਅਣਜਾਣ | ਨਿਆਣਾ, ਬੇਸਮਝ, ਅੰਞਾਣਾ |
ਅੰਤਰ | ਭੇਦ, ਵਿੱਥ, ਫ਼ਰਕ |
ਔਰਤ | ਜ਼ਨਾਨੀ, ਤੀਵੀਂ, ਇਸਤਰੀ, ਨਾਰੀ, ਮਹਿਲਾ |
punjabi language Synonyms
ਸ਼ਬਦ | ਸਮਾਨਰਥਕ ਸ਼ਬਦ |
ਇਮਾਨ | ਆਸਥਾ, ਸ਼ਰਥਾ, ਭਰੋਸਾ, ਯਕੀਨੀ, ਵਿਸ਼ਵਾਸ |
ਇਨਸਾਨ | ਮਨੁੱਖ, ਮਰਦ, ਮਾਨਵ, ਆਦਮੀ। |
ਸਹੀ | ਠੀਕ, ਯੋਗ, ਦਰੁਸਤ, ਉਚਿਤ |
ਸੰਤੋਖ | ਸਬਰ, ਰੱਜ, ਤ੍ਰਿਪਤੀ |
ਸਖ਼ਤ | ਕਠੋਰ, ਮਜਬੂਤ, ਕਰੜਾ, ਨਿੱਗਰ |
ਸਸਤਾ | ਆਮ, ਸੁਵੱਲਾ, ਹਲਾਕਾ, ਹੌਲਾ |
ਸਭਿਅਤਾ | ਤਹਿਜ਼ੀਬ, ਸ਼ਿਸ਼ਟਾਚਾਰ |
ਸਾਈਂ | ਮਾਲਕ, ਪ੍ਰਭੂ, ਪਤੀ, ਨਾਥ, ਸੁਆਮੀ, |
ਸਮਝਦਾਰ | ਸਿਆਣਾ, ਸੁਘੜ, ਅਕਲਮੰਦ, ਬੁੱਧੀਮਾਨ, ਚੇਤੰਨ |
ਸਾਵਧਾਨ | ਹੁਸ਼ਿਆਰਾ, ਚੁਕੰਨਾ, ਸੁਚੇਤ, ਸਜੱਗ |
ਸੁਆਰਥ | ਗਰਜ਼, ਮਤਲਬ |
ਸੁੰਦਰ | ਖੂਬਸੂਰਤ, ਸੋਹਣਾ, ਪਿਆਰਾ, ਮਨੋਹਰ |
ਸੂਖਮ | ਕੋਮਲ, ਬਰੀਕ, ਨਾਜ਼ੁਕ, ਪਤਲਾ |
ਸੋਗ | ਅਫ਼ਸੋਸ, ਸ਼ੋਕ, ਗਮ, ਰੰਜ, ਦੁਖ |
ਸੰਕੋਚ | ਸ਼ਰਮ, ਸੰਗ, ਝਿੱਜਕ, ਲੱਜ |
ਸੰਜੋਗ | ਮੇਲ, ਸੰਗਮ, ਮਿਲਨ |
ਸਬਰ | ਸੰਤੁਸ਼ਟੀ, ਸੰਤੋਖ, ਜੇਰਾ, ਤ੍ਰਿਪਤੀ |
ਹੁਸ਼ਿਆਰ | ਖ਼ਬਰਦਾਰ, ਚੁਕੰਨਾ, ਚਲਾਕ |
ਕਰੋਧ | ਗੁੱਸਾ, ਕਹਿਰ, ਗਜ਼ਬ |
ਕਰੂਪ | ਬਦਸ਼ਕਲ, ਬਦਸੂਰਤ, ਕੋਝਾ, ਭੈੜਾ |
ਕੋਮਲ | ਸੋਹਲ, ਕੂਲਾ, ਮੁਲਾਇਮ, ਨਰਮ |
ਖ਼ੁਸ਼ੀ | ਅਨੰਦ, ਪ੍ਰਸੰਨਤਾ, ਸਰੂਰ |
ਖ਼ੂਬੀ | ਗੁਣ, ਵਿਸ਼ੇਸ਼ਤਾ, ਸਿਫ਼ਤ, ਵਡਿਆਈ |
ਗੁਲਾਮੀ | ਪਰਤੰਤਰਤਾ, ਦਾਸਤਾ, ਅਧੀਨਤਾ, ਪ੍ਰਾਧੀਨਤਾ |
ਗ਼ਰੀਬੀ | ਨਿਰਧਨਤਾ, ਕੰਗਾਲੀ, ਥੁੜ੍ਹ |
ਗੰਦਾ | ਮੈਲਾ, ਖ਼ਰਾਬ, ਬੁਰਾ, ਭੈੜਾ |
ਗੁੱਸਾ | ਕਰੋਧ, ਨਰਾਜ਼ਗੀ, ਕਹਿਰ |
ਚੰਚਲ | ਚੁਲਬੁਲਾ, ਚਤੁਰ, ਚਲਾਕ |
ਚੰਗਾ | ਠੀਕ, ਵਧੀਆ, ਉਚਿੱਤ, ਅੱਛਾ |
ਛੋਟਾ | ਲਘੂ, ਨਿੱਕਾ, ਅਲਪ |
ਸਮਾਨ-ਅਰਥਕ ਸ਼ਬਦ ( Snonyms) pdf
ਸ਼ਬਦ | ਸਮਾਨਰਥਕ ਸ਼ਬਦ |
ਜੀਵਨ | ਜਿੰਦਗੀ, ਜਾਨ, ਜਿੰਦ, ਪ੍ਰਾਣ |
ਜਬਰ | ਜ਼ੁਲਮ, ਅਤਿਆਚਾਰ, ਸਖ਼ਤੀ, ਜ਼ੋਰਾਵਰੀ |
ਜਿਸਮ | ਸਰੀਰ, ਦੇਹ, ਤਨ, ਕਾਇਆ। |
ਜੰਗ | ਯੁੱਧ, ਲੜਾਈ, ਸੰਗਰਾਮ, ਸੰਘਰਸ਼ |
ਤਾਕਤ | ਸ਼ਕਤੀ, ਜ਼ੋਰ, ਬੱਲ, ਸਮਰੱਥਾ |
ਥੋੜ੍ਹਾ | ਕਮ, ਘੱਟ, ਅਲਪ, ਨਾਕਾਫ਼ੀ |
ਦੀਵਾਨਾ | ਪਾਗਲ, ਝੱਲਾ, ਮਲੰਗ, ਬੇਪਰਵਾਹ |
ਦੋਸਤ | ਸੱਜਣ, ਯਾਰ, ਬੇਲੀ, ਮਿੱਤਰ |
ਧਰਤੀ | ਜ਼ਮੀਨ, ਪ੍ਰਿਥਵੀ, ਭੋਇ, ਭੂਮੀ |
ਨਿਕੰਮਾ | ਵਿਹਲੜ, ਨਕਾਰਾ, ਬੇਕਾਰ, ਮਖੱਟੂ |
ਨਫ਼ਾ | ਲਾਭ, ਲਾਹਾ, ਮੁਨਾਫ਼ਾ, ਫ਼ਾਇਦਾ |
ਨਿਰਮਲ | ਸ਼ੁੱਧ, ਪਵਿੱਤਰ, ਸਾਫ਼-ਸੁੱਥਰਾ |
ਪਤਲਾ | ਕੋਮਲ, ਕਮਜ਼ੋਰ, ਦੁਰਬਲ, ਮਾੜਾ |
ਪੁਰਸ਼ | ਨਰ, ਆਦਮੀ, ਮਰਦ, ਮਨੁੱਖ, ਬੰਦਾ |
ਬਹਾਦਰ | ਸੂਰਮਾ, ਯੋਧਾ, ਵੀਰ, ਬੀਰ, ਦਲੇਰ |
ਭੁੱਲ | ਗ਼ਲਤੀ, ਕੋਤਾਹੀ, ਉੱਕਾਈ |
ਮਸਤੀ | ਸਰੂਰ, ਕੋਤਾਹੀ, ਉਨਮਾਦ |
ਮੌਤ | ਅੰਤ, ਕਾਲ, ਦੇਹਾਂਤ, ਮਰਨ, ਮ੍ਰਿਤੂ, ਚੜਾਈ |
ਮਦਦ | ਸਹਾਇਤਾ, ਹਮਾਇਤ, ਸਮਰਥਨ |
ਰੁੱਖ | ਦਰੱਖ਼ਤ, ਬਿਰਛ |
ਲਾਲਸਾ | ਲੋਭ, ਲਾਲਚ, ਹਿਰਸ, ਇੱਛਾ, |
ਲੋਕਿਕ | ਦੁਨਿਆਵੀ, ਭੌਤਿਕ, ਸੰਸਾਰਿਕ, ਪਦਾਰਥਿਕ |
ਵਸਲ | ਸੰਜੋਗ, ਮੇਲ, ਮਿਲਾਪ, ਜੋੜ, ਸੰਗਮ |
ਵਹਿਮ | ਟਪਲਾ, ਭਰਮ, ਭੁਲੇਖਾ, ਚਿੰਤਾ, ਕ੍ਰਾਂਤੀ |
ਵਿਜੋਗ | ਵਿਛੋੜਾ, ਹਿਜਰ, ਦੂਰੀ, ਜੁਦਾਈ |
ਵਿਹਲਾ | ਨਕਾਰਾ, ਅਵਾਰਾ, ਨਿਕੰਮਾ, ਸੱਖਣਾ |
FAQ
ਪ੍ਰਸ਼ਨ 1. ਤਾਂਘ ਦਾ ਸਮਾਨਾਰਥਕ ਸ਼ਬਦ ਕੀ ਹੈ?
ਉਤਰ– ਉਮੰਗ
ਪ੍ਰਸ਼ਨ 2. ਵਸਲ ਦਾ ਸਮਾਨਾਰਥਕ ਸ਼ਬਦ ਕੀ ਹੈ?
ਉਤਰ– ਸੰਜੋਗ, ਮੇਲ, ਮਿਲਾਪ, ਜੋੜ, ਸੰਗਮ
ਪ੍ਰਸ਼ਨ 3. ਜਬਰ ਦਾ ਸਮਾਨਾਰਥਕ ਸ਼ਬਦ ਕੀ ਹੈ?
ਉਤਰ- ਜ਼ੁਲਮ, ਅਤਿਆਚਾਰ, ਸਖ਼ਤੀ, ਜ਼ੋਰਾਵਰੀ
ਪ੍ਰਸ਼ਨ 4. ਸਭਿਅਤਾ ਦਾ ਸਮਾਨਾਰਥਕ ਸ਼ਬਦ ਕੀ ਹੈ?
ਉਤਰ- ਤਹਿਜ਼ੀਬ, ਸ਼ਿਸ਼ਟਾਚਾਰ
ਪ੍ਰਸ਼ਨ 5. ਓੜਕ ਦਾ ਸਮਾਨਾਰਥਕ ਸ਼ਬਦ ਕੀ ਹੈ?
ਉਤਰ- ਅੰਤ, ਛੇਕੜ, ਅਖੀਰ, ਅੰਤਲਾ