Sambandhak di pribhasha ate kisma : ਇਸ ਪੋਸਟ ਵਿਖੇ ਤੁਹਾਨੂੰ ਸੰਬੰਧਕ ਦੀ ਪਰਿਭਾਸ਼ਾ ( sambandhak di pribhasha), ਸੰਬੰਧਕ ਦੀਆਂ ਕਿਸਮਾਂ (sambandhak di kisma), ਨੂੰ ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |
ਸੰਬੰਧਕ ਦੀ ਪਰਿਭਾਸ਼ਾ
ਪਰਿਭਾਸ਼ਾ– ਜਿਹੜੇ ਸ਼ਬਦ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਦੂਜੇ ਸ਼ਬਦਾਂ ਨਾਲ ਸੰਬੰਧ ਦਰਸ਼ਾਉਂਦੇ ਹਨ, ਉਨ੍ਹਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ।
ਜਿਵੇਂ:-
- ਦਾ
- ਦੇ
- ਕੋਲ
- ਦੇ
- ਕੋਲ
- ਤੋਂ
- ਨੂੰ
- ਰਾਹੀਂ
- ਦੀਆਂ
Read Now :- ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ
ਸੰਬੰਧਕ ਦੇ ਉਦਾਹਰਣ
- ਇਹ ਰਾਮ ਦਾ ਸਾਈਕਲ ਹੈ।
- ਮੇਰੇ ਕੋਲ ਖਿਡੌਣੇ ਹਨ।
- ਬਾਗ ਦੇ ਵਿੱਚ ਫੁੱਲ ਲੱਗੇ ਹੋਏ ਹਨ।
- ਸ਼ਾਮ ਦੇ ਕੋਲ ਕਿਤਾਬਾਂ ਹਨ।
ਸੰਬੰਧ-ਸੂਚਕ ਪਿਛੇਤਰ
ਜਿਨ੍ਹਾਂ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਦੇਣ, ਉਨ੍ਹਾਂ ਨੂੰ ਸੰਬੰਧ-ਸੂਚਕ ਪਿਛੇਤਰ ਕਿਹਾ ਜਾਂਦਾ ਹੈ।
ਜਿਵੇਂ-ਸਕੂਲੋਂ, (ਸਕੂਲ ਤੋਂ) ਦੁਪਹਿਰੇ (ਦੁਪਹਿਰ ਵਿੱਚ), ਦਰਵਾਜ਼ਿਓਂ (ਦਰਵਾਜੇ ਤੋਂ) ਆਦਿ ਸ਼ਬਦਾਂ ਵਿੱਚ, “,, ਉਂ,“, ਪਿਛੇ ਤਰਾਂ ਦੀ ਵਰਤੋਂ ਤੋਂ ਸੰਬੰਧਕ ਦਾ ਕੰਮ ਲਿਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਸੰਬੰਧ ਸੂਚਕ ਪਿਛੇਤਰ ਕਿਹਾ ਜਾਂਦਾ ਹੈ।
ਸੰਬੰਧੀ ਤੇ ਸੰਬੰਧਮਾਨ
ਸੰਬੰਧਕ ਜਾਂ ਸੰਬੰਧ-ਸੂਚਕ ਪਿਛੇਤਰ ਤੋਂ ਪਹਿਲਾਂ ਲਗਣ ਵਾਲੇ ਸ਼ਬਦ (ਨਾਂਵ ਜਾਂ ਪੜਨਾਂਵ) ਨੂੰ ਸੰਬੰਧੀ ਅਤੇ ਪਿੱਛੋਂ ਲੱਗਣ ਵਾਲੇ ਸ਼ਬਦ ਨੂੰ
ਸੰਬੰਧਮਾਨ ਕਿਹਾ ਜਾਂਦਾ ਹੈ। ਉਪਰੋਕਤ ਉਦਾਹਰਣਾਂ ਵਿੱਚੋਂ ‘ਰਾਮ’, ‘ ਬਾਗ’, ‘ ਸ਼ਾਮ ਸ਼ਬਦ ਸੰਬੰਧੀ ਹਨ ਅਤੇ ਸਾਈਕਲ, ਫੁੱਲ, ਕਿਤਾਬਾਂ, ਸ਼ਬਦ ਸੰਬੰਧਮਾਨ ਹਨ।
ਸੰਬੰਧਕ ਦੀਆਂ ਕਿਸਮਾਂ

ਸੰਬੰਧਕ ਤਿੰਨ ਪ੍ਰਕਾਰ ਦੇ ਹਨ।
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਪੂਰਨ ਸੰਬੰਧਕ |
2. | ਅਪੂਰਨ ਸੰਬੰਧਕ |
3. | ਮਿਸ਼ਰਤ ਜਾਂ ਦੁਬਾਜਰੇ |
ਪੂਰਨ ਸੰਬੰਧਕ (Complete Prepositions)
ਪਰਿਭਾਸ਼ਾ– ਉਹ ਸ਼ਬਦ ਜਿਹੜੇ ਵਾਕ ਵਿੱਚ ਬਿਨ੍ਹਾਂ ਕਿਸੇ ਹੋਰ ਦੀ ਮਦਦ ਤੋਂ ਹੋਰਨਾ ਸ਼ਬਦਾਂ ਨਾਲ ਸੰਬੰਧ ਦੱਸਣ, ਉਨ੍ਹਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਜਿਵੇਂ:-
- ਇਹ ਰਾਮ ਦਾ ਸਾਈਕਲ ਹੈ।
- ਮੇਰੇ ਕੋਲ ਖਿਡੌਣੇ ਹਨ।
ਉਪਰੋਕਤ ਉਦਾਹਰਣਾਂ ਵਿੱਚ ਵਾਕ ਨੂੰ ਵਿੱਚ ਦਾ ’ ਤੇ ਵਿੱਚ ‘ ਕੋਲ ਪੂਰਨ ਸੰਬੰਧਕ ਹਨ। ਇਸ ਤਰ੍ਹਾਂ ਦੇ ਹੋਰ ਸੰਬੰਧਕ ਦੇ, ਦੀ, ਦੀਆਂ, ਤਕ, ਤੀਕ, ਤੋਂ ਥੋਂ ਆਦਿ ਹਨ।
2. ਅਪੂਰਨ ਸੰਬੰਧਕ (Incomplete Prepositions)
ਪਰਿਭਾਸ਼ਾ– ਉਹ ਸ਼ਬਦ ਜੋ ਵਾਕ ਵਿਚ ਪੂਰਨ ਸੰਬੰਧਕ ਦੀ ਸਹਾਇਤਾ ਨਾਲ ਪੂਰੇ ਸੰਬੰਧਕ ਹੋ ਸਕਣ, ਉਨ੍ਹਾਂ ਸ਼ਬਦਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਜਿਵੇਂ:-
- ਬਾਗ ਦੇ ਵਿੱਚ ਫੁੱਲ ਲੱਗੇ ਹੋਏ ਹਨ।
- ਸ਼ਾਮ ਦੇ ਕੋਲ ਕਿਤਾਬਾਂ ਹਨ।
ਉਪਰੋਕਤ ਉਦਾਹਰਣਾਂ ਵਿੱਚ ’ ਅਤੇ ‘ ਕੋਲ ਅਪੂਰਨ ਸੰਬੰਧਕ ਹਨ। ਇਹ ਇਕ ਹੋਰ ਸੰਬੰਧਕ’ ਦੇ ਦੀ ਸਹਾਇਤਾ ਨਾਲ ਪੂਰੇ ਸੰਬੰਧਕ ਉੱਤੇ, ਵਿਰੁੱਧ, ਸਾਹਮਣੇ, ਅੰਦਰ, ਨਾਲ, ਰਾਹੀਂ, ਬਾਹਰ ਰਾਹੀਂ ਹਨ।
3. ਮਿਸ਼ਰਤ ਜਾਂ ਦੁਬਾਜਰੇ ਸੰਬੰਧਕ (Mixed Prepositions)
ਪਰਿਭਾਸ਼ਾ :- ਜਿਹੜੇ ਸੰਬੰਧਕ ਕਦੀ ਪੂਰਨ ਸੰਬੰਧਕ ਤੇ ਕਦੀ ਅਪੂਰਕ ਸੰਬਧਕ ਹੋਣ ਉਨ੍ਹਾਂ ਨੂੰ ਮਿਸ਼ਰਤ ਜਾਂ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ।
ਜਿਵੇਂ–
- ਮੇਰੇ ਕੋਲ ਖਿਡੌਣੇ ਹਨ।
ਉਪਰੋਕਤ ਉਦਾਹਰਣਾਂ ਵਿੱਚ ‘ਕੋਲ ਪੂਰਨ ਸੰਬੰਧਕ ਹੈ। ਇਸ ਤਰ੍ਹਾਂ ਦੇ ਹੋਰ ਮਿਸ਼ਰਤ ਸੰਬੰਧਕ – ਪਿੱਛੇ, ਰਾਹੀਂ, ਦੁਬਾਰਾ, ਪਾਸ, ਉੱਤੇ, ਗੋਚਰੇ ਆਦਿ ਹਨ।
FAQ
ਉੱਤਰ– ਪਰਿਭਾਸ਼ਾ- ਜਿਹੜੇ ਸ਼ਬਦ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਦੂਜੇ ਸ਼ਬਦਾਂ ਨਾਲ ਸੰਬੰਧ ਦਰਸ਼ਾਉਂਦੇ ਹਨ, ਉਨ੍ਹਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ।
ਉੱਤਰ– ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ।
ਉੱਤਰ– ਪਰਿਭਾਸ਼ਾ– ਉਹ ਸ਼ਬਦ ਜਿਹੜੇ ਵਾਕ ਵਿੱਚ ਬਿਨ੍ਹਾਂ ਕਿਸੇ ਹੋਰ ਦੀ ਮਦਦ ਤੋਂ ਹੋਰਨਾ ਸ਼ਬਦਾਂ ਨਾਲ ਸੰਬੰਧ ਦੱਸਣ, ਉਨ੍ਹਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਉੱਤਰ– ਪਰਿਭਾਸ਼ਾ- ਉਹ ਸ਼ਬਦ ਜਿਹੜੇ ਵਾਕ ਵਿਚ ਪੂਰਨ ਸੰਬੰਧਕ ਦੀ ਸਹਾਇਤਾ ਨਾਲ ਪੂਰੇ ਸੰਬੰਧਕ ਹੋ ਸਕਣ, ਉਨ੍ਹਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਉੱਤਰ– ਪਰਿਭਾਸ਼ਾ :- ਜਿਹੜੇ ਸੰਬੰਧਕ ਕਦੀ ਪੂਰਨ ਸੰਬੰਧਕ ਤੇ ਕਦੀ ਅਪੂਰਕ ਸੰਬਧਕ ਹੋਣ ਉਨ੍ਹਾਂ ਨੂੰ ਮਿਸ਼ਰਤ ਜਾਂ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ।