ਇਸ ਪੋਸਟ ਵਿਖੇ ਤੁਹਾਨੂੰ ਸੁੱਧ ਅਸੁੱਧ ਸ਼ਬਦ (sudh asudh shabd in punjabi) , ਸ਼ੁੱਧ ਅਸ਼ੁੱਧ ਸੰਬੰਧੀ ਨਿਯਮਾਂ ਨੂੰ ਉਦਾਹਰਨਾਂ ਨਾਲ ਸਮਝਾਇਆ ਗਿਆ ਹੈ|
ਸ਼ੁੱਧ ਅਸ਼ੁੱਧ ਸੰਬੰਧੀ ਨਿਯਮ
ਅੱਧਕ ਦੀ ਸ਼ੁੱਧ ਵਰਤੋਂ
- ਅੱਧਕ ਕਿਸੇ ਵਿਅੰਜਨ ਨੂੰ ਦੂਹਰੇ ਕਰਨ ਦਾ ਚਿੰਨ੍ਹ ਹੈ। ਪੰਜਾਬੀ ਵਿੱਚ ਦੂਹਰੇ ਵਿਅੰਜਨ ਨਹੀਂ ਲਿਖੇ ਜਾਂਦੇ ਹਨ, ਸਗੋਂ ਇਹਨਾਂ ਦੀ ਥਾਂ (ਅੱਧਕ) ਲੱਗਦਾ ਹੈ।
- ਇਹ ਹਮੇਸ਼ਾ ਦੂਹਰੀ ਆਵਾਜ਼ ਦੇਣ ਵਾਲੇ ਵਰਣ ਦੇ ਉੱਪਰ ਖੱਬੇ ਪਾਸੇ ਲੱਗਦਾ ਹੈ।
ਜਿਵੇਂ- ਕੱਚ, ਸੱਚ, ਅੱਖ ਆਦਿ। - ਅੱਧਕ ਆਮ ਤੌਰ ਤੇ ਦੀਰਘ ਸਵਰਾਂ ਨਾਲ ਨਹੀਂ ਲਗਦੀ। ਇਸਦੀ ਵਰਤੋਂ ਸਿਰਫ ਮੁਕਤਾ, ਸਿਹਾਰੀ ਤੇ ਔਕੜ ਵਾਲੇ ਅੱਖਰਾਂ ਨਾਲ ਕੀਤੀ ਜਾਂਦੀ ਹੈ।
ਜਿਵੇਂ- ਸੱਤ, ਪੱਤ, ਨਿੱਤ, ਰੁੱਤ, ਪਿੱਠ, ਚੁੱਪ ਆਦਿ। - ਅਨੁਨਾਸਕ ਵਰਣ (ਜਿਵੇਂ- ਙ, ਞ, ਨ, ਮ, ਣ) ਤੋਂ ਪਹਿਲਾਂ ਭਾਵੇਂ ਟਿੱਪੀ ਅਤੇ ਅੱਧਰ ਇਕੋ ਕੰਮ ਦਿੰਦੇ ਹਨ, ਪਰੰਤੂ ਉਥੇ ਅੱਧਕ ਦੀ ਵਰਤੋਂ ਠੀਕ ਨਹੀਂ ਹੈ।
‘ ਹ’ ਅੱਖਰ ਦੀ ਸ਼ੁੱਧ ਵਰਤੋਂ
- ‘ ਹ’ ਨੂੰ ਸਿਹਾਰੀ ਦੀ ਵਰਤੋ– ਕੁਝ ਸ਼ਬਦ ਸ਼੍ਰੇਣੀਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਦੁਲਾਵਾਂ ਦੀ ਵਰਤੋਂ ਦੀ ਥਾਂ ਹਾਰੇ ਨੂੰ ਸਿਹਾਰੀ ਲਗਾਈ ਜਾਂਦੀ ਹੈ।
ਜਿਵੇਂ- ਕਹਿ, ਤਹਿ, ਸਹਿ, ਪਹਿਲਾਂ, ਨਹਿਲਾ, ਦਹਿਲਾ ਆਦਿ। - ਜੇ ‘ ਹ’ ਅੰਤ ਤੇ ਹੋਵੇ– ਜੇ ‘ ਹ’ ਅੱਖਰ ਸ਼ਬਦ ਦੇ ਅੰਤ ਉੱਤੇ ਹੋਵੇ ਤਦ ‘ ਹਾਰੇ ਤੋਂ ਪਹਿਲਾਂ ਅੱਖਰ ਨੂੰ ਸਿਹਾਰੀ ਦੀ ਥਾਂ ਲਾ (-) ਲੱਗਦੀ ਹੈ|
ਜਿਵੇਂ- ਤ੍ਰੇਹ ਫੇਰ ਲੇਹ ਖੇਹ ਆਦਿ| - ਜਦੋਂ ‘ ਹ’ ਅੱਖਰ ਵਿਚਕਾਰ ਹੋਵੇ– ਜਦੋਂ ਕਿਸੇ ਸ਼ਬਦ ਵਿਚ ‘ ਹ’ ਅੱਖਰ ਵਿਚਕਾਰ ਹੋਵੇ ਅਤੇ ਉਚਾਰਣ ਏਂ ਵਿਚ ਹੁੰਦਾ ਹੋਵੇ। ਤਦ ਕਈ ਵਾਰ ਸ਼ਬਦ ਦੇ ਸਿਹਰਾ, ਕਿਹਰ, ਮਿਹਰ, ਜਿਹੜਾ, ਵਿਹੜਾ।
- ‘ ਹ’ ਨੂੰ ਔਂਕੜ ਲੱਗੇਗਾ: ਸ਼ਬਦਾਂ ਦੀਆਂ ਕੁਝ ਸ਼੍ਰੇਣੀਆਂ ਅਜਿਹੀਆਂ ਹਨ, ਜਿੰਨ੍ਹਾਂ ਵਿਚ ‘ ਹ’ ਤੋਂ ਪਹਿਲਾਂ ਅੱਖਰ ਜੇ ਮੁਕਤਾ ਹੋਵੇ ਤਦ ‘ ਹ’ ਨੂੰ ਔਂਕੜ ਲੱਗਦੀ ਹੈ।
ਜਿਵੇਂ- ਕਹੁ, ਬਹੁ, ਰਹੁ, ਸਹੁ, ਖਹੁਰ, ਟਹੁਰ, ਅਹੁਰ, ਸਹੁਰਾ, ਬਹੁਤਾ, ਮਹੁਰਾ। - ‘ਹ’ ਨੂੰ ਮੁਕਤਾ ਰਹੇਗਾ– ਸ਼ਬਦਾਂ ਦੀਆਂ ਕੁਝ ਸ਼੍ਰੇਣੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚ ‘ ਹ’ ਤੋਂ ਪਹਿਲੇ ਅੱਖਰ ਨੂੰ ਜੇ ਹੋੜਾ ਲੱਗਿਆ ਹੋਵੇ ਤਦ ‘ ਹ’ ਹੀ ਮੁਕਤਾ ਲਿਖਿਆ ਜਾਵੇਗਾ।
ਜਿਵੇਂ- ਮੋਹ, ਲੋਹ, ਖੋਹ, ਮੋਹਲੀ, ਬੋਹਲ, ਖੋਹਲੀ। - ਪੈਰ ਵਿਚ ਹ ਦੀ ਵਰਤੋਂ– ਪੰਜਾਬੀ ਭਾਸ਼ਾ ਵਿਚ ਕਈ ਸ਼ਬਦ ਸ਼੍ਰੇਣੀਆਂ ਵਿਚ ‘ਹ’ ਦੀ ਧੁਨੀ ਘੱਟ ਹੋਣ ਕਾਰਣ ‘ ਹ’ ਅੱਖਰ ਦੀ ਵਰਤੋਂ ਪੈਰ ਵਿੱਚ ਵੀ ਕੀਤੀ ਜਾਂਦੀ ਹੈ।
ਗਂ ਅੰਤ ‘ ਙ’ ਦੀ ਵਰਤੋਂ
ਅੱਜ ਕੱਲ੍ਹ ‘ਙ’ ਦੀ ਆਵਾਜ਼ ਵਾਲੇ ਸ਼ਬਦਾਂ ਵਿੱਚ ‘ਙ’ ਦੀ ਥਾਂ ‘ ਗ’ ਦੀ ਵਰਤੋਂ ਟਿੱਪੀ ਨਾਲ ਹੋਣ ਲੱਗ ਪਈ ਹੈ। ਅਰਥਾਤ ‘ਙ’ ਦੀ ਥਾਂ ‘ ਗ ਤੇ ਉਸ ਤੋਂ ਪਹਿਲੇ ਅੱਖਰ ਉੱਤੇ ਟਿੱਪੀ ਜਾਂ ਬਿੰਦੀ ਲਗਾ ਕੇ ‘ਙ ‘ ਦੀ ਆਵਾਜ਼ ਪੈਦਾ ਕਰ ਲਈ ਜਾਂਦੀ ਹੈ। ਅਜਿਹੇ ਸ਼ਬਦਾਂ ਦੇ ਦੋਵੇਂ ਰੂਪ ਪ੍ਰਚਲਤ ਹਨ-ਸਿੰਗ ਅਤੇ ਸਿੰਙ। ਕਰੰਗ ਅਤੇ ਕਰੰਙ, ਕੰਗਣ ਅਤੇ ਕੰਙਣ, ਲੰਗਾ ਅਤੇ ਲੰਙਾ
‘ ਗ ਅਤੇ ‘ ਘ ਦੀ ਸ਼ੁੱਧ ਵਰਤੋਂ
ਕਈ ਵਾਰ ‘ਗ ਅਤੇ ‘ ਘ ’ ਦੀ ਧੁਨੀ ਨੂੰ ਪ੍ਰਗਟਾਉਣ ਲੱਗਿਆ ਗਲਤ ਅੱਖਰ ਦੀ ਵਰਤੋਂ ਹੋ ਜਾਂਦੀ ਹੈ। ਇਨ੍ਹਾਂ ਦੀ ਸ਼ੁੱਧ ਅਤੇ ਵਰਤੋਂ ਦੇ ਕੁਝ ਉਦਾਹਰਣ ਦਿੱਤੇ ਜਾ ਰਹੇ ਹਨ|
ਅਸੁੱਧ | ਸੁੱਧ |
ਲੰਘਾ | ਲੰਗਾ |
ਝੱਘ | ਝੱਗ |
ਝੱਘਾ | ਝੁੱਗਾ |
ਰੱਗਰੀ | ਘੱਗਰੀ |
ਗਰਾ | ਘੱਗਰਾ |
ਗਰੇਲੂ | ਘਰੇਲੂ |
ਪਰੰਤੂ ਕੁਝ ਸ਼ਬਦ ਅਜਿਹੇ ਵੀ ਹਨ ਜਿਹਨਾਂ ਵਿੱਚ’ ਗ ‘ ਅਤੇ’ ਅ ‘ ਦੀ ਵਰਤੋਂ ਆਪਣੇ ਥਾਂ ਠੀਕ ਹੈ|
ਜ ਅਤੇ ‘ ਝ’ ਦੀ ਵਰਤੋਂ
ਕਈ ਵਾਰ ‘ ਜੋਂ ਅਤੇ’ ਝ ‘ ਦੀ ਉਦਾਹਰਣ ਵਾਲੇ ਸ਼ਬਦਾਂ ਵਿਚ ਦੋਵੇਂ ਅੱਖਰ ਅਦਲ-ਬਦਲ ਜਾਣ ਦਾ ਡਰ ਰਹਿੰਦਾ ਹੈ। ਹੇਠਾਂ ਦਿੱਤੀਆਂ ਸ਼ਬਦ ਇਕਾਈਆਂ ਵਿਚ’ ਝ ‘ ਲਿਖਣਾ ਹੀ ਸ਼ੁੱਧ ਹੈ।
ਅਸੁੱਧ | ਸੁੱਧ |
ਹੂੰਜਣਾ | ਹੂੰਝਣਾ |
ਹੰਜੂ | ਹੰਝੂ |
ਵਾਜਾ | ਵਾਂਝਾ |
ਮੌਜਦਾਰ | ਮੰਝਧਾਰ |
ਸਾਂਜਾ | ਸਾਂਝਾ |
‘ਜ ਅਤੇ ਯ ’ ਦੀ ਵਰਤੋਂ
ਅਜੋਕੀ ਪੰਜਾਬੀ ਵਿੱਚ ਕਿਸੇ ਸ਼ਬਦ ਦੇ ਅੰਤ ਵਿਚ ‘ ਯ’ ਦਾ ਉਚਾਰਣ ਨਹੀਂ ਕੀਤਾ ਜਾਂਦਾ ਇਸ ਦੀ ਥਾਂ ਇ ਵਂ ਨੇ ਲੈ ਲਈ ਹੈ, ਜਿਵੇਂ
ਅਸੁੱਧ | ਸੁੱਧ |
ਦਇਯਾ | ਦਇਆ |
ਪੜਾਯਾ | ਪੜਾਇਆ |
ਗਾਇਯਾ | ਗਾਇਆ |
ਕਾਵਯ | ਕਾਵਿ |
ਇਵੇਂ ਦੀ ਪੁਰਾਤਨ ‘ ਯ’ ਨਾਲ ਲਿਖੇ ਜਾਣ ਵਾਲੇ ਸ਼ਬਦ ਹੁਣ ‘ ਜੋ ਨਾਲ ਲਿਖੇ ਜਾਂਦੇ ਹਨ|
ਪੁਰਾਤਨ ਰੂਪ | ਆਧੁਨਿਕ ਪੰਜਾਬੀ ਰੂਪ |
ਯੁਗ | ਜੁੱਗ |
ਸੰਘਮ | ਸੰਜਮ |
ਯਸ | ਜੱਸ |
ਕਾਰਯ | ਕਾਰਜ |
ਯੱਗ | ਜੱਗ |
ਸੰਯੋਗ | ਸੰਜੋਗ |
ਯਤਨ | ਜਤਨ |
ਸੂਰਯ | ਸੂਰਜ |
ਘੋਗੀ | ਜੋਗੀ |
ਵਿਯੋਗ | ਵਿਜੋਗ |
ਕੁਝ ਵਿਦਵਾਨਾ ਦਾ ਮਤ ਹੈ ਕਿ ਨਵੀਆਂ ਰੁਚੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸ਼ਬਦਾਂ ਨੂੰ’ ਘ ‘ ਨਾਲ ਲਿਖਣਾ ਵੀ ਅਸ਼ੁੱਧ ਨਹੀਂ ਹੋਵੇਗਾ ਜਿਵੇਂ ਯੰਤਰ, ਯੋਗੀ, ਯਤਨ, ਆਦਿ ਜਂ ਅਤੇ’ ਯ ‘ ਦੋਵਾਂ ਨਾਲ ਲਿਖੇ ਜਾ ਸਕਦੇ ਹਨ।
‘ ਡ’ ਅਤੇ ‘ਢ’ ਦੀ ਵਰਤੋਂ
ਅਸੁੱਧ | ਸੁੱਧ |
ਰੀਡ | ਗੰਢ |
ਢੂੰਡ | ਡੂੰਢ |
ਮੁੰਡ | ਸੁੰਢ |
ਗਾਂਹਡਾ | ਗਾਂਢਾ |
ਡਾਡਾ | ਡਾਢਾ |
ਸੰਡਾ | ਸੰਢਾ |
ਆਹਡਾ | ਆਢਾ |
ਗੰਡਾ | ਗੰਢਾ |
ਚੂੰਡੀ | ਚੂੰਢੀ |
ਹੰਡਣਾ | ਹੰਢਣਾ |
ਆਡਾ | ਆਢਾ |
‘ ਨ’ ਅਤੇ ‘ ਣ’ ਦੀ ਵਰਤੋਂ
- ‘ ਣ’ ‘ ਰ’ ‘ ਲ’ ਅਤੇ ‘ ੜ’ ਪਿਛੋਂ ਆਮ ਤੌਰ ਤੇ ‘ ਨ’ ਦੀ ਵਰਤੋਂ ਹੁੰਦੀ ਹੈ। ‘ ਣ ਦੀ ਨਹੀਂ ਜਿਵੇਂ- ਸਾਧਾਰਨ ਗਿਣਨ, ਸੁਣਨ, ਉਚਾਰਨ, ਉਦਾਹਰਨ, ਸੜਨ, ਕਾਰਨ, ਸੜਨਾ, ਪੜ੍ਹਨਾ, ਚਲਨਾ ਆਦਿ।
- ਪਰੰਤੂ ਇਹਨਾਂ ਸ਼ਬਦਾਂ ਵਿਚ ‘ ਣ’ ਦੀ ਵਰਤੋਂ ਹੀ ਯੋਗ ਹੈ|
ਕਾਣ, ਪਾਣੀ, ਜਾਣ, ਤਾਣ, ਸਾਉਣੀ, ਮਾਣ ਆਦਿ। - ਪੰਜਾਬੀ ਦੀਆਂ ਅੰਗਤ ਕਿਰਿਆਵਾਂ ਲਿਖਦੇ ਸਮੇਂ ‘ਣ ਦੀ ਵਰਤੋਂ ਕੀਤੀ ਜਾਂਦੀ ਹੈ|
ਜਿਵੇਂ- ਗਾਣਾ, ਆਖਣਾ, ਪੀਣਾ, ਜਾਗਣਾ, ਉੱਠਣਾ ਆਦਿ।
‘ ਸ ’ ਅਤੇ ‘ ਸ਼ ਦੀ ਵਰਤੋਂ
- ਉਰਦੂ -ਫ਼ਾਰਸੀ ਅਤੇ ਹਿੰਦੀ ਦੇ ਪ੍ਰਭਾਵ ਸਦਕੇ ਕੁਝ ਸ਼ਬਦਾਂ ਨੂੰ ਲਿਖਣ ਲੱਗਿਆ ਹੁਣ ‘ ਸ’ ਦੀ ਥਾਂ ਅੱਖਰ ਵਧੇਰੇ ਲਿਖਿਆ ਜਾਣ ਲੱਗ ਪਿਆ ਹੈ। ਪਰੰਤੂ ਫੇਰ ਵੀ ਹੇਠਾਂ ਦਿੱਤੀਆਂ ਇਕਾਈਆਂ ਵਿਚ ‘ਸ’ ਨਾਲ ਆਰੰਭ ਕੀਤੇ ਸ਼ਬਦ ਠੀਕ ਹਨ-
– ਸੰਗਰਾਂਦ, ਸੰਮਾ, ਸਰਨ, ਸੋਭਾ, ਸੁਧਾਈ, ਸਰਧਾ, ਸੂਮ ਆਦਿ।
– ਇਵੇਂ ਹੀ ‘ਸ’ ਦੀ ਧੁਨੀ ਨਾਲ ਸਮਾਪਤ ਹੋਣ ਵਾਲੇ ਇਹ ਸ਼ਬਦ ਵੀ ਠੀਕ ਗਿਣੇ ਜਾਂਦੇ ਹਨ
– ਪਸ਼ੂ, ਦੇਸ਼, ਕੇਸ, ਅਸੂ ਆਦਿ। - ਗੁਰਬਾਣੀ ਦੇ ਸ਼ਬਦ ‘ ਸ’ ਨਾਲ ਹੀ ਲਿਖੇ ਜਾਂਦੇ ਹਨ|
ਜਿਵੇਂ- ਆਸਾ, ਗੁਰਪ੍ਰਸਾਦਿ, ਨਿਰਾਸਾ ਆਦਿ। ਪਰੰਤੂ ਆਧੁਨਿਕ ਸ਼ਬਦ ਪ੍ਰਸ਼ਾਦਾ, ਪ੍ਰਸ਼ਾਦ, ਪ੍ਰਸ਼ਾਦੇ ਆਦਿ ‘ ਸ਼’ ਨਾਲ ਲਿਖੇ ਜਾਂਦੇ ਹਨ। - ਇਵੇਂ ਹੀ ਪ੍ਰਦੇਸ਼, ਉਤਸ਼ਾਹ, ‘ ਸ’ ਨਾਲ ਵੀ ਅਤੇ ਉਤਸ਼ਾਹ ‘ ਸ਼ ਨਾਲ ਵੀ ਲਿਖਿਆ ਜਾਂਦਾ ਹੈ।
‘ਬ’ ਅਤੇ ‘ਵ ‘ ਦੀ ਠੀਕ ਵਰਤੋਂ
- ‘ ਬ’ ਅਤੇ ‘ ਵ‘ ਦੀ ਗਲਤ ਵਰਤੋਂ ਦਾ ਵੱਡਾ ਕਾਰਣ ਪੰਜਾਬ ਦੇ ਮਾਲਵੇ ਦੇ ਇਲਾਕੇ ਵਿਚ ਬੋਲੀ ਜਾਂਦੀ ਉਪਭਾਸ਼ਾ ਹੈ, ਉਹ ਇਲਾਕੇ ਵਿੱਚ ‘ ਵ’ ਦੀ ਥਾਂ ਵਰਤੋਂ ‘ ਬ’ ਧੁਨੀ ਦੀ ਕੀਤੀ ਜਾਂਦੀ ਹੈ|
ਜਿਵੇਂ ਵੱਟਾ ਦੀ ਥਾਂ ‘ ਬੱਟਾ ’ ਵਹਿੜਕਾ ਦੀ ਥਾਂ ਵਹਿੜਕਾਂ ਆਦਿ। - ਇਹ ਸ਼ਬਦ ਇਕਾਈਆਂ ‘ ਵ’ ਦੀ ਥਾਂ ‘ ਬ’ ਦੀ ਵਰਤੋਂ ਨਾਲ ਠੀਕ ਮੰਨੀਆਂ ਗਈਆਂ ਹਨ-
ਬਣ, ਪੂਰਬ, ਬਣਬਸ, ਸਰਬ ਆਦਿ।
ਪਰੰਤੂ ਜਿੱਥੇ ਪੂਰਵ ‘ ਦਾ ਅਰਥ’ ਪਹਿਲਾਂ ‘ ਹੈ, ਉਥੇ ਇਹ ਸ਼ਬਦ’ ਵ ਨਾਲ ਲਿਖਿਆ ਠੀਕ ਮੰਨਿਆ ਜਾਂਦ ਜਾਵੇਗਾ।
‘ ਵ ਦੀ ਥਾਂ ਤੇ ‘ ਅ ਦੀ ਵਰਤੋਂ
- ਕਈ ਸ਼ਬਦ ਇਕਾਈਆਂ ਵਿਚ ਸ਼ਬਦ ਲਿਖਣ ਲੱਗਿਆ’ਵ ‘ ਦੀ ਥਾਂ’ ਅ ‘ ਲਿਖਣਾ ਸ਼ੁੱਧ ਮੰਨਿਆ ਗਿਆ ਹੈ।
ਜਿਵੇਂ- ਦੁਆਰਾ, ਸੁਆਮੀ, ਦੁਆਰਾ, ਸੁਆਦਿ। - ਪਰੰਤੂ ਗੁਰਦੁਆਰਾ ਸ਼ਬਦ ‘ ਵ ‘ ਨਾਲ ਵੀ ਲਿਖਿਆ ਜਾਵੇਗਾ।
- ਜਿੱਥੇ ਕਿਰਿਆ ਵਿਚ ‘ਵ’ ਦੀ ਥਾਂ ਕੋਈ ਸਵਰ ਆਉਂਦਾ ਹੈ, ਉਥੇ ‘ਸਵਰ’ ਵਾਲਾ ਰੂਪ ਹੀ ਸੁੱਧ ਲਿਖਿਆ ਜਾਵੇਗਾ, ਜਿਂਵੇ
ਆਰੰਭ ਵਿਚ ਦੋ ਦੀਰਘ ਸ੍ਵਰ ਇਕੱਠੇ ਨਹੀਂ ਆਉਂਦੇ
ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਲੱਗਿਆਂ ਜਿਹੜੇ ਸ਼ਬਦਾਂ ਵਿਚ ਦੋ ਜਾਂ ਦੋ ਤੋਂ ਵੱਧ ਆਉਣ ਉਹਨਾ ਦੇ ਆਰੰਭ ਵਿਚ ਦੋ ਦੀਰਘ ਸ੍ਵਰ ਇਕੱਠ ਨਹੀਂ ਆਉਂਦੇ। ਅਜਿਹੀ ਪੰਜਾਬੀ ਵਿਚ ਹੇਠਾਂ ਦਿੱਤੇ ਸ਼ਬਦ ਜੋੜ ਠੀਕ ਮੰਨੇ ਜਾਂਦੇ ਹਨ
ਮੂਲ ਰੂਪ | ਅਜੋਕਾ ਸ਼ੁੱਧ ਰੂਪ |
ਆਕਾਸ਼ | ਅਕਾਸ਼ |
ਈਮਾਨ | ਇਮਾਨ |
ਆਰਾਮ | ਅਰਾਮ |
ਔਪਰਾ | ਓਪਰਾ |
ਆਵਾਜ਼ | ਅਵਾਜ਼ |
ਸੌਗਾਤ | ਸੁਗਾਤ |
ਚਾਲਾਕ | ਚਲਾਕ |
ਪੌਸ਼ਾਕ | ਪੁਸ਼ਾਕ |
ਕਾਨੂੰਨ | ਕਨੂੰਨ |
ਸ਼ੌਕੀਨ | ਸ਼ੁਕੀਨ |
ਈਮਾਨਦਾਰ | ਇਮਾਨਦਾਰ |
ਪੇਸ਼ਾਬ | ਪਿਸ਼ਾਬ |
ਆਜ਼ਾਦ | ਅਜ਼ਾਦ |
ਪਾਜਾਮਾ | ਪਜਾਮਾ |
ਆਬਾਦ | ਅਬਾਦ |
ਪਾਤਾਲ | ਪਤਾਲ |
ਨਾਸਕੀ ਸ੍ਵਰਾਂ ਦੀ ਵਰਤੋਂ
- ਜੇ ਇਕੱਠੇ ਆਉਣ ਵਾਲੇ ਸ੍ਵਰਾਂ ਵਿਚੋਂ ਇਕ ਨਾਸਕੀ ਹੈ, ਤਦ ਸਾਰੇ ਹੀ ਸਵਰ ਨਾਸਕੀ ਹੋ ਜਾਂਦੇ ਹਨ। ਪਰੰਤੂ ਨਿਯਮਾਂ ਅਨੁਸਾਰ ਬਿੰਦੀ ਅੰਤਲੇ ਸਵਰ ਤੇ ਆਵੇਗੀ|
ਜਿਵੇਂ- ਦੁਆਈਆਂ, ਖਾਈਆਂ, ਲਿਜਾਈਆਂ, ਆਈਆਂ, ਧੁਆਈਆਂ, ਬੁਰਾਈਆਂ। - ਪਰੰਤੂ ਕਿਸੇ ਨਾਸਿਕੀ ਵਿਅੰਜਕ (ਜਿਵੇਂ ਙ, ਞ, ਣ, ਨ, ਮ) ਦੇ ਪਹਿਲਾਂ ਜਾਂ ਬਾਅਦ ਆਉਣ ਵਾਲਾ ਸਰ ਵੀ ਕਈ ਵਾਰ ਨਾਸਿਕੀ ਹੋ ਜਾਂਦੇ ਹਨ। ਇੱਕੇ ਬਿੰਦੀ ਜਾਂ ਟਿੱਪੀ ਦੀ ਵਰਤੋਂ ਲੋੜ ਅਤੇ ਵਿਆਕਰਣਿਕ ਨਿਯਮਾਂ ਅਨੁਸਾਰ ਕਰਾਉਣੀ ਹੈ|
ਜਿਵੇਂ- ਤੂੰ ਸੁਣੇਂ, ਉਹ ਸੁਣੇਂ ਵਿਚ ‘ ਣੇ ਨਾਲ ਬਿੰਦੀ ਵੀ ਲੱਗੇਗੀ। - ਪਰੰਤੂ ਮੁਕਤਾ ਅੱਖਰ ਨਾਲ ਸਮਾਪਤ ਹੋਣ ਵਾਲੇ ਸ਼ਬਦ’ ਸੁਣੇ ਵਿਚ ਬਿੰਦੀ ਨਹੀਂ ਲੱਗੇਗੀ ਇਵੇਂ ਹੀ ਪੁਣ ਵਿਚ ਵੀ ਨਹੀਂ।
ਸ਼ਬਦ ਰਚਨਾ-ਨਾਵਾਂ ਤੋਂ ਵਿਸ਼ੇਸ਼ਣ ਪਿਛੇਤਰ ਵਰਤ ਕੇ
- ਨਿਯਮ (1) – ‘ ਆਕਲ ’ ਲਾ ਕੇ- ਖੁਰਾਕ ਤੋਂ ਖੁਰਾਕਲ, ਤੋਰ ਤੋਂ ਤੋਰਾਕਲ, ਦੌੜ ਤੋਂ ਦੌੜਾਕਲ, ਡਰ ਤੋਂ ਡਰਾਕਲ, ਸ਼ਰਮ ਤੋਂ ਸ਼ਰਮਾਕਲ
- ਨਿਯਮ (2) –’ ਆਨਾ ‘ ਲਾ ਕੇ– ਆਲਮਾਨਾ, ਸ਼ਾਹਾਨਾ, ਹਾਕਮਾਨਾ, ਜਬਾਰਾਨਾ, ਦੋਸਤਾਨਾ, ਮਰਦਾਨਾ, ਗਤੀਮਾਨਾ, ਰਾਈਸਾਨਾ, ਮੁਜਹਿਮਾਨਾ, ਫਕੀਰਾਨਾ।
- ਨਿਯਮ (3)-‘ ਆਨੀ ‘ ਲਾ ਕੇ– ਤੁਰਕ ਤੋਂ ਤੁਰਕਾਨੀ, ਰੂਹ ਤੋਂ ਰੂਹਾਨੀ, ਲੋਕ ਤੋਂ ਲੋਕਾਈ, ਨੂਰ ਤੋ ਨੂਰਾਨੀ, ਜਿਸਮ ਤੋਂ ਜਿਸਮਾਨੀ।
- ਨਿਯਮ (4) –’ ਈਨ ’ ਲਾ ਕੇ– ਸੰਗ ਤੋਂ ਸੰਗੀਨ, ਮਲ ਤੋਂ ਮਲੀਨ, ਨਮਕ ਤੋਂ ਨਮਕੀਨ, ਰੰਗ ਤੋਂ ਰੰਗੀਨ, ਸ਼ੌਕ ਤੋਂ ਸ਼ੌਕੀਨ।
- ਨਿਯਮ (5) – ‘ ਈਲਾ ’ ਲਾ ਕੇ–
ਨਾਉਂ | ਵਿਸ਼ੇਸ਼ਣ |
ਅਟਕ | ਅਟਕੀਆ |
ਹਠ | ਹਠੀਲਾ |
ਕੜਕ | ਕੜਕੀਲਾ |
ਭੜਕ | ਭੜਕੀਲਾ |
गॅठ | गॅਠੀਲਾ |
ਮਿਰਚ | ਮਿਰਚੀਲਾ |
ਚਮਕ | ਚਮਕੀਲਾ |
ਰਕੜ | ਰਕੜੀਲਾ |
ਨੁੱਕਰ | ਨੁਕਰੀਲਾ |
ਰੜਕ | ਰੜਕੀਲਾ |
ਪੱਧਰ | ਪੱਧਰੀਲਾ |
ਲਚਕ | ਚਲਕੀਲਾ |
ਨਾਵਾਂ ਤੇ ਵਿਸ਼ੇਸ਼ਣਾਂ ਤੋਂ ਭਾਵਾਰਥਕ ਸ਼ਬਦ
ਨਾਉ ਵਿਸ਼ੇਸ਼ਣ | ਭਾਵਾਰਥਕ ਸ਼ਬਦ |
ਉੱਚਾ | ਉੱਚਿਆਵਾ |
ਸਫਲ | ਸਫਲਾਉਣਾ |
ਔਖਾ | ਉਖਿਆਉਣਾ |
ਸੰਗ | ਸੰਗਾਉਣਾ |
ਇੱਛਾ | ਇਛਾਆਉਣਾ |
ਸਰਲ | ਸਰਲਾਉਣਾ |
ਸਕਾ | ਸਕਿਆਉਣਾ |
ਝੂਠ | ਝੂਠਲਾਉਣਾ |
ਸੌਖ | ਸੁਖਿਆਉਣਾ |
ਠੰਢ | ਠੰਢਿਆਉਣਾ |
ਹਿਰਖ | ਹਿਰਖਾਉਣਾ |
ਖੋਟਾ | ਖੁਟਿਆਉਣਾ |
ਕੂਲਾ | ਕੂਲਿਆਉਣਾ |
ਗੁੱਛਾ | ਗੁਛਿਆਉਣਾ |
ਖੱਟਾ | ਖਟਿਆਉਣਾ |
FAQ
ਉੱਤਰ– ਮੁੰਡ ਸ਼ਬਦ ਦਾ ਸੁੱਧ ਸ਼ਬਦ ਸੁੰਢ ਹੈ|
ਉੱਤਰ– ਚੂੰਡੀ ਸ਼ਬਦ ਦਾ ਸੁੱਧ ਸ਼ਬਦ ਚੂੰਢੀ ਹੈ|
ਉੱਤਰ– ਸੰਘਮ ਸ਼ਬਦ ਦਾ ਸੁੱਧ ਸ਼ਬਦ ਸੰਜਮ ਹੈ|
1 thought on “ਸ਼ੁੱਧ ਅਸ਼ੁੱਧ ਸ਼ੱਬਦ | sudh asudh shabd in punjabi”