ਸੁੱਧ ਅਸੁੱਧ ਵਾਕ | sudh asudh vak in punjabi

ਇਸ ਪੋਸਟ ਵਿਖੇ ਤੁਹਾਨੂੰ ਸੁੱਧ ਅਸੁੱਧ ਵਾਕ (sudh asudh vak in punjabi) ,ਸੁੱਧ ਅਸੁੱਧ ਵਾਕ ਬਦਲੀ ਦੇ ਨਿਯਮਾਂ ਨੂੰ ਉਦਾਹਰਨਾਂ ਰਾਹੀ ਬਹੁਤ ਬਦਿਆ ਤਰੀਕੇ ਨਾਲ ਸਮਝਾਇਆ ਗਿਆ ਹੈ| ਮੇਲ ਦੀਆਂ ਭੁੱਲਾਂ, ਅਧਿਕਾਰ ਦੀਆਂ ਭੁੱਲਾਂ, ਕ੍ਰਮ ਜਾਂ ਤਰਤੀਬ ਦੀਆਂ ਭੁੱਲਾਂ, ਵਿਸ਼ਰਾਮ ਚਿੰਨ੍ਹਾਂ ਦੀਆਂ ਭੁੱਲਾਂ, ਮੁਹਾਵਰਿਆਂ ਅਤੇ ਅਖਾਣਾਂ ਦੀਆਂ ਭੁੱਲਾਂ ਨੂੰ ਉਦਾਹਰਣਾਂ ਰਾਹੀਂ ਵਿਸਤਾਰ ਨਾਲ ਦਸਿਆ ਗਿਆ ਹੈ|

ਸੁੱਧ ਅਸੁੱਧ ਵਾਕ ਬਦਲੀ ਦੇ ਨਿਯਮ

ਮੇਲ ਦੀਆਂ ਭੁੱਲਾਂ

ਅਸ਼ੁੱਧਸੁੱਧ
ਅਮਰਜੀਤ ਬਾਗ ਵਿਚ ਖੇਡਦੇ ਹਨ।ਅਮਰਜੀਤ ਬਾਗ ਵਿਚ ਖੇਡਦਾ ਹੈ।
ਲੜਕੇ ਸਕੂਲ ਵਿਚ ਪੜ੍ਹਦਾ ਹੈ।ਲੜਕੇ ਸਕੂਲ ਵਿਚ ਪੜ੍ਹਦੇ ਹਨ|
ਇਹ ਕੁੱਤਾ ਨਹੀਂ ਭੌਂਕਦੇ।ਇਹ ਕੁੱਤਾ ਨਹੀਂ ਭੌਂਕਦਾ।
ਊਝ ਅਤੇ ਗਊਆਂ ਵਿੱਕ ਗਏ।ਊਠ ਅਤੇ ਗਊਆਂ ਵਿੱਕ ਗਈਆਂ।
ਦਰਬਾਰ ਸਾਹਿਬ ਮਨੁੱਖ ਲਈ ਉਪਯੋਗੀ ਹਨ।ਦਰਬਾਰ ਸਾਹਿਬ ਮਨੁੱਖ ਲਈ ਉਪਯੋਗੀ ਹੈ।
ਗੁਰਮੀਤ ਅਤੇ ਸੁਖਵਿੰਦਰ ਹੱਸ ਰਿਹਾ ਹੈ।ਗੁਰਮੀਤ ਅਤੇ ਸੁਖਵਿੰਦਰ ਹੱਸ ਰਹੇ ਹਨ।
ਧੀਆਂ ਰਾਇਆ ਧਰ ਹੁੰਦਾ ਹੈ।ਧੀਆਂ ਪਰਾਇਆ ਧਨ ਹੁੰਦੀਆਂ ਹਨ।
ਕਮਲਜੀਤ ਘਰ ਨੂੰ ਸੰਭਾਲ ਲੈਂਦੀਆਂ ਹਨ।ਕਮਲਜੀਤ ਘਰ ਨੂੰ ਸੰਭਾਲ ਲੈਂਦੀ ਹੈ।
ਕਈ ਤਰੀਮਤਾਂ ਨੂੰ ਬੋਲਣਾ ਵੀ ਨਹੀਂ ਆਉਂਦੀ।ਕਈ ਤੀਮਤਾਂ ਨੂੰ ਬੋਲਣਾ ਵੀ ਨਹੀਂ ਆਉਂਦਾ।
ਅਮਰਜੀਤ ਤੁੱਸੀ ਸੱਚ ਕਹਿੰਦਾ ਹੈ।ਅਮਰਜੀਤ ਤੁਸੀਂ ਸੱਚ ਕਹਿੰਦੇ ਹੋ।
ਮੈਂ ਰੋਟੀ ਨਹੀਂ ਖਾਧੀ।ਮੈਂ ਰੋਟੀ ਨਹੀਂ ਖਾਧੀ।
ਉਸਨੇ ਖੱਟੀ ਲੱਸੀ ਪੀਤਾ।ਉਸਨੇ ਖੱਟੀ ਲੱਸੀ ਪੀਤੀ।
ਕੁੜੀਏ ਤੂੰ ਕਿਤਾਬ ਕਿਉਂ ਨਹੀਂ ਪੜ੍ਹਦਾ।ਕੁੜੀਏ ਤੂੰ ਕਿਤਾਬ ਕਿਉਂ ਨਹੀਂ ਪੜ੍ਹਦੀ।
ਕਮਲਜੀਤ ਤੇ ਦਵਿੰਦਰ ਲੜ੍ਹ ਰਹੀ ਹੈਕਮਲਜੀਤ ਤੇ ਦਵਿੰਦਰ ਲੜ੍ਹ ਰਹੀਆਂ ਹਨ|
sudh asudh vak in punjabi

ਕਾਲ ਦੀ ਪਰਿਭਾਸ਼ਾ ਤੇ ਕਿਸਮਾਂ

ਅਧਿਕਾਰ ਦੀਆਂ ਭੁੱਲਾਂ

ਅਸ਼ੁੱਧਸੁੱਧ
ਹਾਥੀ ਨੂੰ ਤਬੇਲਾ ਵਿਚ ਬੰਨ੍ਹੋ।ਹਾਥੀ ਨੂੰ ਤਬੇਲੇ ਵਿੱਚ ਬੰਨੋ।
ਇਹ ਅਸਾਂ ਦਾ ਘਰ ਹੈ।ਇਹ ਸਾਡਾ ਘਰ ਹੈ।
ਤੁਸਾਂ ਖਾਣਾ ਖਾਦਾ ਹੈ।ਤੁਸੀਂ ਖਾਣਾ ਖਾਧਾ ਹੈ।
ਉਸ ਨੇ ਕਿਤਾਬ ਅਮਰ ਨੂੰ ਦਿੱਤਾ ਸੀ।ਉਸ ਨੇ ਕਿਤਾਬ ਅਮਰ ਨੂੰ ਦਿੱਤੀ ਸੀ।
ਤੁਹਾਨੂੰ ਕੀ ਹਾਲ ਹੈ?ਤੁਹਾਡਾ ਕੀ ਹਾਲ ਹੈ?
ਅਸਾਂ ਪੜ੍ਹਦਾ ਹਾਂ।ਅਸੀਂ ਪੜ੍ਹਦੇ ਹਾਂ।
ਮੈਂਨੇ ਘੜੀ ਖਰੀਦੀ।ਮੈਂ ਘੜੀ ਖਰੀਦੀ।
ਤੁਸਾਂ ਖਾਣਾ ਖਾਦੇ ਹੋ।ਤੁਸੀ ਖਾਣਾ ਖਾਂਦੇ ਹੋ।
ਮੁੰਡਿਆਂ ਰੌਲਾ ਪਾਇਆ।ਮੁੰਡਿਆਂ ਨੇ ਰੌਲਾ ਪਾਇਆ।
ਸੁੱਖੀ ਦੁੱਧ ਪੀਤਾ।ਸੁੱਖੀ ਨੇ ਦੁੱਧ ਪੀਤਾ।
ਅਮਰ ਨੂੰ ਆਖੋ ਕੁੜੀ ਨੂੰ ਫਰਾਕ ਲਿਆ ਦੇਵੀਂ।ਅਮਰ ਨੂੰ ਆਖੋ ਕੁੜੀ ਨੂੰ ਫਰਾਕ ਲਿਆ ਦੇਵੇ।
ਕੁੱਤੇ ਨੂੰ ਸੋਟਾ ਨਾਲ ਕੋੜਾਉ।ਕੁੱਤੇ ਨੂੰ ਸੋਟੇ ਨਾਲ ਖਡਾਓ।
ਅਸਾਂ ਆ ਗਏ ਹਾਂ।ਅਸੀ ਆ ਗਏ ਹਾਂ।
ਮੱਝ ਨੂੰ ਸੰਗਲ ਬੰਨ੍ਹੋ।ਮੱਝ ਨੂੰ ਸੰਗਲ ਨਾਲ ਬੰਨੋ।
ਮੈਨੈ · ਬਸ ਦਾ ਸਫਰ ਕੀਤਾ।ਮੈਂ ਬੱਸ ਦਾ ਸਫਰ ਕੀਤਾ।
ਮਾਤਾ ਜੀ ਨੂੰ ਕਹੋ ਰੋਟੀ ਪਕਾ ਦੇਵੀਂ।ਮਾਤਾ ਜੀ ਨੂੰ ਕਹੋ ਮੇਰੀ ਰੋਟੀ ਪਕਾ ਦੇਵੇ।
ਸੁਰਜੀਤ ਪਾਠ ਚੇਤੇ ਕੀਤਾ।ਸੁਰਜੀਤ ਨੇ ਪਾਠ ਚੇਤੇ ਕੀਤਾ।
ਹਰੀ ਸਾਰੇ ਸਵਾਲ ਗਲਤ ਕੱਢੇ।ਹਰੀ ਨੇ ਸਾਰੇ ਸਵਾਲ ਗਲਤ ਕੱਢੇ।
ਰਿਸ਼ੀ ਨੇ ਘੋੜੀ ਮੁੱਲ ਲਿਆ ਹੈ।ਰਿਸ਼ੀ ਨੇ ਘੋੜੀ ਮੁੱਲ ਲਈ ਹੈ।
ਅਸਾਂ ਦੁੱਧ ਪੀਂਦੇ ਹਾਂ।ਅਸੀਂ ਦੁੱਧ ਪੀਂਦੇ ਹਾਂ।
sudh asudh vak in punjabi

ਕ੍ਰਮ ਜਾਂ ਤਰਤੀਬ ਦੀਆਂ ਭੁੱਲਾਂ

ਅਸ਼ੁੱਧਸੁੱਧ
ਬਾਹਰ ਬੈਠਾ ਹੈ ਕਾਲਾ ਕੁੱਤਾਕਾਲਾ ਕੁੱਤਾ ਬਾਹਰ ਬੈਠਾ ਹੈ।
ਨਾਲ ਦੇ ਕਮਰੇ ਵਿਚ ਉਸ ਦੇ ਕੁਝ ਮਿੱਤਰ ਆ ਗਏ।ਉਸ ਦੇ ਕੁਝ ਮਿੱਤਰ ਨਾਲ ਦੇ ਕਮਰੇ ਵਿਚ ਆ ਗਏ ਹਨ।
ਕਮਰੇ ਵਿਚ ਗੁਰੂ ਨਾਨਕ ਦੇਵ ਦੀ ਤਸਵੀਰ ਲੱਗੀ ਹੋਈ ਹੈ।ਕਮਰੇ ਵਿਚ ਗੁਰੂ ਨਾਨਕ ਦੇਵ ਜੀ ਦੀ ਇੱਕ ਤਸਵੀਰ ਲੱਗੀ ਹੈ।
ਮੈਂ ਦੇਣਾ ਆਪ ਦਾ ਕਦੇ ਨਹੀਂ ਦੇ ਸਕਦਾ।ਮੈਂ ਆਪ ਦਾ ਦੇਣਾ ਕਦੇ ਨਹੀਂ ਦੇ ਸਕਦਾ।
ਬਹੁਤ ਸਾਰੇ ਮੇਰੇ ਰਿਸ਼ਤੇਦਾਰ ਮੈਨੂੰ ਮਿਲਣ ਆਏ।ਮੇਰੇ ਬਹੁਤ ਸਾਰੇ ਰਿਸ਼ਤਦਾਰ ਮੈਨੂੰ ਮਿਲਣ ਆਏ।
ਪੱਠੇ ਨੂੰ ਮੱਝ ਪਾ ਦਿਉ।ਮੱਝ ਨੂੰ ਪੱਠੇ ਪਾ ਦਿਓ।
ਅਸਾਂ ਇਕ ਅੰਗਰੇਜ਼ੀ ਬੋਲ ਦਾ ਨਾਵਲ ਪੜ੍ਹਿਆ ਹੈ।ਅਸੀਂ ਇਕ ਅੰਗਰੇਜ਼ੀ ਬੋਲੀ ਦਾ ਨਾਵਲ ਪੜ੍ਹਿਆ ਹੈ।
ਉਹ ਪੱਤਰ ਇਕ ਸਿਆਣਾ ਡਾਕਟਰ ਹੈ।ਪੁੱਤਰ! ਉਹ ਇਕ ਸਿਆਣਾ ਡਾਕਟਰ ਹੈ।
ਸੁਖਵਿੰਦਰ ਨੂੰ ਗੁਰਮੀਤ ਨੇ ਮਠਿਆਈ ਦਿੱਤੀ।ਗੁਰਮੀਤ ਨੇ ਸੁਖਵਿੰਦਰ ਨੂੰ ਮਠਿਆਈ ਦਿੱਤੀ।
ਸ਼ਹਿਰ ਸਾਡੇ ਵਿਚ ਕਈਂ ਸਾਧੂ ਰਹਿੰਦੇ ਹਨ।ਸਾਡੇ ਸ਼ਹਿਰ ਵਿਚ ਕਈ ਸਾਧੂ ਰਹਿੰਦੇ ਸਨ।
ਮੈਂ ਚਿੱਠੀ ਅਮਰਜੀਤ ਨੂੰ ਲਿਖੀ।ਮੈਂ ਅਮਰਜੀਤ ਨੂੰ ਚਿੱਠੀ ਲਿਖੀ।
ਮਾਤਾ ਜੀ ਰੋਟੀ ਦਿਉ ਖਾਣ ਨੂੰ।ਮਾਤਾ ਜੀ ਖਾਣ ਨੂੰ ਰੋਟੀ ਦਿਓ।
ਦੇਖਿਆ ਸਭਨਾਂ ਨੇ ਖੜੇ-ਖੜੇ ਤਮਾਸ਼ਾ।ਸਭਨਾਂ ਨੇ ਖੜ੍ਹੇ-ਖੜ੍ਹੇ ਤਮਾਸ਼ਾ ਦੇਖਿਆ।
sudh asudh vak in punjabi

ਵਿਸ਼ਰਾਮ ਚਿੰਨ੍ਹਾਂ ਦੀਆਂ ਭੁੱਲਾਂ

ਅਸ਼ੁੱਧਸੁੱਧ
ਮੈਂ ਐਸ.ਡੀ. ਕਾਲਜ ਵਿਚ ਪੜ੍ਹਦਾ ਹਾਂ।ਮੈਂ ਐਸ.ਡੀ. ਕਾਲਜ ਵਿਚ ਪੜ੍ਹਦਾ ਹਾਂ।
ਅੰਮ੍ਰਿਤਾ ਪ੍ਰੀਤਮ ਜੋ ਪੰਜਾਬੀ ਦੀ ਉੱਘੀ ਕਵਿਤਰੀ ਹੈ ਨੇ ਬੜੀਆਂ ਸੁੰਦਰ ਕਵਿਤਾਵਾਂ ਲਿਖੀਆਂ ਹਨ।ਅੰਮ੍ਰਿਤਾ ਪ੍ਰੀਤਮ, ਜੋ ਪੰਜਾਬੀ ਦੀ ਉੱਘੀ ਕਵਿਤਰੀ ਹੈ, ਨੇ ਬਹੁਤ ਸੁੰਦਰ ਕਵਿਤਾਵਾਂ ਲਿਖੀਆਂ ਹਨ।
ਕ੍ਰਿਸ਼ਨਾ ਹੱਸ ਕੇ ਮੈਂ ਪਹਿਲਾਂ ਹੀ ਆਖਿਆ ਸੀ ਕਿ ਤੁਸੀਂਓ ਦੇਰ ਕਰਕੇ ਆਉਗੇ।ਕ੍ਰਿਸ਼ਨਾ (ਹੱਸ ਕੇ) ਮੈਂ ਪਹਿਲਾਂ ਹੀ ਆਖਿਆ ਸੀ, ਕੀ ਤੁਸੀਂ ਦੇਰ ਕਰਕੇ ਆਉਗੇ।
ਗੁਰਮੀਤ ਹੱਸੀ ਤੁਸੀਂ ਕਵੀ ਓ ਓਸ ਹਲਕੀ ਮੁਸ਼ਕਣੀ ਨਾ ਆਖਿਆ।ਗੁਰਮੀਤ ਹੱਸੀ, “ਤਾਂ ਤੁਸੀਂ ਕਵੀ ਓ। ” ਉਸ ਹਲਕੀ ਮੁਸਕਣੀ ਨਾਲ ਆਖਿਆ।
ਏਸ਼ੀਆ ਦਾ ਚਾਨਣ ਪ੍ਰੋ. ਮੋਹਨ ਸਿੰਘ ਲਿਖਤ ਪੰਜਾਬੀ ਦਾ ਮਹਾਨ ਮਹਾਕਾਵਿ ਹੈ।ਪ੍ਰੋ. ਮੋਹਨ ਸਿੰਘ ਲਿਖਤ ‘ਏਸ਼ੀਆ ਦਾ ਚਾਵਲ’ ਪੰਜਾਬੀ ਦਾ ਮਹਾਨ ਮਹਾਂ ਕਾਵਿ ਹੈ।
ਸਾਡਾ ਸਮੁੰਦਰੀ ਜਹਾਜ਼ ਨਪਲਜ਼ ਇਟਲੀ ਅਤੇ ਪੈਰਸ ਹੁੰਦਾ ਹੋਇਆ ਲੰਦਨ ਪੁੱਜਾ।ਸਾਡਾ ਸਮੁੰਦਰੀ ਜਹਾਜ ਨੇਪਲਜ਼, ਇਟਲੀ ਅਤੇ ਪੈਰਸ ਹੁੰਦਾ ਹੋਇਆ ਲੰਦਨ ਪੁੱਜਾ।
ਕਾਸ਼ ਕਿ ਮੈਂ ਰਾਜਾ ਹੁੰਦਾ।ਕਾਸ਼ ! ਮੈਂ ਰਾਜਾ ਹੁੰਦਾ।
ਆਹ ਅਸੀਂ ਮੈਚ ਜਿੱਤ ਲਿਆ।ਆਹ ! ਅਸੀਂ ਮੈਚ ਜਿੱਤ ਲਿਆ।
ਗੁਰਮੀਤ ਜੋ ਸਾਡੇ ਸਕੂਲ ਗਣਿਤ ਦੇ ਅਧਿਆਪਕ ਹਨ ਇਕ ਗਣਿਤ ਦੀ ਕਿਤਾਬ ਲਿਖੀ।ਗੁਰਮੀਤ ਨੇ, ਜੋ ਸਾਡੇ ਸਕੂਲ ਗਣਿਤ ਦਾ ਅਧਿਆਪਕ ਹੈ, ਗਣਿਤ ਦੀ ਇਕ ਕਿਤਾਬ ਲਿਖੀ ਹੈ।
ਸਹਿਜ ਪੱਕੇ ਸੋਜ ਮੀਠਾ।ਸਹਿਜ ਪੱਕੇ ਸੋ ਮੀਠਾ ਹੋਏ।
ਤੁਹਾਡਾ ਕੀ ਹਾਲ ਹੈ।ਤੁਹਾਡਾ ਕੀ ਹਾਲ ਹੈ?
ਅਮਰਜੀਤ ਕਮਲਾ ਅਤੇ ਸੁਖਵਿੰਦਰ ਸਿਨੇਮਾ ਗਿਆ ਹਨ।ਅਮਰਜੀਤ, ਕਮਲਾ ਅਤੇ ਸੁਖਵਿੰਦਰ ਸਿਨੇਮਾ ਗਏ ਹਨ।
ਰੋਕੋ ਨਾ ਜਾਣ ਦਿਉ।ਰੋਕੋ, ਨਾ ਜਾਣ ਦਿਓ।
ਰੋਕੋ ਨਾ ਜਾਣ ਦਿਉ।ਰੋਕੋ ਨਾ, ਜਾਣ ਦਿਓ।
ਰਾਜਾ ਨਹੀਂ ਪ੍ਰਧਾਨ ਮੰਤਰੀ ਮੂਰਖ ਹੈ।ਰਾਜਾ ਨਹੀਂ । ਪ੍ਰਧਾਨ ਮੰਤਰੀ ਮੂਰਖ ਹੈ।
sudh asudh vak in punjabi

ਮੁਹਾਵਰਿਆਂ ਅਤੇ ਅਖਾਣਾਂ ਦੀਆਂ ਭੁੱਲਾਂ

ਅਸ਼ੁੱਧਸੁੱਧ
ਉਲਟਾ ਚੋਰ ਕੋਤਵਾਲ ਨੂੰ ਮਾਰੇ।ਉਲਟਾ ਚੋਰ ਕੋਤਵਾਲ ਨੂੰ ਡਾਂਟੇ।
ਸਿਰ ਸੁਆਹ ਸੁੱਟਣੀ।ਸਿਰ ਸੁਆਹ ਪਾਉਣੀ।
ਕੰਨ ਤੇ ਜੂੰ ਨਾ ਤੁਰਨੀ।ਕੰਨ ਤੇ ਜੂੰ ਨਾ ਸਰਕਣੀ।
ਦੋ ਬੇੜੀਆਂ ਵਿਚ ਖਲੋਣਾਦੋਹਾਂ ਬੇੜੀਆਂ ਵਿਚ ਲੱਤ ਰੱਖਣੀ।
ਕਾਬਲ ਦੇ ਜੰਮਿਆਂ ਨੂੰ ਰੋਜ਼ ਮੁਹਿੰਮਾਂ।ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।
ਇੱਲ ਦਾ ਨਾਂ ਕੁੱਕੜ ਨਾ ਆਉਂਣਾ।ਇੱਲ ਦਾ ਨਾਂ ਕੋਕੋ ਨਾ ਆਉਣਾ।
ਇੱਟ ਚੁੱਕਦੇ ਨੂੰ ਪੱਥਰ ਮਾਰਨਾ।ਇੱਟ ਚੁੱਕਦੇ ਨੂੰ ਪੱਥਰ ਚੁੱਕਣਾ।
ਆਪੇ ਫਾਥੜੀਏ ਤੈਨੂੰ ਕੌਣ ਬਚਾਵੇ।ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।
ਸੌ ਦੀ ਇਕੋ ਬੋਲਣੀ।ਸੌ ਦੀ ਇਕੋ ਕਹਿਣੀ।
ਕਰ ਚੂਰੀ ਖਾਹ ਚੂਰੀ।ਕਰ ਮਜੂਰੀ ਖਾਹ ਚੂਰੀ।
ਆਵਾ ਹੀ ਉਲਟ ਜਾਣਾਆਵਾ ਹੀ ਊਤ ਜਾਣਾ।
ਫਿੱਕੀ ਪਕਵਾਨ ਉੱਚਾ ਅਸਮਾਨ।ਉੱਚੀ ਦੁਕਾਨ ਫਿੱਕਾ ਪਕਵਾਨ।
ਅੱਖਾਂ ਵਿਚ ਮਿੱਟੀ ਆਉਣਾ।ਅੱਖਾਂ ਵਿਚ ਘੱਟਾ ਪਾਉਣਾ।
ਨੰਗੀ ਨੇ ਨਚੋੜਨਾ ਕੀ ਤੇ ਨਹਾਉਣਾ ਕੀ।ਨੰਗੀ ਨੇ ਨਹਾਣਾ ਕੀ ਤੇ ਨਚੋੜਨਾ ਕੀ।
ਪਿੱਛਾ ਦੌੜ ਅੱਗਾ ਚੌੜ।ਅੱਗਾ ਦੌੜ ਤੇ ਪਿੱਛਾ ਚੌੜ।
ਆਪਣੀ ਗਲੀ ਵਿਚ ਸ਼ੇਰ ਵੀ ਕੁੱਤਾ ਹੁੰਦਾ ਹੈ।ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ।
ਜਿਹੜੇ ਗਜਦੇ ਨੇ ਵਸਦੇ ਹਨ।ਜਿਹੜੇ ਗੱਜਦੇ ਹਨ, ਉਹ ਵਰ੍ਹਦੇ ਨਹੀਂ।
ਨਾਨੀ ਖਸਮ ਕਰੇ ਦਹੁਤਾ ਚੱਟੀ ਭਰੇ।ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ।
ਉੱਲੂ ਸਿੱਧਾ ਕਰਨਾ।ਉੱਲੂ ਸਿੱਧਾ ਕਰਨਾ।
sudh asudh vak in punjabi

Read now

FAQ

ਪ੍ਰਸ਼ਨ 1. ਇਹ ਕੁੱਤਾ ਨਹੀਂ ਭੌਂਕਦੇ ਇਸ ਦਾ ਸੁੱਧ ਵਾਕ ਦਸੋ?

ਉੱਤਰ– ਇਹ ਕੁੱਤਾ ਨਹੀਂ ਭੌਂਕਦਾ।

ਪ੍ਰਸ਼ਨ 2. ਅਸਾਂ ਆ ਗਏ ਹਾਂ ਇਸ ਦਾ ਸੁੱਧ ਵਾਕ ਦਸੋ?

ਉੱਤਰ– ਅਸੀ ਆ ਗਏ ਹਾਂ।

ਪ੍ਰਸ਼ਨ 3. ਕੰਨ ਤੇ ਜੂੰ ਨਾ ਤੁਰਨੀ ਇਸ ਦਾ ਸੁੱਧ ਵਾਕ ਦਸੋ?

ਉੱਤਰ– ਕੰਨ ਤੇ ਜੂੰ ਨਾ ਸਰਕਣੀ।

Leave a comment