ਵਚਨ | Vachan In Punjabi

ਇਸ ਪੋਸਟ ਵਿਚ ਤੁਹਾਨੂੰ ਵਚਨ (vachan in punjabi), ਵਚਨ ਦੀ ਪਰਿਭਾਸ਼ਾ (Vachan di pribhasha), ਵਚਨ ਦੀਆਂ ਕਿਸਮਾਂ (vachan di kisma) ਨੂੰ ਉਦਾਹਰਨਾਂ ਨਾਲ ਬਹੁਤ ਹੀ ਵੜਿਆ ਤਰੀਕੇ ਨਾਲ ਸਮਝਾਯਾ ਗਯਾ ਹੈ|

ਪਰਿਭਾਸ਼ਾ: ਜਿਸ ਨਾਵ ਸ਼ਬਦ ਤੋਂ ਕਿਸੇ ਜੀਵ, ਵਸਤੂ ਜਾ ਸਥਾਨ ਦੇ ਗਿਣਤੀ ਵਿਚ ਇਕ ਜਾਂ ਇਕ ਤੋਂ ਵੱਧ ਹੋਣ ਦਾ ਪਤਾ ਲਗਦਾ ਹੈ, ਉਨ੍ਹਾਂ ਸ਼ਬਦਾਂ ਨੂੰ ਵਚਨ ਆਖਦੇ ਹਨ|
ਜਿਵੇਂ

  • ਮੁੰਡਾ
  • ਘੜੀ
  • ਔਰਤਾਂ
  • ਕਾਰਾਂ
  • ਇੱਟਾਂ

ਵਚਨ ਦੇ ਉਦਾਹਰਣ

  1. ਮੁੰਡੇ ਗੀਤ ਗਾ ਰਹੇ ਸਨ।
  2. ਕਿਸਾਨ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ।

ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਗਿਣਤੀ ਸੰਬੰਧੀ ਜਾਣਕਾਰੀ ਦੇ ਪੱਖੋਂ ਵਚਨ ਹਨ।

ਆ ਵੀ ਪੜੋ:- ਲਿੰਗ ਬਦਲੀ ਦੇ ਨਿਯਮ in Punjabi

ਵਚਨ ਦੀਆਂ ਕਿਸਮਾਂ

vachan di kisma

ਵਚਨ ਦੀਆਂ ਦੋ ਕਿਸਮਾਂ ਹੁੰਦੀਆਂ ਹਨ|

ਕ੍ਰਮ ਨੰਬਰਕਿਸਮ ਦਾ ਨਾਮ
1.ਇਕ ਵਚਨ
2.ਬਹੁ-ਵਚਨ
vachan in punjabi

1. ਇਕ ਵਚਨ

ਪਰਿਭਾਸ਼ਾ : ਕਿਸੇ ਵੀ ਵਸਤੂ ਜਾਂ ਥਾਂ ਦੇ ਇਕ ਹੋਣ ਦੀ ਜਾਣਕਾਰੀ ਦੇਣ ਵਾਲੇ ਸ਼ਬਦ ਇਕ ਵਚਨ ਹੁੰਦੇ ਹਨ||
ਜਿਵੇਂ

  • ਮੁੰਡਾ
  • ਕੁੜੀ
  • ਕਾਰ
  • ਬੋਤਲ
  • ਕਾਪੀ

ਇਕ ਵਚਨ ਦੇ ਉਦਾਹਰਣ

  1. ਕੁਲਜੀਤ ਕੇਲਾ ਖਾ ਰਿਹਾ ਹੈ।
  2. ਮੁੰਡਾ ਕਿਤਾਬ ਪੜ੍ਹ ਰਿਹਾ ਸੀ।

ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਇਕ-ਵਚਨ ਹਨ।

2. ਬਹੁ-ਵਚਨ

ਪਰਿਭਾਸ਼ਾ : ਜਿਸ ਨਾਵ ਸ਼ਬਦ ਤੋਂ ਕਿਸੇ ਜੀਵ, ਵਸਤੂ ਜਾ ਸਥਾਨ ਦੇ ਗਿਣਤੀ ਵਿਚ ਇਕ ਤੋਂ ਵੱਧ ਹੋਣ ਦਾ ਪਤਾ ਲਗਦਾ ਹੈ, ਉਨ੍ਹਾਂ ਸ਼ਬਦਾਂ ਨੂੰ ਬਹੁ-ਵਚਨ ਆਖਦੇ ਹਨ|
ਜਿਵੇਂ

  • ਮੁੰਡੇ
  • ਕੁੜੀਆਂ
  • ਕਾਰਾਂ
  • ਬੋਤਲਾਂ
  • ਕਾਪੀਆਂ

ਬਹੁ-ਵਚਨ ਦੇ ਉਦਾਹਰਣ

  1. ਕੁਲਜੀਤ ਕੇਲੇ ਖਾ ਰਿਹਾ ਹੈ।
  2. ਮੁੰਡਾ ਕਿਤਾਬਾਂ ਵੇਖ ਰਿਹਾ ਸੀ।

ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਬਹੁ-ਵਚਨ ਹਨ।

ਵਚਨ ਬਦਲੀ ਦੇ ਨਿਯਮ

ਇਕ ਵਚਨ ਸ਼ਬਦ ਦੇ ਅੰਤ ਵਾਲਾ ਕੰਨਾ (T) ਹਟਾ ਕੇ ਲਾਂ (‘) ਲਾਇਆ ਬਹੁ ਵਚਨ ਬਣਦਾ ਹੈ|
ਜਿਵੇਂ:-

ਇਕ ਵਚਨਬਹੁ ਵਚਨ
ਸਤਰਾਂਸੰਤਰੇ
ਤੋਤਾਤੱਤੇ
ਬਿਸਤਰਾਬਿਸਤਰੇ
ਤਾਲਾਤਾਲੇ
ਬੱਕਰਾਬਕਰੇ
ਮੰਜਾਮੰਜੇ
ਖੋਤਾਖੋਤੇ
ਘੋੜਾਘੋੜੇ
ਵੱਡਾਵੱਡੇ
ਗਮਲਾਗਮਲੇ
ਤਬਲਾਤਬਲੇ
ਕਾਕਾਕਾਕੇ
ਚੇਲਾਚੇਲੇ
ਬੱਚਾਬੱਚੇ
ਬਿੱਲਾਬਿੱਲੇ
ਪੱਤਾਪੱਤੇ
ਆਂਡਾਆਂਡੇ
ਪੋਤਰਾਪੋਤਰੇ
ਤਾਰਾਤਾਰੇ
vachan in punjabi

ਸ਼ਬਦ ਦੇ ਅਖੀਰ ਵਿੱਚ ਮੁਕਤਾ ਹੋਵੇ ਤਾਂ ਕੰਨੇ ਉਪਰ ਬਿੰਦੀ ਲਾ ਕੇ ਬਹੁ ਵਚਨ ਬਣਦਾ ਹੈ|
ਜਿਵੇਂ :

ਇਕ ਵਚਨਬਹੁ ਵਚਨ
ਗੇਂਦਗੇਂਦਾਂ
ਚਾਦਰਚਾਦਰਾਂ
ਕਿਤਾਬਕਿਤਾਬਾਂ
ਕਲਮਕਲਮਾਂ
ਇੱਟਇੱਟਾਂ
ਰੇਲਰੇਲਾਂ
ਤਸਵੀਰਤਸਵੀਰਾਂ
ਤਲਵਾਰਤਲਵਾਰਾਂ
ਰਾਤਰਾਤਾਂ
vachan in punjabi

ਸ਼ਬਦ ਦੇ ਅਖੀਰ ਵਿੱਚ ਕੰਨਾਂ ਜਾਂ ਕੰਨਾ ਬਿੰਦੀ ਹੋਵੇ ਤਾਂ ਵਾਂ ਲਾ ਕੇ ਬਹੁ ਵਚਨ ਬਣਦਾ ਹੈ|
ਜਿਵੇਂ :

ਇਕ ਵਚਨਬਹੁ ਵਚਨ
ਗਾਂਗਾਵਾਂ
ਸਰਾਂਸਰਾਵਾਂ
ਕਵਿਤਾਕਵਿਤਾਵਾਂ
ਨਾਂਨਾਵਾਂ
ਕਾਂਕਾਵਾਂ
ਕਥਾਕਥਾਵਾਂ
ਮਾਂਮਾਵਾਂ
ਲਾਂਲਾਵਾਂ
ਹਵਾਹਵਾਵਾਂ
vachan in punjabi

ਸ਼ਬਦ ਦੇ ਅਖੀਰ ਵਿੱਚ ਬਿਹਾਰੀ, ਔਂਕੜ, ਦੁਲੈਂਕੜ, ਹੋੜਾਂ, ਕਨੌੜਾ ਹੋਵੇ ਤਾਂ ਆਂ ਲਾ ਕੇ ਬਹੁ ਵਚਨ ਬਣਦਾ ਹੈ|
ਜਿਵੇਂ :

ਇਕ ਵਚਨਬਹੁ ਵਚਨ
ਸਾਲੀਸਾਲੀਆਂ
ਘੋੜੀਘੋੜੀਆਂ
ਤਿਤਲੀਤਿਤਲੀਆਂ
ਛਤਰੀਛਤਰੀਆਂ
ਤੱਕੜੀਤੱਕੜੀਆਂ
ਜੁੱਤੀਜੁੱਤੀਆਂ
ਸਹੇਲੀਸਹੇਲੀਆਂ
ਗਦਾਗੰਦੀਆਂ
ਚੋਰੀਚੋਰੀਆਂ
ਸੋਟੀਸੋਟੀਆਂ
ਮੋਤੀਮੋਤੀਆਂ
ਸਾਡੀਸਾਡੀਆਂ
ਨਹੁੰਨਹੂੰਆਂ
ਪਸ਼ੂਪਸ਼ੂਆਂ
ਡਾਕੂਡਾਕੂਆਂ
ਚੰਗੀਚੰਗੀਆਂ
ਜੂੰਜੂੰਆਂ
ਗਊਗਊਆਂ
vachan in punjabi

ਪੜਨਾਵਾਂ ਅਤੇ ਕਿਰਿਆਵਾਂ ਦੇ ਵਚਨ
ਜਿਵੇਂ :

ਇਕ ਵਚਨਬਹੁ ਵਚਨ
ਮੇਰਾਸਾਡਾ
ਮੈਂਅਸੀਂ
ਮੈਨੂੰਸਾਨੂੰ
ਉਹਉਨ੍ਹਾਂ
ਹੈਹਨ
ਸੀਸਨ / ਸਾਂ
ਬੈਠਦੀਬੈਠਦੀਆਂ
ਤੂੰਤੁਸੀਂ
ਤੇਰਾਤੁਹਾਡਾ
ਤੁਰਦਾਤੁਰਦੇ
ਜਾਂਦੀਜਾਂਦੀਆਂ
ਪੀਂਦੀਪੀਂਦੀਆਂ
ਕਰਦਾਕਰਦੀਆਂ
ਸੁੱਤਾਸੁੱਤੇ
ਰੋਂਦਿਆਂਰੋਏ
vachan in punjabi

ਵਚਨ ਬਦਲੋ in Punjabi

1. ਪੰਜਾਬੀ ਵਿੱਚ ਕਈ ਸ਼ਬਦ ਅਜਿਹੇ ਹਨ, ਜਿਹੜੇ ਹਮੇਸ਼ਾ ਬਹੁ-ਵਚਨ ਰੂਪ ਵਿੱਚ ਹੀ ਵਰਤੇ ਜਾਂਦੇ ਹਨ|
ਜਿਵੇਂ :

  • ਸਹੁਰੇ
  • ਮਾਪੇ
  • ਨਾਨਕ
  • ਪੇਕੇ
  • ਦਾਦਕੇ
  • ਲੋਕ

ਪੰਜਾਬੀ ਵਿੱਚ, ਭੂਆ ਅਜਿਹਾ ਸ਼ਬਦ ਹੈ ਜਿਸਦਾ ਬਹੁ-ਵਚਨ ਰੂਪ ਨਹੀਂ ਹੈ।

  • ਮੇਰੇ ਛੋਟੇ ਭੂਆ ਜੀ ਇੰਗਲੈਂਡ ਰਹਿੰਦੇ ਹਨ।
  • ਮੇਰੇ ਆਗਰੇ ਤੇ ਅਹਿਮਦਾਬਾਦ ਵਾਲੇ ਭੂਆ ਜੀ, ਆਏ ਹਨ।

ਇਨ੍ਹਾਂ ਵਾਕਾਂ ਵਿੱਚੋਂ ਪਹਿਲੇ ਵਾਕ ਵਿੱਚ ਭੂਆ ਇਕ ਵਚਨ ਤੇ ਦੂਜੇ ਵਾਕ ਵਿੱਚ ਬਹੁ-ਵਚਨ ਹੈ।

2. ਕਿਸੇ ਦਾ ਸਤਿਕਾਰ ਕਰਨ ਲਈ ਬਹੁ ਵਚਨ ਰੂਪ ਵਰਤਿਆ ਜਾਂਦਾ ਹੈ|
ਜਿਵੇ :

  • (ੳ) ਪ੍ਰਿੰਸੀਪਲ ਸਾਹਿਬ ਮਾਲੀ ਨੂੰ ਕੁਝ ਸਮਝਾ ਰਹੇ ਹਨ।
  • (ਅ) ਰਾਸ਼ਟਰਪਤੀ ਜੀ ਭਾਸ਼ਣ ਰਹੇ ਸਨ।

3. ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਇੱਕ ਵਚਨ ਤੇ ਬਹੁ ਵਚਨ ਰੂਪ ਇਕੋ ਜਿਹਾ ਹੁੰਦਾ ਹੈ ਪਰ ਇਨ੍ਹਾਂ ਦੇ ਵਚਨ ਦੀ ਜਾਣਕਾਰੀ ਵਾਕ ਤੋਂ ਪ੍ਰਾਪਤ ਹੁੰਦੇ ਅਰਥਾਂ ਤੋਂ ਮਿਲਦੀ ਹੈ|
ਜਿਵੇਂ :

  • ਡਾਕਟਰ ਮਰੀਜ਼ ਵੇਖ ਰਿਹਾ ਹੈ| (ਇੱਕ ਵਚਨ)
  • ਡਾਕਟਰ ਮਰੀਜ਼ ਵੇਖ ਰਹੇ ਹਨ| (ਬਹੁ ਵਚਨ)
  • ਸ਼ੇਰ ਗਰਜ ਰਿਹਾ ਹੈ| (ਇੱਕ ਵਚਨ)
  • ਸ਼ੇਰ ਗਰਜ ਰਹੇ ਹਨ| (ਬਹੁ ਵਚਨ)

4. ਕਈ ਸ਼ਬਦਾ ਦੇ ਇੱਕ ਵਚਨ ਤੇ ਬਹੁ ਵਚਨ ਰੂਪ ਇਕੋ ਜਿਹੇ ਵੀ ਵਰਤੇ ਜਾਂਦੇ ਹਨ ਅਤੇ ਬਦਲ ਕੇ ਵੀ ਵਰਤੇ ਜਾਂਦੇ ਹਨ|
ਜਿਵੇਂ :

  • ਮੋਰ ਬਹੁਤ ਸੁੰਦਰ ਹੈ| (ਇੱਕ ਵਚਨ)
  • ਮੋਰ ਬਹੁਤ ਸੁੰਦਰ ਹਨ। (ਬਹੁ ਵਚਨ)
  • ਮੋਰਾਂ ਨੂੰ ਦਾਣੇ ਪਾਵੋ। (ਬਹੁ ਵਚਨ)

ਵਚਨ in punjabi class 6, 7, 8, 9, 10, 11 & 12

5. ਵਾਕਾਂ ਨੂੰ ਵਚਨ ਬਦਲੀ ਸਮੇਂ ਵਾਕਾਂ ਵਿਚਲੇ ਨਾਂਵ, ਪੜਨਾਂਵ, ਵਿਸ਼ੇਸ਼ਣ ਕਿਰਿਆ ਦੀ ਵੀ ਵਚਨ ਬਦਲੀ ਹੁੰਦੀ ਹੈ

ਇਕ ਵਚਨਬਹੁ ਵਚਨ
ਮੁੰਡਾ ਖੇਡ ਰਿਹਾ ਹੈਮੁੰਡੇ ਖੇਡ ਰਹੇ ਹਨ।
ਮਾਲੀ ਨੇ ਬੂਟੇ ਨੂੰ ਪਾਣੀ ਦਿੱਤਾਮਾਲੀਆਂ ਨੇ ਬੂਟਿਆਂ ਨੂੰ ਪਾਣੀ ਦਿੱਤਾ।
ਘੋੜਾ ਤੇਜ਼ ਦੌੜਦਾ ਹੈਘੋੜੇ ਤੇਜ਼ ਦੌੜਦੇ ਹਨ।
ਮੈਂ ਸਵੇਰੇ ਮੰਡੀ ਗਿਆਅਸੀਂ ਸਵੇਰੇ ਮੰਡੀ ਗਏ।
ਮੈਂ ਕਾਪੀ ਖਰੀਦੀਅਸੀਂ ਕਾਪੀਆਂ ਖਰੀਦੀਆਂ।
ਮੱਝ ਘਾਹ ਖਾਂਦੀ ਹੈਮੱਝਾਂ ਘਾਹ ਖਾਦੀਆਂ ਹਨ।
ਚੋਰ ਨੇ ਸਾਈਕਲ ਚੋਰੀ ਕੀਤਾ ਸੀਚੋਰਾਂ ਨੇ ਸਾਈਕਲ ਚੋਰੀ ਕੀਤੇ ਸਨ।
ਮੈਂ ਆਪਣਾ ਕੰਮ ਆਪ ਕਰਦਾ ਹਾਂਅਸੀਂ ਆਪਣਾ ਕੰਮ ਆਪ ਕਰਦੇ ਹਾਂ।
ਠੰਡੀ ਹਵਾ ਚਲ ਰਹੀ ਹੈਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਦਾਲ ਸਬਜ਼ੀ ਰੱਜ ਕੇ ਖਾਓਦਾਲਾਂ ਸਬਜੀਆਂ ਰੱਜ ਕੇ ਖਾਓ।
ਇਹ ਪਾਣੀ ਦਾ ਮਿਠਾ ਚਸ਼ਮਾ ਹੈਇਹ ਪਾਣੀ ਦੇ ਮਿੱਠੇ ਚਸ਼ਮੇ ਹਨ।
ਘਰ ਦੀ ਚਾਬੀ ਕਿੱਥੇ ਹੈ?ਘਰਾਂ ਦੀਆਂ ਚਾਬੀਆਂ ਕਿਥੇ ਹਨ?
ਮੈ. ਸਕੂਲ ਗਿਆ ਸੀਅਸੀਂ ਸਕੂਲ ਗਏ ਸਾਂ।
ਮੁੰਡਾ ਗੀਤ ਗਾ ਰਿਹਾ ਹੈਮੁੰਡੇ ਗੀਤ ਗਾ ਰਹੇ ਹਨ।
ਵਿੱਚ ਫੁੱਲ ਖਿੜਿਆ ਹੈਬਾਗਾਂ ਵਿੱਚ ਫੁੱਲ ਖਿੜੇ ਹਨ।
vachan in punjabi

FAQ

ਪ੍ਰਸ਼ਨ 1. ਵਚਨ ਕਿਸ ਨੂੰ ਆਖਦੇ ਹਨ?

ਉਤਰਪਰਿਭਾਸ਼ਾ: ਸਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ, ਆਦਿ ਦਾ ਗਿਣਤੀ ਵਿਚ ਇਕ ਜਾਂ ਇਕ ਤੋਂ ਵੱਧ ਹੋਣ ਦੇ ਫਰਕ ਦਾ ਪਤਾ ਲਗੇ ਉਸਨੂੰ ਵਚਨ ਆਖਦੇ ਹਨ|

ਪ੍ਰਸ਼ਨ 2. ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

ਉਤਰ– ਵਚਨ ਦੀਆਂ ਦੋ ਕਿਸਮਾਂ ਹਨ|

ਪ੍ਰਸ਼ਨ 3. ਇਕ ਵਚਨ ਕਿਸ ਨੂੰ ਆਖਦੇ ਹਨ?

ਉਤਰਪਰਿਭਾਸ਼ਾ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਪੱਖੋਂ ਇਕ ਹੋਣ ਬਾਰੇ ਜਾਣਕਾਰੀ ਮਿਲੇ, ਉਸਨੂੰ ਇਕ ਵਚਨ ਕਿਹਾ ਜਾਂਦਾ ਹੈ|

ਪ੍ਰਸ਼ਨ 4. ਬਹੁ ਵਚਨ ਕਿਸ ਨੂੰ ਆਖਦੇ ਹਨ ?

ਉਤਰਪਰਿਭਾਸ਼ਾ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਪੱਖੋਂ ਇੱਕ ਤੋਂ ਵੱਧ ਹੋਣ ਸੰਬੰਧੀ ਗਿਆਨ ਪ੍ਰਾਪਤ ਹੋਵੇ, ਉਸ ਨੂੰ ਬਹੁ-ਵਚਨ ਆਖਦੇ ਹਨ|

ਪ੍ਰਸ਼ਨ 5. ਵਚਨ ਦੇ 10 ਉਦਾਹਰਣ ਦਸੋ?

ਉਤਰ– ਸਤਰਾਂ – ਸੰਤਰੇ , ਤੋਤਾ – ਤੱਤੇ , ਬਿਸਤਰਾ – ਬਿਸਤਰੇ , ਤਾਲਾ – ਤਾਲੇ , ਗਾਂ – ਗਾਵਾਂ , ਸਰਾਂ – ਸਰਾਵਾਂ, ਕਵਿਤਾ – ਕਵਿਤਾਵਾਂ , ਨਾਂ – ਨਾਵਾਂ , ਕਾਂ – ਕਾਵਾਂ|

Leave a comment