ਵਿਗਿਆਨ ਦੇ ਲਾਭ ਤੇ ਹਾਨੀਆਂ ਤੇ ਲੇਖ | Vigyan de labh te haniaa te lekh in punjabi

Vigyan de labh te haniaa te lekh in punjabi (ਵਿਗਿਆਨ ਦੇ ਲਾਭ ਤੇ ਹਾਨੀਆਂ ਤੇ ਲੇਖ) : ਪੰਜਾਬੀ (punjabi lekh) ਦੇ ਇਸ ਲੇਖ ਵਿਖੇ ਵਿਗਿਆਨ (Essay on benefits and harms of science) ਦੇ ਵੱਧ ਰਹੇ ਪ੍ਰਯੋਗ ਤੋਂ ਆਮ ਜੀਵਨ ਦੇ ਵਿਚ ਹੋ ਰਹੀਆਂ ਹਾਨੀਆ ਤੇ ਲਾਭ ਬਾਰੇ ਜਾਣਕਾਰੀ ਦਿਤੀ ਗਈ ਹੈ | ਇਹ ਲੇਖ ਪੰਜਾਬੀ ਜਮਾਤ 6,7,8,9,10,11 ਵੀ ਅਤੇ 12 ਵੀਂ ਦੇ ਵਿੱਦਿਆਰਥੀਆਂ ਲਾਇ ਲਾਭਕਾਰੀ ਹੈ |

ਵਿਗਿਆਨ ਦੇ ਲਾਭ ਤੇ ਹਾਨੀਆਂ ਤੇ ਲੇਖ

ਜਾਣ-ਪਛਾਣ:- ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਸਾਡੀ ਅੱਜ ਦੀ ਜਿੰਦਗੀ ਦੇ ਹਰ ਪੱਖ ਤੇ ਵਿਗਿਆਨ ਦੀ ਛਾਪ ਵਿਖਾਈ ਦਿੰਦੀ ਹੈ।ਅਸੀਂ ਹਰ ਗਲ ਨੂੰ ਵਿਗਿਆਨਿਕ (Vigyan de labh te haniaa te lekh in punjabi) ਢੰਗ ਨਾਲ ਸੋਚਦੇ ਹਾਂ। ਵਿਗਿਆਨ ਦੇ ਚਮਤਕਾਰਾਂ ਨੇ ਸਾਡਾ ਧਿਆਨ ਰੱਬ ਦੀ ਸ਼ਕਤੀ ਤੋਂ ਹਟਾ ਕੇ ਮਨੁੱਖ ਦੀ ਸ਼ਕਤੀ ਵੱਲ ਲਾ ਦਿੱਤਾ ਹੈ। ਇਸ ਯੁਗ ਵਿਚ ਵਿਗਿਆਨ ਨੇ ਦੁਨੀਆਂ ਦਾ ਚਿਹਰਾ ਹੀ ਬਦਲ ਦਿੱਤਾ ਹੈ।

ਘਰੇਲੂ ਕੰਮਾਂ ਵਿਚ ਵਿਗਿਆਨ ਦੀਆਂ ਕਾਂਢਾਂ

ਵਿਗਿਆਨ ਨੇ ਘਰੇਲੂ ਵਰਤੋਂ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਕਾਢ ਕੀਤੀ ਹੈ। ਬਿਜਲੀ ਦੇ ਪੱਖੇ, ਕੂਲਰ ਸਾਡਾ ਗਰਮੀ ਤੋਂ ਬਚਾਅ ਕਰਦੇ ਹਨ ਤੇ ਏਅਰ ਕੰਡੀਸ਼ਨ ਤਾਂ ਸਾਨੂੰ ਇਹ ਵੀ ਮਹਿਸੂਸ ਨਹੀਂ ਹੋਣ ਦਿੰਦੇ ਕਿ ਬਾਹਰ ਅੱਤ ਦੀ ਗਰਮੀ ਪੈ ਰਹੀ ਹੈ। ਇਸੇ ਤਰ੍ਹਾਂ ਹੀਟਰ ਸਰਦੀ ਦਾ ਪਤਾ ਨਹੀਂ ਲਗਣ ਦਿੰਦੇ। ਹਰ ਕੰਮ ਲਈ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ। ਅੱਜ ਬਜ਼ਾਰ ਵਿਚ ਕਪੜੇ ਧੌਣ ਵਾਲੀਆਂ ਮਸ਼ੀਨਾਂ, ਮਸਾਲੇ ਪੀਸਣ ਵਾਲੀਆਂ ਮਸ਼ੀਨਾਂ, ਪਾਣੀ ਦੀਆਂ ਮੋਟਰਾਂ ਤੇ ਇੱਥੇ ਤੱਕ ਰੋਟੀ ਸਬਜੀ ਬਨਾਉਣ ਵਾਸਤੇ ਵੀ ਮਸ਼ੀਨਾਂ ਮਿਲਦੀਆ ਹਨ । ਵਿਗਿਆਨ ਨੇ ਮਨੁੱਖ ਨੂੰ ਹਰ ਸੁੱਖ ਦੇ ਕੇ ਹੱਡ-ਹਰਾਮੀ ਬਣਾ ਦਿੱਤਾ ਹੈ। ਪਹਿਲੇ ਸਮੇ ਵਿਚ ਇਸਤਰੀਆਂ ਇਹ ਸਾਰੇ ਘਰੇਲੂ ਕੰਮ ਆਪਣੇ ਹੱਥੀਂ ਕਰਦੀਆਂ ਸਨ। ਜਿਸ ਨਾਲ ਉਹਨਾਂ ਦੀ ਸਰੀਰਿਕ ਕਸਰਤ ਵੀ ਹੋ ਜਾਂਦੀ ਸੀ। ਪਰ ਅੱਜ ਦੇ ਯੁੱਗ ਵਿਚ ਮਸ਼ੀਨਾਂ ਦੀ ਵਰਤੋਂ ਕਾਰਨ ਔਰਤਾਂ ਸਰੀਰਿਕ ਤੌਰ ਤੇ ਨਰੋਇਆਂ ਰਹਿੰਦੀਆਂ ਹਨ।

ਆਵਾਜਾਈ ਦੇ ਸਾਧਨਾਂ ਦਾ ਵਿਕਾਸ

ਆਵਾਜਾਈ ਦੇ ਸਾਧਨਾਂ ਦਾ ਵਿਕਾਸ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ। ਪਹਿਲੇ ਸਮੇਂ ਵਿਚ ਆਵਾਜਾਈ ਦੇ ਸ਼ਲਾਘਾਯੋਗ ਤਰੱਕੀ ਕੀਤੀ ਹੈ। ਟੈਲੀਫੋਨ ਤਾਰ, ਪੇਜਰ, ਰੇਡੀਓ, ਟੈਲੀਵਿਜ਼ਨ ਤੇ ਅੱਜ ਦੇ ਦੌਰ ਵਿਚ ਖਾਸ ਕਰਕੇ ਮੋਬਾਇਲ ਤੇ ਇੰਟਰਨੇਟ ਦੀ ਕਾਢ ਵਿਗਿਆਨ ਦੀ ਬਹੁਮੁੱਲੀ ਦਾਤ ਹੈ। ਟੈਲੀਫੋਨ ਰਾਹੀਂ ਅਸੀਂ ਮਿੰਟਾਂ-ਸਕਿੰਟਾਂ ਵਿਚ ਘਰ ਬੈਠੇ ਕਈ ਹਜ਼ਾਰਾਂ ਮੀਲ ਦੂਰੀ ਤੇ ਗੱਲ ਕਰ ਸਕਦੇ ਹਾਂ। ਟੈਲੀਵਿਜ਼ਨ ਤੇ ਰੇਡੀਉ ਰਾਹੀਂ ਮਨੋਰੰਜਨ ਦੇ ਸਾਧਨ ਇਤਨੇ ਵੱਧ ਗਏ ਹਨ ਕਿ ਅਸੀਂ ਇਹਨਾਂ ਵਿਚ ਡੁੱਬ ਕੇ ਆਪਣੀਆਂ ਸਾਰੀਆਂ ਸਮਾਜਿਕ ਸਮੱਸਿਆਵਾਂ ਭੁੱਲ ਜਾਂਦੇ ਹਾਂ। ਅਖਬਾਰਾਂ ਦੀ ਸਨਅਤ ਵਿਚ ਵੀ ਵਿਗਿਆਨ ਨੇ ਚੋਖੀ ਉਨਤੀ ਕੀਤੀ ਹੈ। ਸਵੇਰ ਨਾਲ ਹੀ ਸਾਨੂੰ ਬਹੁਤ ਘੱਟ ਖਰਚ ਤੇ 10-12 ਪੇ ਜਾਂ ਦਾ ਅਖਬਾਰ ਘਰ ਬੈਠਿਆਂ ਹੀ ਮਿਲ ਜਾਂਦਾ ਹੈ। ਜਿਸ ਵਿਚ ਦੁਨੀਆਂ ਭਰ ਦੇ ਰਾਜਨੀਤਿਕ ਸਮਾਜਿਕ, ਆਰਥਿਕ ਤੇ ਵਪਾਰਿਕ ਸਮੱਸਿਆਵਾਂ ਦੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਇੰਟਰਨੇਟ ਤੇ ਮੋਬਾਇਲ ਤੇ ਮਨੁੱਖ ਦੀ ਜਿੰਦਗੀ ਹੋਰ ਵੀ ਸੌਖੀ ਕਰ ਦਿੱਤੀ
ਹੈ। ਇਹਨਾ ਜਰੀਏ ਮਨੁੱਖ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਵੇ, ਝੱਟ ਵਿਚ ਉਸ ਬਾਰੇ ਜਾਣਿਆ ਜਾ ਸਕਦਾ ਹੈ।

ਖੇਤੀ ਬਾੜੀ ਵਿਚ ਯੋਗਦਾਨ

ਵਿਗਿਆਨ ਨੇ ਖੇਤੀਬਾੜੀ ਦੇ ਖੇਤਰ ਵਿਚ ਵੀ ਆਪਣਾ ਯੋਗਦਾਨ ਦਿੱਤਾ। ਟਿਊਬਵੈਲ, ਟਰੈਕਟਰ ਅਤੇ ਬੀਜਾਂ ਤੇ ਬਿਜਾਈ ਦੇ ਨਵੇਂ ਨਵੇ ਤਰੀਕਿਆਂ ਦੀ ਜਾਣਕਾਰੀ ਖੇਤੀ ਤੇ ਕਿਸਾਨਾਂ ਲਈ ਬਹੁਤ ਲਾਹੇਬੰਦ ਸਾਬਿਤ ਹੋਈ। ਜਮੀਨਾਂ ਦੀ ਸਿੰਚਾਈ ਲਈ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਡੈਮ ਤਿਆਰ ਕੀਤੇ ਗਏ ਤੇ ਰਸਾਇਣਿਕ ਕਾਢਾਂ ਨੇ ਉਪਜ ਨੂੰ ਕਈ ਗੁਣਾ ਵਧਾ ਦਿੱਤਾ ਜਿਸ ਨਾਲ ਸਾਡੇ ਅੰਨਭੰਡਾਰ ਭਰੇ ਪਏ ਹਨ।

ਸਿਹਤ ਤੇ ਵਿਗਿਆਨ

ਵਿਗਿਆਨ ਨੇ ਮਨੁੱਖ ਸਰੀਰ ਦੇ ਦੁੱਖਾਂ ਨੂੰ ਕਾਫੀ ਹੱਦ ਤਕ ਕਾਬੂ ਵਿੱਚ ਕਰ ਲਿਆ ਹੈ। ਮਾਰੂ ਰੋਗਾਂ ਦਾ ਇਲਾਜ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਬਣ ਗਈਆਂ ਹਨ। ਐਕਸਰੇ, ਸਕੈਨਿੰਗ ਤੇ ਸਰਜਰੀ ਦੇ ਖੇਤਰ ਵਿਚ ਬੜੀ ਉਨਤੀ ਹੋ ਚੁਕੀ ਹੈ। ਕੁਝ ਬੀਮਾਰੀਆਂ ਦੇ ਅਜਿਹੇ ਟੀਕੇ ਲੱਭੇ ਗਏ ਹਨ ਜਿਹਨਾਂ ਨੂੰ ਲਗਵਾਉਣ ਨਾਲ ਬੀਮਾਰੀ ਦੇ ਹਮਲੇ ਦਾ ਡਰ ਨਹੀਂ ਰਹਿੰਦਾ। ਹੁਣ ਵਿਗਿਆਨ ਦੁਆਰਾ ਮਾਨਸਿਕ ਰੋਗਾਂ ਦੇ ਇਲਾਜ ਵੀ ਕੀਤੇ ਜਾ ਰਹੇ ਹਨ।

ਹਾਨੀਆਂ ਜਾਂ ਦੋਸ਼

ਜਿੱਥੇ ਵਿਗਿਆਨ ਦੇ ਇੰਨੇ ਲਾਭ ਹਨ, ਉਥੇ ਕੁਝ ਹਾਨੀਆਂ ਵੀ ਹਨ, ਕਿਉਂਕਿ ਫੁੱਲਾਂ ਦੇ ਨਾਲ ਕੰਡਿਆਂ ਦਾ ਹੋਣਾ ਕੁਦਰਤ ਦਾ ਅਸੂਲ ਹੈ। ਵਰਤਮਾਨ ਯੁੱਗ ਵਿਚ ਮਸ਼ੀਨਾਂ ਦੀ ਕਾਢ ਨੇ ਅਨਪੜਾਂ ਵਿਚ ਤਾਂ ਕੀ, ਪੜੇ ਲਿਖਿਆ ਵਿਚ ਵੀ ਬੇਰੁਜ਼ਗਾਰੀ ਪੈਦਾ ਕਰ ਦਿੱਤੀ ਹੈ।ਮਸ਼ੀਨ ਦੀ ਸ਼ਕਤੀ ਅੱਗੇ ਇਨਸਾਨੀ ਸ਼ਕਤੀ ਦਾ ਮੁੱਲ ਨਹੀਂ ਰਹਿੰਦਾ। ਜੋ ਕੰਮ ਕਈ ਬੰਦੇ ਮਿਲ ਕੇ ਕਰਦੇ ਸਨ, ਉਹਨੂੰ ਇਕ ਮਸ਼ੀਨ ਪਲਾਂ ਵਿਚ ਹੀ ਕਰ ਦਿੰਦੀ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਦੇ ਪ੍ਰਦੂਸ਼ਨ ਕਾਰਨ ਇਨਸ਼ਾਨ ਕਈ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ।ਵਿਗਿਆਨ ਨੇ ਸਾਨੂੰ ਰੂਹਾਨੀ ਤੌਰ ਤੇ ਵੀ ਖਾਲੀ ਕਰ ਦਿੱਤਾ ਹੈ। ਸਾਡਾ ਦਿਨ-ਬ-ਦਿਨ ਰੱਬ ਤੋਂ ਵਿਸ਼ਵਾਸ਼ ਉਠਦਾ ਜਾਰਿਹਾ ਹੈ। ਅੱਜ ਇਨਸ਼ਾਨ ਜਨਮ ਤੇ ਕਾਬੂ ਪਾ ਚੁੱਕਾ ਹੈ ਤੇ ਮੌਤ ਤੇ ਕਾਬੂ ਪਾਉਣ ਦੇ ਉਪਰਾਲੇ ਕਰ ਰਿਹਾ ਹੈ।
ਇਸ ਤੋਂ ਇਲਾਵਾ ਵਿਗਿਆਨ ਦਾ ਜਿਹੜਾ ਸਭ ਤੋਂ ਖਤਰਨਾਕ ਰੂਪ ਹੈ, ਉਹ ਹੈ ਐਟਮੀ ਬੰਬ, ਹਾਈਡਰੋਜਨ ਤੇ ਨਿਊਟਰਨ ਬੰਬ ਅਤੇ ਮਿਸਾਇਲਾਂ। ਇਹਨਾਂ ਖਤਰਨਾਕ ਕਾਂਢਾਂ ਨਾਲ ਪਲਕ ਝਪਕਾਉਦਿਆਂ ਹੀ ਸਾਰੀ ਦੁਨੀਆਂ ਤਹਿਸ-ਨਹਿਸ ਹੋ ਸਕਦੀ ਹੈ। ਕਿਉਂਕਿ ਅੱਜ ਲੜਾਈ ਤੀਰ-ਕਮਾਨਾਂ, ਤਲਵਾਰਾਂ ਤੇ ਆਦਮ ਸ਼ਕਤੀ ਦੀ ਨਹੀਂ ਬਲਕਿ ਵਿਗਿਆਨਕ ਸ਼ਕਤੀ ਦੀ ਹੈ 1945 ਵਿਚ ਜੱਦ ਹੀਰੋਸ਼ਿਮਾ ਤੇ ਨਾਗਾਸਾਕੀ ਵਿਚ ਇਹ ਬੰਬ ਸੁੱਟੇ ਗਏ ਸਨ ਤਾਂ ਉਥੇ ਅੱਜ ਤਕ ਮਨੁੱਖਤਾ ਦੀ ਹੋਂਦ ਵਿਖਾਈ ਨਹੀਂ ਦਿੰਦੀ। ਇਸ ਘਟਨਾ ਨੂੰ ਯਾਦ ਕਰਕੇ ਅਸੀਂ ਅਜੇ ਤੱਕ ਕੰਬ ਉਠਦੇ ਹਾਂ।

ਸਿੱਟਾ (Vigyan de labh te haniaa te lekh in punjabi)

ਵਿਗਿਆਨ ਦੇ ਲਾਭ ਤੇ ਇਸ ਦੀਆਂ ਹਾਨੀਆਂ ਇਸਦੀ ਵਰਤੋਂ ਤੇ ਨਿਰਭਰ ਕਰਦੀਆਂ ਹਨ। ਇਸਦੀ ਸਹੀ ਵਰਤੋਂ ਇਸਨੂੰ ਸੁਖਦਾਈ ਤੇ ਉਸਾਰੂ ਬਣਾ ਸਕਦੀ ਹੈ ਤੇ ਗਲਤ ਵਰਤੋਂ ਦੁਖਦਾਈ ਤੇ ਮਾਰੂ ਬਣਾ ਸਕਦੀ ਹੈ। ਵਿਗਿਆਨ ਦੀ ਅਥਾਹ ਸ਼ਕਤੀ ਦਾ ਪ੍ਰਯੋਗ ਉਸਾਰੂ ਕੰਮਾਂ ਵਿਚ ਕਰਕੇ ਸਾਨੂੰ ਸੰਸਾਰ ਨੂੰ ਸਵਰਗ ਬਨਾਉਣ ਦਾ ਜਤਨ ਕਰਨਾ ਚਾਹੀਦਾ ਹੈ।

ਆ ਵੀ ਪੜੋ : ਹੋਲੀ ਦਾ ਲੇਖ | ਹੌਲੀ ਦਾ ਤਿਉਹਾਰ | Holi Essay in Punjabi

1 thought on “ਵਿਗਿਆਨ ਦੇ ਲਾਭ ਤੇ ਹਾਨੀਆਂ ਤੇ ਲੇਖ | Vigyan de labh te haniaa te lekh in punjabi”

Leave a comment