ਇਸ ਪੋਸਟ ਵਿਚ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ (Visheshan di pribhasha ate kisma)ਵਿਸ਼ੇਸ਼ਣ ਦੀ ਪਰਿਭਾਸ਼ਾ ( visheshan di pribhasha ) ਅਤੇ ਵਿਸ਼ੇਸ਼ਣ ਦੀਆਂ ਕਿਸਮਾਂ ( visheshan diya kisma) ਨੂੰ ਸੋਖੀ ਭਾਸ਼ਾ ਵਿਚ ਵਿਸਤਾਰ ਨਾਲ ਸਮਝਾਇਆ ਗਯਾ ਹੈ|
ਪਰਿਭਾਸ਼ਾ– ਜੋ ਵਿਸ਼ੇਸ਼ਣ ਸ਼ਬਦ ਆਪਣੇ ਗੁਣ, ਔਗੁਣ, ਆਕਾਰ, ਰੰਗ, ਸਥਾਨ ਆਦਿ ਨੂੰ ਦਸਦੇ ਹਨ ਉਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਨ੍ਹਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਜਿਵੇਂ-
- ਸਿਹਤਮੰਦ
- ਚਿੱਟਾ
- ਮੋਟਾ
- ਮਿੱਠਾ
- ਹਰਾ
ਵਾਕਾਂ ਵਿੱਚ ਵਰਤੋਂ
- ਗੋਰਾ ਮੁੰਡਾ ਬਹੁਤ ਚੰਗਾ ਹੈ।
- ਮਿੱਠਾ ਸੰਤਰਾ ਵਧੀਆ ਹੁੰਦਾ ਹੈ।
Read Now :- ਸ਼ੁੱਧ ਅਸ਼ੁੱਧ ਸ਼ੱਬਦ sudh asudh shabd in punjabi
ਵਿਸ਼ੇਸ਼ਣ ਦੀਆਂ ਕਿਸਮਾਂ (visheshan di pribhasha ate kisma)

ਵਿਸ਼ੇਸ਼ਣ ਪੰਜ ਕਿਸਮਾਂ ਦੇ ਹੁੰਦੇ ਹਨ।
ਕ੍ਰਮ ਨੰਬਰ | ਕਿਸਮ ਦਾ ਨਾਮ |
1 | ਗੁਣ ਵਾਚਕ ਵਿਸ਼ੇਸ਼ਣ |
2 | ਸੰਖਿਆ-ਵਾਚਕ/ ਗਿਣਤੀ ਵਾਚਕ ਵਿਸ਼ੇਸ਼ਣ |
3 | ਪਰਿਮਾਣ ਵਾਚਕ/ ਮਿਣਤੀ ਵਾਚਕ ਵਿਸ਼ੇਸ਼ਣ |
4 | ਨਿਸ਼ਚੇ ਵਾਚਕ ਵਿਸ਼ੇਸ਼ਣ |
5 | ਪੜਨਾਂਵੀ ਵਿਸ਼ੇਸ਼ਣ |
ਗੁਣ-ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ
ਪਰਿਭਾਸ਼ਾ- ਜੋ ਵਿਸ਼ੇਸ਼ਣ ਸ਼ਬਦ ਆਪਣੇ ਗੁਣ, ਔਗੁਣ, ਆਕਾਰ, ਰੰਗ, ਸਥਾਨ ਆਦਿ ਨੂੰ ਦਸਦੇ ਹਨ ਉਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਨ੍ਹਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਜਿਵੇਂ-
- ਸਿਆਣਾ
- ਰੋਂਦੂ
- ਕਾਲਾ
- ਚਿੱਟਾ
- ਕਾਂ
ਗੁਣ ਵਾਚਕ ਵਿਸ਼ੇਸ਼ਣ ਦੀ ਵਾਕਾਂ ਵਿੱਚ ਵਰਤੋ|
- ਸ਼ਿਵਾ ਜੀ ਮਰਹੱਟਾ ਬਹੁਤ ਬਹਾਦਰ ਸਨ।
- ਖੱਟੀ ਚਟਨੀ ਹੀ ਚੰਗੀ ਲੱਗਦੀ ਹੈ।
ਗੁਣ -ਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ
ਤੁਲਨਾ ਦੇ ਦ੍ਰਿਸ਼ਟੀਕੌਣ ਤੋਂ ਗੁਣ -ਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਤਿੰਨ ਹੁੰਦੀਆਂ ਹਨ|

ਕ੍ਰਮ ਨੰਬਰ | ਕਿਸਮ ਦਾ ਨਾਮ |
1. | ਸਧਾਰਨ ਅਵਸਥਾ |
2. | ਅਧਿਕਤਰ ਅਵਸਥਾ |
3. | ਅਧਿਕਤਮ ਅਵਸਥਾ |
ਸਧਾਰਨ – ਅਵਸਥਾ
ਪਰਿਭਾਸ਼ਾ- ਜਦੋਂ ਵਿਸ਼ੇਸ਼ਣ ਦੇ ਗੁਣ ਔਗੁਣ ਜਾਂ ਵਿਸ਼ੇਸ਼ਤਾ ਨੂੰ ਸਧਾਰਨ ਰੂਪ ਵਿੱਚ ਹੀ ਦੱਸਿਆ ਜਾਵੇ ਤਾਂ ਗੁਣ-ਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਹੁੰਦੀ ਹੈ|
ਜਿਵੇਂ–
- ਗੋਰੀ ਕੁੜੀ ਪੜ੍ਹਾਈ ਵਿੱਚ ਕਮਜ਼ੋਰ ਹੈ।
- ਬੁੱਢਾ ਆਦਮੀ ਪਾਠ ਕਰ ਰਿਹਾ ਹੈ।
ਅਧਿਕਤਰ ਅਵਸਥਾ
ਪਰਿਭਾਸ਼ਾ- ਜਦੋਂ ਵਿਸ਼ੇਸ਼ਣ ਦੇ ਗੁਣ-ਔਗੁਣ ਜਾਂ ਵਿਸ਼ੇਸ਼ਤਾ ਦੱਸਣ ਸਮੇਂ ਦੋ ਵਿਸ਼ੇਸ਼ਾ ਦੀ ਆਪਸ ਵਿੱਚ ਤੁਲਨਾ ਕਰਦਿਆਂ ਇੱਕ ਦੂਸਰੇ ਨਾਲੋਂ ਅਧਿਕ/ ਵਧੇਰੇ ਦੱਸਿਆ ਜਾਵੇ ਤਾਂ ਉਥੇ ਗੁਣ ਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ|
ਜਿਵੇਂ-
- ਇਹ ਮੁੰਡਾ ਉਸ ਨਾਲੋਂ ਬਹਾਦਰ ਹੈ।
- ਇਹ ਕਿਤਾਬ ਉਸ ਤੋਂ ਚੰਗੀ ਹੈ।
ਅਧਿਕਤਮ ਅਵਸਥਾ
ਪਰਿਭਾਸ਼ਾ- ਜਦੋਂ ਦੋ ਤੋਂ ਵੱਧ ਵਿਸ਼ੇਸ਼ਾਂ ਦੀ ਤੁਲਨਾ ਕਰਦਿਆਂ ਇੱਕ ਦੂਸਰੇ ਸਾਰੇ ਵਿਸ਼ੇਸ਼ਾ ਨਾਲੋਂ ਚੰਗਾ ਜਾਂ ਮਾੜਾ ਦੱਸਿਆ ਜਾਵੇ ਤਾਂ ਉਹ ਗੁਣ ਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਹੁੰਦੀ ਹੈ|
ਜਿਵੇਂ-
- ਇਹ ਮੁੰਡਾ ਸਭ ਨਾਲੋਂ ਡਰਪੋਕ ਹੈ।
- ਇਹ ਕਾਰ ਸਭ ਨਾਲੋਂ ਕੀਮਤੀ ਹੈ।
ਸੰਖਿਆ-ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ
ਪਰਿਭਾਸ਼ਾ- ਉਹ ਸ਼ਬਦ ਜੋ ਆਪਣੇ ਵਿਸ਼ੇਸ਼ਾ ਦੀ ਗਿਣਤੀ ਜਾਂ ਦਰਜਾ ਦੱਸਣ, ਉਨ੍ਹਾਂ ਨੂੰ ਗਿਣਤੀ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਜਿਵੇਂ-
- ਪਹਿਲਾ
- ਪੰਜਵਾਂ
- ਛੇਵਾਂ
- ਪੰਜਾਹ
- ਦੁੱਗਣਾ
- ਅੱਧਾ
- ਪੌਣਾ
- ਥੌੜਾ
ਵਾਕਾਂ ਵਿੱਚ ਸੰਖਿਆ ਵਾਚਕ ਵਿਸ਼ੇਸ਼ਣਾਂ ਦੀ ਵਰਤੋਂ|
- ਮੇਰੇ ਦਾਦੀ ਜੀ ਦੀ ਉਮਰ ਅੱਸੀ ਸਾਲ ਹੈ।
- ਸਰਵਨ ਕੋਲ ਦੋ ਕਾਰਾਂ ਹਨ।
ਪਰਿਮਾਣ ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ
ਪਰਿਭਾਸ਼ਾ- ਉਹ ਸ਼ਬਦ ਜੋ ਆਪਣੇ ਵਿਸ਼ੇਸ਼ਾ ਦੀ ਮਿਣਤੀ ਬਾਰੇ ਦੱਸਣ ਉਨ੍ਹਾਂ ਨੂੰ ਪਰਿਮਾਣ ਵਾਚਕ ਜਾਂ ਮਿਣਤੀ ਵਾਚਕ ਵਿਸ਼ੇ ਸ਼ਣ ਕਿਹਾ ਜਾਂਦਾ ਹੈ।
ਜਿਵੇਂ-
- ਤਿੰਨ ਮੀਟਰ
- ਬਹੁਤ ਸਾਰੇ
- ਦੋ ਕੁ ਕਿਲੋ
- ਥੋੜਾ ਜਿਹਾ
ਵਾਕਾਂ ਵਿੱਚ ਪਰਿਮਾਣ ਵਾਚਕ ਵਿਸ਼ੇਸ਼ਣ ਦੀ ਵਰਤੋਂ
- ਮੈਨੂੰ ਦਸ ਲੀਟਰ ਤੇਲ ਚਾਹੀਦਾ ਹੈ।
- ਅਰਬਾਜ਼ ਨੇ ਬਹੁਤ ਸਾਰਾ ਧਨ ਉਜਾੜਿਆ ਹੈ।
ਨਿਸ਼ਚੇ-ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ
ਪਰਿਭਾਸ਼ਾ- ਜੋ ਵਿਸ਼ੇਸ਼ਣ ਸ਼ਬਦ ਆਪਣੇ ਵਿਸ਼ੇਸ਼ਾਂ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਂਦੇ ਹਨ, ਉਨ੍ਹਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਜਿਵੇਂ-
- ਆਹ
- ਉਹ
- ਉਸ
- ਇਸ
ਵਾਕਾਂ ਵਿੱਚ ਨਿਸ਼ਚੇ ਵਾਚਕ ਵਿਸ਼ੇਸ਼ਣ ਦੀ ਵਰਤੋਂ|
- ਇਹ ਮੇਰਾ ਘਰ ਹੈ।
- ਉਹ ਹਰਕੀਰਤ ਦੀ ਦੁਕਾਨ ਹੈ।
ਨਿਸ਼ਚੇ ਵਾਚਕ ਵਿਸ਼ੇਸ਼ਣ ਦੀਆ ਕਿਸਮਾਂ
ਨਿਸ਼ਚੇ ਵਾਚਕ ਵਿਸ਼ੇਸ਼ਣ ਦੀਆ ਕਿਸਮਾਂ ਦੋ
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਨਿਕਟਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ |
2. | ਦੂਰ ਵਰਤੀ ਨਿਸਚੇ ਵਾਚਕ ਵਿਸ਼ੇਸ਼ਣ |
ਨਿਕਟਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ
ਪਰਿਭਾਸ਼ਾ- ਜੋ ਵਿਸ਼ੇਸ਼ਣ ਸ਼ਬਦ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਨ੍ਹਾਂ ਸ਼ਬਦਾਂ ਨੂੰ ਨਿਕਟ ਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਜਿਵੇਂ-
- ਇਹ
- ਅਹਿ
- ਇਸ
ਵਾਕਾਂ ਵਿੱਚ ਵਰਤੋਂ|
- ਇਹ ਮੇਰੀ ਕਿਤਾਬ ਹੈ।
- ਇਸ ਜੀਪ ਦੀ ਕੀਮਤ ਸੱਤ ਲੱਖ ਰੁਪਏ ਹੈ।
ਦੂਰ ਵਰਤੀ ਨਿਸਚੇ ਵਾਚਕ ਵਿਸ਼ੇਸ਼ਣ
ਪਰਿਭਾਸ਼ਾ- ਦੂਰ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਦੂਰ ਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਆਖਦੇ ਹਨ|
ਜਿਵੇਂ-
- ਉਹ
- ਅਹੁ
ਵਾਕਾਂ ਵਿੱਚ ਵਰਤੋਂ|
- ਉਹ ਬਲਜੀਤ ਦਾ ਮੋਟਰ ਸਾਈਕਲ ਹੈ।
- ਅਹੁ ਸੰਗੀਤਾ ਦੀ ਕਾਰ ਹੈ।
ਪੜਨਾਂਵੀ ਵਿਸ਼ੇਸ਼ਣ ਦੀ ਪਰਿਭਾਸ਼ਾ
ਪਰਿਭਾਸ਼ਾ- ਪੜਨਾਵੀਂ ਵਿਸ਼ੇਸ਼ਣ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਜਿਵੇਂ-
- ਕਿਹੜਾ ਮਾਸਟਰ
- ਮੇਰੀ ਕੁੜੀ
- ਉਹ ਮੋਟਰਸਾਈਕਲ
- ਤੁਹਾਡਾ ਘਰ
- ਸਾਡੀ ਮਸ਼ੀਨ
ਵਾਕਾਂ ਵਿੱਚ ਵਿਸ਼ੇਸ਼ਣ ਦੀ ਵਰਤੋਂ
- ਤੁਹਾਡਾ ਘਰ ਬਹੁਤ ਹੀ ਖੁੱਲਾ-ਡੁੱਲਾ ਹੈ।
- ਸਾਡੀ ਕਾਰ ਅਕਸਰ ਖਰਾਬ ਹੀ ਰਹਿੰਦੀ ਹੈ।
ਪੜਨਾਂਵੀ ਵਿਸ਼ੇਸ਼ਣ ਦੀਆ ਕਿਸਮਾਂ

ਪੜਨਾਂਵੀ ਵਿਸ਼ੇਸ਼ਣ ਦੀਆ ਦੋ ਕਿਸਮਾਂ ਹਨ|
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਮੂਲ ਰੂਪ ਪੜਨਾਂਵੀ ਵਿਸ਼ੇਸ਼ਣ |
2. | ਉਤਪੰਨ ਰੂਪ ਪੜਨਾਂਵੀ ਵਿਸ਼ੇਸ਼ਣ |
ਮੂਲ ਰੂਪ ਪੜਨਾਂਵੀ ਵਿਸ਼ੇਸ਼ਣ
ਪਰਿਭਾਸ਼ਾ- ਮੂਲ ਰੂਪ ਪੜਨਾਂਵੀ ਵਿਸ਼ੇਸ਼ਣ- ਜਿਹੜੇ, ਸ਼ਬਦ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਬਣ ਜਾਂਣ, ਉਨ੍ਹਾਂ ਨੂੰ ਮੂਲ ਰੂਪ ਪੜਨਾਂਵੀ ਵਿਸ਼ੇਸ਼ਣ ਆਖਦੇ ਹਨ|
ਜਿਵੇਂ-
- ਕੌਣ
- ਕੀ
- ਕਿਹੜਾ
ਵਾਕਾਂ ਵਿੱਚ ਵਰਤੋਂ|
- ਕਿਹੜਾ ਮੁੰਡਾ ਸ਼ਹਿਰ ਗਿਆ ਸੀ?
- ਕਿਹੜਾ ਮਾਲੀ ਮੋਟਰ ਚਲਾਉਣ ਗਿਆ ਹੈ?
ਉਤਪੰਨ ਰੂਪ ਪੜਨਾਂਵੀ ਵਿਸ਼ੇਸ਼ਣ
ਪਰਿਭਾਸ਼ਾ – ਉਤਪੰਨ ਰੂਪ ਪੜਨਾਂਵੀ ਵਿਸ਼ੇਸ਼ਣ- ਜਿਹੜੇ ਸ਼ਬਦ ਪੜਨਾਵ ਤੋਂ ਉਤਪੰਨ ਹੋ ਕੇ ਵਿਸ਼ੇਸ਼ਣ ਦਾ ਕਾਰਜ ਨਿਭਾਉਣ, ਉਨ੍ਹਾਂ ਨੂੰ ਉਤਪੰਨ ਰੂਪ ਪੜਨਾਂਵੀ ਵਿਸ਼ੇਸ਼ਣ ਆਖਦੇ ਹਨ|
ਜਿਵੇਂ-
- ਕਿੰਨਾ
- ਕਿੰਨੀ
ਵਾਕਾਂ ਵਿੱਚ ਵਰਤੋਂ|
- ਕਿੰਨੀ ਸਬਜ਼ੀ ਲਿਆਉਣੀ ਹੈ?
- ਕਿੰਨਾ ਸਮਾਂ ਲਾ ਕੇ ਘਰ ਆਉਣਾ ਹੈ?
FAQ
ਉੱਤਰ – ਪਰਿਭਾਸ਼ਾ– ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਔਗੁਣ ਜਾਂ ਗਿਣਤੀ-ਮਿਣਤੀ ਸੰਬੰਧੀ ਦੱਸਦਿਆਂ ਉਸ ਨੂੰ ਆਮ ਤੋਂ ਖਾਸ ਬਣਾਉਣ ਦਾ ਕਾਰਜ ਕਰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਉੱਤਰ – ਵਿਸ਼ੇਸ਼ਣ ਪੰਜ ਕਿਸਮਾਂ ਦੇ ਹੁੰਦੇ ਹਨ।
1. ਗੁਣ ਵਾਚਕ ਵਿਸ਼ੇਸ਼ਣ 2. ਸੰਖਿਆ-ਵਾਚਕ/ ਗਿਣਤੀ ਵਾਚਕ ਵਿਸ਼ੇਸ਼ਣ
3. ਪਰਿਮਾਣ ਵਾਚਕ/ ਮਿਣਤੀ ਵਾਚਕ ਵਿਸ਼ੇਸ਼ਣ 4. ਨਿਸ਼ਚੇ ਵਾਚਕ ਵਿਸ਼ੇਸ਼ਣ
5. ਪੜਨਾਂਵੀ ਵਿਸ਼ੇਸ਼ਣ
ਉੱਤਰ – ਪਰਿਭਾਸ਼ਾ- ਜੋ ਵਿਸ਼ੇਸ਼ਣ ਸ਼ਬਦ ਆਪਣੇ ਗੁਣ, ਔਗੁਣ, ਆਕਾਰ, ਰੰਗ, ਸਥਾਨ ਆਦਿ ਨੂੰ ਦਸਦੇ ਹਨ ਉਨਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਨ੍ਹਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ- ਉਹ ਸ਼ਬਦ ਜੋ ਆਪਣੇ ਵਿਸ਼ੇਸ਼ਾ ਦੀ ਗਿਣਤੀ ਜਾਂ ਦਰਜਾ ਦੱਸਣ, ਉਨ੍ਹਾਂ ਨੂੰ ਗਿਣਤੀ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ- ਉਹ ਸ਼ਬਦ ਜੋ ਆਪਣੇ ਵਿਸ਼ੇਸ਼ਾ ਦੀ ਮਿਣਤੀ ਬਾਰੇ ਦੱਸਣ ਉਨ੍ਹਾਂ ਨੂੰ ਪਰਿਮਾਣ ਵਾਚਕ ਜਾਂ ਮਿਣਤੀ ਵਾਚਕ ਵਿਸ਼ੇ ਸ਼ਣ ਕਿਹਾ ਜਾਂਦਾ ਹੈ।
ਉੱਤਰ – ਪਰਿਭਾਸ਼ਾ- ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਨੂੰ ਇਸ਼ਾਰੇ ਰਾਹੀਂ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ|
ਉੱਤਰ – ਪਰਿਭਾਸ਼ਾ- ਪੜਨਾਵੀਂ ਵਿਸ਼ੇਸ਼ਣ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ।
3 thoughts on “ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ”