Vismik chin in punjabi : ਇਸ ਪੋਸਟ ਵਿਖੇ ਤੁਹਾਨੂੰ ਵਿਸਮਿਕ ਦੀ ਪਰਿਭਾਸ਼ਾਂ (vismik di pribhasha) , ਵਿਸਮਿਕ ਦੀਆਂ ਕਿਸਮਾਂ ( vismik diya kisma ) ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |
ਪਰਿਭਾਸ਼ਾ – ਜਿਨ੍ਹਾਂ ਸ਼ਬਦਾਂ ਦੁਆਰਾ ਕਿਸੇ ਨੂੰ ਬੁਲਾਊਣਾ ਜਾਂ ਮਨ ਦੀ ਖੁਸ਼ੀ, ਗ਼ਮੀ ਜਾਂ ਹੈਰਾਨੀ ਦੇ ਭਾਵਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ।
ਵਿਸਮਿਕ ਦੇ ਉਦਾਹਰਣ
- ਵਾਹ-ਵਾਹ !
- ਹਾਇ !
- ਉਫ਼ !
- ਉਏ !
ਵਾਕਾਂ ਵਿੱਚ ਵਰਤੋਂ|
- ਉਏ ਮੁੰਡਿਆ ! ਬਾਜ਼ ਆ ਜਾ।
- ਉਫ਼ ! ਅੱਜ ਕਿੰਨੀ ਗਰਮੀ ਹੈ।
- ਹਾਇ ! ਇਹ ਕੀ ਹੋ ਗਿਆ।
- ਵਾਹ ਵਾਹ ! ਰੱਬ ਨੇ ਮੇਰੀ ਸੁਣ ਲਈ।
ਵਿਸਮਿਕ ਦੀਆਂ ਕਿਸਮਾਂ (Vismik chin in punjabi)

ਵਿਸਮਿਕ ਨੌਂ ਪ੍ਰਕਾਰ ਦੇ ਹੁੰਦੇ ਹਨ।
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਸੰਬੋਧਨੀ ਵਿਸਮਿਕ |
2. | ਪ੍ਰਸ਼ੰਸਾ-ਵਾਚਕ ਵਿਸਮਿਕ |
3. | ਸ਼ੋਕ-ਵਾਚਕ-ਵਿਸਮਿਕ |
4. | ਹੈਰਾਨੀ ਵਾਚਕ ਵਿਸਮਿਕ |
5. | ਫਿਕਾਰ ਵਾਚਕ ਵਿਸਮਿਕ |
6. | ਸਤਿਕਾਰ ਵਾਚਕ ਵਿਸਮਿਕ |
7. | ਅਸੀਸ ਵਾਚਕ ਵਿਸਮਿਕ |
8. | ਇੱਛਿਆ-ਵਾਚਕ ਵਿਸਮਿਕ |
9. | ਸੂਚਨਾ-ਵਾਚਕ ਵਿਸਮਿਕ |
ਉਲਟ-ਭਾਵੀ / ਵਿਰੋਧੀ ਸ਼ਬਦ in punjabi class 6, 7, 8, 9, 10
1. ਸੰਬੋਧਨੀ ਵਿਸਮਿਕ
ਪਰਿਭਾਸ਼ਾ– ਉਹ ਵਿਸਮਿਕ ਜਿਹੜੇ ਕਿਸੇ ਨੂੰ ਸੰਬੋਧਨ ਕਰਨ ਲਈ ਵਰਤੇ ਜਾਣ|
ਜਿਵੇਂ:
- ਉਏ ਮੁੰਡਿਆ! ਕੀ ਗੱਲ ਹੈ।
- ਨੀ ਕੁੜੀਏ! ਇੰਨ੍ਹਾਂ ਨਹੀਂ ਬੋਲੀਦਾ।
- ਵੇ ਬੀਬਾ! ਆਹ ਕੀ ਹੈ।
ਉਪਰੋਕਤ ਵਾਕਾਂ ਵਿੱਚ ‘ਉਏ ਮੁੰਡਿਆ !। ਨੀ ਕੁੜੀਏ! ’ ‘ ਵੇ ਬੀਬਾ!‘ ਸੰਬੋਧਨੀ ਵਿਸਮਿਕ ਹਨ। ਇਸ ਤਰ੍ਹਾਂ ਹੀ ਅੜਿਆ !, ਨੀ !, ਐ !, ਹੇ ਕੁੜੇ ! ਆਦਿ ਹਨ।
2. ਪ੍ਰਸ਼ੰਸਾ-ਵਾਚਕ ਵਿਸਮਿਕ
ਪਰਿਭਾਸ਼ਾ– ਜੋ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਉਹ ਪ੍ਰਸੰਸਾ ਵਾਚਕ ਵਿਸਮਿਕ ਹੁੰਦੇ ਹਨ।
ਜਿਵੇਂ:
- ਸ਼ਾਬਾਸ਼ ! ਤੇਰੀ ਮਿਹਨਤ ਕਾਰਨ ਹੀ ਤੂੰ ਸਫ਼ਲ ਹੋਇਆ ਹੈ।
- ਆਹਾ ! ਕਿੰਨਾ ਸੋਹਣਾ ਫੁੱਲ ਹੈ।
- ਬੱਲੇ ! ਤੂੰ ਤਾਂ ਮੈਦਾਨ ਜਿੱਤ ਲਿਆ।
ਉਪਰੋਕਤ ਵਾਕਾਂ ਵਿੱਚ ‘ਸ਼ਾਬਾਸ਼’, ‘ ਆਹਾ’, ‘ ਬੱਲੇ !’, ਪ੍ਰੰਸ਼ਸਾ-ਵਾਚਕ ਵਿਸਮਿਕ ਹਨ|ਵਾਹ ਵਾਹ !, ਬਹੁਤ ਅੱਛੇ !, ਵਾਹ ਭਈ ਵਾਹ ! ਆਦਿ ਵੀ ਪ੍ਰਸੰਸਾ ਵਾਚਕ ਵਿਸਮਿਕ ਹਨ।
3. ਸ਼ੋਕ-ਵਾਚਕ-ਵਿਸਮਿਕ
ਪਰਿਭਾਸ਼ਾ– ਮਨ ਗ਼ਮੀ ਜਾਂ ਉਦਾਸੀ ਜਾਂ ਅਫਸੋਸ ਨੂੰ ਪ੍ਰਗਟ ਕਰਨ ਉਹ ਸ਼ੋਕ ਵਾਚਕ ਵਿਸਮਿਕ ਹਨ।
ਜਿਵੇਂ:
- ਅਫਸੋਸ ! ਉਸ ਦਾ ਸਭ ਕੁਝ ਬਰਬਾਦ ਹੋ ਗਿਆ।
- ਹਾਇ ! ਉਸ ਨਾਲ ਬਹੁਤ ਬੁਰਾ ਹੋਇਆ।
- ਉਫ਼ ! ਇਹ ਕੀ ਭਾਣਾ ਵਰਤ ਗਿਆ।
4. ਹੈਰਾਨੀ ਵਾਚਕ ਵਿਸਮਿਕ
ਪਰਿਭਾਸ਼ਾ– ਜੋ ਸ਼ਬਦ ਹੈਰਾਨੀ ਦੇ ਭਾਵ ਨੂੰ ਪ੍ਰਗਟ ਕਰਦੇ ਹਨ, ਉਨ੍ਹਾਂ ਨੂੰ ਹੈਰਾਨੀ ਵਾਚਕ ਵਿਸਮਿਕ ਕਿਹਾ ਜਾਂਦਾ ਹੈ।
ਜਿਵੇਂ:
- ਹੈਂ ! ਕੀ ਉਹ ਮਰ ਗਿਆ।
- ਓ ! ਇਹ ਕੀ ਹੋ ਗਿਆ।
- ਆਹਾ ! ਮੇਰੇ ਭਰਾ ਦੀ ਨੋਕਰੀ ਲੱਗ ਗਈ।
5. ਫਿਕਾਰ ਵਾਚਕ ਵਿਸਮਿਕ
ਪਰਿਭਾਸ਼ਾ– ਜੋ ਲਾਹਨਤ ਜਾਂ ਫਿਟਕਾਰ ਨੂੰ ਦਰਸਾਉਂਦੇ ਹਨ ਉਹ ਫਿਟਕਾਰ ਵਾਚਕ ਵਿਸਮਿਕ ਹੁੰਦੇ ਹਨ।
ਜਿਵੇਂ:
- ਦਫ਼ਾ ਹੋ ! ਤੂੰ ਚੰਗਾ ਨਹੀਂ ਕੀਤਾ।
- ਧੋਂਕਾਰ ! ਤੂੰ ਤਾਂ ਖਾਨਦਾਨ ਦੀ ਇੱਜਤ ਨੂੰ ਰੋਲ ਦਿੱਤਾ।
- ਫਿੱਟੇ ਮੂੰਹ ! ਤੂੰ ਇੰਨਾ ਵੱਡਾ ਪਾਪ ਕੀਤਾ ਈ।
6. ਸਤਿਕਾਰ ਵਾਚਕ ਵਿਸਮਿਕ
ਪਰਿਭਾਸ਼ਾ– ਜੋ ਸਤਿਕਾਰ ਜਾਂ ਆਦਰ ਦੇ ਭਾਵ ਪ੍ਰਗਟ ਕਰਦੇ ਹਨ ਉਹ ਸਤਿਕਾਰ ਵਾਚਕ ਵਿਸਮਿਕ ਹੁੰਦੇ ਹਨ।
ਜਿਵੇਂ:
- ਜੀ ਆਇਆਂ ਨੂੰ ! ਅੱਜ ਤੁਸੀਂ ਸਾਡੇ ਘਰ ਆਏ ਹੋ।
- ਧੰਨ ਭਾਗ ! ਜੋ ਤੁਹਾਡੇ ਦਰਸ਼ਨ ਹੋਏ ਨੇ।
- ਆਈਏ ! ਥੋੜਾ ਅਰਾਮ ਕਰ ਲਉ।
7. ਅਸੀਸ ਵਾਚਕ ਵਿਸਮਿਕ
ਪਰਿਭਾਸ਼ਾ– ਜੋ ਕਿਸੇ ਲਈ ਅਸੀਸ ਭਾਵ ਅਸ਼ੀਰਵਾਦ ਦੇ ਭਾਵ ਨੂੰ ਪ੍ਰਗਟ ਕਰੇ।
ਜਿਵੇਂ:
- ਭਲਾ ਹੋਏ ! ਗਰੀਬ ਦੀ ਮਦਦ ਕੀਤੀ ਹੈ।
- ਜੁਆਨੀਆਂ ਮਾਣੋਂ ! ਮੇਰੀ ਉਮਰ ਵੀ ਤੁਹਾਨੂੰ ਲੱਗ ਜਾਏ।
- ਵਧੋ-ਫੁੱਲੋ ! ਸਾਰੇ ਸੁੱਖ ਮਾਣੋ।
8. ਇੱਛਿਆ-ਵਾਚਕ ਵਿਸਮਿਕ
ਪਰਿਭਾਸ਼ਾ– ਜੋ ਸ਼ਬਦ ਮਨ ਦੀ ਇੱਛਾ ਪ੍ਰਗਟ ਕਰਦੇ ਹਨ, ਉਨ੍ਹਾਂ ਨੂੰ ਇੱਛਿਆ ਵਾਚਕ ਵਿਸਮਿਕ ਕਿਹਾ ਜਾਂਦਾ ਹੈ।
ਜਿਵੇਂ:
- ਕਾਸ਼ ! ਮੇਰੇ ਕੋਲ ਵੀ ਕਾਰ ਹੁੰਦੀ।
- ਜੇ ਕਿਤੇ ! ਮੇਰੇ ਕੋਲ ਕਾਰ ਹੁੰਦੀ ਮੈਂ ਵੀ ਘੁੰਮਣ ਜਾਂਦਾ।
- ਹੇ ਨਿਰੰਕਾਰ ! ਮਿਹਰ ਕਰੀਂ।
ਉਪਰੋਕਤ ਵਾਕਾਂ ਵਿਚ ‘ ਕਾਸ਼ ! ’, ‘ ਜੇ ਕਿਤੇ ! ’, ‘ ਹੇ ਨਿਰੰਕਾਰ ! ’ ਇੱਛਿਆ-ਵਾਚਕ ਵਿਸਮਿਕ ਹਨ।
9. ਸੂਚਨਾ-ਵਾਚਕ ਵਿਸਮਿਕ
ਪਰਿਭਾਸ਼ਾ– ਜੋ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਣ ਊਹ ਸੂਚਨ-ਵਾਚਕ ਵਿਸਮਿਕ ਹੁੰਦੇ ਹਨ।
ਜਿਵੇਂ:
- ਵੇਖੀ ! ਕਿਤੇ ਡਿੱਗ ਨਾ ਪਈਂ।
- ਖ਼ਬਰਦਾਰ ! ਜੇ ਬਾਹਰ ਖੇਡਣ ਗਿਆ।
- ਠਹਿਰ ਜ਼ਰਾ ! ਤੈਨੂੰ ਮੈਂ ਹੁਣੇ ਦੱਸਦਾ ਹਾਂ।
FAQ
ਉੱਤਰ– ਪਰਿਭਾਸ਼ਾ – ਜਿਨ੍ਹਾਂ ਸ਼ਬਦਾਂ ਦੁਆਰਾ ਕਿਸੇ ਨੂੰ ਬੁਲਾਊਣਾ ਜਾਂ ਮਨ ਦੀ ਖੁਸ਼ੀ, ਗ਼ਮੀ ਜਾਂ ਹੈਰਾਨੀ ਦੇ ਭਾਵਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ।
ਉੱਤਰ– ਵਿਸਮਿਕ ਨੌਂ ਪ੍ਰਕਾਰ ਦੇ ਹੁੰਦੇ ਹਨ।
ਉੱਤਰ- ਪਰਿਭਾਸ਼ਾ– ਉਹ ਵਿਸਮਿਕ ਜਿਹੜੇ ਕਿਸੇ ਨੂੰ ਸੰਬੋਧਨ ਕਰਨ ਲਈ ਵਰਤੇ ਜਾਣ|
ਉੱਤਰ– ਪਰਿਭਾਸ਼ਾ– ਜੋ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਉਹ ਪ੍ਰਸੰਸਾ ਵਾਚਕ ਵਿਸਮਿਕ ਹੁੰਦੇ ਹਨ।
ਉੱਤਰ– ਪਰਿਭਾਸ਼ਾ– ਮਨ ਗ਼ਮੀ ਜਾਂ ਉਦਾਸੀ ਜਾਂ ਅਫਸੋਸ ਨੂੰ ਪ੍ਰਗਟ ਕਰਨ ਉਹ ਸ਼ੋਕ ਵਾਚਕ ਵਿਸਮਿਕ ਹਨ।
ਉੱਤਰ– ਪਰਿਭਾਸ਼ਾ– ਜੋ ਹੈਰਾਨੀ ਨੂੰ ਪ੍ਰਗਟ ਕਰਨ ਉਹ ਹੈਰਾਨੀ ਵਾਚਕ ਵਿਸਮਿਕ ਹੁੰਦੇ ਹਨ।
ਉੱਤਰ– ਪਰਿਭਾਸ਼ਾ– ਜੋ ਲਾਹਨਤ ਜਾਂ ਫਿਟਕਾਰ ਨੂੰ ਦਰਸਾਉਂਦੇ ਹਨ ਉਹ ਫਿਟਕਾਰ ਵਾਚਕ ਵਿਸਮਿਕ ਹੁੰਦੇ ਹਨ।
ਉੱਤਰ– ਪਰਿਭਾਸ਼ਾ– ਜੋ ਸਤਿਕਾਰ ਜਾਂ ਆਦਰ ਦੇ ਭਾਵ ਪ੍ਰਗਟ ਕਰਦੇ ਹਨ ਉਹ ਸਤਿਕਾਰ ਵਾਚਕ ਵਿਸਮਿਕ ਹੁੰਦੇ ਹਨ।
ਉੱਤਰ– ਪਰਿਭਾਸ਼ਾ– ਜੋ ਮਨ ਦੀ ਇੱਛਾ ਪ੍ਰਗਟ ਕਰਨ ਉਹ ਇੱਛਿਆ ਵਾਚਕ ਵਿਸਮਿਕ ਹੁੰਦੇ ਹਨ।
ਉੱਤਰ– ਪਰਿਭਾਸ਼ਾ– ਜੋ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਣ ਊਹ ਸੂਚਨ-ਵਾਚਕ ਵਿਸਮਿਕ ਹੁੰਦੇ ਹਨ।
2 thoughts on “ਵਿਸਮਿਕ ਦੀ ਪਰਿਭਾਸ਼ਾ ਤੇ ਕਿਸਮਾਂ | Vismik chin in punjabi”