ਇਸ ਪੋਸਟ ਵਿਖੇ ਤੁਹਾਨੂੰ ਵਿਸਰਾਮ ਚਿੰਨ੍ਹ ਦੀ ਪਰਿਭਾਸ਼ਾ (vishram chin di pribhasha), ਵਿਸਰਾਮ ਚਿੰਨ੍ਹ ( visram chin in punjabi) , ਨੂੰ ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ|
ਪਰਿਭਾਸ਼ਾ : ਵਿਸਰਾਮ-ਚਿੰਨ੍ਹ ਤੋਂ ਭਾਵ ਵਿਸਰਾਮ ਜਾਂ ਠਹਿਰਾਉ ਨੂੰ ਪ੍ਰਗਟਾਉਣ ਵਾਲੇ ਉਹ ਚਿੰਨ੍ਹ ਹਨ ਜਿਹੜੇ ਲਿਖਤ ਵਿੱਚ ਰੁਕਣ ਲਈ ਵਰਤੇ ਜਾਂਦੇ ਹਨ। ਕੋਈ ਗੱਲ ਕਰਨ ਲੱਗਿਆਂ ਜਾਂ ਕਿਸੇ ਲਿਖਤ ਨੂੰ ਪੜ੍ਹਨ ਵੇਲੇ ਇਹ ਠਹਿਰਾਉ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਉਂਦੇ ਹਨ-ਕਿਤੇ ਬਹੁਤੀ ਦੇਰ ਲਈ ਠਹਿਰਨਾ ਪੈਂਦਾ ਹੈ ਅਤੇ ਕਿਤੇ ਥੜ੍ਹੀ ਦੇਰ ਲਈ। ਇਹ ਠਹਿਰਾਉ ਬੋਲਣ ਲੱਗਿਆ ਤਾਂ ਸਹਿਜ-ਸੁਭਾਅ ਹੀ ਆ ਜਾਂਦੇ ਹਨ, ਪਰ ਲਿਖਤ ਵਿੱਚ ਇਨ੍ਹਾਂ ਦੇ ਖ਼ਾਸ ਚਿੰਨ੍ਹ ਹੁੰਦੇ ਹਨ। visram chin in punjabi
ਮਹਤੱਤਾ– ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਵਿਸ਼ੇਸ਼ ਮਹਤੱਤਾ ਰੱਖਦੀ ਹੈ। ਜੇ ਇਹ ਚਿੰਨ੍ਹ ਬੋਲਣ ਵੇਲੇ ਜਾਂ ਲਿਖਣ ਵੇਲੇ ਠੀਕ ਥਾਂ ‘ ਤੇ ਨਾ ਵਰਤੇ ਜਾਣ, ਤਾਂ ਭਾਵਾਂ ਵਿੱਚ ਬੜਾ ਫ਼ਰਕ ਪੈ ਜਾਂਦਾ ਹੈ
ਜਿਵੇਂ:
- ਖੇਡੋ ਨਾਂਹ, ਪੜ੍ਹੋ। (ਭਾਵ ਪੜ੍ਹੋ)
- ਖੇਡੋ, ਨਾਹ ਪੜ੍ਹੋ। (ਭਾਵ ਖੇਡੋ)
ਵਿਸਰਾਮ ਚਿੰਨ੍ਹ (visram chin in punjabi)
ਵਿਸਰਾਮ ਚਿੰਨ੍ਹ: ਪੰਜਾਬੀ ਵਿਖੇ ਹੇਠਾਂ ਦਿੱਤੇ ਹੋਏ ਵਿਸਰਾਮ ਚਿਨ੍ਹਾ ਦੀ ਵਰਤੋਂ ਕੀਤੀ ਜਾਂਦੀ ਹੈ|
ਡੰਡੀ ਜਾਂ ਪੂਰਨ ਵਿਸਰਾਮ (Full Stop) | | |
ਪ੍ਰਸ਼ਨ-ਚਿਨ੍ਹ (Sing of Interrogation) | ? |
ਵਿਸਮਿਕ ਚਿੰਨ੍ਹ (Sign of Exclamation) | ! |
ਕਾਮਾ (Comma) | , |
ਅਰਧ-ਵਿਸਰਾਮ (Semi-Colon) | ; |
ਦੁਬਿੰਦੀ ਜਾਂ ਕੋਲਨ (Colon) | : |
ਡੈਸ਼ (Dash) | – |
ਦੁਬਿੰਦੀ ਡੈਸ਼ (Colon and Dash) | :- |
ਪੁੱਠੇ ਕਾਮੇ (Inverted Commas) | ” “ |
ਜੋੜਨੀ (Hyphen) | – |
ਬਰੈਕਟ (Brackets) | (), [] |
ਛੁੱਟ ਮਰੋੜੀ (Apostrophy) | = |
ਬਿੰਦੀ (Dot) | . |
ਵਰਤੋਂ ਸਬੰਧੀ ਮੁੱਖ ਨੇਮ: ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਸਬੰਧੀ ਮੁੱਖ ਨੇਮ ਹੇਠਾਂ ਦਿੱਤੇ ਜਾਂਦੇ ਹਨ|
1. ਡੰਡੀ ਜਾਂ ਪੂਰਨ ਵਿਸਰਾਮ
ਇਹ ਚਿੰਨ੍ਹ ਵਾਕ ਦੇ ਮੁਕਣ ਤੇ ਪੂਰਨ ਠਹਿਰਾਉ ਵਜੋਂ ਵਰਤਿਆ ਜਾਂਦਾ ਹੈ। ਇਹ ਇਕ ਵਾਕ ਨੂੰ ਦੂਜੇ ਨਾਲ ਨਿਖੇੜਦਾ ਹੈ।
2. ਪ੍ਰਸ਼ਨ-ਚਿੰਨ੍ਹ (?)
ਇਹ ਚਿੰਨ੍ਹ ਵੀ ਵਾਕ ਦੇ ਮੁਕਣ ’ ਤੇ ਪੂਰਨ ਠਹਿਰਾਉ ਵਜੋਂ ਵਰਤਿਆ ਜਾਂਦਾ ਹੈ, ਪਰ ਇਸ ਵਿਚ ਕੋਈ ਪੁੱਛ-ਗਿੱਛ ਕੀਤੀ ਜਾਂਦੇ ਹੈ?
ਜਿਵੇਂ :-
ਨਾਂ ਵਿੱਚ ਕੀ ਪਿਆ ਹੈ?
ਕੌਣ ਕੌਰ ਮਚਾ ਰਿਹਾ ਹੈ?
ਨੋਟ : ਮਿਸ਼ਰਤ ਵਾਕ ਵਿੱਚ ਜਦੋਂ ਪ੍ਰਸ਼ਨ-ਵਾਕ ਕਿਸੇ ਹੋਰ ਦੇ ਅਧੀਨ ਹੋਵੇ ਤਾਂ ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ-ਚਿੰਨ੍ਹ ਦੀ ਥਾਂ ਡੰਡੀ ਵਰਤੀ ਜਾਂਦੀ ਹੈ| ਜਿਵੇਂ:
- ਮੈਂ ਜੀਵਨ ਵਿੱਚ ਸਫ਼ਲ ਹੋਵਾਂ ਜਾਂ ਨਾਂਹ ਹੋਵਾਂ, ਤੁਹਾਨੂੰ ਇਸ ਨਾਲ ਕੀ।
- ਮੈਂ ਹੈਰਾਨ ਹਾਂ ਕਿ ਉਸ ਕਿਉਂ ਮਰਨ ਤੇ ਲੋਕ ਬੰਨ੍ਹਿਆ ਹੋਇਆ ਹੈ।
ਵਿਸਮਿਕ ਦੀ ਪਰਿਭਾਸ਼ਾ ਤੇ ਕਿਸਮਾਂ (Vismik chin in punjabi)
3. ਵਿਸਮਿਕ ਚਿੰਨ੍ਹ (!)
ਇਹ ਚਿੰਨ੍ਹ ਹੇਠਾਂ ਦੱਸਿਆਂ ਥਾਵਾਂ ‘ ਤੇ ਵਰਤਿਆ ਜਾਂਦਾ ਹੈ|
।. ਜਦ ਕਿਸੇ ਨੂੰ ! ਸੰਬੋਧਨ ਹੋਵੇ|
ਜਿਵੇਂ :
- ਓਏ ਬੰਤਿਆ ! ਬਹੁਤਾ ਕਰਨਾ ਮੂੰਹ ਨਾ ਖੋਲ੍ਹ|
- ਨੀ ਝੱਲੀਏ ! ਸ਼ਰਮ ਕਰ।
।।. ਜਦ ਖ਼ੁਸ਼ੀ, ਗ਼ਮੀ, ਜਾਂ ਹੈਰਾਨੀ ਵਾਲੇ ਵਾਕ ਵਰਤੇ ਜਾਣ|
ਜਿਵੇਂ:
- ਆਹਾ ! ਅਸੀਂ ਮੈਚ ਜਿੱਤ ਗਏ ! (ਖ਼ੁਸ਼ੀ)
- ਹਾਏ ! ਮੇਰਾ ਕੱਖ ਨਾਂਹ ਰਿਹਾ ! (ਗ਼ਮੀ)
- ਉਫ਼ ! ਤੂੰ ਵੀ ਏਥੇ ਹੀ ਏਂ ! (ਹੈਰਾਨੀ)
।।।. ਜਦ ਵਾਕੰਸ਼ਾਂ ਜਾਂ ਵਿਸਮਿਕ ਨੂੰ ਵਰਤਿਆ ਜਾਏ|
ਜਿਵੇਂ:
- ਕਾਸ਼ !
- ਸ਼ਾਬਾਸ਼ !
- ਲੱਖ-ਲਾਨ੍ਹਤ !
- ਧੰਨ ਭਾਗ !
- ਹਾਏ ਮਾਂ !
- ਹਾ ਹਾ !
4. ਕਾਮਾ (.)
ਇਹ ਚਿੰਨ੍ਹ ਥੋੜ੍ਹੇ ਜਿਹੇ ਠਹਿਰਾਉ ਲਈ ਵਰਤਿਆ ਜਾਂਦਾ ਹੈ। ਇਸ ਦੀ ਸ਼ੁੱਧ ਵਰਤੋਂ ਲਈ ਹੇਠਾਂ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ
ਹੈ| visram chin in punjabi
1. ਜਦ ਕਿਸੇ ਵਾਕ ਚ ਇਕ ਵਿਸ਼ੇਸ਼ ਲਈ ਬਹੁਤੇ ਵਿਸ਼ੇਸ਼ਣ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਏ, ਤਾਂ ਹਰ ਵਿਸ਼ੇਸ਼ਣ ਤੋਂ ਬਾਅਦ ਕਾਮਾ ਵਰਤਿਆ ਜਾਂਦਾ ਹੈ|
ਜਿਵੇਂ:
ਠੱਗ, ਚੋਰ, ਬਦਮਾਸ਼ ਤੇ ਸਮਗਲਰ ਪੁਲਸ ਦੀਆਂ ਕੁੱਟਾਂ ਖਾਂਦੇ ਹਨ।
2. ਜਦੋਂ ਕਿਸੇ ਵਾਕ ਵਿੱਖੇ ਸ਼ਬਦਾਂ ਦੇ ਜੋੜੇ ਵਰਤੇ ਜਾਣ ਤੇ ਉਨ੍ਹਾਂ ਵਿਚਾਲੇ ਕੋਈ ਯੋਜਕ ਦੀ ਵਰਤੋਂ ਨਾ ਕੀਤੀ ਗਈ ਹੋਵੇ, ਤਾਂ ਹਰ ਜੋੜੇ ਦੇ ਬਾਅਦ ਕਾਮਾ(,) ਲਾਇਆ ਜਾਂਦਾ ਹੈ|
ਜਿਵੇ:
ਸੰਸਾਰ ਵਿੱਚ ਆਸਤਕ-ਨਾਸਤਕ, ਭਾਲੇਣਸਬਦਮਾਸ਼ ਤੇ ਨੇਕ ਨੀਅਤ ਬਦਨੀਅਤ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ।
5. ਬਿੰਦੀ ਵਾਲਾ ਕਾਮਾ ਜਾਂ ਅਰਧ ਵਿਸ਼ਰਾਮ (;)
ਜਦ ਕਿਸੇ ਵਾਕ ਵਿਚ ਠਹਿਰਾਉ ਪੂਰਨ ਵਿਸਰਾਮ ਨਾਲੋਂ ਘੱਟ ਤੇ ਕਾਮੇ ਦੇ ਠਹਿਰਾਉ ਨਾਲੋਂ ਵੱਧ ਹੋਵੇ, ਤਾਂ ਬਿੰਦੀ ਵਾਲਾ ਕਾਮਾ ਅਥਵਾ ਅਰਥ ਵਿਸਰਾਮ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਹੇਠਾਂ ਦੱਸੀਆਂ ਥਾਵਾਂ ‘ ਤੇ ਕੀਤੀ ਜਾਂਦੀ ਹੈ|
1. ਜਦ ਕਿਸੇ ਵੱਡੇ ਵਾਕ ਵਿੱਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ ਪਰ ਇਕ ਦੂਜੇ ਨਾਲ ਸੰਬੰਧ ਵੀ ਰੱਖਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ|
ਜਿਵੇਂ:
ਪ੍ਰਮਾਤਮਾ ਬੇਅੰਤ ਹੈ; ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ; ਉਸ ਦੇ ਹੁਕਮ ਤੋਂ ਬਿਨ੍ਹਾਂ ਪੱਤਾ ਵੀ ਨਹੀਂ ਹਿੱਲਦਾ।
6. ਦੁਬਿੰਦੀ (:)
1. ਜਦ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਵਾਕ ਆਪਦੇ ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤਾਂ ਦੂਜਾ ਹਿੱਸਾ (ਵਾਕ) ਪਹਿਲੇ ਦੀ ਵਿਆਖਿਆ ਕਰੇ, ਤਾਂ ਉਨ੍ਹਾਂ ਨੂੰ ਨਖੇੜਨ ਲਈ ਪਹਿਲੇ ਹਿੱਸੇ (ਵਾਕ) ਦੇ ਅੰਤ ਵਿੱਚ ਦੁਬਿੰਦੀ ਲਾਈ ਜਾਂਦੀ ਹੈ|
ਜਿਵੇਂ:
ਕਲਜੁਗ ਵਿੱਚ ਬਾਬਾ ਨਾਨਕ ਜੀ ਪਰਗਟ ਹੋਏ: ਹਨੇਰਾ ਮਿਟ ਗਯਾ ਤੇ ਜਗ ਵਿੱਚ ਚਾਨਣ ਦਾ ਪਸਾਰਾ ਹੋਇਆ।
7. ਡੇਸ਼ (-)
ਜਦ ਨਾਟਕਾਂ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਣੀ ਹੋਏ|
ਜਿਵੇਂ:
- ਰਾਮ- ਮੈਂ ਚੌਂਦਾ ਸਾਲਾਂ ਦਾ ਬਨਵਾਸ ਕੱਟਾਂਗਾ।
- ਲਛਮਣ- ਮੈਂ ਨਾਲ ਜਾਵਾਂਗਾ।
- ਸੀਤਾ- ਮੈਂ ਵੀ ਨਾਲ ਜਾਵਾਂਗੀ।
8. ਦੁਬਿੰਦੀ-ਡੈਸ਼ (:-)
1. ਜਦੋ ਕੁਝ ਚੀਜ਼ਾਂ ਦਾ ਵੇਰਵਾ ਦੇਣਾ ਹੋਵੇ, ਤਾਂ ਵੇਰਵੇ ਤੋਂ ਪਹਿਲਾਂ ਦੁਬਿੰਦੀ-ਡੈਸ਼ ਲਾਇ ਜਾਂਦੀ ਹੈ|
ਜਿਵੇਂ:
ਮਾਤਾ ਜੀ, ਮੈਨੂੰ ਹੇਠ ਲਿਖੀਆਂ ਚੀਜ਼ਾਂ ਛੇਤੀ ਭੇਜੋ
1. ਇਕ ਪੈਂਟ
2. ਦੋ ਕਮੀਜਾਂ
3. ਦੋ ਜੋੜੇ ਚੱਪਲਾਂ ਦੇ।
9. ਪੁੱਠੇ ਕਾਮੇ (, “)
ਪੁੱਠੇ ਕਾਮੇ ਦੋਂ ਤਰ੍ਹਾਂ ਦੇ ਹੁੰਦੇ ਹਨ-ਇਕ ਇਕਹਿਰੇ ਪੁੱਠੇ ਕਾਮੇ ( ‘ ‘ ) ਤੇ ਦੂਜੇ ਦੁਹਰੇ ਪੁੱਠੇ ਕਾਮੇ (” “)।
1. ਜਦ ਕਿਸੇ ਦੀ ਗੱਲ ਨੂੰ ਇੰਨ-ਬਿੰਨ ਦੱਸਣਾ ਹੋਵੇ, ਤਾਂ ਦੂਹਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ, ਪਰ ਜੇ ਇਸ ਵਿੱਚ ਕੋਈ ਹੋਰ ਗੱਲ ਇੰਨ-ਬਿੰਨ ਕਹਿਣੀ ਹੋਵੇ, ਤਾਂ ਉਸ ਨੂੰ ਇਕਹਿਰੇ ਪੁੱਠੇ ਕਾਮਿਆਂ ਵਿੱਚ ਲਿਖਿਆ ਜਾਂਦਾ ਹੈ|
ਜਿਵੇਂ:
ਗੁਰਦੀਪ ਨੇ ਹਰਕਿਸ਼ਨ ਨੂੰ ਕਿਹਾ, ਤੇਰੇ ਮਿੱਤਰ ਨੇ ਸੁਨੇਹਾ ਭੇਜਿਆ ਹੈ, ਮੇਰੀ ਭੈਣ ਦੇ ਵਿਆਹ ਵਿੱਚ ਜ਼ਰੂਰ ਆਵੀਂ”
10. ਜੋੜਨੀ (-)
(1) ਸਮਾਸੀ ਸ਼ਬਦਾਂ ਵਿੱਚ ਜੋੜਨੀ ਵਰਤੀ ਜਾਂਦੀ ਹੈ
ਜਿਵੇਂ:
- ਹੱਥ – ਕੰਡੇ
- ਸੰਗ – ਸਰਫ਼ੇ
- ਉੱਲੂ – ਬਾਟਾ
- ਆਪ – ਹੁਦਰਾ
- ਥਾਨ – ਬਨੰਤਰ
- ਮੂੰਹ – ਮਲ੍ਹਾਜ਼ਾ
11. ਬ੍ਰੈਕਟ) []
1. ਜਦੋਂ ਵਾਕ ਵਿੱਚ ਕਿਸੇ ਸ਼ਬਦ, ਵਾਕੰਸ਼ ਜਾਂ ਮੁਹਾਵਰੇ ਆਦਿ ਦਾ ਸਪੱਸ਼ਟ ਭਾਵ ਲਿਖਣਾ ਹੋਵੇ, ਤਾਂ ਉਹ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ|
ਜਿਵੇਂ:
ਸਾਡੇ ਰਾਜ-ਪ੍ਰਬੰਧ (ਪ੍ਰਸ਼ਾਸਨ)
2. ਜਦੋਂ ਕਿਸੇ ਵਿਚਾਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਜਾਏ, ਤਾਂ ਉਨ੍ਹਾਂ ਲਈ ਵਰਤੇ ਗਏ ‘ ਅੰਕ’ (ਨੰਬਰ) ਜਾਂ ‘ ਅੱਖਰ ’ ਬੈਕਟਾਂ ਵਿੱਚ ਲਿਖੇ ਜਾਂਦੇ ਹਨ|
ਜਿਵੇ:
ਅੰਕ– 1, 2, 3, 4, 5
ਅੱਖਰ– ੳ, ਅ, ੲ, ਸ, ਹ
12. ਛੁੱਟ-ਮਰੋੜੀ (‘)
ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੋਵੇ, ਤਾਂ ਛੁੱਟ-ਮਰੋੜੀ ਵਰਤੀ ਜਾਂਦੀ ਹੈ|
ਜਿਵੇਂ:-
ਹਿਰਦਾ – ’ ਰਦਾ
ਵਿੱਚ – ਚ
13. ਬਿੰਦੀ (-)
1. ਜਦੋਂ ਇਮਤਿਹਾਨਾਂ ਦੀਆਂ ਡਿਗਰੀਆਂ ਜਾਂ ਕਿਤਾਬਾਂ ਦਾ ਸੰਖੇਪ ਰੂਪ ਦੇਣਾ ਹੋਵੇ , ਤਾਂ ਬਿੰਦੀ ਵਰਤੀ ਜਾਂਦੀ ਹੈ|
ਜਿਵੇਂ:-
ਬੀ.ਏ. ਐਮ.ਏ.
2. ਜਦੋਂ ਨੰਬਰ ਜਾਂਦੇ ਹਨ, ਤਾਂ ਉਨ੍ਹਾਂ ਦੇ ਅੱਗੇ ਬਿੰਦੀ ਲਾਇ ਜਾਂਦੀ ਹੈ|
ਜਿਵੇਂ:
1., 2, 3, 4 ਆਦਿ।
FAQ
ਉਤਰ– ਵਿਸਰਾਮ-ਚਿੰਨ੍ਹ ਤੋਂ ਭਾਵ ਵਿਸਰਾਮ ਜਾਂ ਠਹਿਰਾਉ ਨੂੰ ਪ੍ਰਗਟਾਉਣ ਵਾਲੇ ਉਹ ਚਿੰਨ੍ਹ ਹਨ ਜਿਹੜੇ ਲਿਖਤ ਵਿੱਚ ਰੁਕਣ ਲਈ ਵਰਤੇ ਜਾਂਦੇ ਹਨ।
ਉਤਰ– ਇਹ ਚਿੰਨ੍ਹ ਵਾਕ ਦੇ ਮੁਕਣ ਤੇ ਪੂਰਨ ਠਹਿਰਾਉ ਵਜੋਂ ਵਰਤਿਆ ਜਾਂਦਾ ਹੈ। ਇਹ ਇਕ ਵਾਕ ਨੂੰ ਦੂਜੇ ਨਾਲ ਨਿਖੇੜਦਾ ਹੈ।
ਉਤਰ– ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਗਟ ਕਰਨਾ ਹੋਵੇ, ਤਾਂ ਛੁੱਟ-ਮਰੋੜੀ ਵਰਤੀ ਜਾਂਦੀ ਹੈ|
ਉਤਰ– ਸਮਾਸੀ ਸ਼ਬਦਾਂ ਵਿੱਚ ਜੋੜਨੀ ਵਰਤੀ ਜਾਂਦੀ ਹੈ
ਉਤਰ– ਜਦ ਨਾਟਕਾਂ ਵਿੱਚ ਪਾਤਰਾਂ ਦੀ ਵਾਰਤਾਲਾਪ ਲਿਖਣੀ ਹੋਏ|