Yojak di pribhasha ate kisma : ਇਸ ਪੋਸਟ ਵਿਖੇ ਤੁਹਾਨੂੰ ਯੋਜਕ ਦੀ ਪਰਿਭਾਸ਼ਾ ( yojak di pribhasha),ਯੋਜਕ ਦੀਆ ਕਿਸਮਾਂ (yojak diya kisma), ਨੂੰ ਉਦਾਹਰਣ ਸਮੇਤ ਵਿਸਤਾਰ ਰੂਪ ਵਿਚ ਦੱਸਿਆ ਗਯਾ ਹੈ |
ਪਰਿਭਾਸ਼ਾ : ਜਿਹੜੇ ਸ਼ਬਦ ਦੇ ਸ਼ਬਦਾਂ ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜਦੇ ਹਨ, ਉਨ੍ਹਾਂ ਨੂੰ ‘ ਯੋਜਕ ‘ ਕਿਹਾ ਜਾਂਦਾ ਹੈ|
ਜਿਵੇਂ:-
- ਪਰ
- ਤੇ ਅਤੇ
- ਕਿਉਂਕਿ
- ਜਿਹੜਾ
- ਤਾਂ
- ਇਸ ਲਈ
- ਸਗੋਂ
ਯੋਜਕ ਦੀਆਂ ਕਿਸਮਾਂ

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ।
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਸਮਾਨ ਯੋਜਕ |
2. | ਅਧੀਨ-ਯੋਜਕ |
ਸਮਾਨ ਯੋਜਕ
ਪਰਿਭਾਸ਼ਾ – ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋੜਨ, ਉਨ੍ਹਾਂ ਨੂੰ ‘ ਸਮਾਨ ਯੋਜਕ‘ ਕਿਹਾ ਜਾਂਦਾ ਹੈ।
ਜਿਵੇਂ:-
- ਮੋਹਨ ਤੇ ਸੋਹਣ ਦੋਵੇਂ ਭਰਾ ਹਨ।।
- ਰਾਮ ਤੇ ਸ਼ਾਮ ਨੇ ਰੋਟੀ ਖਾਧੀ।
- ਮੈਂ ਪੜ੍ਹਦਾ ਹਾਂ ਪਰ ਤੂੰ ਖੇਡਦਾ ਹੈ।
- ਅਸੀਂ ਰੋਟੀ-ਛੋਟੀ ਅਤੇ ਪਾਣੀ-ਧਾਣੀ ਖਾ-ਪੀ ਕੇ ਆਏ ਹਾਂ|
ਸੋ, ਤੇ, ਅਤੇ, ਪਰ, ਨਾਲੇ, ਪਰੰਤੂ ਆਦਿ|
ਵਿਸਮਿਕ ਦੀ ਪਰਿਭਾਸ਼ਾ ਤੇ ਕਿਸਮਾਂ ( Vismik chin in punjabi)
ਸਮਾਨ ਯੋਜਕ ਦੀਆਂ ਕਿਸਮਾਂ

ਸਮਾਨ ਯੋਜਕਾਂ ਦੀਆਂ ਚਾਰ ਕਿਸਮਾਂ ਹਨ।
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਸਮੁੱਚੀ ਸਮਾਨ ਯੋਜਕ |
2. | ਵਿਕਲਪੀ ਸਮਾਨ ਯੋਜਕ |
3. | ਨਿਖੇਧੀ ਸਮਾਨ ਯੋਜਕ |
4. | ਕਾਰਜ-ਬੋਧਕ ਸਮਾਨ ਯੋਜਕ |
1. ਸਮੁੱਚੀ ਸਮਾਨ ਯੋਜਕ (Cumulative Co-ordinative Conjuctions)
ਪਰਿਭਾਸ਼ਾ : ਜਿਨ੍ਹਾਂ ਸਮਾਨ ਯੋਜਕਾਂ ਤੋਂ ਦੋ ਸੁਤੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਣ ਰੂਪ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਹੋਵੇ, ਉਨ੍ਹਾਂ ਨੂੰ ਸਮੁੱਚੀ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਿਵੇਂ:-
- ਉਹ ਨਾ ਕੇਵਲ ਹੁਸ਼ਿਆਰ ਹੈ, ਸਗੋਂ ਅਕਲਮੰਦ ਵੀ ਹੈ।
- ਰੋਟੀ ਅਤੇ ਸਬਜ਼ੀ ਬਣ ਗਈ ਹੈ।
- ਰਾਮ ਤੇ ਸ਼ਾਮ ਭਰਾ ਹਨ|
ਇਨ੍ਹਾਂ ਵਾਕਾਂ ਵਿੱਚ ਨਾ ਕੇਵਲ- ਸਗੋਂ, ਅਤੇ, ਤੇ ਸਮੁੱਚੀ ਸਮਾਨ ਯੋਜਕ ਹਨ। ਨਾਲੇ, ਔਰ ਆਦਿ ਵੀ ਜਿਸ ਤਰ੍ਹਾਂ ਦੇ ਯੋਜਕ ਹਨ।
2. ਵਿਕਲਪੀ ਸਮਾਨ ਯੋਜਕ (Alternative Co-ordinative con junctional)
ਪਰਿਭਾਸ਼ਾ : ਜਿਨ੍ਹਾਂ ਸ਼ਬਦਾਂ ਨਾਲ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਤੇ ਜਿਨ੍ਹਾਂ ਤੋਂ ਉਨ੍ਹਾਂ ਦੇ ਵਟਾਂਦਰੇ ਦਾ ਭਾਵ ਪ੍ਰਗਟ ਹੋਵੇ, ਉਨ੍ਹਾਂ ਨੂੰ ਵਿਕਲਪੀ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਿਵੇਂ:-
- ਚਾਹੇ ਤੂੰ ਇਹ ਕੰਮ ਕਰ, ਚਾਹੇ ਉਹ ਕਰੇ।
- ਇਹ ਰੋਟੀ ਤੂੰ ਖਾ ਭਾਵੇਂ ਉਹ ਖਾਵੇ।
- ਤੂੰ ਜਾਹ, ਨਹੀਂ ਤਾਂ ਬੱਸ ਨਿਕਲ ਜਾਵੇਗੀ।
ਇਨ੍ਹਾਂ ਵਾਕਾਂ ਵਿੱਚ ਚਾਹੇ-ਚਾਹੇ, ਭਾਵੇਂ, ਨਹੀਂ ਤਾਂ ਇਕਲਪੀ ਸਮਾਨ ਯੋਜਕ ਹਨ। ਇਸ ਤਰ੍ਹਾਂ ਦੇ ਹੋਰ ਯੋਜਕ ਜਾਂ, ਭਾਵੇਂ-ਭਾਵੇਂ, ਜਾ-ਜਾ, ਨਾ-ਨਾ ਆਦਿ ਹਨ।
3. ਨਿਖੇਧੀ ਸਮਾਨ ਯੋਜਕ (Adversative Co-ordinative conjuctions)
ਪਰਿਭਾਸ਼ਾ : ਅਜਿਹੇ ਸ਼ਬਦ ਜਿਹੜੇ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਨ੍ਹਾਂ ਦਾ ਆਪਸੀ ਟਕਰਾ, ਵਿਰੋਧ ਜਾਂ ਨਿਖੇਧ ਪ੍ਰਕਟ ਹੋਏ, ਉਨ੍ਹਾਂ ਨੂੰ ਨਿਖੇਦੀ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਿਵੇਂ:-
- ਉਹ ਸੁੰਦਰ ਹੈ, ਪਰ ਸਿਆਣਾ ਨਹੀਂ।
- ਉਹ ਗਰੀਬ ਹੈ, ਪਰੰਤੂ ਇਮਾਨਦਾਰ ਹੈ।
- ਉਹ ਕਮਜੋਰ ਹੈ, ਤਾਂ ਵੀ ਜਿੰਦਾ ਦਿਲ ਹੈ।
ਇਨ੍ਹਾਂ ਵਾਕਾਂ ਵਿੱਚ ਪਰ, ਪਰੰਤੂ, ਤਾਂ ਵੀ ਨਿਖੇਦੀ ਸਮਾਨ ਯੋਜਕ ਹਨ। ਇਸ ਤਰ੍ਹਾਂ, ਐਧਰ, ਫਿਰ ਵੀ ਆਦਿ ਯੋਜਕ ਹਨ।
4. ਕਾਰਜ-ਬੋਧਕ ਸਮਾਨ ਯੋਜਕ (Illative co-ordirative conjntions)
ਪਰਿਭਾਸ਼ਾ : ਜਦੋਂ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਇਸ ਤਰ੍ਹਾਂ ਜੋੜਨ ਕਿ ਇਕ ਵਾਕ ਕਾਰਣ ਪ੍ਰਗਟ ਕਰੇ ਅਤੇ ਦੂਜਾ ਕਾਰਜ ਪ੍ਰਗਟ ਕਰੇ ਤਾਂ ਉਨ੍ਹਾਂ ਨੂੰ ਕਾਰਜ-ਬੋਧਕ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਿਵੇਂ:-
- ਮੇਰੇ ਨਾਲ ਬੀਤ ਚੁੱਕੀ ਹੈ ਤਾਹੀਉਂ ਤਾਂ ਮੈਂ ਕਹਿਣਾ ਹਾਂ।
- ਮੈਨੂੰ ਉਸ ‘ ਤੇ ਵਿਸ਼ਵਾਸ ਨਹੀਂ, ਸੋ ਸੋਚ ਸਮਝ ਕੇ ਫੈਸਲਾ ਕਰਨਾ।
- ਉਹ ਇਕ ਚੰਗਾ ਇਨਸਾਨ ਨਹੀਂ, ਇਸ ਲਈ ਮੈਂ ਉਸ ਨੂੰ ਆਪਣਾ ਦੋਸਤ ਨਹੀਂ ਬਣਾਇਆ।
ਇਨ੍ਹਾਂ ਵਾਕਾਂ ਵਿੱਚ ਸੋ, ਤਾਹੀੳ ਤਾਂ, ਇਸ ਲਈ, ਕਾਰਜ-ਬੋਧਕ, ਸਮਾਨ ਯੋਜਕ ਹਨ। ਇਸ ਕਰਕੇ, ਇਸ ਕਾਰਣ ਅਤੇ ਇਸ ਵਾਸਤੇ ਵੀ ਇਸ ਤਰ੍ਹਾਂ ਦੇ ਯੋਜਕ ਹਨ।
2. ਅਧੀਨ-ਯੋਜਕ (Sub-ordinate conjuctions)
ਪਰਿਭਾਸ਼ਾ : ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ|
ਜਿਵੇਂ:-
- ਅਧਿਆਪਕ ਨੇ ਕਿਹਾ ਕਿ ਮਿਹਨਤ ਕਰੋ।
- ਰਾਮ ਦਫਤਰ ਨਹੀਂ ਗਿਆ ਕਿਉਂਕਿ ਉਹ ਬਾਹਰ ਗਿਆ ਹੋਇਆ ਸੀ।
- ਇਹ ਉਹੀ ਜਗ੍ਹਾ ਹੈ ਜਿੱਥੇ ਕਈ ਸਿੱਖ ਸ਼ਹੀਦ ਹੋਏ ਸਨ।
ਅਧੀਨ ਯੋਜਕ ਦੀਆਂ ਕਿਸਮਾਂ

ਅਧੀਨ ਯੋਜਕ ਛੇ ਪ੍ਰਕਾਰ ਦੇ ਹੁੰਦੇ ਹਨ
ਕ੍ਰਮ ਨੰਬਰ | ਕਿਸਮ ਦਾ ਨਾਮ |
1. | ਸਮਾਨ ਅਧਿਕਰਣ |
2. | ਫਲ-ਵਾਚਕ |
3. | ਮੰਤਵ-ਵਾਚਕ |
4. | ਸ਼ਰਤ ਵਾਚਕ |
5. | ਵਿਰੋਧ-ਵਾਚਕ |
6. | ਤੁਲਨਾ ਵਾਚਕ |
1. ਸਮਾਨ ਅਧਿਕਰਣ (Apposition)
ਪਰਿਭਾਸ਼ਾ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਦਰਸ਼ਾਵੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਸਮਾਨ ਅਧਿਕਰਣ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ|
ਜਿਵੇਂ:-
- ਤੂੰ ਤਾਂ ਇਸ ਤਰ੍ਹਾਂ ਕਹਿ ਰਿਹਾ ਹੈ, ਜੇਕਰ ਤੈਨੂੰ ਕੁੱਝ ਪਤਾ ਹੀ ਨਹੀਂ।
- ਉਹ ਮੈਨੂੰ ਇੰਝ ਸਮਝਦਾ ਹੈ ਜਿਵੇਂ ਮੇਰੇ ਕੋਲ ਕੁੱਝ ਵੀ ਨਹੀਂ ਹੈ।
- ਉਸ ਨੇ ਰਿਸ਼ਵਤ ਦਿੱਤੀ ਤਾਂ ਜੋ ਕੰਮ ਹੋ ਸਕੇ।
ਇਨ੍ਹਾਂ ਮਿਸ਼ਰਤ ਵਾਕਾਂ ਵਿੱਚ ਇਸ ਲਈ, ‘ ਕਿਉਂਕਿ, ਤਾਂ ਜੋ, ਕਾਰਣ-ਵਾਚਕ ਅਧੀਨ ਯੋਜਕ ਹਨ।
2. ਫਲ-ਵਾਚਕ (Effect)
ਪਰਿਭਾਸ਼ਾ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਨਤੀਜਾ ਜਾਂ ਫਲ ਦੱਸੇ, ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਫਲ-ਵਾਚਕ ਅਧੀਨ ਯੋਜਕ ਕਿਹਾ ਜਾਂਦਾ ਹੈ|
ਜਿਵੇਂ:-
- ਬਿੱਲੀ ਨੇ ਚੂਹੇ ਨੂੰ ਇਸ ਤਰ੍ਹਾਂ ਪਕੜਿਆ ਕਿ ਉਹ ਮਰ ਹੀ ਗਿਆ।
- ਪੇਪਰ ਔਖਾ ਸੀ ਜੁ ਸਾਰੇ ਫੇਲ ਹੋ ਗਏ।
- ਮੈਂ ਚੀਖ ਮਾਰੀ ਕਿ ਸਾਰੇ ਘਬਰਾ ਗਏ।
ਇਨ੍ਹਾਂ ਮਿਸ਼ਰਤ ਵਾਕਾਂ ਵਿਚ ਨੰਬਰਦਾਰ ‘ ਕਿ ’, ‘ ਜੂ,’ ਕਿ ਫਲ ਵਾਚਕ ਅਪੀਨ ਯੋਜਕ ਹਨ।
3. ਮੰਤਵ-ਵਾਚਕ (Purpose)
ਪਰਿਭਾਸ਼ਾ : ਜਦੋਂ ਕਿਰਿਆ ਦਾ ਮੰਤਵ ਕਿਸੇ ਅਧੀਨ ਉਪਵਾਕ ਪ੍ਰਧਾਨ ਉਪਵਾਕਾਂ ਦੁਆਰਾ ਪਤਾ ਲੱਗੇ ਉਨ੍ਹਾਂ ਨੂੰ ਮੰਤਵ ਵਾਚਕ ਅਪੀਨ ਯੋਜਕ
ਕਿਹਾ ਜਾਂਦਾ ਹੈ।
ਜਿਵੇਂ:-
- ਉਹ ਇੰਤਜਾਰ ਕਰ ਰਿਹਾ ਹੈ ਕਿ ਸਹੀ ਵਕਤ ਆ ਜਾਏ।
- ਝੂਠ ਨਾ ਬੋਲ ਮਤਾਂ ਤੈਨੂੰ ਮਾਰ ਪੈਂਦੀ ਹੋਵੇ।
- ਉਹ ਇਲਾਜ ਕਰਵਾ ਰਿਹਾ ਹੈ ਤਾਂ ਜੋ ਠੀਕ ਹੋ ਜਾਏ।
ਇਨ੍ਹਾਂ ਮਿਸ਼ਰਤ ਵਾਕਾਂ ਵਿੱਚ ‘ ਕਿ’, ‘ ਮਤਾਂ’, ‘ ਤਾਂ ਜੋ ਮੰਤਵ ਵਾਚਕ ਅਧੀਨ ਯੋਜਕ ਹਨ।
4. ਸ਼ਰਤ ਵਾਚਕ (Condition)
ਪਰਿਭਾਸ਼ਾ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਣ ਸ਼ਰਤ ਵਾਂਗ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕਾਂ ਨੂੰ ਸ਼ਰਤ ਵਾਚਕ ਯੋਜਕ ਕਿਹਾ ਜਾਂਦਾ ਹੈ।
ਜਿਵੇਂ:-
- ਜੇ ਤੂੰ ਮੇਰੇ ਨਾਲ ਜਾਣਾ ਹੈ ਤਾਂ ਤਿਆਰ ਹੋ ਜਾ
- ਉਸ ਨੂੰ ਕਦੀ ਤਾਂ ਮੇਰੀ ਕਦਰ ਹੋਵੇਗੀ।
- ਜੇਕਰ ਤੂੰ ਕਹੇ ਤਾਂ ਉਹ ਮੰਨ ਜਾਵੇਗਾ।
ਇਨ੍ਹਾਂ ਮਿਸ਼ਰਤ। ਵਾਕਾਂ ਵਿਚ ਜੇ-ਤਾਂ ‘, ਕਦੀਤਾਂ, ਜੇਕਰ-ਤਾਂ, ਸ਼ਰਤ ਵਾਚਕ ਅਧੀਨ ਯੋਜਕ ਹਨ|
5. ਵਿਰੋਧ-ਵਾਚਕ (Contranst)
ਪਰਿਭਾਸ਼ਾ – ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਵਿਰੋਧ ਦਾ ਪਤਾ ਲੱਗੇ ਤਾਂ ਉਹ ਵਿਰੋਧ ਵਾਚਕ ਅਧੀਨ ਯੋਜਕ ਹੁੰਦਾ ਹੈ।
ਜਿਵੇਂ:-
- ਭਾਵੇਂ ਉਹ ਅਮੀਰ ਹੈ, ਪਰ ਘੰਮਡੀ ਨਹੀਂ।
- ਚਾਹੇ ਉਹ ਬੀਮਾਰ ਹੈ, ਪਰ ਸਕੂਲ ਜਰੂਰ ਜਾਂਦਾ ਹੈ।
ਇਨ੍ਹਾਂ ਮਿਸ਼ਰਤ ਵਾਕਾਂ ਵਿੱਚ ਭਾਵੇਂ-ਪਰ, ਚਾਹੇ-ਪਰ ਵਿਰੋਧ ਵਾਚਕ ਯੋਜਕ ਹਨ।
6. ਤੁਲਨਾ ਵਾਚਕ (Comparision)
ਪਰਿਭਾਸ਼ਾ – ਜਦੋਂ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਦੇ ਚੀਜ਼ਾ ਦੇ ਗੁਣਾਂ-ਔਗੁਣਾਂ ਆਦਿ ਦਾ ਪਤਾ ਦੱਸਣ ਤਾ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਯੋਜਕ ਤੁਲਨਾ-ਵਾਚਕ ਅਧੀਨ-ਯੋਜਕ ਕਿਹਾ ਜਾਂਦਾ ਹੈ|
ਜਿਵੇ:-
- ਰਾਮ ਇਨ੍ਹਾਂ ਹਾਜ਼ਰ ਜੁਆਬ ਹੈ, ਮਾਨੋ ਬੀਰਬਲ ਹੋਏ।
- ਜੋਤ ਇਨ੍ਹਾਂ ਤੇਜ਼ ਦੋੜਦਾ ਹੈ ਕਿ ਕੋਈ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ।
- ਮੋਹਣ ਇਨ੍ਹਾਂ ਚਲਾਕ ਹੈ ਮਾਨੋ ਉਸ ਤੋਂ ਸਭ ਡਰਦੇ ਹਨ।
ਇਨ੍ਹਾਂ ਮਿਸ਼ਰਤ ਵਾਕਾਂ ਵਿੱਚੋਂ ਪਹਿਲੇ ਵਾਕ ਵਿੱਚ ‘ ਕਿ’ ਅਤੇ ‘ ਮਾਨੋਂ ਤੁਲਨਾ ਵਾਚਕ ਅਧੀਨ ਯੋਜਕ ਹਨ।
FAQ
ਉਤਰ– ਪਰਿਭਾਸ਼ਾ : ਜਿਹੜੇ ਸ਼ਬਦ ਦੇ ਸ਼ਬਦਾਂ ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜਦੇ ਹਨ, ਉਨ੍ਹਾਂ ਨੂੰ ‘ ਯੋਜਕ ‘ ਕਿਹਾ ਜਾਂਦਾ ਹੈ|
ਉਤਰ– ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ।
1. ਸਮਾਨ ਯੋਜਕ 2. ਅਧੀਨ-ਯੋਜਕ
ਉਤਰ– ਪਰਿਭਾਸ਼ਾ – ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋੜਨ, ਉਨ੍ਹਾਂ ਨੂੰ ‘ ਸਮਾਨ ਯੋਜਕ’ ਕਿਹਾ ਜਾਂਦਾ ਹੈ।
ਉਤਰ– ਸਮਾਨ ਯੋਜਕਾਂ ਦੀਆਂ ਚਾਰ ਕਿਸਮਾਂ ਹਨ।
ਉਤਰ– ਪਰਿਭਾਸ਼ਾ : ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ|
ਉਤਰ : ਅਧੀਨ ਯੋਜਕ ਛੇ ਪ੍ਰਕਾਰ ਦੇ ਹੁੰਦੇ ਹਨ